ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪਬਲੀਕੇਸ਼ਨ ਡਿਵੀਜਨ ਦੀ ਵਿਕਾਸ ਪੱਤ੍ਰਿਕਾ ‘ਯੋਜਨਾ’ ਵਿੱਚ 1957 ਤੋਂ ਪ੍ਰਕਾਸ਼ਿਤ ਲੇਖਾਂ ‘ਤੇ ਅਧਾਰਿਤ ਵਿਸ਼ੇਸ਼ ਸੰਗ੍ਰਹਿ ‘ਯੋਜਨਾ ਕਲਾਸਿਕਸ’ ਦਾ ਵਿਮੋਚਨ

Posted On: 01 AUG 2023 6:09PM by PIB Chandigarh

ਭਾਰਤ ਸਰਕਾਰ ਦੇ ਪ੍ਰਮੁੱਖ ਪ੍ਰਕਾਸ਼ਨ ਗ੍ਰਹਿ ‘ਪ੍ਰਕਾਸ਼ਨ ਵਿਭਾਗ’ ਦੀ ਲੋਕਪ੍ਰਿਯ ਵਿਕਾਸ ਮਾਸਿਕ ‘ਯੋਜਨਾ’ ਵਿੱਚ 1957 ਤੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਵਿਭਿੰਨ ਵਿਸ਼ਾਗਤ ਖੇਤਰਾਂ ਦੇ ਚੁਣੇ ਹੋਏ ਲੇਖਾਂ ‘ਤੇ ਅਧਾਰਿਤ ਇੱਕ ਸੰਗ੍ਰਹਿ ਲੜੀ ‘ਯੋਜਨਾ ਕਲਾਸਿਕਸ’ ਦਾ ਅੱਜ ਵਿਮੋਚਨ ਕੀਤਾ ਗਿਆ। ਇਸ ਪੱਤ੍ਰਿਕਾ ਵਿੱਚ ਵਰ੍ਹਿਆਂ ਤੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਮੰਤਰਮੁਗਧ ਕਰ ਦੇਣ ਵਾਲੀ ਸਮੱਗਰੀ ਦੀ ਭਰਪੂਰਤਾ ਅਤੇ ਵਿਸ਼ਾਲਤਾ ਨੂੰ ਇਸ ਦੇ ਸ਼ੁਰੂਆਤੀ ਸੰਸਕਰਣਾਂ ਦੇ ਸੇਪਿਆ-ਟੋਨ, ਮਟਿਆਲੇ ਅਤੇ ਨਾਜੁਕ ਪੰਨਿਆਂ ਨਾਲ ਸਾਵਧਾਨੀਪੂਰਵਕ ਤਿਆਰ ਕੀਤਾ ਗਿਆ ਹੈ। ਇਹ ਪੁਸਤਕ ਪਾਠਕਾਂ ਨੂੰ ਭਾਰਤ ਦੀ ਕਲਾ, ਸੱਭਿਆਚਾਰ ਅਤੇ ਵਿਰਾਸਤ ਦੀ ਇੱਕ ਸਮ੍ਰਿੱਧ ਯਾਤਰਾ ‘ਤੇ ਲੈ ਜਾਵੇਗੀ। ਇਹ ਵਿਦਿਆਰਥੀਆਂ, ਕਲਾ ਅਤੇ ਸੱਭਿਆਚਾਰ ਵਿੱਚ ਦਿਲਚਸਪੀ ਰੱਖਣ ਵਾਲਿਆਂ, ਅਕਾਦਮਿਕਾਂ ਅਤੇ ਕਲਾ ਦੀ ਸ਼ਬਦਾਂ ਦੇ ਜ਼ਰੀਏ ਜਾਦੁਈ ਅਭਿਵਿਅਕਤੀ ਵਿੱਚ ਰੁਚੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਇੱਕ ਸਰਬੋਤਮ ਸੰਗ੍ਰਹਿ ਹੈ। ਇਹ ਪੁਸਤਕ ਜਲਦੀ ਹੀ ਪਬਲੀਕੇਸ਼ਨ ਡਿਵੀਜਨ ਬੁੱਕ ਗੈਲਰੀ, ਸੂਚਨਾ ਭਵਨ ਅਤੇ ਵੈੱਬਸਾਈਟ  www.publicationsdivision.nic.in ‘ਤੇ ਉਪਲਬਧ ਹੋਵੇਗੀ।

 

ਇਸ ਪੁਸਤਕ ਦਾ ਵਿਮੋਚਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ ਨੇ ਅੱਜ ਦਿੱਲੀ ਪੁਸਤਕ ਮੇਲੇ 2023 ਵਿੱਚ ਪਬਲੀਕੇਸ਼ਨ ਡਿਵੀਜਨ ਦੇ ਮੰਡਪ ਦੇ ਦੌਰੇ ਦੇ ਮੌਕੇ ‘ਤੇ ਕੀਤਾ। ਇਸ ਮੌਕੇ ‘ਤੇ ਸ਼੍ਰੀ ਚੰਦ੍ਰਾ ਦੇ ਨਾਲ ਪਬਲੀਕੇਸ਼ਨ ਡਿਵੀਜਨ ਦੇ ਡਾਇਰੈਕਟਰ ਜਨਲਰ ਸੁਸ਼੍ਰੀ ਅਨੁਪਮਾ ਭਟਨਾਗਰ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਪਬਲੀਕੇਸ਼ਨ ਡਿਵੀਜਨ ਦੇ ਮੰਡਪ ਦਾ ਨਿਰੀਖਣ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਵਿਭਾਗ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਦੇ ਸਮ੍ਰਿੱਧ ਸੰਗ੍ਰਹਿ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪੁਸਤਕਾਂ ਭਾਰਤ ਦੀ ਸੱਭਿਆਚਾਰਕ ਵਿਰਾਸਤ, ਕਲਾ ਅਤੇ ਵਾਸਤੂਕਲਾ, ਗੌਰਵਸ਼ਾਲੀ ਇਤਿਹਾਸ ਅਤੇ ਰਾਸ਼ਟਰੀ ਨੇਤਾਵਾਂ ਦੇ ਵਰਣਨਯੋਗ ਯੋਗਦਾਨ ‘ਤੇ ਚਾਨਣਾਂ ਪਾਉਂਦੀਆਂ ਹਨ।

 

ਦਿੱਲੀ ਪੁਸਤਕ ਮੇਲੇ ਦਾ 27ਵਾਂ ਸੰਸਕਰਣ ਭਾਰਤੀ ਵਪਾਰ ਸੰਸ਼ੋਧਨ ਸੰਗਠਨ (ਆਈਟੀਪੀਓ) ਦੁਆਰਾ ਫੈਡਰੇਸ਼ਨ ਆਵ੍ ਇੰਡੀਅਨ ਪਬਲੀਸ਼ਰਜ਼ (ਐੱਫਆਈਪੀ) ਦੇ ਸਹਿਯੋਗ ਨਾਲ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ 29 ਜੁਲਾਈ ਤੋਂ 2 ਅਗਸਤ 2023 ਤੱਕ ਚਲੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਪਬਲੀਕੇਸ਼ਨ ਡਿਵੀਜਨ ਪ੍ਰਗਤੀ ਮੈਦਾਨ ਦੇ ਹਾਲ ਨੰਬਰ 11, ਮੰਡਪ ਸੰਖਿਆ 12 ‘ਤੇ ਆਪਣੀਆਂ ਪੁਸਤਕਾਂ ਅਤੇ ਪੱਤ੍ਰਿਕਾਵਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ।

ਇਸ ਮੰਡਪ 'ਤੇ ਵਿਜ਼ੀਟਰਸ ਨੂੰ ਰਾਸ਼ਟਰ ਨਿਰਮਾਣ, ਇਤਿਹਾਸ ਅਤੇ ਵਿਰਾਸਤ ਤੋਂ ਲੈ ਕੇ ਜੀਵਨੀਆਂ, ਸੰਦਰਭ ਪੁਸਤਕਾਂ ਅਤੇ ਬਾਲ ਸਾਹਿਤ ਤਕ ਵੱਖ-ਵੱਖ ਵਿਸ਼ਿਆਂ ਦੀਆਂ ਪੁਸਤਕਾਂ ਦਾ ਇੱਕ ਸ਼ਾਨਦਾਰ ਸੰਗ੍ਰਹਿ ਮਿਲੇਗਾ। ਪੁਸਤਕ ਪ੍ਰੇਮੀਆਂ ਨੂੰ ਰਾਸ਼ਟਰਪਤੀ ਭਵਨ 'ਤੇ ਪ੍ਰੀਮੀਅਮ ਪੁਸਤਕਾਂ ਅਤੇ ਪ੍ਰਕਾਸ਼ਨ ਵਿਭਾਗ ਦੁਆਰਾ ਵਿਸ਼ੇਸ਼ ਤੌਰ ‘ਤੇ ਪ੍ਰਕਾਸ਼ਿਤ ਰਾਸ਼ਟਰਪਤੀਆਂ, ਉਪ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਚੁਣੀਂਦਾ ਭਾਸ਼ਣਾਂ ਦੇ ਸੰਗ੍ਰਹਿ ਨੂੰ ਵੇਖਣ ਦਾ ਵੀ ਮੌਕਾ ਮਿਲੇਗਾ।

 

ਇਸ ਮੰਡਪ 'ਤੇ ਕਿਤਾਬਾਂ ਤੋਂ ਇਲਾਵਾ, ਪ੍ਰਕਾਸ਼ਨ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਣ ਵਾਲੀਆਂ ਲੋਕਪ੍ਰਿਯ ਅਤੇ ਵਿਆਪਕ ਤੌਰ ‘ਤੇ ਪ੍ਰਸਾਰਿਤ ਪੱਤ੍ਰਿਕਾਵਾਂ ਜਿਵੇਂ ਯੋਜਨਾਵਾਂ, ਕੁਰੂਕਸ਼ੇਤਰ, ਅੱਜਕਲ੍ਹ ਅਤੇ ਬਾਲ ਭਾਰਤੀ ਵੀ ਉਪਲਬਧ ਹਨ। ਵਿਜ਼ੀਟਰਸ ਇੱਥੇ ਡਿਵੀਜ਼ਨ ਦੁਆਰਾ ਪ੍ਰਕਾਸ਼ਿਤ ਪੱਤ੍ਰਿਕਾਵਾਂ ਅਤੇ ਜਰਨਲ ਅਤੇ ਇੰਮਪਲੋਇਮੈਂਟ ਨਿਊਜ਼/ਰੋਜ਼ਗਾਰ ਸਮਾਚਾਰ ਦੀ ਸਾਲਾਨਾ ਮੈਂਬਰਸ਼ਿਪ ਵੀ ਖਰੀਦ ਸਕਦੇ ਹਨ।

 

************

ਪੀਆਈਬੀ ਦਿੱਲੀ /ਡੀਜੇਐੱਮ


(Release ID: 1945099) Visitor Counter : 92