ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਦੀ ਮੌਜੂਦਗੀ ਵਿੱਚ ਇੰਡੀਆ ਮੈਡਟੈੱਕ ਐਕਸਪੋ 2023 ਦੇ ਪ੍ਰੀਵਿਊ ਈਵੈਂਟ ਨੂੰ ਸੰਬੋਧਨ ਕੀਤਾ
ਭਾਰਤ 2050 ਤੱਕ 50 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੇ ਅਨੁਮਾਨ ਦੇ ਨਾਲ ਮੈਡੀਕਲ ਟੈਕਨੋਲੋਜੀ ਅਤੇ ਡਿਵਾਈਸ ਗਲੋਬਲ ਹੱਬ ਵਜੋਂ ਉਭਰਨ ਲਈ ਤਿਆਰ ਹੈ: ਡਾ. ਮਾਂਡਵੀਆ
ਮੈਡੀਕਲ ਡਿਵਾਈਸ ਸੈਕਟਰ ਦੇਸ਼ ਵਿੱਚ ਉਭਰਦੇ ਖੇਤਰਾਂ ਵਿੱਚ ਪ੍ਰਮੁੱਖ; ਮਾਨਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਭਾਰਤ ਨੂੰ ਮੈਡੀਕਲ ਡਿਵਾਈਸਾਂ ਦੇ ਨਿਰਮਾਣ ਕੇਂਦਰ ਬਣਾਉਣ ਦੇ ਲਈ ਹਰ ਸੰਭਵ ਕਦਮ ਉਠਾ ਰਹੀ ਹੈ
“ਇੰਡੀਆ ਮੈਡਟੈੱਕ ਐਕਸਪੋ 2023 ਭਾਰਤ ਵਿੱਚ ਮੈਡੀਕਲ ਡਿਵਾਈਸਾਂ ਦੇ ਈਕੋਸਿਸਟਮ ਦਾ ਵਿਸਤਾਰ ਕਰੇਗਾ ਅਤੇ ਭਾਰਤੀ ਮੈਡਟੈੱਕ ਖੇਤਰ ਦੀ ਬ੍ਰਾਂਡ ਵਜੋਂ ਪਹਿਚਾਣ ਬਣਾਏਗਾ”
ਇੰਡੀਆ ਮੈਡਟੈੱਕ ਐਕਸਪੋ 2023 ਦਾ ਆਯੋਜਨ 17-19 ਅਗਸਤ 2023 ਨੂੰ ਗੁਜਰਾਤ ਦੇ ਗਾਂਧੀਨਗਰ ਵਿੱਚ ਜੀ20 ਸਿਹਤ ਮੰਤਰੀਆਂ ਦੀ ਮੀਟਿੰਗ ਦੇ ਮੌਕੇ ’ਤੇ ਕੀਤਾ ਜਾਵੇਗਾ
Posted On:
10 AUG 2023 2:36PM by PIB Chandigarh
ਭਾਰਤ 2050 ਤੱਕ ਮੈਡੀਕਲ ਟੈਕਨੋਲੋਜੀ ਅਤੇ ਡਿਵਾਈਸਾਂ ਦੇ ਖੇਤਰ ਵਿੱਚ 50 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੇ ਅਨੁਮਾਨ ਦੇ ਨਾਲ ਗਲੋਬਲ ਹੱਬ ਕੇਂਦਰ ਬਣਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਡਾ.ਮਨਸੁਖ ਮਾਂਡਵੀਆ ਨੇ ਇੰਡੀਆ ਮੈਡਟੈੱਕ ਐਕਸਪੋ 2023’ ਦੇ ਪ੍ਰੀਵਿਊ ਇਵੈਂਟ ਨੂੰ ਸੰਬੋਧਨ ਕਰਦੇ ਹੋਏ ਦਿੱਤੀ। ਇਹ ਪ੍ਰੋਗਰਾਮ 17 ਤੋਂ 19 ਅਗਸਤ, 2023 ਤੱਕ ਗੁਜਰਾਤ ਦੇ ਗਾਂਧੀਨਗਰ ਵਿੱਚ ਜੀ-20 ਸਿਹਤ ਮੰਤਰੀਆਂ ਦੀ ਮੀਟਿੰਗ ਦੌਰਾਨ ਆਯੋਜਿਤ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ ਉਨ੍ਹਾਂ ਦੇ ਨਾਲ ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਵੀ ਸਨ।

ਡਾ. ਮਾਂਡਵੀਆ ਨੇ ਕਿਹਾ ਕਿ ਮੈਡੀਕਲ ਡਿਵਾਈਸ ਸੈਕਟਰ ਦੇਸ਼ ਦੇ ਉਭਰਦੇ ਖੇਤਰਾਂ ਵਿੱਚ ਪ੍ਰਮੁੱਖ ਹੈ ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੇਖ ਨੂੰ ਮੈਡੀਕਲ ਡਿਵਾਈਸਾਂ ਦਾ ਨਿਰਮਾਣ ਕੇਂਦਰ ਬਣਾਉਣ ਲਈ ਹਰ ਸੰਭਵ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਕਿਹਾ, ‘1.5 ਪ੍ਰਤੀਸ਼ਤ ਦੀ ਬਜ਼ਾਰ ਹਿੱਸੇਦਾਰੀ ਦੇ ਨਾਲ ਸਾਨੂੰ ਅਗਲੇ 25 ਸਾਲ ਵਿੱਚ ਭਾਰਤ ਦੀ ਬਜ਼ਾਰ ਹਿੱਸੇਦਾਰੀ 10-12 ਪ੍ਰਤੀਸ਼ਤ ਤੱਕ ਪਹੁੰਚਣ ਦੀ ਉਮੀਦ ਹੈ।’ ਉਨ੍ਹਾਂ ਨੇ ਕਿਹਾ ਕਿ ’ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਨੈਸ਼ਨਲ ਮੈਡੀਕਲ ਡਿਵਾਈਸ ਪੌਲਿਸੀ 2023 ਦੇ ਪ੍ਰਭਾਵਸ਼ਾਲੀ ਲਾਗੂਕਰਨ ਦੇ ਨਾਲ ਅਸੀਂ 2030 ਤੱਕ ਮੈਡੀਕਲ ਡਿਵਾਈਸਾਂ ਦੇ ਵਿਕਾਸ ਨੂੰ ਵਰਤਮਾਨ 11 ਬਿਲੀਅਨ ਡਾਲਰ ਤੋਂ ਵਧ ਕੇ 50 ਬਿਲੀਅਨ ਡਾਲਰ ਤੱਕ ਪਹੁੰਚਾਉਣ ਦੇ ਪ੍ਰਤੀ ਆਸਵੰਦ ਹਾਂ।’
ਡਾ. ਮਾਂਡਵੀਆ ਨੇ ਕਿਹਾ ਕਿ “ਪਹਿਲਾਂ, ਅਸੀਂ ਫਾਰਮਾਸਿਊਟੀਕਲ, ਮੈਡੀਕਲ ਡਿਵਾਈਸਾਂ ਸਮੇਤ ਸਿਹਤ ਖੇਤਰ ਦੇ ਵਿਭਿੰਨ ਖੇਤਰਾਂ ਨੂੰ ਭੰਡਾਰ ਖੇਤਰ ਵਿੱਚ ਦੇਖਿਆ ਸੀ। ਮੋਦੀ ਸਰਕਾਰ ਨੇ ਭਾਰਤ ਦੇ ਸਿਹਤ ਦ੍ਰਿਸ਼ ਨੂੰ 2047 ਤੱਕ ਬਦਲਣ ਦਾ ਸਮੁੱਚਾ ਦ੍ਰਿਸ਼ਟੀਕੋਣ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਉਤਪਾਦਨ ਨਾਲ ਸਬੰਧਿਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਜਿਹੀ ਕਈ ਨਵੀਆਂ ਪਹਿਲਾਂ ਤੋਂ ਦੇਸ਼ ਵਿੱਚ 43 ਮਹੱਤਵਪੂਰਨ ਸਰਗਰਮ ਫਾਰਮਾਸਿਊਟੀਕਲ ਸਮਗੱਰੀ (ਏਪੀਆਈ) ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਪਹਿਲਾਂ ਇਸ ਦਾ ਵਿਦੇਸ਼ਾਂ ਤੋਂ ਆਯਾਤ ਕੀਤਾ ਜਾਂਦਾ ਸੀ। ਸਰਕਾਰ ਇਸ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਲਈ ਦੇਸ਼ ਵਿੱਚ ਬਲਕ ਡਰੱਗ ਪਾਰਕ ਅਤੇ ਮੈਡੀਕਲ ਡਿਵਾਈਸ ਪਾਰਕ ਵੀ ਬਣਾ ਰਹੀ ਹੈ।

ਡਾ. ਮਾਂਡਵੀਆ ਨੇ ਕਿਹਾ ਕਿ ਮੈਡਟੈੱਕ ਐਕਸਪੋ 2023 ਮੈਡੀਕਲ ਅਤੇ ਸਰਜੀਕਲ ਪ੍ਰਕਿਰਿਆਵਾਂ, ਦਵਾਈਆਂ, ਡਿਵਾਈਸਾਂ ਅਤੇ ਸੁਵਿਧਾਵਾਂ ਵਿੱਚ ਭਾਰਤ ਦੇ ਇਨੋਵੇਸ਼ਨਸ ਅਤੇ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਆਯੋਜਨ ਨਾਲ ਭਾਰਤ ਦੀ ਮੈਡੀਕਲ ਡਿਵਾਈਸਾਂ ਦੇ ਈਕੋਸਿਸਟਮ ਬਾਰੇ ਵਿਸ਼ਵ ਦੇ ਹੋਰ ਦੇਸ਼ਾਂ ਨੂੰ ਵੀ ਜਾਣਕਾਰੀ ਮਿਲੇਗੀ ਅਤੇ ਇਹ ਇੱਕ ਬ੍ਰਾਂਡ ਪਹਿਚਾਣ ਕਾਇਮ ਕਰ ਸਕੇਗਾ।
ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸਰਕਾਰ, ਸਿਹਤ ਦੇ ਖੇਤਰ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਉਦਯੋਗਾਂ ਅਤੇ ਮੀਡੀਆ ਕਰਮਚਾਰੀਆਂ ਸਮੇਤ ਸਾਰੇ ਹਿਤਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਐਕਸਪੋ ਦਾ ਦੌਰਾ ਕਰਨ ਅਤੇ ਇਸ ਖੇਤਰ ਵਿੱਚ ਆ ਰਹੇ ਪਰਿਵਰਤਨ ਦੇ ਗਵਾਹ ਬਣਨ।
