ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਏਪੀਡਾ ਨੇ ਹਵਾਈ ਮਾਰਗ ਰਾਹੀਂ ਅਮਰੀਕਾ ਨੂੰ ਤਾਜ਼ੇ ਅਨਾਰ ਦੀ ਪਹਿਲੀ ਟਰਾਇਲ ਸ਼ਿਪਮੈਂਟ ਦਾ ਨਿਰਯਾਤ ਕੀਤਾ


ਅਮਰੀਕਾ ਵਿੱਚ ਅਨਾਰ ਦੇ ਨਿਰਯਾਤ ਵਿੱਚ ਵਾਧੇ ਦੇ ਕਾਰਨ ਵਧ ਕੀਮਤ ਪ੍ਰਾਪਤ ਹੋਵੇਗੀ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ

ਅਮਰੀਕਾ ਦੇ ਆਯਤਕਾਂ ਤੋਂ ਉਤਸ਼ਾਹਜਨਕ ਪ੍ਰਤੀਕ੍ਰਿਆ ਮਿਲੀ

Posted On: 08 AUG 2023 1:33PM by PIB Chandigarh

ਫਲਾਂ ਦੇ ਨਿਰਯਾਤ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਦੇਣ ਲਈ, ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਡਾ), ਨੈ ਹਵਾਈ ਮਾਰਗ ਤੋਂ ਅਮਰੀਕਾ ਨੂੰ ਤਾਜ਼ੇ ਅਨਾਰ ਦੀ ਪਹਿਲੀ ਟਰਾਇਲ ਸ਼ਿਪਮੈਂਟ ਦਾ ਨਿਰਯਾਤ ਕੀਤਾ ਹੈ। ਏਪੀਡਾ ਨੇ ਅਨਾਰ ਦੀ ਜੋ ਪਹਿਲੀ ਖੇਪ ਅਮਰੀਕਾ ਨੂੰ ਨਿਰਯਾਤ ਕੀਤੀ ਹੈ, ਉਸ ਵਿੱਚ ਭਾਰਤ ਦੇ ਨੈਸ਼ਨਲ ਪਲਾਂਟ ਪ੍ਰੋਟੈਕਸ਼ਨ ਆਰਗੇਨਾਈਜ਼ੇਸ਼ਨ (ਐਨਪੀਪੀਓ) ਅਤੇ ਅਮਰੀਕਾ ਦੀ ਐਨੀਮਲ ਐਂਡ ਪਲਾਂਟ ਹੈਲਥ ਇੰਸਪੈਕਸ਼ਨ ਸਰਵਿਸ (ਯੂਐੱਸ-ਏਪੀਐੱਚਆਈਐੱਸ), ਮਹਾਰਾਸ਼ਟਰ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ (ਐੱਮਐੱਸਏਐੱਮਬੀ), ਆਈਸੀਏਆਰ-ਅਨਾਰ ’ਤੇ ਰਾਸ਼ਟਰੀ ਖੋਜ ਕੇਂਦਰ, ਸੋਲਾਪੁਰ (ਐੱਨਆਰਸੀ-ਸੋਲਾਪੁਰ) ਅਤੇ ਹੋਰ ਦਾ ਸਹਿਯੋਗ ਸੀ।

ਏਪੀਡਾ ਦੇ ਚੇਅਰਮੈਨ ਸ਼੍ਰੀ ਅਭਿਸ਼ੇਕ ਦੇਵ ਨੇ ਕਿਹਾ ਕਿ ਅਮਰੀਕਾ ਵਿੱਚ ਅਨਾਰ ਦੇ ਨਿਰਯਾਤ ਵਿੱਚ ਵਾਧੇ ਨਾਲ ਅਧਿਕ ਕੀਮਤ ਪ੍ਰਾਪਤ ਹੋਵੇਗੀ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਅਨਾਰ ਦੇ ਆਯਤਕਾਂ ਨੂੰ ਉਤਸ਼ਾਹਜਨਕ ਪ੍ਰਤੀਕ੍ਰਿਆ ਮਿਲੀ ਹੈ।

