ਰੱਖਿਆ ਮੰਤਰਾਲਾ
ਸੈਨਾ ਵਿੱਚ ਮਹਿਲਾਵਾਂ
प्रविष्टि तिथि:
31 JUL 2023 3:53PM by PIB Chandigarh
ਭਾਰਤੀ ਸੈਨਾ ਦੇ ਮੈਡੀਕਲ ਅਤੇ ਗੈਰ-ਮੈਡੀਕਲ ਕੈਂਡਰ ਵਿੱਚ ਮਹਿਲਾਵਾਂ ਦੀ ਸੰਖਿਆ ਇਸ ਤਰ੍ਹਾਂ ਹੈ:
-
01 ਜੁਲਾਈ 2023 ਤੱਕ ਭਾਰਤੀ ਸੈਨਾ ਦੇ ਮੈਡੀਕਲ ਕੈਂਡਰ ਵਿੱਚ ਮਹਿਲਾਵਾਂ ਦੀ ਕੁੱਲ ਸੰਖਿਆ:
-
ਆਰਮੀ ਮੈਡੀਕਲ ਕੋਰ (ਏਐੱਮਸੀ)-1,212
-
ਆਰਮੀ ਡੈਂਟਲ ਕੋਰ (ਏਡੀਸੀ)-168
-
ਮਿਲਟਰੀ ਨਰਸਿੰਗ ਸਰਵਿਸ (ਐੱਮਐੱਨਐੱਸ)-3,841
-
01 ਜਨਵਰੀ, 2023 ਤੱਕ ਭਾਰਤੀ ਸੈਨਾ ਵਿੱਚ ਮਹਿਲਾ ਅਧਿਕਾਰੀਆਂ ਦੀ ਕੁੱਲ ਸੰਖਿਆ (ਏਐੱਮਸੀ, ਏਡੀਸੀ ਅਤੇ ਐੱਮਐੱਨਐੱਸ ਤੋਂ ਇਲਾਵਾ) 1,733 ਹੈ।
ਭਾਰਤੀ ਸੈਨਾ ਵਿੱਚ ਮਹਿਲਾਵਾਂ ਦੀ ਸੰਖਿਆ ਵਧਾਉਣ ਦੀ ਦਿਸ਼ਾ ਵਿੱਚ ਉਠਾਏ ਗਏ ਪ੍ਰਮੁੱਖ ਕਦਮ ਹੇਠ ਲਿਖੇ ਹਨ:
-
ਨੈਸ਼ਨਲ ਡਿਫੈਂਸ ਅਕੈਡਮੀ, ਪੁਣੇ ਵਿੱਚ ਜੁਲਾਈ 2022 ਤੋਂ ਹਰ ਸਾਲ ਮਹਿਲਾ ਸੈਨਾ ਕੈਡਿਟਾਂ ਦੇ ਲਈ 20 ਅਸਾਮੀਆਂ ਅਲਾਟ ਕੀਤੀਆਂ ਗਈਆਂ ਹਨ।
-
ਸ਼ਾਰਟ ਸਰਵਿਸ ਕਮਿਸ਼ਨ ਵਿੱਚ ਮਹਿਲਾਵਾਂ ਦੇ ਲਈ 90 ਅਸਾਮੀਆਂ ਹਨ, ਇਨ੍ਹਾਂ ਵਿੱਚ ਜੂਨ 2023 ਤੋਂ ਵਧਾਈ ਗਈਆਂ 10 ਵਾਧੂ ਅਸਾਮੀਆਂ ਸ਼ਾਮਲ ਹਨ।
ਮਾਰਚ, 2023 ਤੋਂ ਮਹਿਲਾ ਅਧਿਕਾਰੀਆਂ ਨੂੰ ਹੇਠ ਲਿਖੇ ਵਿਭਾਗ ਵਿੱਚ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ:
-
ਤੋਪਖਾਨਾ ਇਕਾਈਆਂ
-
ਰੀਮਾਉਂਟ ਅਤੇ ਵੈਟਰਨਰੀ ਕੋਰ
ਇਹ ਜਾਣਕਾਰੀ ਰੱਖਿਆ ਰਾਜ ਮੰਤਰੀ ਸ਼੍ਰੀ ਅਜੇ ਭੱਟ ਨੇ ਅੱਜ ਰਾਜਸਭਾ ਵਿੱਚ ਸ਼੍ਰੀ ਸੰਦੋਸ਼ ਕੁਮਾਰ ਪੀ ਨੂੰ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਸਆਰ/ਐੱਸਏਵੀਵੀਵਾਈ/ਨਿਰਮਿਤ
(रिलीज़ आईडी: 1945093)
आगंतुक पटल : 106