ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ 2 ਜੁਲਾਈ, 2023 ਨੂੰ ਕਮਿਸ਼ਨ ਦੁਆਰਾ ਕਰਵਾਈ ਗਈ ਅਸਿਸਟੈਂਟ ਪ੍ਰੋਵੀਡੈਂਟ ਫੰਡ ਕਮਿਸ਼ਨਰ (ਏਪੀਐੱਫਸੀ) ਪ੍ਰੀਖਿਆ ਵਿੱਚ ਬੇਨਿਯਮੀਆਂ ਬਾਰੇ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ


ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਕਹਿਣਾ ਹੈ ਕਿ ਹਰੇਕ ਪੜਾਅ 'ਤੇ ਯੋਗ ਅਤੇ ਅਯੋਗ ਉਮੀਦਵਾਰਾਂ ਦੀਆਂ ਮੈਰਿਟ ਪੋਜ਼ੀਸ਼ਨਾਂ ਦਾ ਕ੍ਰਮ ਸਹੀ ਹੈ ਅਤੇ ਪ੍ਰੀਖਿਆਰਥੀਆਂ ਦੇ ਪ੍ਰਦਰਸ਼ਨ ਦੇ ਅਨੁਸਾਰ ਹੈ

Posted On: 28 JUL 2023 2:55PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ 2 ਜੁਲਾਈ, 2023 ਨੂੰ ਕਰਵਾਈ ਗਈ ਅਸਿਸਟੈਂਟ ਪ੍ਰੋਵੀਡੈਂਟ ਫੰਡ ਕਮਿਸ਼ਨਰ (ਏਪੀਐੱਫਸੀ) ਪ੍ਰੀਖਿਆ ਵਿੱਚ ਬੇਨਿਯਮੀਆਂ ਬਾਰੇ ਸੋਸ਼ਲ ਮੀਡੀਆ ਵਿੱਚ ਅਫਵਾਹਾਂ ਫੈਲ ਰਹੀਆਂ ਹਨ। ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਪ੍ਰਸ਼ਨ ਪੱਤਰਾਂ ਦੇ ਕੁਝ ਹਿੱਸੇ ਦੀਆਂ ਤਸਵੀਰਾਂ ਵੱਖ-ਵੱਖ ਸੋਸ਼ਲ ਮੀਡੀਆ ਪੋਰਟਲ 'ਤੇ ਅਪਲੋਡ ਕੀਤੀਆਂ ਗਈਆਂ ਹਨ। ਉਸ ਸਮੇਂ ਤੱਕ ਪ੍ਰੀਖਿਆ ਦੇਣ ਵਾਲੇ ਸਾਰੇ ਉਮੀਦਵਾਰਾਂ ਦੇ ਹੱਥ ਲੱਖਾਂ ਪ੍ਰਸ਼ਨ ਪੱਤਰ ਆ ਚੁੱਕੇ ਸਨ ਅਤੇ ਕਮਿਸ਼ਨ ਨੇ ਪ੍ਰਸ਼ਨ ਪੱਤਰ ਵੈੱਬਸਾਈਟ 'ਤੇ ਵੀ ਅਪਲੋਡ ਕਰ ਦਿੱਤਾ ਸੀ। ਇਸ ਲਈ, ਅਜਿਹੇ ਇਨਪੁਟਸ ਨਾ ਤਾਂ ਭਰੋਸੇਯੋਗ ਹਨ ਅਤੇ ਨਾ ਹੀ ਕਮਿਸ਼ਨ ਦੀ ਤਰਫੋਂ ਕਾਰਵਾਈਯੋਗ ਹਨ। 

 

ਫਿਰ ਵੀ, ਕਮਿਸ਼ਨ ਨੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਦੇਸ਼ ਭਰ ਦੇ ਸਾਰੇ ਕੇਂਦਰਾਂ ਵਿੱਚ ਪ੍ਰੀਖਿਆ ਪ੍ਰਕਿਰਿਆਵਾਂ ਦੀ ਢੁਕਵੀਂ ਜਾਂਚ ਕੀਤੀ। ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਸ ਤੋਂ ਇਲਾਵਾ, ਬਹੁਤ ਹੀ ਸਾਵਧਾਨੀ ਦੇ ਤੌਰ 'ਤੇ, ਇਸ ਨੇ ਕਿਸੇ ਵੀ ਅਸਧਾਰਨ ਰੁਝਾਨ ਦਾ ਪਤਾ ਲਗਾਉਣ ਲਈ ਮੈਰਿਟ ਸੂਚੀ ਦੇ ਸਾਰੇ ਪੱਧਰਾਂ 'ਤੇ ਪ੍ਰੀਖਿਆ ਦੇ ਨਤੀਜਿਆਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ। ਇਹ ਸਪੱਸ਼ਟ ਤੌਰ 'ਤੇ ਪਾਇਆ ਗਿਆ ਹੈ ਕਿ ਹਰੇਕ ਪੜਾਅ 'ਤੇ ਯੋਗ ਅਤੇ ਅਯੋਗ ਉਮੀਦਵਾਰਾਂ ਦੀ ਮੈਰਿਟ ਦਾ ਕ੍ਰਮ ਪ੍ਰੀਖਿਆਰਥੀਆਂ ਦੀ ਕਾਰਗੁਜ਼ਾਰੀ ਅਨੁਸਾਰ ਹੈ।

 

ਜਿੱਥੋਂ ਤੱਕ ਕੁਝ ਕੇਂਦਰਾਂ ਤੋਂ ਕੁਆਲੀਫਾਈ ਕਰਨ ਵਾਲੇ ਵਧੇਰੇ ਉਮੀਦਵਾਰਾਂ ਦਾ ਸਬੰਧ ਹੈ, ਇਹ ਕਿਹਾ ਗਿਆ ਹੈ ਕਿ ਓਪਨ ਮੁਕਾਬਲਿਆਂ ਵਿੱਚ ਅਜਿਹਾ ਕੁਝ ਵੀ ਅਸਧਾਰਨ ਨਹੀਂ ਹੈ। ਅਨੁਪਾਤ ਦੇ ਅਧਾਰ 'ਤੇ ਕੋਈ ਵੀ ਦੋ ਪ੍ਰੀਖਿਆਵਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਥੋਂ ਤੱਕ ਕਿ ਵੱਖੋ-ਵੱਖ ਸਾਲਾਂ ਵਿੱਚ ਇੱਕੋ ਪ੍ਰੀਖਿਆ ਵੱਖ-ਵੱਖ ਅੰਕੜੇ ਪੇਸ਼ ਕਰਦੀ ਹੈ। 

 

ਘਟਨਾਵਾਂ ਅਤੇ ਅੰਕੜਿਆਂ ਦੇ ਵਿਸਤ੍ਰਿਤ ਅਤੇ ਡੂੰਘੇ ਵਿਸ਼ਲੇਸ਼ਣ ਦੇ ਅਧਾਰ 'ਤੇ, ਕਮਿਸ਼ਨ ਦਾ ਦ੍ਰਿੜ ਵਿਚਾਰ ਹੈ ਕਿ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ ਬੇਬੁਨਿਆਦ ਅਤੇ ਕਿਸੇ ਯੋਗਤਾ ਤੋਂ ਬਗੈਰ ਹਨ।

 *******


ਐੱਸਐੱਨਸੀ/ਪੀਕੇ



(Release ID: 1944031) Visitor Counter : 62