ਅਨਾਰ ਦੀ ਟਰਾਇਲ ਸ਼ਿਪਮੈਂਟ ਐਪੀਡਾ ਵਿੱਚ ਰਿਜਸਟਰਡ ‘ਆਈਐੱਨਆਈ ਫਾਰਮਜ਼’ ਦੁਆਰਾ ਕੀਤਾ ਗਿਆ ਸੀ, ਜੋ ਭਾਰਤ ਤੋਂ ਫਲਾਂ ਅਤੇ ਸਬਜ਼ੀਆਂ ਦੇ ਚੋਟੀ ਦੇ ਨਿਰਯਾਤਕਾ ਵਿੱਚੋਂ ਇੱਕ ਹੈ। ਇਸ ਨੇ ਕਿਸਾਨਾਂ ਦੇ ਨਾਲ ਸਿੱਧੇ ਕੰਮ ਕਰਕੇ ਕੇਲੇ ਅਤੇ ਅਨਾਰ ਦੀ ਮੁੱਲ ਲੜੀ ਬਣਾਈ ਹੈ। ਐਗਰੋਸਟਾਰ ਸਮੂਹ ਦੇ ਇੱਕ ਅੰਗ ਦੇ ਰੂਪ ਵਿੱਚ ਇਹ ਦੁਨੀਆ ਭਰ ਦੇ 35 ਤੋਂ ਵਧ ਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਣ ਵਾਲੇ ਉਤਪਾਦਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਖੇਤੀਬਾੜੀ ਵਿਗਿਆਨ, ਖੇਤੀਬਾੜੀ ਨਿਵੇਸ਼ ਅਤੇ ਆਫ-ਟੇਕ ਦੀ ਸੰਪੂਰਨ ਸੇਵਾਵਾਂ ਪ੍ਰਦਾਨ ਕਰਦਾ ਹੈ। ਕਿਉਂਕਿ ਬਜ਼ਾਰ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਥਿਤ ਹੋਣ ਦੇ ਕਾਰਨ ਲਾਗਤ ਉੱਚੀ ਹੋ ਜਾਂਦੀ ਸੀ। ਲਿਹਾਜਾ, ਵਪਾਰਕ ਕੰਮਕਾਜ ਸ਼ੁਰੂ ਕਰਨ ਵਿੱਚ ਮੁਸ਼ਕਲ ਹੁੰਦੀ ਸੀ। ਅਨਾਰ ਦੀ ਟਰਾਇਲ ਸ਼ਿਪਮੈਂਟ ਦੇ ਨਿਰਯਾਤ ਤੋਂ ਭਾਰਤੀ ਨਿਰਯਾਤਕਾਂ ਅਤੇ ਅਮਰੀਕੀ ਆਯਤਕਾਂ ਦੇ ਦਰਮਿਆਨ ਸਮਰੱਥਾ ਨਿਰਮਾਣ ਵਿੱਚ ਮਦਦ ਮਿਲੇਗੀ ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਗੁਣਵੱਤਾਪੂਰਨ ਫਲਾਂ ਦਾ ਨਿਰਯਾਤ ਕੀਤਾ ਜਾਂਦਾ ਹੈ।

