ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਿਛਲੇ ਪੰਜ ਵਰ੍ਹਿਆਂ 2018, 2019, 2020, 2021, 2022 ਅਤੇ 2023 (30.06.2023 ਤੱਕ) ਦੇ ਦੌਰਾਨ ਸੀਬੀਆਈ ਨੇ ਵਿਭਿੰਨ ਸਿਵਿਲ ਸੇਵਾ ਅਧਿਕਾਰੀਆਂ ਦੇ ਖ਼ਿਲਾਫ਼ 135 ਮਾਮਲੇ (ਰੈਗੂਲਰ ਕੇਸਿਜ਼/ਪ੍ਰਾਥਮਿਕ ਪੁੱਛਗਿੱਛ) ਦਰਜ ਕੀਤੇ ਹਨ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਇਨ੍ਹਾਂ 135 ਮਾਮਲਿਆਂ ਵਿੱਚੋਂ 57 ਮਾਮਲਿਆਂ ਵਿੱਚ ਮੁਕੱਦਮੇ ਦੇ ਲਈ ਸਬੰਧਿਤ ਅਦਾਲਤਾਂ ਵਿੱਚ ਆਰੋਪ ਪੱਤਰ ਦਾਇਰ ਕੀਤੇ ਗਏ ਹਨ

ਡਾ. ਜਿਤੇਂਦਰ ਸਿੰਘ ਨੇ ਕਿਹਾ- ਪਿਛਲੇ ਪੰਜ ਵਰ੍ਹਿਆਂ (ਅਰਥਾਤ 2018 ਤੋਂ 2022) ਵਿੱਚ, ਸੀਵੀਸੀ (ਸੈਂਟ੍ਰਲ ਵਿਜੀਲੈਂਸ ਕਮਿਸ਼ਨ) ਨੇ ਪਹਿਲੇ ਪੜਾਅ ਦੀ ਸਲਾਹ ਦੇ ਦੌਰਾਨ 12,756 ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਸਿਫ਼ਾਰਿਸ਼ ਕੀਤੀ ਹੈ ਅਤੇ ਦੂਸਰੇ ਪੜਾਅ ਦੀ ਸਲਾਹ ਦੇ ਦੌਰਾਨ 887 ਅਧਿਕਾਰੀਆਂ ਵਿੱਚੋਂ 719 ਅਧਿਕਾਰੀਆਂ ਦੇ ਸਬੰਧ ਵਿੱਚ ਅਭਿਯੋਜਨ ਦੀ ਸਵੀਕ੍ਰਿਤੀ ਦੇਣ ਦੀ ਸਲਾਹ ਦਿੱਤੀ ਗਈ ਹੈ

Posted On: 03 AUG 2023 10:57AM by PIB Chandigarh

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤ, ਪੈਂਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਵਰ੍ਹਿਆਂ 2018, 2019, 2020, 2021, 2022 ਅਤੇ 2023 (30.06.2023 ਤੱਕ) ਦੇ ਦੌਰਾਨ ਸੀਬੀਆਈ ਨੇ ਵਿਭਿੰਨ ਸਿਵਿਲ ਸੇਵਾ ਅਧਿਕਾਰੀਆਂ ਦੇ ਖ਼ਿਲਾਫ਼ 135 ਮਾਮਲੇ (ਰੈਗੂਲਰ ਕੇਸਿਜ਼/ਪ੍ਰਾਥਮਿਕ ਪੁੱਛਗਿੱਛ) ਦਰਜ ਕੀਤੇ ਹਨ।

 

 

ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਿਤ ਉੱਤਰ ਵਿੱਚ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 135 ਮਾਮਲਿਆਂ ਵਿੱਚੋਂ 57 ਮਾਮਲਿਆਂ ਵਿੱਚ ਸੁਣਵਾਈ ਦੇ ਲਈ ਸਬੰਧਿਤ ਅਦਾਲਤਾਂ ਵਿੱਚ ਆਰੋਪ-ਪੱਤਰ ਦਾਖਲ ਕੀਤੇ ਜਾ ਚੁੱਕੇ ਹਨ।


 

