ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਜੀਸੈਟ-24 ਦਾ ਸਫ਼ਲਤਾਪੂਰਵਕ ਕੰਮ ਕਰਨਾ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ: ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਅਪੂਰਵ ਚੰਦਰਾ
ਜੀਸੈਟ ਮੰਗ ਅਧਾਰਿਤ ਮਿਸ਼ਨ ਖੇਤਰ ਵਿੱਚ ਭਾਰਤ ਦੇ ਸਫ਼ਲ ਪ੍ਰਵੇਸ਼ ਦੀ ਸ਼ੁਰੂਆਤ: ਇਸਰੋ ਦੇ ਚੇਅਰਮੈਨ ਸ਼੍ਰੀ ਐੱਸ.ਸੋਮਨਾਥ
ਪੁਲਾੜ ਖੇਤਰ ਵਿੱਚ ਸੁਧਾਰ ਤੋਂ ਬਾਅਦ ਜੀਸੈਟ-24 ਐੱਨਐੱਸਆਈਐੱਲ ਪਹਿਲਾ ਮੰਗ ਅਧਾਰਿਤ ਸੰਚਾਰ ਉਪਗ੍ਰਹਿ ਮਿਸ਼ਨ ਹੈ
ਨਿਊਸਪੇਸ ਇੰਡੀਆ ਲਿਮਿਟਿਡ (ਐੱਨਐੱਸਆਈਐੱਲ) ਨੇ ਜੀਸੈਟ-24 ਨੂੰ ਸ਼ੁਰੂ ਕਰਨ ਲਈ ਟਾਟਾ ਪਲੇਅ ਦੇ ਨਾਲ ਸਾਂਝੇਦਾਰੀ ਕੀਤੀ
Posted On:
07 AUG 2023 6:54PM by PIB Chandigarh
ਨਿਊਸਪੇਸ ਇੰਡੀਆ ਲਿਮਿਟਿਡ (ਐੱਨਐੱਸਆਈਐੱਲ) ਨੇ ਟਾਟਾ ਪਲੇਅ ਦੇ ਨਾਲ ਸਹਿਯੋਗ ਕਰ ਕੇ ਜੂਨ 2022 ਵਿੱਚ ਜੀਸੈਟ-24 ਉਪਗ੍ਰਹਿ ਸਫ਼ਲਤਾਪੂਰਵਕ ਲਾਂਚ ਕੀਤਾ, ਜੋ ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਦੇ ‘ਮੇਕ ਇਨ ਇੰਡੀਆ’ਦੀ ਕਲਪਨਾ ਨਾਲ ਜੁੜਿਆ ਹੈ। ਟਾਟਾ ਪਲੇਅ ਨੇ ਇਸ ਸੈਟੇਲਾਈਟ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਜੋ ਹੁਣ ਆਪਣੀ ਔਰਬਿਟ ’ਚ ਹੈ।
ਉਦਘਾਟਨ ਸਮਾਰੋਹ ਨਵੀਂ ਦਿੱਲੀ ਵਿੱਚ ਟਾਟਾ ਪਲੇਅ ਦੇ ਪ੍ਰਸਾਰਣ ਕੇਂਦਰ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ’ਤੇ, ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਅਪੂਰਵ ਚੰਦਰਾ ਨੇ ਖੁਸ਼ੀ ਵਿਅਕਤ ਕੀਤੀ ਅਤੇ ਕਿਹਾ, “ਜੀਐੱਸਏਟੀ-24 ਦੇ ਸਫ਼ਲਤਾਪੂਰਵਕ ਕੰਮ ਕਰਨ ਲਈ ਪੁਲਾੜ ਵਿਭਾਗ (ਡੀਓਐੱਸ) ਅਤੇ ਟਾਟਾ ਪਲੇਅ ਨੂੰ ਵਧਾਈ ਦਿੱਤੀ। ਇਹ ਆਯੋਜਨ ਆਤਮਨਿਰਭਰ ਭਾਰਤ ਅਤੇ ਪੁਲਾੜ ਅਤੇ ਸੰਚਾਰ ਦੇ ਖੇਤਰ ਵਿੱਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਇਹ ਹੋਰ ਕਦਮ ਵਧਾਉਂਦਾ ਹੈ।”
ਵਰਤਮਾਨ ਵਿੱਚ ਟਾਟਾ ਪਲੇਅ ਵਿੱਚ 600 ਚੈਨਲ ਹਨ। ਇਸਰੋ ਸੈਟੇਲਾਈਟ ਦੇ ਸ਼ਾਮਲ ਹੋਣ ਨਾਲ, ਇਹ ਆਮ ਜਨਤਾ ਨੂੰ ਲਾਭ ਪਹੁੰਚਾਉਣ ਵਾਲੇ 900 ਚੈਨਲ ਪ੍ਰਸਾਰਿਤ ਕਰਨ ਵਿੱਚ ਸਮਰੱਥ ਹੋਵੇਗਾ। ਇਹ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੇ ਨਿੱਜੀਕਰਨ ਅਤੇ ਐੱਨਐੱਸਆਈਐੱਲ ਦੀ ਸਥਾਪਨਾ ਦੀ ਕਲਪਨਾ ਦਾ ਸਿੱਟਾ ਹੈ, ਜਿਸ ਨੇ ਪਹਿਲੀ ਵਾਰ ਟਾਟਾ ਪਲੇਅ ਦੇ ਸਹਿਯੋਗ ਨਾਲ ਇੱਕ ਮੰਗ ਅਧਾਰਿਤ ਸੈਟੇਲਾਈਟ ਲਾਂਚ ਕੀਤਾ। ਸ਼੍ਰੀ ਅਪੂਰਵ ਚੰਦਰਾ ਨੇ ਕਿਹਾ, “ਇਹ ਚੈਨਲ ਹੁਣ ਪੂਰਬ ਦੇ ਪਹਾੜੀ ਖੇਤਰਾਂ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਸਮੇਤ ਪੂਰੇ ਦੇਸ਼ ਵਿੱਚ ਉਪਲਬਧ ਹੋਣਗੇ।”
ਜੀਸੈਟ-24 ਨੂੰ ਸ਼ਾਮਲ ਕਰਨ ਤੋਂ ਬਾਅਦ ਵਧੀ ਹੋਈ ਬੈਂਡਿਵਡਥ, ਟਾਟਾ ਪਲੇਅ ਨੂੰ ਆਪਣੇ ਉਪਯੋਗਕਰਤਾਵਾਂ ਨੂੰ ਹੋਰ ਵੀ ਸਾਫ਼ ਤਸਵੀਰ ਅਤੇ ਆਵਾਜ਼ ਦੀ ਗੁਣਵੱਤਾ ਪ੍ਰਦਾਨ ਕਰੇਗੀ, ਅਤੇ ਸਾਰੇ ਡੀਟੀਐੱਚ ਪਲੈਟਫਾਰਮਾਂ ਦੇ ਦਰਮਿਆਨ ਸਭ ਤੋਂ ਵੱਡਾ ਸੈਟੇਲਾਈਟ ਬੈਂਡਵਿਡਥ ਪ੍ਰਦਾਤਾ ਬਣਨ ਦੇ ਨਾਲ-ਨਾਲ 50 ਪ੍ਰਤੀਸ਼ਤ ਵਧ ਚੈਨਲ ਲੈ ਜਾਣ ਦੀ ਸਮਰੱਥਾ ਪ੍ਰਦਾਨ ਕਰੇਗੀ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਸ਼੍ਰੀ ਐੱਸ. ਸੋਮਨਾਥ ਨੇ ਕਿਹਾ, “ਡੀਟੀਐੱਚ ਸੇਵਾਵਾਂ ਪ੍ਰਦਾਨ ਕਰਨ ਲਈ ਇਸਰੋ ਦੁਆਰਾ ਨਿਰਮਿਤ 4-ਟਨ ਸ਼੍ਰੇਣੀ ਦਾ ਸੰਚਾਰ ਸੈਟੇਲਾਈਟ ਜੀਸੈਟ-24, ਕਲਾਸ ਵਿੱਚ ਵਿਸਤ੍ਰਿਤ ਟੈਸਟਿੰਗ ਤੋਂ ਬਾਅਦ ਆਪਣੀ ਅਧਿਕਤਮ ਸੈਟੇਲਾਈਟ ਸਮਰੱਥਾ ’ਤੇ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ। ਇਹ ਮਹੱਤਵਪੂਰਨ ਉਪਲਬਧੀ ਅਤਿ-ਆਧੁਨਿਕ ਸਵਦੇਸ਼ੀ ਟੈਕਨੋਲੋਜੀ ਦੁਆਰਾ ਸੰਚਾਲਿਤ ਭਾਰਤ ਦੇ ਦੂਰਸੰਚਾਰ ਖੇਤਰ ਵਿੱਚ ਇੱਕ ਕ੍ਰਾਂਤੀ ਦਾ ਪ੍ਰਤੀਕ ਹੈ। ਇਹ ਸਾਡੇ ਦੇਸ਼ ਦੀ ਏਰੋਸਪੇਸ ਦੀ ਉਤਕ੍ਰਿਸ਼ਟ ਸਮਰੱਥਾ ਦੇ ਲਈ ਇੱਕ ਤੋਹਫਾ ਦੇ ਰੂਪ ਵਿੱਚ ਕੰਮ ਕਰਦੀ ਹੈ ਅਤੇ ਮੰਗ ਸੰਚਾਲਿਤ ਮਿਸ਼ਨ ਸੈਕਸ਼ਨ ਵਿੱਚ ਭਾਰਤ ਦੇ ਸਫ਼ਲ ਪ੍ਰਵੇਸ਼ ਦੀ ਸ਼ੁਰੂਆਤ ਕਰਦੀ ਹੈ।”
ਐੱਨਐੱਸਆਈਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਰਾਧਾਕ੍ਰਿਸ਼ਨਨ ਦੁਰਾਇਰਾਜ ਨੇ ਕਿਹਾ, “ਜੀਸੈਟ-24 ਪੁਲਾੜ ਖੇਤਰ ਵਿੱਚ ਸੁਧਾਰਾਂ ਤੋਂ ਬਾਅਦ ਐੱਨਐੱਸਆਈਐੱਲ ਦੁਆਰਾ ਸ਼ੁਰੂ ਕੀਤਾ ਗਿਆ ਪਹਿਲਾ ਮੰਗ ਅਧਾਰਿਤ ਸੰਚਾਰ ਸੈਟੇਲਾਈਟ ਮਿਸ਼ਨ ਹੈ। ਜੀਸੈਟ-23 ਸੈਟੇਲਾਈਟ ਭਾਰਤ ਦੇ ਲਈ ਸੈਟੇਲਾਈਟ ਟੈਲੀਵਿਜ਼ਨ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ।” ‘ਮੇਕ ਇਨ ਇੰਡੀਆ’ ਪਹਿਲ ਦੀ ਸਫ਼ਲਤਾ ਦੇ ਪ੍ਰਮਾਣ ਵਜੋਂ, ਇਹ ਸੈਟੇਲਾਈਟ ਉੱਨਤ ਡਿਜੀਟਲ ਟੀਵੀ ਟ੍ਰਾਂਸਮਿਸ਼ਨ ਸਮਰੱਥਾਵਾਂ ਦੇ ਨਾਲ ਪ੍ਰਸਾਰਣ ਸੇਵਾਵਾਂ ਵਿੱਚ ਸਹਿਯੋਗ ਕਰੇਗੀ। ਐੱਨਐੱਸਆਈਐੱਲ, ਇਸਰੋ ਅਤੇ ਟਾਟਾ ਪਲੇਅ ਦੀਆਂ ਟੀਮਾਂ ਨੂੰ ਵਧਾਈ ਜਿਨ੍ਹਾਂ ਨੇ ਇਸ ਸਫ਼ਲ ਪ੍ਰੋਜੈਕਟ ਵਿੱਚ ਸਹਿਯੋਗ ਦਿੱਤਾ ਹੈ।”
ਇਸ ਮਹੱਤਵਪੂਰਨ ਮੌਕੇ ’ਤੇ ਟਿੱਪਣੀ ਕਰਦੇ ਹੋਏ, ਟਾਟਾ ਪਲੇਅ ਦੇ ਐੱਮਡੀ ਅਤੇ ਸੀਈਓ ਸ਼੍ਰੀ ਹਰਿਤ ਨਾਗਪਾਲ ਨੇ ਕਿਹਾ, “ਦੇਖਣ ਦਾ ਅਨੁਭਵ ਟਾਟਾ ਪਲੇਅ ਦੀ ਪ੍ਰਮੁਖ ਪ੍ਰਾਥਮਿਕਤਾ ਰਹੀ ਹੈ। ਐੱਨਐੱਸਆਈਐੱਲ ਦੇ ਨਾਲ ਇਹ ਸਹਿਯੋਗ ਸਾਡੇ ਡੀਟੀਐੱਚ ਗ੍ਰਾਹਕਾਂ ਨੂੰ ਹੋਰ ਵੀ ਬਿਹਤਰ ਵੀਡੀਓ ਅਤੇ ਆਡੀਓ ਗੁਣਵੱਤਾ ਅਤੇ ਕਈ ਹੋਰ ਚੈਨਲ ਅਤੇ ਸੇਵਾਵਾਂ ਪ੍ਰਦਾਨ ਕਰੇਗਾ। ਇਹ ਉਸ ਦੇਸ਼ ਵਿੱਚ ਲੀਨੀਅਰ ਟੀਵੀ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਵੀ ਮਜ਼ਬੂਤ ਕਰਦਾ ਹੈ, ਜਿੱਥੇ ਲਗਭਗ ~140 ਮਿਲੀਅਨ ਘਰਾਂ ਨੇ ਹੁਣ ਤੱਕ ਆਪਣਾ ਪਹਿਲਾ ਟੀਵੀ ਨਹੀਂ ਖਰੀਦਿਆ ਹੈ। ਅਸੀਂ ਹਮੇਸ਼ਾਂ ਆਪਣੀਆਂ ਸਾਰੀਆਂ ਸੇਵਾਵਾਂ ਡੀਓਐੱਸ ਦੁਆਰਾ ਸਵਦੇਸ਼ੀ ਤੌਰ ’ਤੇ ਨਿਰਮਿਤ ਸੈਟੇਲਾਈਟਾਂ ’ਤੇ ਪ੍ਰਦਾਨ ਕੀਤੀਆਂ ਹਨ ਅਤੇ ਇਸ ਸਮਰੱਥਾ ਵਿੱਚ ਵਾਧਾ ਮੇਕ ਇਨ ਇੰਡੀਆ ਦ ਪ੍ਰਤੀ ਸਾਡੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।”
ਜੀਸੈਟ-24 ਇੱਕ 24-ਕੇਯੂ ਬੈਂਡ ਸੰਚਾਰ ਸੈਟੇਲਾਈਟ ਹੈ ਜਿਸ ਨੂੰ ਭਾਰਤ ਸਰਕਾਰ ਦੁਆਰਾ ਸਿਰਫ਼ ਟਾਟਾ ਪਲੇਅ ਦੀ ਡੀਟੀਐੱਚ ਐਪਲੀਕੇਸ਼ਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਾਂਚ ਕੀਤਾ ਗਿਆ ਹੈ। ਮਾਰਚ 2019 ਵਿੱਚ ਸ਼ਾਮਲ ਐੱਨਐੱਸਆਈਐੱਲ ਪੁਲਾੜ ਵਿਭਾਗ (ਡੀਓਐੱਸ) ਅਤੇ ਡੀਓਐੱਸ ਦੀ ਵਪਾਰਕ ਸ਼ਾਖਾ ਦੇ ਅਧੀਨ ਇੱਕ ਕੇਂਦਰੀ ਜਨਤਕ ਖੇਤਰ ਉੱਦਮ (ਸੀਪੀਐੱਸਈ) ਹੈ। ਜੀਸੈਟ-24 ’ਤੇ ਸੰਪੂਰਨ ਸੈਟੇਲਾਈਟ ਸਮਰੱਥਾ ਇਸ ਦੇ ਪ੍ਰਤੀਬੱਧ ਗ੍ਰਾਹਕ ਟਾਟਾ ਪਲੇਅ ਨੂੰ ਲੀਜ਼ ’ਤੇ ਦਿੱਤੀ ਗਈ ਹੈ।
*********
ਐੱਨਬੀ/ਡੀਕੇ/ਐੱਸਕੇ/ਡੀਕੇ
(Release ID: 1946660)
Visitor Counter : 129