ਅਮਰੀਕੀ ਬਜ਼ਾਰਾਂ ਵਿੱਚ ਭਾਰਤੀ ਅੰਬਾਂ ਦੀ ਮਨਜ਼ੂਰੀ ਤੋਂ ਉਤਸ਼ਾਹਿਤ ਨਿਰਯਾਤਕਾਂ ਨੂੰ ਉਮੀਦ ਹੈ ਕਿ ਅਨਾਰ ਵੀ ਅਮਰੀਕਾ ਵਿੱਚ ਇੱਕ ਸਫ਼ਲ ਉਤਪਾਦ ਬਣ ਜਾਵੇਗਾ। ਅਨਾਰ ਦੀ ਨਿਰਯਾਤ ਮੁੱਲ ਲੜੀ ਦੀ ਸਮਰੱਥਾ ਸੁਨਿਸ਼ਚਿਤ ਕਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਐਪੀਡਾ ਰਾਜ ਸਰਕਾਰਾਂ ਦੇ ਨਾਲ ਮਿਲ ਕੇ ‘ਅਨਾਰ ਨੈੱਟ’ ਦੇ ਤਹਿਤ ਖੇਤਾਂ ਨੂੰ ਰਜਿਸਟਰ ਕਰਨ ਲਈ ਨਿਯਮਿਤ ਅਧਾਰ ’ਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਦਾ ਹੈ। ਐਪੀਡਾ ਨੇ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਉੱਚ ਗੁਣਵੱਤਾ ਵਾਲੇ ਭਾਰਤੀ ਅਨਾਰ ਦੀ ਮਨਜ਼ੂਰੀ ਦੇਣ ਦਾ ਮਾਰਗ ਖੋਲ੍ਹ ਕੇ ਬਜ਼ਾਰ ਤੱਕ ਪਹੁੰਚ ਹਾਸਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਆਪਣੀ ਉੱਚ ਐਂਟੀਆਕਸੀਡੈਂਟ ਸਮੱਗਰੀ ਅਤੇ ਸੁਪਰ ਫਲ ਵਿਸ਼ੇਸ਼ੇਤਾਵਾਂ ਦੇ ਕਾਰਨ, ਮਹਾਰਾਸ਼ਟਰ ਦੇ ‘ਭਗਵਾ’ ਅਨਾਰ ਵਿੱਚ ਕਾਫੀ ਨਿਰਯਾਤ ਸਮਰੱਥਾ ਹੈ। ਅਨਾਰ ਦੀ ‘ਭਗਵਾ’ ਕਿਸਮ ਦੀ ਵਿਦੇਸ਼ੀ ਬਜ਼ਾਰਾਂ ਵਿੱਚ ਕਾਫੀ ਮੰਗ ਹੈ। ਮਹਾਰਾਸ਼ਟਰ ਦਾ ਸੋਲਾਪੁਰ ਜਿਲ੍ਹਾ ਦੇਸ਼ ਤੋਂ ਅਨਾਰ ਨਿਰਯਾਤ ਵਿੱਚ ਲਗਭਗ 50 ਪ੍ਰਤੀਸ਼ਤ ਯੋਗਦਾਨ ਦਿੰਦਾ ਹੈ।

2022-23 ਵਿੱਚ, ਸੰਯੁਕਤ ਅਰਬ ਅਮੀਰਾਤ (ਯੂਏਈ), ਬੰਗਲਾਦੇਸ਼, ਨੇਪਾਲ, ਨੀਦਰਲੈਂਡ, ਸਊਦੀ ਅਰਬ, ਸ਼੍ਰੀਲੰਕਾ, ਥਾਈਲੈਂਡ, ਬਹਿਰੀਨ, ਓਮਾਨ ਸਮੇਤ ਦੇਸ਼ਾਂ ਵਿੱਚ 58.36 ਮਿਲੀਅਨ ਅਮਰੀਕੀ ਡਾਲਰ ਮੁੱਲ ਦੇ 62,280 ਮੀਟ੍ਰਿਕ ਟਨ ਅਨਾਰ ਦਾ ਨਿਰਯਾਤ ਕੀਤਾ ਗਿਆ। ਭਾਰਤ ਬਾਗਬਾਨੀ ਫਸਲਾਂ ਦਾ ਦੂਸਰਾ ਸਭ ਤੋਂ ਵੱਡਾ ਉਤਪਾਦਕ ਹੈ। ਵਰ੍ਹੇ 2021-22 ਵਿੱਚ, ਭਾਰਤ ਨੇ ਬਾਗਬਾਨੀ ਫਸਲਾਂ ਦਾ ਕੁੱਲ 333.20 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ)ਠ ਉਤਪਾਦਨ ਦਰਜ ਕੀਤਾ, ਜਿਸ ਵਿੱਚੋਂ ਫਲਾਂ ਅਤੇ ਸੱਬਜ਼ੀਆਂ ਦੀ ਹਿੱਸੇਦਾਰੀ 90 ਪ੍ਰਤੀਸ਼ਤ ਹੈ। ਵਰ੍ਹੇ 2021-22 ਦੇ ਦੌਰਾਨ ਫਲਾਂ ਦਾ ਕੁੱਲ ਉਤਪਾਦਨ 107.10 ਐੱਮਐੱਮਟੀ ਸੀ ਅਤੇ ਅਨਾਰ ਦਾ ਉਤਪਾਦਨ ਲਗਭਗ ਤਿੰਨ ਐੱਮਐੱਮਟੀ ਸੀ।