ਫਾਰਮਾਸਿਊਟੀਕਲ ਵਿਭਾਗ ਦੀ ਸਕੱਤਰ, ਸ਼੍ਰੀਮਤੀ ਐੱਸ ਅਪਰਣਾ ਨੇ ਕਿਹਾ, “ਮੈਡੀਕਲ ਡਿਵਾਈਸ ਸੈਕਟਰ ਅੱਜ ਸਭ ਤੋਂ ਤੇਜ਼ੀ ਨਾਲ ਵਧਦੇ ਖੇਤਰਾਂ ਵਿੱਚੋਂ ਇੱਕ ਹੈ। ਮੈਡੀਕਲ ਡਿਵਾਈਸਾਂ ਦੇ ਘਰੇਲੂ ਨਿਰਮਾਣ ਦੇ ਲਈ ਉਦਯੋਗ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਲਈ ਸਰਕਾਰ ਨੇ ਕਈ ਕਦਮ ਉਠਾਏ ਹਨ। ਇਸ ਨਾਲ 37 ਵਿਲੱਖਣ ਉਤਪਾਦ ਹੁਣ ਦੇਸ਼ ਵਿੱਚ ਹੀ ਨਿਰਮਿਤ ਕੀਤੇ ਜਾ ਰਹੇ ਹਨ, ਇਹ ਪਹਿਲਾਂ ਆਯਾਤ ਕੀਤੇ ਜਾਂਦੇ ਸਨ।
ਸ਼੍ਰੀਮਤੀ ਐੱਸ ਅਪਰਣਾ ਨੇ ਇਹ ਵੀ ਕਿਹਾ ਕਿ ਇਹ ਨੀਤੀਗਤ ਦਖਲ ਮੈਡੀਕਲ ਡਿਵਾਈਸਾਂ ਦੇ ਨਿਰਮਾਣ ਅਤੇ ਮੰਗ ਦੋਵਾਂ ਪੱਖਾਂ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਡਿਵਾਈਸਾਂ ਦੇ ਨਿਰਮਾਣ ਦੇ ਲਈ ਦੇਸ਼ ਭਰ ਵਿੱਚ ਚਾਰ ਨਵੇਂ ਉਦਯੋਗਿਕ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਡਿਵਾਈਸਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਹਾਲ ਹੀ ਵਿੱਚ ਨੈਸ਼ਨਲ ਮੈਡੀਕਲ ਡਿਵਾਈਸ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੀ ਵੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਐਕਸਪੋ ਵਿੱਚ ਫਿਊਚਰ ਪਵੇਲੀਅਨ ਅਤੇ ਇੱਕ ਰਿਸਰਚ ਐਂਡ ਡਿਵੈਲਪਮੈਂਟ ਪਵੇਲੀਅਨ ਹੋਵੇਗਾ ਅਤੇ ਇਸ ਵਿੱਚ ਰਾਜਾਂ, ਉਦਯੋਗਾਂ, ਸੂਖਮ, ਛੋਟੇ ਅਤੇ ਮੱਧਮ ਉੱਦਮਾਂ, ਅਕਾਦਮਿਕ ਅਤੇ ਇਨੋਵੇਟਰਾਂ ਦੀ ਭਾਗੀਦਾਰੀ ਹੋਵੇਗੀ।
ਪਿਛੋਕੜ:
ਇਸ ਖੇਤਰ ਦੀ ਲੋੜੀਂਦੀ ਸਮਰੱਥਾ ਦਾ ਉਪਯੋਗ ਕਰਨ ਅਤੇ ਭਵਿੱਖ ਦੇ ਮਾਰਗ ’ਤੇ ਮੰਥਨ ਕਰਨ ਲਈ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦਾ ਫਾਰਮਾਸਿਊਟੀਕਲ ਵਿਭਾਗ ‘ਭਾਰਤ: ਡਿਵਾਈਸ, ਨਿਦਾਨ ਅਤੇ ਡਿਜੀਟਲ ਦਾ ਅਗਲਾ ਮੈਡਟੈੱਕ ਗਲੋਬਲ ਹੱਬ’ ਵਿਸ਼ੇ ਦੇ ਨਾਲ ‘ਇੰਡੀਆ ਮੈਡਟੈੱਕ ਐਕਸਪੋ’ ਦੀ ਮੇਜ਼ਬਾਨੀ ਕਰ ਰਿਹਾ ਹੈ।
ਐਕਸਪੋ ਵਿੱਚ ਫਿਊਚਰ ਪਵੇਲੀਅਨ, ਰਿਸਰਚ ਐਂਡ ਡਿਵੈਲਪਮੈਂਟ ਪਵੇਲੀਅਨ, ਸਟਾਰਟ-ਅੱਪ ਪਵੇਲੀਅਨ, ਰਾਜ ਪਵੇਲੀਅਨ, ਰੈਗੂਲੇਟਰੀ ਪਵੇਲੀਅਨ ਅਤੇ ਮੇਕ ਇਨ ਇੰਡੀਆ ਸ਼ੋਅਕੇਸ ਸਮੇਤ ਵਿਭਿੰਨ ਪਵੇਲੀਅਨ ਹੋਣਗੇ। ਇਸ ਵਿੱਚ 150 ਤੋਂ ਵੱਧ ਲਘੂ, ਸੂਖਮ ਅਤੇ ਮੱਧ (ਐੱਮਐੱਸਐੱਮਈ) ਉਦਯੋਗ ਅਤੇ ਅੰਤਰਰਾਸ਼ਟਰੀ ਨਿਰਮਾਤਾਵਾਂ, ਸਟਾਰਟ-ਅੱਪ, ਰੈਗੂਲੇਟਰੀ ਏਜੰਸੀਆਂ, ਰਾਜ ਸਰਕਾਰਾਂ ਅਤੇ ਕੇਂਦਰੀ ਵਿਭਾਗਾਂ ਸਮੇਤ 400 ਤੋਂ ਵੱਧ ਭਾਗੀਦਾਰ ਹਿੱਸਾ ਲੈ ਰਹੇ ਹਨ।
ਐਕਸਪੋ ਦੌਰਾਨ 7 ਰਾਜ-ਮੱਧ ਪ੍ਰਦੇਸ, ਤਮਿਲਨਾਡੂ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਆਂਧਰ ਪ੍ਰਦੇਸ਼ ਅਤੇ ਗੁਜਰਾਤ ਪਵੇਲੀਅਨ ਸਥਾਪਿਤ ਕਰ ਰਹੇ ਹਨ। ਇਸ ਵਿੱਚ ਐਕਸਪੋ ਵਿੱਚ ਇਨੋਵੇਸ਼ਨ ਅਤੇ ਰਿਸਰਚ ਐਂਡ ਡਿਵੈਲਪਮੈਂਟ ਦੇ ਲੈਂਡਸਕੇਪ ਦਿਖਾਉਣ ਲਈ ਪਵੇਲੀਅਨ ਲਗਾਏ ਜਾਣਗੇ, ਇਨ੍ਹਾਂ ਵਿੱਚ 30 ਤੋਂ ਵਧ ਕੰਪਨੀਆਂ ਨਵੇਂ ਰਿਸਰਚ ਅਤੇ ਇਨੋਵੇਸ਼ਨ ਦਾ ਪ੍ਰਦਰਸ਼ਨ ਕਰਨਗੀਆਂ। ਸਟਾਰਟ-ਅੱਪ ਦੇ ਲਈ ਇੱਕ ਅਲੱਗ ਪਵੇਲੀਅਨ ਵੀ ਹੋਵੇਗਾ ਅਤੇ ਇਸ ਵਿੱਚ 75 ਸਟਾਰਟ-ਅੱਪ ਹਿੱਸਾ ਲੈ ਰਹੇ ਹਨ।
ਇਸ ਤੋਂ ਇਲਾਵਾ ਫਾਰਮਾਸਿਊਟੀਕਲ ਵਿਭਾਗ, ਗਵਰਨਮੈਂਟ ਈ-ਮਾਰਕੀਟਪਲੇਸ (ਜੀਈਐੱਮ), ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ), ਇੰਡੀਅਨ ਫਾਰਮਾਕੋਪੀਆ ਕਮਿਸ਼ਨ (ਆਈਪੀਸੀ), ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸਨ (ਸੀਡੀਐੱਸਸੀਓ) ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਅਤੇ ਨੈਸ਼ਨਲ ਸਟੈਂਡਰਡ ਆਰਗੇਨਾਈਜ਼ੇਸ਼ਨ (ਬੀਆਈਐੱਸ) ਸਮੇਤ ਮੈਡੀਕਲ ਡਿਵਾਈਸ ਸੈਕਟਰ ਦੇ ਲਈ 7 ਰੈਗੂਲੇਟਰੀ ਏਜੰਸੀਆਂ ਇਸ ਵਿੱਚ ਹਿੱਸਾ ਲੈ ਰਹੀਆਂ ਹਨ।
ਤਿੰਨ ਦਿਨਾਂ ਪ੍ਰੋਗਰਾਮ ਦੌਰਾਨ ਥੀਮੈਟਿਕ ਕਾਨਫਰੰਸ ਸੈਸ਼ਨ ਆਯੋਜਿਤ ਕੀਤੇ ਜਾਣਗੇ, ਇਨ੍ਹਾਂ ਦਾ ਉਦੇਸ਼ ਗਿਆਨ ਦੀ ਅਪਾਰ ਸੰਭਾਵਨਾਵਾਂ ਦਾ ਪਤਾ ਲਗਾਉਣਾ, ਇਨੋਵੇਸ਼ਨਸ ਨੂੰ ਪ੍ਰੇਰਿਤ ਕਰਨਾ ਅਤੇ ਵਿਭਿੰਨ ਦੇਸ਼ਾਂ ਦੀਆਂ ਪ੍ਰਤਿਭਾਵਾਂ ਦੇ ਦਰਮਿਆਨ ਗਿਆਨ ਅਤੇ ਖੋਜ ਦੇ ਖੇਤਰ ਵਿੱਚ ਸਬੰਧ ਸਥਾਪਿਤ ਕਰਨਾ ਹੈ। ਇਹ ਸੈਸ਼ਨ ਸਾਲ 2047 ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨੂੰ ਦੇਖਦੇ ਹੋਏ ਬਣਾਏ ਗਏ ਹਨ, ਇੱਕ ਅਜਿਹਾ ਦ੍ਰਿਸ਼ਟੀਕੋਣ ਹੈ, ਜੋ ਮੈਡਟੈੱਕ ਖੇਤਰ ਦੇ ਲਈ ਭਾਰਤ ਦੀਆਂ ਆਕਾਂਖਿਆਵਾਂ ਦਾ ਪ੍ਰਤੀਕ ਹੈ, ਜੋ ਨਾ ਸਿਰਫ਼ ਭਾਰਤ ਵਿੱਚ ਬਲਕਿ ਗਲੋਬਲ ਸਿਹਤ ਸੇਵਾ ਲੈਂਡਸਕੇਪ ਵਿੱਚ ਵੀ ਮਹੱਤਵਪੂਰਨ ਯੋਗਦਾਨ ਪ੍ਰਦਾਨ ਕਰੇਗਾ।
ਇਸ ਪ੍ਰੋਗਰਾਮ ਦਾ ਉਦੇਸ਼ ਹੈ:
-
ਮੈਡੀਕਲ ਡਿਵਾਈਸ ਸੈਕਟਰ ਵਿੱਚ ਨਵੀਨਤਮ ਪ੍ਰਗਤੀ, ਚੁਣੌਤੀਆਂ ਅਤੇ ਮੌਕਿਆਂ ’ਤੇ ਚਰਚਾ ਕਰਨ ਲਈ ਵਿਭਿੰਨ ਖੇਤਰਾਂ ਦੇ ਪੇਸ਼ੇਵਰਾਂ, ਮਾਹਿਰਾਂ ਅਤੇ ਇਨੋਵੇਟਰਾਂ ਨੂੰ ਇੱਕ ਪਲੈਟਫਾਰਮ ’ਤੇ ਲਿਆਉਣਾ।
-
ਪ੍ਰਸਿੱਧ ਉਦਯੋਗਪਤੀ ਅਤੇ ਮਾਹਿਰ ਮੈਡੀਕਲ ਡਿਵਾਈਸ ਸੈਕਟਰ ਵਿੱਚ ਵਰਤਮਾਨ ਰੁਝਾਨਾਂ ਅਤੇ ਸੰਭਾਵਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਆਪਣੀ ਅੰਤਰਦ੍ਰਿਸ਼ਟੀ ਅਤੇ ਅਨੁਭਵ ਸਾਂਝਾ ਕਰਨਗੇ।
