ਸੱਭਿਆਚਾਰ ਮੰਤਰਾਲਾ
‘ਮੇਰੀ ਮਾਟੀ ਮੇਰਾ ਦੇਸ਼ ਅਭਿਯਾਨ’ ਦਾ ਅਖਿਲ ਭਾਰਤੀ ਸ਼ੁਭਰੰਭ ਕੱਲ੍ਹ 9 ਅਗਸਤ ਤੋਂ
ਦੇਸ਼ ਦੇ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ‘ਵੀਰਾਂ’ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਿੰਡ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਜਨ-ਭਾਗੀਦਾਰੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ
ਗ੍ਰਾਮ ਪੰਚਾਇਤਾਂ ਵਿੱਚ ਸ਼ਿਲਾਫਲਕਮ (ਯਾਦਗਾਰੀ ਤਖ਼ਤੀਆਂ) ਸਥਾਪਿਤ ਕੀਤੀਆਂ ਜਾਣਗੀਆਂ
ਅਮ੍ਰਿਤ ਵਾਟਿਕਾ ਬਣਾਉਣ ਦੇ ਲਈ ਅੰਮ੍ਰਿਤ ਕਲਸ਼ ਯਾਤਰਾ ਵਿੱਚ ਦੇਸ਼ ਦੇ ਵਿਭਿੰਨ ਕੋਨਿਆਂ ਤੋਂ ਮਿੱਟੀ ਦਿੱਲੀ ਲਿਆਈ ਜਾਵੇਗੀ
प्रविष्टि तिथि:
08 AUG 2023 7:13PM by PIB Chandigarh
ਦੇਸ਼ ਦੇ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ‘ਵੀਰਾਂ’ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੱਲ੍ਹ 9 ਅਗਸਤ 2023 ਨੂੰ ਦੇਸ਼ਵਿਆਪੀ “ਮੇਰੀ ਮਾਟੀ ਮੇਰਾ ਦੇਸ਼” ਅਭਿਯਾਨ ਦਾ ਸ਼ੁਭਰੰਭ ਕੀਤਾ ਜਾਵੇਗਾ। 9 ਅਗਸਤ ਤੋਂ ਲੈ ਕੇ 30 ਅਗਸਤ ਤੱਕ ਚਲਣ ਵਾਲੇ ‘ਮੇਰੀ ਮਾਟੀ ਮੇਰਾ ਦੇਸ਼’ ਅਭਿਯਾਨ ਵਿੱਚ ਪਿੰਡ ਅਤੇ ਬਲਾਕ ਪੱਧਰ, ਸਥਾਨਕ ਸ਼ਹਿਰੀ ਸੰਸਥਾ ਦੇ ਨਾਲ-ਨਾਲ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸ਼ਾਮਲ ਹੋਣਗੇ।
ਇਸ ਅਭਿਯਾਨ ਵਿੱਚ ਵੀਰਾਂ ਨੂੰ ਯਾਦ ਕਰਨ ਦੇ ਲਈ ਦੇਸ਼ ਭਰ ਵਿੱਚ ਵਿਭਿੰਨ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੀ ਯਾਦ ਵਿੱਚ ਗ੍ਰਾਮ ਪੰਚਾਇਤਾਂ ਵਿੱਚ ਸ਼ਿਲਾਫਲਕਮ (ਯਾਦਗਾਰੀ ਤਖਤੀਆਂ) ਸਥਾਪਿਤ ਕੀਤੀਆਂ ਜਾਣਗੀਆਂ। ਇਹ ਅਭਿਯਾਨ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਸਮਾਪਤੀ ਪ੍ਰੋਗਰਾਮ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਸ਼ੁਭਰੰਭ 12 ਮਾਰਚ, 2021 ਨੂੰ ਕੀਤਾ ਗਿਆ ਸੀ ਅਤੇ ਇਸ ਵਿੱਚ ਦੇਸ਼ ਭਰ ਵਿੱਚ ਦੋ ਲੱਖ ਤੋਂ ਅਧਿਕ ਪ੍ਰੋਗਰਾਮਾਂ ਦੇ ਨਾਲ ਵਿਆਪਕ ਜਨਭਾਗੀਦਾਰੀ ਦੇਖੀ ਗਈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਪ੍ਰਸਾਰਣ ਦੇ ਦੌਰਾਨ ਇਸ ਅਭਿਯਾਨ ਦਾ ਐਲਾਨ ਕੀਤਾ ਸੀ। ਇਸ ਅਭਿਯਾਨ ਦਾ ਉਦੇਸ਼ ਉਨ੍ਹਾਂ ਬਹਾਦਰ ਸੁਤੰਤਰਤਾ ਸੈਨਾਨੀਆਂ ਅਤੇ ਵੀਰਾਂ ਦਾ ਨਮਨ ਕਰਨਾ ਹੈ, ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਜੀਵਨ ਬਲੀਦਾਨ ਕਰ ਦਿੱਤਾ।
ਇਸ ਅਭਿਯਾਨ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ਸੁਰੱਖਿਆ ਬਲਾਂ ਨੂੰ ਸਮਰਪਿਤ ਸ਼ਿਲਾਫਲਕਮ ਦੀ ਸਥਾਪਨਾ ਜਿਹੇ ਪ੍ਰੋਗਰਮਾਂ ਦੇ ਨਾਲ-ਨਾਲ ਪੰਚ ਪ੍ਰਣ ਸੰਕਲਪ, ਵਸੁਧਾ ਵੰਦਨ, ਵੀਰਾਂ ਦਾ ਵੰਦਨ ਜਿਹੀ ਪਹਿਲੀ ਸ਼ਾਮਲ ਹੋਵੇਗੀ, ਜੋ ਸਾਡੇ ਬਹਾਦਰਾਂ ਦੇ ਵੀਰਤਾਪੂਰਨ ਬਲੀਦਾਨਾਂ ਨੂੰ ਨਮਨ ਕਰੇਗੀ। ਪਿੰਡ, ਪੰਚਾਇਤ, ਬਲਾਕ, ਕਸਬੇ, ਸ਼ਹਿਰ, ਨਗਰ ਪਾਲਿਕਾ ਆਦਿ ਦੇ ਸਥਾਨਕ ਵੀਰਾਂ ਦੇ ਬਲੀਦਾਨ ਦੀ ਭਾਵਨਾ ਨੂੰ ਸਲਾਮ ਕਰਨ ਵਾਲੀ ਸ਼ਿਲਾਫਲਕਮ ਜਾਂ ਯਾਦਗਾਰੀਆਂ ਤਖਤੀਆਂ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਲਗਾਈਆਂ ਜਾਣੀਆਂ ਹਨ। ਇਸ ਵਿੱਚ ਉਸ ਖੇਤਰ ਵਿੱਚ ਸਬੰਧਿਤ ਉਨ੍ਹਾਂ ਲੋਕਾਂ ਦੇ ਨਾਲ ਦੇ ਨਾਲ ਪ੍ਰਧਾਨ ਮੰਤਰੀ ਦਾ ਸੰਦੇਸ਼ ਹੋਵੇਗਾ, ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਜੀਵਨ ਬਲੀਦਾਨ ਕੀਤਾ ਹੈ।
ਦਿੱਲੀ ਵਿੱਚ ‘ਅਮ੍ਰਿਤ ਵਾਟਿਕਾ’ ਬਣਾਉਣ ਦੇ ਲਈ 7500 ਕਲਸ਼ਾਂ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਮਿੱਟੀ ਲੈ ਕੇ ‘ਅਮ੍ਰਿਤ ਕਲਸ਼ ਯਾਤਰਾ’ ਨਿਕਾਲੀ ਜਾਵੇਗੀ। ਇਹ ‘ਅਮ੍ਰਿਤ ਵਾਟਿਕਾ’ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਤੀਕ ਹੋਵੇਗੀ।
ਜਨ-ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਲਈ, ਇੱਕ ਵੈੱਬਸਾਈਟ https://merimaatimeradesh.gov.in ਦਾ ਵੀ ਸ਼ੁਭਰੰਭ ਕੀਤਾ ਗਿਆ ਹਾ ਜਿੱਥੇ ਲੋਕ ਮਿੱਟੀ ਜਾਂ ਮਿੱਟੀ ਦਾ ਦੀਪਕ ਪੜਕ ਕੇ ਸੈਲਫੀ ਅੱਪਲੋਡ ਕਰ ਸਕਦੇ ਹਨ। ਅਜਿਹਾ ਕਰਕੇ, ਉਹ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ, ਗੁਲਾਮੀ ਦੀ ਮਾਨਸਿਕਤਾ ਨੂੰ ਖਤਮ ਕਰਨ, ਸਾਡੀ ਸਮ੍ਰਿੱਧ ਵਿਰਾਸਤ ’ਤੇ ਮਾਣ ਕਰਨ, ਏਕਤਾ ਅਤੇ ਇਕਜੁੱਟਤਾ ਬਣਾਏ ਰੱਖਣ, ਨਾਗਰਿਕ ਦੇ ਰੂਪ ਵਿੱਚ ਕਰੱਤਵਾਂ ਨੂੰ ਪੂਰਾ ਕਰਨ ਅਤੇ ਦੇਸ਼ ਦੀ ਰੱਖਿਆ ਕਰਨ ਵਾਲਿਆਂ ਦਾ ਸਨਮਮਾਨ ਕਰਨ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਪੰਚ ਪ੍ਰਣ ਦਾ ਸੰਕਲਪ ਲੈਣਗੇ। ਇੱਕ ਵਾਰ ਸੰਕਲਪ ਲੈਣ ਦੇ ਬਾਅਦ, ਭਾਗੀਦਾਰੀ ਦਾ ਇੱਕ ਡਿਜੀਟਲ ਸਰਟੀਫਿਕੇਟ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ
ਇਹ ਦੇਸ਼ਵਿਆਪੀ ਅਭਿਯਾਨ 9 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ ਵਿਭਿੰਨ ਨਿਰਧਾਰਿਤ ਪ੍ਰੋਗਰਾਮਾਂ ਦੇ ਨਾਲ 15 ਅਸਗਤ 2023 ਨੂੰ ਸੁਤੰਤਰਤਾ ਦਿਵਸ ਤਕ ਚਲੇਗਾ। ਇਸ ਦੇ ਬਾਅਦ ਦੇ ਪ੍ਰੋਗਰਾਮ 16 ਅਗਸਤ 2023 ਤੋਂ ਬਲਾਕ, ਨਗਰ ਪਾਲਿਕਾ/ਨਿਗਮ ਤੇ ਰਾਜ ਪੱਧਰ ’ਤੇ ਹੋਣਗੇ। ਸਮਾਪਤੀ ਸਮਾਹੋਰ 30 ਅਗਸਤ, 2023 ਨੂੰ ਨਵੀਂ ਦਿੱਲੀ ਸਥਿਤ ਕਰਤੱਵਯ ਪਥ ’ਤੇ ਮੰਨੇ-ਪ੍ਰਮੰਨੇ ਵਿਅਕਤੀਆਂ ਦੀ ਉਪਸਥਿਤੀ ਵਿੱਚ ਨਿਰਧਾਰਿਤ ਹੈ। ‘ਮੇਰੀ ਮਾਟੀ ਮੇਰਾ ਦੇਸ਼’ ਅਭਿਯਾਨ ਦੇ ਤਹਿਤ ਵਿਭਿੰਨ ਗਤੀਵਿਧੀਆਂ ਦੀ ਜਾਣਕਾਰੀ ਦੇ ਲਈ https:// yuva.gov.in ਪੋਰਟਲ ਨੂੰ ਦੇਖਿਆ ਜਾ ਸਕਦਾ ਹੈ।
ਪਿਛਲੇ ਵਰ੍ਹੇ, “ਹਰ ਘਰ ਤਿਰੰਗਾ” ਪ੍ਰੋਗਰਾਮ ਸਭ ਦੀ ਭਾਗੀਦਾਰੀ ਦੇ ਕਾਰਨ ਸ਼ਾਨਦਾਰ ਰੂਪ ਨਾਲ ਸਫ਼ਲ ਰਿਹਾ ਸੀ। ਇਸ ਵਰ੍ਹੇ ਵੀ, ‘ਹਰ ਘਰ ਤਿਰੰਗਾ’ 13 ਤੋਂ 15 ਅਸਗਤ, 2023 ਦੇ ਦਰਮਿਆਨ ਮਨਾਇਆ ਜਾਵੇਗਾ। ਭਾਰਤੀ ਲੋਕ ਹਰ ਜਗ੍ਹਾ ਰਾਸ਼ਟਰੀ ਧਵਜ ਲਹਿਰਾ ਸਕਦੇ ਹਨ, ਤਿਰੰਗੇ ਦੇ ਨਾਲ ਸੈਲਫੀ ਲੈ ਸਕਦੇ ਹਨ ਅਤੇ ਉਸ ਨੂੰ ਹਰ ਘਰ ਤਿਰੰਗਾ ਵੈੱਬਸਾਈਟ ’ਤੇ ਅੱਪਲੋਡ ਕਰ ਸਕਦੇ ਹਨ।
‘ਮੇਰੀ ਮਾਟੀ ਮੇਰਾ ਦੇਸ਼’ ਦੀ ਵੈੱਬਸਾਈਟ https://merimaatimerakesh.gov.in
ਪੋਰਟਲ https:// yuva.gov.in ਨੂੰ ਵੀ ਦੇਖਿਆ ਜਾ ਸਕਦਾ ਹੈ
‘ਹਰ ਘਰ ਤਿਰੰਗਾ’ ਦਾ ਵੈੱਬਸਾਈਟ https://hargarhtiranga.com
****
ਐੱਨਬੀ/ਐੱਸਕੇਟੀ
(रिलीज़ आईडी: 1947017)
आगंतुक पटल : 217