ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਆਪਣਾ ਇੱਕ ਸਾਲ ਦਾ ਕਾਰਜਕਾਲ ਪੂਰਾ ਕੀਤਾ, ਉਨ੍ਹਾਂ ਨੇ ਰਾਸ਼ਟਰਪਤੀ ਭਵਨ ਵਿੱਚ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ, ਰਾਸ਼ਟਰਪਤੀ ਪਦਵੀ ‘ਤੇ ਇੱਕ ਸਾਲ ਪੂਰਾ ਕਰਨ 'ਤੇ ਈ-ਬੁੱਕ ਲਾਂਚ ਕੀਤੀ

Posted On: 25 JUL 2023 1:40PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (25 ਜੁਲਾਈ, 2023) ਆਪਣਾ ਇੱਕ ਵਰ੍ਹੇ ਦਾ ਕਾਰਜਕਾਲ ਪੂਰਾ ਕੀਤਾ।

 

ਰਾਸ਼ਟਰਪਤੀ ਨੇ ਇਸ ਗੱਲ 'ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਰਾਸ਼ਟਰਪਤੀ ਭਵਨ ਟੈਕਨੋਲੋਜੀ ਦੇ  ਜ਼ਰੀਏ ਪਿਛਲ਼ੇ ਇੱਕ ਸਾਲ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਜੁੜਿਆ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਸ਼ਟਰਪਤੀ ਭਵਨ ਦੇ ਅਧਿਕਾਰੀ ਟੈਕਨੋਲੋਜੀ ਅਤੇ ਇਨੋਵੇਸ਼ਨ ਦਾ ਉਪਯੋਗ ਕਰਕੇ ਪ੍ਰਣਾਲੀ ਨੂੰ ਜ਼ਿਆਦਾ ਪਾਰਦਰਸ਼ੀ ਅਤੇ ਪ੍ਰਭਾਵੀ ਬਣਾ ਕੇ ਕੰਮ ਕਰਨਾ ਜਾਰੀ ਰੱਖਣਗੇ।

  

ਰਾਸ਼ਟਰਪਤੀ ਦਾ ਇੱਕ ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਮੌਕੇ 'ਤੇ, ਰਾਸ਼ਟਰਪਤੀ ਮੁਰਮੂ ਨੇ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚ ਸ਼ਾਮਲ ਹਨ-

 

1        ਰਾਸ਼ਟਰਪਤੀ ਸੰਪਦਾ ਸਥਿਤ ਸ਼ਿਵ ਮੰਦਿਰ ਦੇ ਪੁਨਰਵਿਕਾਸ (redevelopment of Shiva Temple) ਦਾ ਨੀਂਹ ਪੱਥਰ ਰੱਖਿਆ।

 

2. ਰਾਸ਼ਟਰਪਤੀ ਸੰਪਦਾ ਸਥਿਤ ਡਾ: ਰਾਜੇਂਦਰ ਪ੍ਰਸਾਦ ਕੇਂਦਰੀਯ ਵਿਦਯਾਲਯ (Dr. Rajendra Prasad Kendriya Vidyalaya) ਦੇ ਖੇਡ ਮੈਦਾਨ ਵਿੱਚ ਕ੍ਰਿਕਟ ਪੈਵੇਲੀਅਨ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ।

3. ਇੰਟੈੱਲ ਇੰਡੀਆ (Intel India) ਦੇ ਸਹਿਯੋਗ ਨਾਲ ਰਾਸ਼ਟਰਪਤੀ ਭਵਨ ਦੁਆਰਾ ਵਿਕਸਿਤ ਕੀਤੀ ਗਈ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਲੈਸ ਗੈਲਰੀ- ਨਵਾਚਾਰ (Navachara) ਦਾ ਉਦਘਾਟਨ ਕੀਤਾ। ਇਹ ਗੈਲਰੀ ਵਿਦਿਆਰਥੀਆਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਕੋਚਾਂ (AI coaches) ਦੁਆਰਾ ਬਣਾਏ ਗਏ ਵਿਆਪਕ ਇਨੋਵੇਸ਼ਨਾਂ ਅਤੇ ਸਵਦੇਸ਼ੀ ਆਰਟੀਫਿਸ਼ਲ ਇੰਟੈਲੀਜੈਂਸ ਸਮਾਧਾਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਇਹ 6 ਇੰਟਰਐਕਟਿਵ ਪ੍ਰਦਰਸ਼ਨਾਂ ਨਾਲ ਸੁਸੱਜਿਤ (ਲੈਸ) ਹੈਜੋ ਕਿ ਰਾਸ਼ਟਰਪਤੀ ਭਵਨ ਦੀ ਸ਼ਾਨ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਕੌਸ਼ਲ (AI skills) ਨੂੰ ਲੋਕਤਾਂਤਰਿਕ ਬਣਾਉਣ ਲਈ ਪ੍ਰੇਰਣਾ ਦੀ ਭਾਵਨਾ ਜਾਗ੍ਰਿਤ ਕਰਦਾ ਹੈ।

 