-
ਸਫ਼ਲ ਉਤਪਾਦ ਵਿਕਾਸ ਅਤੇ ਬਜ਼ਾਰ ਪਹੁੰਚ ਸੁਨਿਸ਼ਚਿਤ ਕਰਨ ਲਈ ਇਨੋਵੇਸ਼ਨ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਅਤੇ ਪਾਲਣਾ ਦੀਆਂ ਜ਼ਰੂਰਤਾਂ ’ਤੇ ਉਦਯੋਗਪਤੀਆਂ ਅਤੇ ਨੀਤੀ ਨਿਰਮਾਤਾਵਾਂ ਦੇ ਦਰਮਿਆਨ ਚਰਚਾ ਕੀਤੀ ਜਾਵੇਗੀ।
-
ਮੈਡੀਕਲ ਡਿਵਾਈਸ ਡਿਵੈਲਪਮੈਂਟ, ਨਿਯਮ ਅਤੇ ਲਾਗੂਕਰਨ ਵਿੱਚ ਚੁਣੌਤੀਆਂ ਅਤੇ ਮੌਕਿਆਂ ਬਾਰੇ ਉਦਯੋਗ ਮਾਹਿਰਾਂ, ਰੈਗੂਲੇਟਰਾਂ ਅਤੇ ਸਿਹਤ ਸੰਭਾਲ ਪ੍ਰੈਕਟੀਸ਼ਨਰਾਂ ਦੇ ਨਾਲ ਚਰਚਾ।
ਮੁੱਖ ਤੌਰ ’ਤੇ 5 ਪ੍ਰਮੁੱਖ ਖੇਤਰਾਂ ਅਫਰੀਕਾ, ਆਸੀਆਨ, ਕਾਮਨਵੈਲਥ ਆਵ੍ ਇੰਡੀਪੈਂਡੈਂਟ ਸਟੇਟਸ (ਸੀਆਈਐੱਸ), ਮੱਧ ਪੂਰਬ ਅਤੇ ਓਸ਼ੀਆਨੀਆਂ ਦੇ 50 ਦੇਸ਼ਾਂ ਦੇ ਕੁੱਲ 231 ਵਿਦੇਸ਼ੀ ਖਰੀਦਦਾਰ ਅੰਤਰਰਾਸ਼ਟਰੀ ਖਰੀਦਦਾਰ-ਵ੍ਰਿਕੇਤਾ ਮੀਟਿੰਗ ਵਿੱਚ ਹਿੱਸਾ ਲੈਣਗੇ। ਪ੍ਰੋਫਾਈਲ ਦੇ ਅਧਾਰ ’ਤੇ ਇਨ੍ਹਾਂ ਖਰੀਦਦਾਰਾਂ ਨੂੰ ਮੁੱਖ ਤੌਰ ’ਤੇ ਚਾਰ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:
-
ਸਿਹਤ ਮੰਤਰਾਲੇ ਦੇ ਸਰਕਾਰੀ ਅਧਿਕਾਰੀ-55
-
ਮੈਡੀਕਲ ਡਿਵਾਈਸਾਂ ਅਤੇ ਡਿਵਾਈਸਾਂ ਦੇ ਪ੍ਰਮੁੱਖ ਖਰੀਦਦਾਰ ਅਤੇ ਆਯਾਤਕ-111
-
ਖਰੀਦ ਏਜੰਸੀਆਂ-60
ਇਸ ਮੌਕੇ ਰਸਾਇਣ ਅਤੇ ਖਾਦ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਨੀਤੀ) ਸ਼੍ਰੀ ਰਵਿੰਦਰ ਪ੍ਰਤਾਪ ਸਿੰਘ, ਫਿੱਕੀ ਦੇ ਜਨਰਲ ਸਕੱਤਰ ਸ਼੍ਰੀ ਸ਼ੈਲੇਸ਼ ਕੇ ਪਾਠਕ,ਡਿਪਟੀ ਸਕੱਤਰ ਸ਼੍ਰੀ ਮਨਾਬ ਮਜ਼ੂਮਦਾਰ ਸਮੇਤ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
************
ਐੱਮ ਵੀ
(Release ID: 1947805)