ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਡਰੋਨ ਟ੍ਰੇਨਿੰਗ/ਕੌਸ਼ਲ ਕਰਨ ਦੇ ਲਈ ਡੀਜੀਸੀਏ ਦੁਆਰਾ 63 ਰਿਮੋਟ ਪਾਇਲਟ ਟ੍ਰੇਨਿੰਗ ਸੰਗਠਨਾਂ ਨੂੰ ਮਨਜ਼ੂਰੀ

Posted On: 03 AUG 2023 1:01PM by PIB Chandigarh
  • ਡਰੋਨ ਪ੍ਰਮਾਣਿਤ 5500 ਤੋਂ ਵਧ ਰਿਮੋਟ ਪਾਇਲਟ ਸਰਟੀਫਿਕੇਟ ਦੇ ਲਈ ਟ੍ਰੇਨਿੰਗ ਸਕੂਲ।

 

  • ਵਿਲੱਖਣ ਪਹਿਚਾਣ ਸੰਖਿਆ ਦੇ ਨਾਲ 10 ਹਜ਼ਾਰ ਤੋਂ ਵਧ ਡਰੋਨ ਰਜਿਸਟਰਡ ਹਨ।

 

  • ਡੀਜੀਸੀਏ ਨੇ ਭਾਰਤ ਵਿੱਚ ਡਰੋਨ ਮੈਨੂਫੈਕਚਰਿੰਗ ਦੇ ਲਈ ਹੁਣ ਤੱਕ 25 ਤਰ੍ਹਾਂ ਦੇ ਸਰਟੀਫਿਕੇਟ ਜਾਰੀ ਕੀਤੇ ਹਨ।

ਦੇਸ਼ ਵਿੱਚ 25 ਜੁਲਾਈ, 2023 ਤੱਕ 63 ਡੀਜੀਸੀਏ ਅਧਿਕਾਰਕ ਰਿਮੋਟ ਪਾਇਲਟ ਟ੍ਰੇਨਿੰਗ ਸੰਗਠਨ (ਆਰਪੀਟੀਓ) ਹਨ।

ਡੀਜੀਸੀਏ ਨੇ ਮੱਧ ਪ੍ਰਦੇਸ਼ ਵਿੱਚ 3 ਆਰਪੀਟੀਓ ਐਪਲੀਕੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਹਨ:

  1. ਇੰਦਰਾ ਗਾਂਧੀ ਰਾਸ਼ਟਰੀ ਉਰਾਨ ਅਕਾਦਮੀ, ਗਵਾਲੀਅਰ।

  2. ਅਲਟੀਮੇਟ ਐਨਰਜੀ ਰਿਸੋਰਸ ਪ੍ਰਾਈਵੇਟ ਲਿਮਿਟਿਡ. ਭੋਪਾਲ।

  3. ਇੰਦਰਾ ਗਾਂਧੀ ਉਰਾਨ ਅਕਾਦਮੀ, ਭੋਪਾਲ।

ਸਰਕਾਰ ਨੇ ਡਰੋਨ ਅਤੇ ਡਰੋਨ ਕੰਪੋਨੈਂਟਸ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈ) ਨੂੰ  ਨੋਟੀਫਾਇਡ ਕੀਤਾ ਹੈ। ਇਸ ਦਾ ਉਦੇਸ਼ ਭਾਰਤ ਵਿੱਚ ਡਰੋਨ ਤੇ ਡਰੋਨ ਕੰਪੋਨੈਂਟਸ ਦੀ ਮੈਨੂਫੈਕਚਰਿੰਗ ਨੂੰ ਪ੍ਰੋਤਸਾਹਨ ਦੇਣਾ ਹੈ, ਤਾਕਿ ਉਹ ਆਤਮਨਿਰਭਰ ਬਣ ਸਕਣ ਅਤੇ ਗਲੋਬਲ ਤੌਰ ’ਤੇ ਸਪਰਧੀ ਹੋ ਸਕਣ। ਡਰੋਨ ਆਯਾਤ ਨੀਤੀ 9 ਫਰਵਰੀ, 2022 ਨੂੰ ਨੋਟੀਫਾਇਡ ਕੀਤੀ ਗਈ ਸੀ। ਇਸ ਵਿੱਚ ਵਿਦੇਸ਼ੀ ਡਰੋਨ ਦੇ ਆਯਾਤ ਅਤੇ ਡਰੋਨ ਕੰਪੋਨੈਂਟਸ ਦੇ ਆਯਾਤ ’ਤੇ ਪਾਬੰਦੀ ਲਗਾਈ ਗਈ। ਡਰੋਨ ਨਿਯਮ ਉਦਾਰ ਬਣਾਏ ਗਏ ਹਨ, ਤਾਕਿ ਡਰੋਨ ਦਾ ਵਿਆਪਕ ਉਪਯੋਗ ਕੀਤਾ ਜਾ ਸਕੇ।