ਭਾਰਤ ਦੁਨੀਆ ਵਿੱਚ ਅਨਾਰ ਦੇ ਉਤਪਾਦਨ ਵਿੱਚ 7ਵੇਂ ਸਥਾਨ ’ਤੇ ਹੈ ਅਤੇ ਖੇਤੀ ਦਾ ਕੁੱਲ ਰਕਬਾ ਲਗਭਗ 2,75,500  ਹੈਕਟੇਅਰ ਹੈ। ਭਾਰਤ ਵਿੱਚ ਪ੍ਰਮੁੱਖ ਅਨਾਰ ਉਤਪਾਦਕ ਰਾਜ ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਹਨ। ਐਪੀਡਾ ਨੇ ਅਨਾਰ ਦੇ ਨਿਰਯਾਤ ਨੂੰ ਹੁਲਾਰਾ ਦੇਣ ਅਤੇ ਸਪਲਾਈ ਚੇਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਅਨਾਰ ਦੇ ਲਈ ਨਿਰਯਾਤ ਪ੍ਰਮੋਸ਼ਨ ਫੋਰਮ (ਈਪੀਐੱਫ) ਦਾ ਗਠਨ ਕੀਤਾ ਹੈ। ਈਪੀਐੱਫ ਵਿੱਚ ਵਪਾਰਕ ਵਿਭਾਗ, ਖੇਤੀਬਾੜੀ ਵਿਭਾਗ, ਰਾਜ ਸਰਕਾਰਾਂ, ਰਾਸ਼ਟਰੀ ਰੈਫਰਲ ਲੈਬਸ ਅਤੇ ਉਤਪਾਦ ਦੇ ਚੋਟੀ ਦੇ ਮੋਹਰੀ ਨਿਰਯਾਤਕਾਂ ਦੇ ਪ੍ਰਤੀਨਿਧੀ ਸ਼ਾਮਲ ਹਨ।

ਇੱਕ ਟਿਕਾਊ ਪ੍ਕਿਰਿਆ ਦੇ ਤਹਿਤ ਐਪੀਡਾ ਨੇ ਉਤਪਾਦਨ ਤੋਂ ਪਹਿਲਾਂ, ਉਤਪਾਦਨ, ਵਾਢੀ ਤੋਂ ਬਾਅਦ, ਲੌਜਿਸਟਿਕਸ, ਬ੍ਰਾਂਡਿੰਗ ਤੋਂ ਲੈ ਕੇ ਮਾਰਕੀਟਿੰਗ ਗਤੀਵਿਧੀਆਂ ਤੱਕ ਅਨਾਰ ਮੁੱਲ ਲੜੀ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਈ ਪਹਿਲਾਂ ਕੀਤੀਆਂ ਹਨ। ਨਿੱਜੀ ਖੇਤਰ ਵਿੱਚ ਯੂਰਪੀਅਨ ਯੂਨੀਅਨ ਨੂੰ ਨਿਰਯਾਤ ਕਰਨ ਲਈ 250 ਤੋਂ ਵਧ ਪੈਕ ਹਾਊਸ ਸਥਾਪਿਤ ਕਰਨ ਤੋਂ ਇਲਾਵਾ, ਨਿਰਯਾਤ ਦੇ ਲਈ ਸਾਂਝੇ ਬੁਨਿਆਦੀ ਢਾਂਚਾ ਵਿਕਾਸ ਸਮਰੱਥਾ ਅਤੇ ਬੁਨਿਆਦੀ ਢਾਂਚੇ ਦੇ ਤਹਿਤ ਰਾਜ ਸਰਕਾਰਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ ਹੈ। ਐਪੀਡਾ ਨੇ ਦੇਸ਼-ਪ੍ਰਧਾਨ ਨਿਰਯਾਤ ਪ੍ਰੋਤਸਾਹਨ ਪ੍ਰੋਗਰਾਮਾਂ ਦੇ ਲਈ ਰਣਨੀਤੀ ਤਿਆਰ ਕੀਤੀ ਹੈ ਅਤੇ ਨਵੇਂ ਬਜ਼ਾਰਾਂ ਵਿੱਚ ਨਿਰਯਾਤ ਸਮਰੱਥਾ ਦਾ ਭਰਪੂਰ ਇਸਤੇਮਾਲ ਕਰਨ ਲਈ ਯੂਰਪੀਅਨ ਯੂਨੀਅਨ ਦੇ ਦੇਸ਼ਾਂ, ਮੱਧਪੂਰਬ ਅਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਲਈ ਅੰਤਰਰਾਸ਼ਟਰੀ ਖਰੀਦਦਾਰ ਵਿਕਰੇਤਾ ਮੀਟਿੰਗਾਂ ਆਯੋਜਿਤ ਕੀਤੀਆਂ ਹਨ।

ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੇ ਨਿਰਯਾਤ ਵਿੱਚ ਵਾਧਾ ਐਪੀਡਾ ਦੁਆਰਾ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਦਾ ਨਤੀਜਾ ਹੈ, ਜਿਵੇਂ ਭਾਰਤੀ ਦੂਤਾਵਾਸਾਂ ਦੀ ਸਰਗਰਮ ਭਾਗੀਦਾਰੀ ਤੋਂ ਵਿਭਿੰਨ ਦੇਸ਼ਾਂ ਵਿੱਚ ਬੀ2ਬੀ ਪ੍ਰਦਰਸ਼ਨੀਆਂ ਦਾ ਆਯੋਜਨ ਅਤੇ ਉਤਪਾਦ-ਪ੍ਰਧਾਨ ਅਤੇ ਆਮ ਮਾਰਕੀਟਿੰਗ ਅਭਿਯਾਨਾਂ ਰਾਹੀਂ ਨਵੇਂ ਸੰਭਾਵਿਤ ਬਜ਼ਾਰਾਂ ਦੀ ਖੋਜ ਕਰਨਾ। ਐਪੀਡਾ ਨੇ ਅਸਾਮ ਦੇ ਗੁਵਹਾਟੀ ਵਿੱਚ ਉੱਤਰ-ਪੂਰਬੀ ਰਾਜਾਂ ਤੋਂ ਕੁਦਰਤੀ, ਜੈਵਿਕ ਤੇ ਜੀਆਈ- ਖੇਤੀਬਾੜੀ ਉਤਪਾਦਾਂ ਦੀ ਨਿਰਯਾਤ ਸਮਰੱਥਾ ਨੂੰ ਵਧਾਉਣ ’ਤੇ ਇੱਕ ਸੰਮੇਲਨ ਵੀ ਆਯੋਜਿਤ ਕੀਤਾ। ਸੰਮੇਲਨ ਦਾ ਉਦੇਸ਼ ਅੰਤਰਰਾਸ਼ਟਰੀ ਬਜ਼ਾਰ ਸਬੰਧ ਬਣਾਕੇ ਅਸਾਮ ਅਤੇ ਗੁਆਂਢੀ ਰਾਜਾਂ ਵਿੱਚ ਉਗਾਏ ਜਾਣ ਵਾਲੇ ਕੁਦਰਤੀ, ਜੈਵਿਕ ਅਤੇ ਜੀਆਈ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨਾ ਹੈ।

ਕੇਂਦਰ-ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਸਹਿਯੋਗ ਨਾਲ, ਐਪੀਡਾ ਨੇ ਹਾਲ ਹੀ ਵਿੱਚ ਇੱਕ ਅੰਤਰਰਾਸ਼ਟਰੀ ਖਰੀਦਦਾਰ ਵਿਕਰੇਤਾ ਮੀਟਿੰਗ ਆਯੋਜਿਤ ਕੀਤੀ, ਜਿਸ ਦਾ ਉਦੇਸ਼ ਲੱਦਾਖ ਤੋਂ ਖੁਰਮਾਨੀ ਅਤੇ ਹੋਰ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਹੁਲਾਰਾ ਦੇਣਾ ਹੈ। ਕੇਂਦਰ-ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਜੰਮੂ-ਕਸ਼ਮੀਰ ਦੇ 18 ਉੱਦਮੀਆਂ ਨੇ ਖੁਰਮਾਨੀ ਅਤੇ ਹੋਰ ਖੇਤੀਬਾੜੀ ਉਤਪਾਦਾਂ ਦੀ ਇੱਕ ਲੜੀ ਪ੍ਰਦਰਸ਼ਿਤ ਕੀਤੀ। ਇਸ ਪ੍ਰੋਗਰਾਮ ਵਿੱਚ ਭਾਰਤ, ਅਮਰੀਕਾ, ਬੰਗਲਾਦੇਸ਼, ਓਮਾਨ ਅਤੇ ਯੂਏਈ ਦੇ ਵੀਹ ਖਰੀਦਦਾਰਾਂ ਨੇ ਹਿੱਸਾ ਲਿਆ।

 ***


ਏਡੀ/ਵੀਐੱਨ


(Release ID: 1946753) Visitor Counter : 125