ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

‘ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ’ ਮੁਹਿੰਮ

Posted On: 07 AUG 2023 12:58PM by PIB Chandigarh

ਹਾਊਸਿੰਗ ਅਤੇ ਅਰਬਨ ਮਾਮਲੇ ਮੰਤਰਾਲੇ (ਐੱਮਓਐੱਚਯੂਏ) ਨੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਸੀਸੀ) ਦੇ ਸਹਿਯੋਗ ਨਾਲ 15 ਮਈ 2023 ਤੋਂ 5 ਜੂਨ, 2023 ਵਿਸ਼ਵ ਵਾਤਾਵਰਣ ਦਿਵਸ ਤੱਕ ਦੀ 3 ਹਫ਼ਤਿਆਂ ਦੇ ਸਮੇਂ ਦੇ ਲਈ ‘ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ’ ਮੁਹਿੰਮ ਸ਼ੁਰੂ ਕੀਤੀ। ਇਹ ਮੁਹਿੰਮ ਨਾਗਰਿਕਾਂ, ਸੰਸਥਾਨਾਂ, ਵਣਜ ਉੱਦਮਾਂ ਆਦਿ ਦੇ ਲਈ  ਉਪਯੋਗਯੁਕਤ ਜਾਂ ਅਣ-ਉਪਯੋਗਯੁਕਤ ਪਲਾਸਟਿਕ ਦੀਆਂ ਵਸਤਾਂ, ਕਪੜਿਆਂ, ਜੁੱਤਿਆਂ, ਕਿਤਾਬਾਂ ਅਤੇ ਖਿਡੌਣਿਆਂ ਨੂੰ ਜ਼ਮ੍ਹਾਂ ਕਰਨ ਦੇ ਵੰਨ-ਸਟੌਪ ਸਮਾਧਾਨ ਦੇ ਰੂਪ ਵਿੱਚ ‘ਰਿਡਯੂਸ, ਰੀਯੂਜ਼, ਰੀਸਾਇਕਲ’ (ਆਰਆਰਆਰ) ਕੇਂਦਰ ਸਥਾਪਿਤ ਕਰਨ ਦੇ ਲਈ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਨੂੰ ਸਸ਼ਕਤ ਬਣਾਉਣ ‘ਤੇ ਕੇਂਦਰਿਤ ਹੈ। ਆਰਆਰਆਰ ਕੇਂਦਰਾਂ ਦਾ ਰਾਜਵਾਰ ਵੇਰਵਾ ਜਨਤਕ ਡੋਮੇਨ ਵਿੱਚ ਉਪਲਬਧ ਹੈ ਅਤੇ ਇਸ ਨੂੰ  http://sbmurban.org/rrr-centers ‘ਤੇ ਦੇਖਿਆ ਜਾ ਸਕਦਾ ਹੈ।

 

‘ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ’ ਮਾਤਰ ਇੱਕ ਯੋਜਨਾ ਨਹੀਂ ਹੈ, ਬਲਕਿ ਇਹ ਐੱਸਬੀਐੱਮ-ਯੂ 2.0 ਦੇ ਤਹਿਤ ਯੂਐੱਲਬੀ ਦੁਆਰਾ ਲਾਗੂ ਕੀਤਾ ਜਾ ਰਿਹਾ ਇੱਕ ਜਨਤਕ ਆਊਟਰੀਚ ਅਤੇ ਜਨਤਾ ਨੂੰ ਵੱਡੇ ਪੈਮਾਨੇ ‘ਤੇ ਸਬੰਧ ਕਰਨ ਨਾਲ ਸਬੰਧਿਤ ਮੁਹਿੰਮ ਹੈ। ਇਸ ਮੁਹਿੰਮ ਦੇ ਲਈ ਭਾਰਤ ਸਰਕਾਰ ਨੇ ਕਿਸੇ ਵੱਖਰੇ ਸੰਗਠਨ ਦਾ ਗਠਨ ਨਹੀਂ ਕੀਤਾ ਹੈ।

 

ਇਸ ਮੁਹਿੰਮ ਦਾ ਉਦੇਸ਼ ਮਿਸ਼ਨ ਲਾਈਫ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਕਚਰਾ ਉਤਪਾਦਨ ਵਿੱਚ ਕਮੀ ਲਿਆਉਣ, ਸੰਸਾਥਨ ਸੰਭਾਲ਼ ਨੂੰ ਹੁਲਾਰਾ ਦੇਣ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ‘ਰਿਡਯੂਸ, ਰੀਯੂਜ਼, ਰੀਸਾਇਕਲ’ (ਆਰਆਰਆਰ) ਨੂੰ ਅਪਣਾ ਕੇ ਸਵੱਛ ਅਤੇ ਹਰਿਤ ਵਾਤਾਵਰਣ ਵਿੱਚ ਯੋਗਦਾਨ ਦੇਣ ਲਈ ਨਾਗਰਿਕਾਂ ਦੇ ਵਿਵਹਾਰ ਵਿੱਚ ਬਦਲਾਅ ਲਿਆਉਣਾ ਹੈ। ਇਸ ਦਾ ਉਦੇਸ਼ ਪ੍ਰਣਾਲੀਆਂ ਨੂੰ ਸ਼ਹਿਰੀ ਸਵੱਛਤਾ ਈਕੋਸਿਸਟਮ ਵਿੱਚ ਏਕੀਕ੍ਰਿਤ ਕਰਕੇ ਚਕ੍ਰੀ ਅਰਥਵਿਵਸਥਾ ਦਾ ਨਿਰਮਾਣ ਕਰਨਾ ਹੈ, ਜੋ  ਕਚਰੇ ਨੂੰ ਘਟਾਉਂਦਾ ਹੈ, ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਦਾ ਹੈ ਅਤੇ ਮੌਜੂਦਾ ਅਤੇ ਭਵਿੱਖੀ ਪੀੜ੍ਹੀਆਂ ਦੋਵਾਂ ਦੀ ਭਲਾਈ ਨੂੰ ਸੁਨਿਸ਼ਚਿਤ ਕਰਦੀ ਹੈ।

ਨਾਗਰਿਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਦੇ ਲਈ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ, ਸੋਸ਼ਲ ਮੀਡੀਆ ਮੁਹਿੰਮ ਦੇ ਨਾਲ-ਨਾਲ ਪ੍ਰਭਾਵਸ਼ਾਲੀ ਲੋਕਾਂ ਨੂੰ ਇਸ ਵਿੱਚ ਸ਼ਾਮਲ ਕਰਨ ਜਿਹੇ ਉਪਾਅ ਕੀਤੇ ਗਏ ਹਨ। ਐੱਮਓਐੱਚਯੂਏ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਲਈ ਮੁਹਿੰਮ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ, ਜਿਨ੍ਹਾਂ ਨੂੰ http://sbmurban.org/storage/app/media/%20Meri-LiFE-Mera-Swachh-Shehar-SOP-for-States-and-Cities-12th-May-2023.pdf  ‘ਤੇ ਦੇਖਿਆ ਜਾ ਸਕਦਾ ਹੈ।

 

ਇਹ ਜਾਣਕਾਰੀ ਹਾਊਸਿੰਗ ਅਤੇ ਅਰਬਨ ਮਾਮਲੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

***

ਆਰਜੇ  



(Release ID: 1946752) Visitor Counter : 96


Read this release in: Urdu , English , Hindi , Tamil , Telugu