4. ਰਾਸ਼ਟਰਪਤੀ ਭਵਨ ਦੇ ਵਸਤਰ ਸੰਗ੍ਰਹਿ-ਸੂਤਰ ਕਲਾ ਦਰਪਣ (Sutra-kala Darpan – a Textile Collection of Rashtrapati Bhavan) ਦਾ ਉਦਘਾਟਨ ਕੀਤਾ। ਇਹ ਗੈਲਰੀ ਪ੍ਰਾਚੀਨ ਵਸਤਰਾਂ ਦੇ ਇੱਕ ਜ਼ਿਕਰਯੋਗ ਸੰਗ੍ਰਹਿ ਨੂੰ ਪ੍ਰਦਰਸ਼ਿਤ ਕਰਦੀ ਹੈ, ਜੋ ਰਾਸ਼ਟਰਪਤੀ ਭਵਨ ਦੀ ਸ਼ਾਨਦਾਰ ਵਿਰਾਸਤ ਦਾ ਦਸਤਾਵੇਜ਼ੀਕਰਣ ਕਰਦੀ ਹੈ। ਰਾਸ਼ਟਰਪਤੀ ਭਵਨ ਵਿਸ਼ਿਸ਼ਟ ਵਸਤਰਾਂ ਨਾਲ ਜੁੜੀਆਂ ਪਰੰਪਰਾਵਾਂ ਦਾ ਭੰਡਾਰ ਹੈ, ਜਿਸ ਵਿੱਚ ਜ਼ਰਦੋਜ਼ੀ ਅਤੇ ਸੋਨੇ ਦੀ ਕਢਾਈ ਵਾਲੇ ਮਖਮਲ (zardozi and gold-embroidered velvets) ਤੋਂ ਲੈ ਕੇ ਕਾਲੀਨਬਿਸਤਰਿਆਂ ਅਤੇ ਟੇਬਲ ਕਵਰਿੰਗ ਤੋਂ ਲੈ ਕੇ ਵਧੀਆ ਮਲਮਲ ਅਤੇ ਰੇਸ਼ਮ ਦੇ ਪਰਦਿਆਂ ਤੱਕ ਸ਼ਾਮਲ ਹਨ। ਹਰ ਸ਼ਾਹਕਾਰ ਨਾ ਸਿਰਫ਼ ਕਲਾਤਮਕ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦਾ ਹੈਬਲਕਿ ਇਸ ਸ਼ਾਨਦਾਰ ਇਮਾਰਤ ਦੀ ਸਥਾਈ ਵਿਰਾਸਤ ਇੱਕ ਅਨੂਠੇ ਦਸਤਾਵੇਜ਼ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ।

 

5. ਰਾਸ਼ਟਰਪਤੀ ਨੇ ਜਨਜਾਤੀਯ ਦਰਪਣ (Janjatiya Darpan) ਦਾ ਵੀ ਉਦਘਾਟਨ ਕੀਤਾ –ਇਹ ਵਿਭਿੰਨ ਜਨਜਾਤੀ ਭਾਈਚਾਰਿਆਂ ਦੀਆਂ ਸਾਂਝੀਆਂ ਅਤੇ ਜੋੜਨ ਵਾਲੀਆਂ ਸੱਭਿਆਚਾਰਕ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਗੈਲਰੀ ਹੈ। ਇਸ ਗੈਲਰੀ ਦਾ ਉਦੇਸ਼ ਸਮ੍ਰਿੱਧ ਕਲਾ, ਸੰਸਕ੍ਰਿਤੀ ਅਤੇ ਇਸ ਰਾਸ਼ਟਰ ਦੇ ਨਿਰਮਾਣ ਵਿੱਚ ਜਨਜਾਤੀ ਭਾਈਚਾਰਿਆਂ ਦੇ ਯੋਗਦਾਨ ਦੀ ਇੱਕ ਝਲਕ ਪ੍ਰਦਾਨ ਕਰਨਾ ਹੈ। ਗੈਲਰੀ ਵਿੱਚ ਅਲੱਗ-ਅਲੱਗ ਵਿਸ਼ੇ ਸ਼ਾਮਲ ਹਨ, ਜਿਵੇਂ ਕਿ ਗੁਮਨਾਮ ਜਨਜਾਤੀ ਸੁਤੰਤਰਤਾ ਸੈਨਾਨੀ, ਪਰੰਪਰਾਗਤ ਸੰਸਾਧਨ ਪ੍ਰਬੰਧਨ ਪਿਰਤਾਂ, ਜਿਵੇਂ ਕਿ ਹਲਮਾ, ਟੋਕਰਾ ਕਲਾ, ਸੰਗੀਤ ਯੰਤਰਗੁਨਜਲਾ ਗੋਂਡੀ ਸਕ੍ਰਿਪਟ, ਖੇਤੀਬਾੜੀ ਅਤੇ ਘਰੇਲੂ ਉਪਕਰਣ, ਬਾਂਸ ਦੀਆਂ ਟੋਕਰੀਆਂਵਸਤਰਵਾਰਲੀਗੌਂਡੀ ਅਤੇ ਮੱਡ ਆਰਟ, ਸਕ੍ਰੌਲ,  ਮਾਸਕ ਅਤੇ ਗਹਿਣੇ, ਮੈਟਲ ਵਰਕ, ਹਥਿਆਰ, ਟੈਟੂਜ਼ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਮਕਾਲੀਨ ਚਿੱਤਰ, ਇਸ ਇੱਕ ਵਾਤਾਵਰਣਕ ਪਰਿਵੇਸ਼ ਅਤੇ ਰਾਜਦੰਡ ਨੂੰ ਪ੍ਰਦਰਸ਼ਿਤ ਕਰਨ ਵਾਲੀ ਚਿੱਤਰਾਵਲੀ(ਡਾਇਓਰਮਾ-Diorama)। ਇਹ ਗੈਲਰੀ ਦੀ ਸਥਾਪਨਾ ਰਾਸ਼ਟਰਪਤੀ ਭਵਨ ਦੁਆਰਾ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫੌਰ ਦ ਆਰਟਸ (IGNCA) ਦੇ ਸਹਿਯੋਗ ਨਾਲ ਕੀਤੀ ਗਈ ਹੈ।

 

6.       ਰਾਸ਼ਟਰਪਤੀ ਦੇ ਸਕੱਤਰ ਸ਼੍ਰੀ ਰਾਜੇਸ਼ ਵਰਮਾ, ਐੱਨਆਈਸੀ ਦੇ ਡਾਇਰੈਕਟਰ ਜਨਰਲ

ਸ਼੍ਰੀ ਰਾਜੇਸ਼ ਗੇਰਾ ਅਤੇ ਰਾਸ਼ਟਰਪਤੀ ਭਵਨ ਅਤੇ ਐੱਨਆਈਸੀ ਦੇ ਹੋਰ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਭਾਰਤ ਦੇ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਭਵਨ ਦੀ ਫਿਰ ਤੋਂ ਵਿਕਸਿਤ ਕੀਤੀ ਗਈ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਈ-ਬੁੱਕ ਦੇ ਰੂਪ ਵਿੱਚ ਰਾਸ਼ਟਰਪਤੀ ਪਦ ਦੇ ਪਿਛਲੇ ਇੱਕ ਸਾਲ ਦੀਆਂ ਝਲਕੀਆਂ ਦਾ ਇੱਕ ਸੰਕਲਨ (link https://rb.nic.in/rbebook.htm ਵੀ ਜਾਰੀ ਕੀਤਾ।

 

7.        ਉਨ੍ਹਾਂ ਨੇ ਆਯੁਸ਼ ਵੈੱਲਨੈੱਸ ਸੈਂਟਰ, ਰਾਸ਼ਟਰਪਤੀ ਸੰਪਦਾ  ‘ਤੇ ਲਿਖੀ ਗਈ ਪੁਸਤਕ ਦੀ ਪਹਿਲੀ ਕਾਪੀ ਪ੍ਰਾਪਤ ਕੀਤੀ, ਜਿਸ ਦਾ ਸਿਰਲੇਖ ‘ਸਿਹਤ ਦੀ ਸੰਭਾਲ਼, ਪਰੰਪਰਾਵਾਂ ਨੂੰ ਅਪਣਾਉਣਾ’(‘Preserving Health, Embracing Traditions’) ਹੈ।

 

ਵੈੱਬਸਾਈਟ ਲਾਂਚ ਈਵੈਂਟ ਵਿੱਚ ਆਪਣੀ ਸੰਖੇਪ ਟਿੱਪਣੀ ਵਿੱਚ ਰਾਸ਼ਟਰਪਤੀ ਦੇ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਵਿੱਚ ਪਿਛਲੇ ਇੱਕ ਵਰ੍ਹੇ ਵਿੱਚ ਕਈ ਨਾਗਰਿਕ ਕੇਂਦ੍ਰਿਤ ਪਹਿਲਾਂ ਕੀਤੀਆਂ ਹਨ, ਜਿਵੇਂ ਰਾਸ਼ਟਰਪਤੀ ਨਿਵਾਸ ਮਸ਼ੋਬਰਾ ਅਤੇ ਰਾਸ਼ਟਰਪਤੀ ਨਿਲਯਮ ਨੂੰ ਪੂਰੇ ਵਰ੍ਹੇ ਆਮ ਲੋਕਾਂ ਦੇ ਲਈ ਖੋਲ੍ਹਣਾ, ਅੰਮ੍ਰਿਤ ਉਦਯਾਨ (Amrit Udyan) ਖੋਲ੍ਹਣ ਦੀ ਅਵਧੀ ਵਧਾਉਣਾ ਅਤੇ ਵਿਜ਼ਿਟਰ ਸਲੌਟਸ ਦੀ ਸੰਖਿਆ ਵਿੱਚ ਵਾਧਾ ਕਰਨਾ। ਰਾਸ਼ਟਰਪਤੀ ਸੰਪਦਾ ਵਿੱਚ ਲੀਕ ