ਪ੍ਰਧਾਨ ਮੰਤਰੀ ਦਫਤਰ
ਦਿੱਲੀ ਦੇ ਕਾਲਕਾਜੀ ਦੀ ਆਵਾਸ ਯੋਜਨਾ ਦੀਆਂ ਲਾਭਾਰਥੀ ਮਹਿਲਾਵਾਂ ਨੇ ਘਰ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਧੰਨਵਾਦ ਕੀਤਾ
Posted On:
04 AUG 2023 10:31AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਟਵੀਟ ਵਿੱਚ ਦੱਸਿਆ ਕਿ ਉਹ ਦਿੱਲੀ ਦੇ ਕਾਲਕਾਜੀ ਖੇਤਰ ਵਿੱਚ ‘ਜਹਾਂ ਝੁੱਗੀ ਵਹਾਂ ਮਕਾਨ’ ਯੋਜਨਾ ਦੇ ਤਹਿਤ ਪੱਕੇ ਵੰਡੇ ਗਏ ਪੱਕੇ ਮਕਾਨਾਂ ਦੇ ਲਾਭਾਰਥੀਆਂ ਦੁਆਰਾ ਉਨ੍ਹਾਂ ਨੂੰ ਲਿਖੇ ਗਏ ਪੱਤਰਾਂ ਤੋਂ ਅਭਿਭੂਤ ਹਨ।
ਲਾਭਾਰਥੀ ਮਹਿਲਾਵਾਂ ਨੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਪੱਤਰ ਸੌਂਪੇ। ਵਿਦੇਸ਼ ਮੰਤਰੀ ਉਨ੍ਹਾਂ ਨੂੰ ਮਿਲਣ ਆਏ ਸਨ। ਲਾਭਾਰਥੀਆਂ ਨੇ ਆਪਣੀ ਖੁਸ਼ੀ ਵਿਅਕਤ ਕੀਤੀ ਅਤੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਯੋਜਨਾ ਦੇ ਮਾਧਿਅਮ ਨਾਲ ਉਨ੍ਹਾਂ ਦੇ ਜੀਵਨ ਨੂੰ ਸੁਗਮ ਬਣਾਉਣ ਵਿੱਚ ਮਦਦ ਕਰਨ ਦੇ ਲਈ ਪ੍ਰਧਾਨ ਮੰਤਰੀ ਨੂੰ ਧੰਨਵਾਦ ਦਿੱਤਾ।
ਪ੍ਰਧਾਨ ਮੰਤਰੀ ਨੇ ਗ਼ਰੀਬਾਂ ਦੇ ਕਲਿਆਣ ਦੇ ਲਈ ਕੰਮ ਕਰਦੇ ਰਹਿਂਣ ਦੀ ਸਰਕਾਰ ਦੀ ਪ੍ਰਤੀਬੱਧਤਾ ਦਹੁਰਾਈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਦਿੱਲੀ ਦੇ ਕਾਲਕਾਜੀ ਦੀਆਂ ਉਨ੍ਹਾਂ ਮਾਤਾਵਾਂ ਅਤੇ ਭੈਣਾਂ ਦੇ ਪੱਤਰਾਂ ਨੂੰ ਪਾ ਕੇ ਅਭਿਭੂਤ ਹਾਂ, ਜਿਨ੍ਹਾਂ ਨੂੰ ‘ਜਹਾਂ ਝੁੱਗੀ ਵਹਾਂ ਮਕਾਨ’ ਯੋਜਨਾ ਦੇ ਤਹਿਤ ਪੱਕੇ ਘਰ ਮਿਲੇ ਹਨ। ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ (@DrSJaishankar) ਜੀ ਜਦੋਂ ਉੱਥੇ ਗਏ ਤਾਂ ਮਹਿਲਾਵਾਂ ਨੇ ਇਹ ਪੱਤਰ ਸੌਂਪੇ, ਜਿਨ੍ਹਾਂ ਵਿੱਚ ਉਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਉਹ ਦੱਸਦੀਆਂ ਹਨ ਕਿ ਕਿਵੇਂ ਇਸ ਯੋਜਨਾ ਦੇ ਜ਼ਰੀਏ ਉਨ੍ਹਾਂ ਦਾ ਵਰ੍ਹਿਆਂ ਪੁਰਾਣਾ ਸੁਪਨਾ ਸਾਕਾਰ ਹੋਇਆ ਹੈ ਅਤੇ ਪੂਰੇ ਪਰਿਵਾਰ ਦਾ ਜੀਵਨ ਆਸਾਨ ਬਣਿਆ ਹੈ। ਪੱਤਰਾਂ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਭਾਰ ! ਸਾਡੀ ਸਰਕਾਰ ਗ਼ਰੀਬਾਂ ਦੇ ਕਲਿਆਣ ਦੇ ਲਈ ਇੰਝ ਹੀ ਪ੍ਰਤੀਬੱਧ ਹੋ ਕੇ ਕੰਮ ਕਰਦੀ ਰਹੇਗੀ।”
***
ਡੀਐੱਸ
(Release ID: 1945870)
Visitor Counter : 147
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam