ਰਾਸ਼ਟਰਪਤੀ ਸਕੱਤਰੇਤ
ਅੰਮ੍ਰਿਤ ਉਦਯਾਨ 16 ਅਗਸਤ ਤੋਂ ਜਨਤਾ ਦੇ ਲਈ ਖੁਲੇਗਾ
5 ਸਤੰਬਰ ਵਿਸ਼ੇਸ਼ ਤੌਰ ‘ਤੇ ਅਧਿਆਪਕਾਂ ਦੇ ਲਈ ਰਿਜ਼ਰਵਡ ਰਹੇਗਾ
ਵਿਜ਼ੀਟਰ ਔਨਲਾਈਨ ਬੁਕਿੰਗ ਨਾਲ ਜਾਂ ਸੈਲਫ ਸਰਵਿਸ ਕਿਓਸਕਸ ਦੇ ਮਾਧਿਅਮ ਨਾਲ ਐਂਟਰੀ ਪਾਸ ਪ੍ਰਾਪਤ ਕਰ ਸਕਦੇ ਹਨ
Posted On:
03 AUG 2023 3:17PM by PIB Chandigarh
ਉਦਯਾਨ ਉਤਸਵ-II ਦੇ ਤਹਿਤ ਅੰਮ੍ਰਿਤ ਉਦਯਾਨ 16 ਅਗਸਤ, 2023 ਤੋਂ ਇੱਕ ਮਹੀਨੇ (ਸੋਮਵਾਰ ਨੂੰ ਛੱਡ ਕੇ) ਦੇ ਲਈ ਜਨਤਾ ਦੇ ਲਈ ਖੁਲੇਗਾ। 5 ਸਤੰਬਰ ਨੂੰ ਟੀਚਰਸ ਡੇਅ ਦੇ ਅਵਸਰ ‘ਤੇ ਇਹ ਵਿਸ਼ੇਸ਼ ਤੌਰ ‘ਤੇ ਅਧਿਆਪਕਾਂ ਦੇ ਲਈ ਖੁੱਲਾ ਰਹੇਗਾ।
ਉਦਯਾਨ ਉਤਸਵ-II ਦਾ ਉਦੇਸ਼ ਵਿਜ਼ੀਟਰਾਂ ਨੂੰ ਗਰਮੀਆਂ ਦੇ ਸਲਾਨਾ ਫੁੱਲਾਂ ਨੂੰ ਦਿਖਾਉਣਾ ਹੈ।
ਵਿਜ਼ੀਟਰ 1000 ਵਜੇ ਤੋਂ 1700 ਵਜੇ ਤੱਕ (ਆਖਰੀ ਐਂਟਰੀ 1600 ਵਜੇ) ਤੱਕ ਉਦਯਾਨਾਂ ਦਾ ਦੌਰਾ ਕਰ ਸਕਦੇ ਹਨ। ਐਂਟਰੀ ਨੌਰਥ ਐਵੇਨਿਊ ਦੇ ਨੇੜੇ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 35 ਤੋਂ ਹੋਵੇਗੀ।
ਬੁਕਿੰਗ 7 ਅਗਸਤ, 2023 ਤੋਂ ਰਾਸ਼ਟਰਪਤੀ ਭਵਨ ਦੀ ਵੈੱਬਸਾਈਟ (https://visit.rashtrapatibhavan.gov.in/) ‘ਤੇ ਔਨਲਾਈਨ ਕੀਤੀ ਜਾ ਸਕਦੀ ਹੈ। ਉਦਯਾਨ ਦੇਖਣ ਆਉਣ ਵਾਲੇ ਵਿਅਕਤੀ ਗੇਟ ਨੰਬਰ 35 ਦੇ ਨੇੜੇ ਸੈਲਫ ਸਰਵਿਸ ਕਿਓਸਕਸ ਤੋਂ ਐਂਟਰੀ ਦੇ ਲਈ ਪਾਸ ਪ੍ਰਾਪਤ ਕਰ ਸਕਦੇ ਹਨ। ਅੰਮ੍ਰਿਤ ਉਦਯਾਨ ਵਿੱਚ ਪ੍ਰਵੇਸ਼ ਮੁਫ਼ਤ ਹੈ।
ਅੰਮ੍ਰਿਤ ਉਦਯਾਨ ਨੂੰ ਇਸ ਵਰ੍ਹੇ 29 ਜਨਵਰੀ ਤੋਂ 31 ਮਾਰਚ ਤੱਕ ਉਦਯਾਨ ਉਤਸਵ-I ਦੇ ਤਹਿਤ ਖੋਲਿਆ ਗਿਆ ਸੀ। ਉਦਯਾਨ ਦੇਖਣ 10 ਲੱਖ ਤੋਂ ਅਧਿਕ ਲੋਕ ਆਏ ਸਨ।
ਅੰਮ੍ਰਿਤ ਉਦਯਾਨ ਦੇ ਨਾਲ-ਨਾਲ ਵਿਜ਼ੀਟਰ (https://visit.rashtrapatibhavan.gov.in/) ‘ਤੇ ਔਨਲਾਈਨ ਸਲੋਟ ਬੁੱਕ ਕਰਕੇ ਰਾਸ਼ਟਰਪਤੀ ਭਵਨ ਮਿਊਜ਼ੀਅਮ ਵੀ ਦੇਖ ਸਕਦੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉਦਯਾਨ ਉਤਸਵ-II ਦੇ ਦੌਰਾਨ ਮਿਊਜ਼ੀਅਮ ਦਾ ਮੁਫ਼ਤ ਦੌਰਾ ਕਰ ਸਕਦੇ ਹਨ।
************
ਡੀਐੱਸ/ਏਕੇ
(Release ID: 1945650)
Visitor Counter : 128