ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਉੱਤਰ ਭਾਰਤ ਦੇ ਪਹਿਲੀ ਨਦੀ ਕਾਇਆਕਲਪ ਪ੍ਰੋਜੈਕਟ ਦੇਵਿਕਾ ਪੂਰਾ ਹੋਣ ਦੇ ਨੇੜੇ ਹੈ, ਇਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਲਾਂਚ ਕੀਤਾ ਸੀ: ਡਾ. ਜਿਤੇਂਦਰ ਸਿੰਘ
ਡਾ. ਜਿਤੇਂਦਰ ਸਿੰਘ ਨੇ ਪਵਿੱਤਰ ਦੇਵਿਕਾ ਨਦੀ ਦੀ ਪਵਿੱਤਰਤਾ ਦੀ ਰੱਖਿਆ ਦੇ ਲਈ ਤਰਲ ਵੇਸਟ ਪ੍ਰਬੰਧਨ ਦੀ ਸਮੀਖਿਆ ਕੀਤੀ
Posted On:
06 AUG 2023 4:24PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਉੱਤਰ ਭਾਰਤ ਦਾ ਪਹਿਲੀ ਨਦੀ ਸੰਭਾਲ਼ ਪ੍ਰੋਜੈਕਟ ਦੇਵਿਕਾ ਪੂਰਾ ਹੋਣ ਵਾਲਾ ਹੈ। ‘ਨਮਾਮਿ ਗੰਗਾ’ ਦੀ ਤਰਜ਼ ’ਤੇ 190 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ, ਇਸ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਲਾਂਚ ਕੀਤਾ ਗਿਆ ਸੀ। ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਉਧਮਪੁਰ ਵਿੱਚ ਪਵਿੱਤਰ ਦੇਵਿਕਾ ਨਦੀ ਦੀ ਪਵਿੱਤਰਤਾ ਦੀ ਰੱਖਿਆ ਦੇ ਲਈ ਅਲੱਗ ਤੋਂ ਸ਼ੁਰੂ ਕੀਤੇ ਗਏ ਤਰਲ ਵੇਸਟ ਪ੍ਰਬੰਧਨ ਪ੍ਰੋਜੈਕਟ ਦੀ ਸਮੀਖਿਆ ਕਰਦੇ ਹੋਏ ਇਹ ਗੱਲ ਕਹੀ।

ਸਮੀਖਿਆ ਬੈਠਕ ਦੇ ਦੌਰਾਨ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੇਵਿਕਾ, ਜਿਸ ਨੂੰ ਪਵਿੱਤਰ ਗੰਗਾ ਨਦੀ ਦੀ ਭੈਣ ਮੰਨਿਆ ਜਾਂਦਾ ਹੈ, ਦਾ ਇੱਕ ਮਹਾਨ ਧਾਰਮਿਕ ਮਹੱਤਵ ਹੈ, ਇਹੀ ਕਾਰਨ ਹੈ ਕਿ ਦੇਵਿਕਾ ਕਾਇਆਕਲਪ ਪ੍ਰੋਜੈਕਟ ਦੇ ਤਹਿਤ ਸਾਰੇ ਘਰਾਂ ਨੂੰ ਜੋੜਨ ਵਾਲੀ ਪਾਈਪ ਅਤੇ ਮੈਨਹੋਲ ਦੇ ਨੈੱਟਵਰਕ ਦੇ ਨਾਲ ਤਰਲ ਵੇਸਟ ਪ੍ਰਬੰਧਨ ਪ੍ਰੋਜੈਕਟ ਦਾ ਨਿਰਮਾਣ ਯੂਈਈਡੀ ਦੁਆਰਾ ਕੀਤਾ ਜਾ ਰਿਹਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰੋਜੈਕਟ ਦੇ ਲਈ ਅਲਾਟ 190 ਕਰੋੜ ਰੁਪਏ ਦੀ ਧਨਰਾਸ਼ੀ ਵਿੱਚੋਂ ਐਲੋਕੇਟ ਫੰਡ ਦਾ ਹਿੱਸਾ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਕ੍ਰਮਵਾਰ 90:10 ਦੇ ਅਨੁਪਾਤ ਵਿੱਚ ਹੈ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ ਤਰਲ ਵੇਸਟ ਪ੍ਰਬੰਧਨ ਪ੍ਰੋਜੈਕਟ ਤੋਂ ਇਲਾਵਾ ਦੇਵਿਕਾ ਕਾਇਆਕਲਪ ਪ੍ਰੋਜੈਕਟ ਦੇ ਤਹਿਤ ਇੱਕ ਠੋਸ ਵੇਸਟ ਪ੍ਰਬੰਧਨ ਪ੍ਰੋਜੈਕਟ ਦਾ ਵੀ ਨਿਰਮਾਣ ਕੀਤਾ ਜਾਵੇਗਾ, ਜੋ ਦੇਵਿਕਾ ਨਦੀ ਦੀ ਪਵਿੱਤਰਤਾ ਦੀ ਰੱਖਿਆ ਦੇ ਲਈ ਕਈ ਪਹਿਲੂਆਂ ਤੋਂ ਮਹੱਤਵਪੂਰਨ ਹੈ।

ਬੈਠਕ ਦੇ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੇ ਜ਼ਮੀਨੀ ਪੱਧਰ ਦੇ ਪ੍ਰਤੀਨਿਧੀ ਹੋਣ ਦੇ ਨਾਤੇ ਪੰਚਾਇਤੀ ਰਾਜ ਸੰਸਥਾਵਾਂ ਦੀ ਭੂਮਿਕਾ ਪ੍ਰਮੁਖ ਵਿਕਾਸ ਪ੍ਰੋਜੈਕਟਾਂ ਦੀ ਸਫ਼ਲਤਾ ਦੇ ਲਈ ਮਹੱਤਵਪੂਰਨ ਹੈ। ਬੈਠਕ ਦੇ ਦੌਰਾਨ ਉਪਸਥਿਤ ਪੰਚਾਇਤੀ ਰਾਜ ਸੰਸਥਾਵਾਂ ਨੇ ਡਾ. ਸਿੰਘ ਦੇ ਸਾਹਮਣੇ ਕਈ ਮੁੱਦੇ ਉਠਾਏ ਜਿਸ ’ਤੇ ਉਨ੍ਹਾਂ ਨੇ ਵਿਭਾਗਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਇਨ੍ਹਾਂ ਮੁੱਦਿਆਂ ਦਾ ਨਿਵਾਰਣ ਕਰਨ ਦਾ ਨਿਰਦੇਸ਼ ਦਿੱਤਾ।

ਇਸ ਬੈਠਕ ਵਿੱਚ ਉਧਮਪੁਰ ਦੇ ਡੀਸੀ ਸ਼੍ਰੀ ਸਚਿਨ ਕੁਮਾਰ ਵੈਸ਼ਯ, ਉੱਤਰ ਰੇਲਵੇ ਦੇ ਐਡੀਸ਼ਨਲ ਡੀਆਰਐੱਮ, ਸ਼੍ਰੀ ਬਲਦੇਵ ਰਾਜ, ਉਧਮਪੁਰ ਦੇ ਐੱਸਐੱਸਪੀ ਡਾ. ਵਿਨੋਦ ਕੁਮਾਰ, ਡੀਡੀਸੀ, ਬੀਡੀਸੀ ਮੈਂਬਰ, ਸਰਪੰਚ ਅਤੇ ਪੰਚ ਉਪਸਥਿਤ ਸਨ।
*****
ਐੱਸਐੱਨਸੀ/ਪੀਕੇ
(Release ID: 1946356)