ਦਰਜ ਕੀਤੇ ਗਏ ਇਨ੍ਹਾਂ 135 ਮਾਮਲਿਆਂ ਦਾ ਰਾਜ-ਵਾਰ ਬਿਓਰਾ ਅਨੁਸੂਚੀ-I ਦੇ ਰੂਪ ਵਿੱਚ ਸ਼ਾਮਲ ਹੈ।

ਮੰਤਰੀ ਮਹੋਦਯ ਨੇ ਦੱਸਿਆ ਕਿ ਪਿਛਲੇ ਪੰਜ ਵਰ੍ਹਿਆਂ (ਅਰਥਾਤ 2018 ਤੋਂ 2022) ਵਿੱਚ, ਸੀਵੀਸੀ (ਸੈਂਟ੍ਰਲ ਵਿਜੀਲੈਂਸ ਕਮਿਸ਼ਨ) ਨੇ ਪਹਿਲਾਂ ਪੜਾਅ ਦੀ ਸਲਾਹ ਦੇ ਦੌਰਾਨ 12,756 ਅਧਿਕਾਰੀਆਂ ਅਤੇ ਦੂਸਰੇ ਪੜਾਅ ਦੀ ਸਲਾਹ ਦੇ ਦੌਰਾਨ 887 ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਹਨ। ਇਨ੍ਹਾਂ ਵਿੱਚੋਂ 719 ਅਧਿਕਾਰੀਆਂ ਦੇ ਸਬੰਧ ਵਿੱਚ ਮੁਕੱਦਮੇ ਦੀ ਸਵੀਕ੍ਰਿਤੀ ਦੇਣ ਦੀ ਸਲਾਹ ਦਿੱਤੀ ਗਈ ਹੈ।

 

ਅਨੁਸੂਚੀ – I

ਪਿਛਲੇ ਪੰਜ ਵਰ੍ਹਿਆਂ ਦੇ ਦੌਰਾਨ ਸਿਵਿਲ ਸੇਵਾ ਅਧਿਕਾਰੀਆਂ ਦੇ ਖ਼ਿਲਾਫ਼ ਸੀਬੀਆਈ ਦੁਆਰਾ ਦਰਜ ਮਾਮਲਿਆਂ ਦਾ ਰਾਜ-ਵਾਰ ਵੇਰਵਾ {2018 ਤੋਂ 2022 ਅਤੇ 2023 (30.06.2023 ਤੱਕ)}

 

ਲੜੀ ਨੰ.

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ

ਦਰਜ ਮਾਮਲਿਆਂ ਦੀ ਸੰਖਿਆ

 1

ਆਂਧਰ ਪ੍ਰਦੇਸ਼

1

 2

ਅਰੁਣਾਚਲ ਪ੍ਰਦੇਸ਼

1

 3

ਅਸਾਮ

4

 4

ਬਿਹਾਰ

5

 5

ਗੋਆ

2

 6

ਗੁਜਰਾਤ

7

 7

ਹਰਿਆਣਾ

9

 8

ਜੰਮੂ ਅਤੇ ਕਸ਼ਮੀਰ

10

 9

ਝਾਰਖੰਡ

6

 10

ਕਰਨਾਟਕ

5

 11

ਕੇਰਲ

1

 12

ਮਹਾਰਾਸ਼ਟਰ

24

 13

ਮਣੀਪੁਰ

2

 14

ਮੇਘਾਲਿਆ

1

 15

ਓਡੀਸ਼ਾ

2

 16

ਪੰਜਾਬ

6

 17

ਰਾਜਸਥਾਨ

6

 18

ਤਮਿਲ ਨਾਡੂ

5

 19

ਤੇਲੰਗਾਨਾ

6

 20

ਉੱਤਰ ਪ੍ਰਦੇਸ਼

11

 21

ਪੰਛਮ ਬੰਗਾਲ

1

22

ਚੰਡੀਗੜ੍ਹ

5

23

ਦਿੱਲੀ

15

 

ਕੁੱਲ

135

 

<><><><><>

 

ਐੱਸਐੱਨਸੀ/ਪੀਕੇ



(Release ID: 1945526) Visitor Counter : 77