ਡਰੋਨ ਨਿਯਮ 2021, ਪੀਐੱਲਆਈ ਯੋਜਨਾ, ਡਰੋਨ ਆਯਾਤ ’ਤੇ ਪਾਬੰਦੀ ਅਤੇ ਵਧਦੇ ਉਪਯੋਗ ਦੇ ਸੰਯੁਕਤ ਲਾਭ ਨੂੰ ਦੇਖਦੇ ਹੋਏ ਭਾਰਤੀ ਡਰੋਨ ਉਦਯੋਗ ਵਿੱਚ ਰੋਜ਼ਗਾਰ ਦੇ ਵਧਣ ਦੇ ਨਾਲ ਇਸ ਵਿੱਚ ਵਿਕਾਸ ਦੀ ਵੀ ਸੰਭਾਵਨਾ ਹੈ।

ਡਰੋਨ ਨਿਯਮ 2021 ਦੀ ਨੋਟੀਫਿਕੇਸ਼ਨ ਦੇ ਬਾਅਦ ਤੋਂ ਡੀਜੀਸੀਏ ਦੁਆਰਾ ਦੇਸ਼ ਵਿੱਚ ਡਰੋਨ ਟ੍ਰੇਨਿੰਗ/ਕੌਸ਼ਲ ਪ੍ਰਦਾਨ ਕਰਨ ਦੇ ਲਈ 63 ਆਰਪੀਟੀਓ ਮਨਜ਼ੂਰ ਕੀਤੇ ਗਏ ਹਨ। ਹੁਣ ਤੱਕ ਇਨ੍ਹਾਂ ਟ੍ਰੇਨਿੰਗ ਸਕੂਲਾਂ ਨੇ 5500 ਤੋਂ ਵਧ ਰਿਮੋਟ ਪਾਇਲਟ ਸਰਟੀਫਿਕੇਟ (ਆਰਪੀਸੀ) ਨੂੰ ਪ੍ਰਮਾਣਿਤ ਕੀਤਾ ਹੈ। ਹੁਣ ਤੱਕ ਵਿਲੱਖਣ ਪਹਿਚਾਣ ਸੰਖਿਆ (ਯੂਆਈਐੱਨ) ਦੇ ਨਾਲ ਕੁੱਲ 10010 ਡਰੋਨ ਰਜਿਸਟਰਡ ਹਨ। ਡੀਜੀਸੀਏ ਨੇ ਭਾਰਤ ਵਿੱਚ ਡਰੋਨ ਮੈਨੂਫੈਕਚਰਿੰਗ ਦੇ ਲਈ 25 ਤਰ੍ਹਾਂ ਦੇ ਸਰਟੀਫਿਕੇਟ ਜਾਰੀ ਕੀਤੇ ਹਨ।

ਇਹ ਜਾਣਕਾਰੀ ਅੱਜ ਲੋਕਸਭਾ ਵਿੱਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਡਾ.) ਵੀ.ਕੇ. ਸਿੰਘ (ਸੇਵਾਮੁਕਤ) ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

************

ਵਾਈਬੀ/ਡੀਐੱਨਐੱਸ/ਪੀਐੱਸ


(Release ID: 1945783) Visitor Counter : 113