ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਦੇ ਜਹਾਜ 8-11 ਅਗਸਤ, 2023 ਤੱਕ ਦੁਬਈ ਦੇ ਰਸ਼ੀਦ ਪੋਰਟ ਦੇ ਦੌਰੇ ‘ਤੇ

Posted On: 09 AUG 2023 11:42AM by PIB Chandigarh

ਭਾਰਤੀ ਜਲ ਸੈਨਾ ਦੇ ਫਰੰਟਲਾਈਨ ਪਲੈਟਫਾਰਮ ਆਈਐੱਨਐੱਸ ਵਿਸ਼ਾਖਾਪਟਨਮ ਅਤੇ ਆਈਐੱਨਐੱਸ ਤ੍ਰਿਕੰਡ, ਪੱਛਮੀ ਬੇੜੇ ਦੇ ਫਲੈਗ ਅਫਸਰ ਕਮਾਂਡਿੰਗ ਆਰਏਡੀਐੱਮ ਵਿਨੀਤ ਮੈੱਕਾਰਟੀ ਦੀ ਕਮਾਨ ਦੇ ਤਹਿਤ 08 ਤੋਂ 11 ਅਗਸਤ 2023 ਤੱਕ ਦੁਬਈ ਵਿੱਚ ਰਸ਼ੀਦ ਪੋਰਟ ਦਾ ਦੌਰਾ ਕਰ ਰਹੇ ਹਨ। ਆਈਐੱਨਐੱਸ ਵਿਸ਼ਾਖਾਪਟਨਮ ਅਤੇ ਆਈਐੱਨਐੱਸ ਤ੍ਰਿਕੰਡ ਦੀ ਕਮਾਨ ਨੂੰ ਕ੍ਰਮਵਾਰ ਕੈਪਟਨ ਅਸ਼ੋਕ ਰਾਵ ਅਤੇ ਕੈਪਟਨ ਪ੍ਰਮੋਦ ਜੀ ਥੌਮਸ ਸੰਭਾਲ਼ ਰਹੇ ਹਨ।

 

ਇਸ ਯਾਤਰਾ ਦੌਰਾਨ, ਸਮੁੰਦਰੀ ਜਹਾਜ ਸੰਚਾਲਨ ਦੇ ਵਿਭਿੰਨ ਮੁੱਦਿਆਂ ‘ਤੇ ਯੂਏਈ ਜਲ ਸੈਨਾ ਦੇ ਨਾਲ ਪੇਸ਼ੇਵਰ ਵਾਰਤਾਲਾਪ ਕੀਤੀ ਜਾਵੇਗੀ ਅਤੇ ਦੋਵੇਂ ਜਲ ਸੈਨਾਵਾਂ ਦਰਮਿਆਨ ਸਹਿਯੋਗ ਵਧਾਉਣ ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਰਬੋਤਮ ਕਾਰਜਪ੍ਰਣਾਲੀਆਂ ਨੂੰ ਸਾਂਝਾ ਵੀ ਕੀਤਾ ਜਾਵੇਗਾ। ਦੋਵੇਂ ਜਲ ਸੈਨਾਵਾਂ ਦਰਮਿਆਨ ਅੰਤਰ-ਸੰਚਾਲਨ ਅਤੇ ਤਾਲਮੇਲ ਵਧਾਉਣ ਲਈ ਯੂਏਈ ਜਲ ਸੈਨਾ ਦੇ ਨਾਲ ਦੁਵੱਲੇ ਅਭਿਆਸ ‘ਜ਼ਾਯਦ ਤਲਵਾਰ’ ਵੀ ਨਿਰਧਾਰਿਤ ਹੈ। ਵਰਤਮਾਨ ਯਾਤਰਾ ਦੋਵੇਂ ਜਲ ਸੈਨਾਵਾਂ ਦਰਮਿਆਨ ਸਮੁੰਦਰ ਸਾਂਝੇਦਾਰੀ ਵਿੱਚ ਵਾਧਾ ਕਰੇਗੀ ਅਤੇ ਇਸ ਖੇਤਰ ਵਿੱਚ ਸੁਰੱਖਿਆ ਚੁਣੌਤੀਆਂ ਦੀ ਬਰਾਬਰ ਸੂਝ-ਬੂਝ ਨੂੰ ਹੁਲਾਰਾ ਦੇਵੇਗੀ।

****

ਵੀਐੱਮ/ਜੇਐੱਸਐੱਨ/123/23



(Release ID: 1947059) Visitor Counter : 99