ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 17 ਭਾਸ਼ਾਵਾਂ ਵਿੱਚ 10 ਲੱਖ ਤੋਂ ਅਧਿਕ ਵਾਰ ਖੇਡੀਆਂ ਗਈਆਂ ਦੁਨੀਆ ਦੀਆਂ ਸਭ ਤੋਂ ਬੜੀਆਂ ਪ੍ਰਸ਼ਨਾਵਲੀਆਂ (quizzes) ਵਿੱਚੋਂ ਇੱਕ ‘ਜਿਗਯਾਸਾ’ (Jigyasa) ਦੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ

Posted On: 14 AUG 2023 10:16AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਜਿਗਯਾਸਾ’ (Jigyasa) ਦੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਹਨ – ਜੋ ਭਾਰਤ ਦੀ ਪ੍ਰਾਚੀਨ ਸੱਭਿਅਤਾ ਦੀਆਂ ਕਦਰਾਂ-ਕੀਮਤਾਂ, ਉਸ ਦੇ ਸੱਭਿਆਚਾਰਾਂ ਦੇ ਵਿਕਾਸ, ਸਮ੍ਰਿੱਧ ਅਤੀਤ ਅਤੇ ਲੋਕਾਚਾਰ ਦੇ ਗੌਰਵਮਈ ਸਮਾਗਮ ਬਾਰੇ 17 ਭਾਸ਼ਾਵਾਂ ਵਿੱਚ 10 ਲੱਖ ਤੋਂ ਅਧਿਕ ਵਾਰ ਖੇਡੀਆਂ ਗਈਆਂ ਦੁਨੀਆ ਦੀਆਂ ਸਭ ਤੋਂ ਬੜੀਆਂ ਪ੍ਰਸ਼ਨਾਵਲੀਆਂ (quizzes) ਵਿੱਚੋਂ ਇੱਕ ਹੈ।

ਕੇਂਦਰੀ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

“ਜਿਗਯਾਸਾ (Jigyasa) ਦੇ ਸਾਰੇ ਜੇਤੂਆਂ ਨੂੰ ਵਧਾਈਆਂ। ਇਹ ਇੱਕ ਵਿਆਪਕ ਪ੍ਰਯਾਸ ਸੀ ਜਿਸ ਦਾ ਉਦੇਸ਼ ਨੌਜਾਵਨਾਂ ਦੇ ਦਰਮਿਆਨ ਸਾਡੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਗਿਆਨ ਨੂੰ ਵਧਾਉਣਾ ਸੀ। ਇਸ ਕੁਇਜ਼ ਦੇ ਲਈ ਅਜਿਹਾ ਅਸਾਧਾਰਣ ਹੁੰਗਾਰਾ ਦੇਖ ਕੇ ਬਹੁਤ ਖੁਸ਼ੀ ਹੋਈ।”

 

 

********

 

ਡੀਐੱਸ/ਟੀਐੱਸ


(Release ID: 1948485) Visitor Counter : 108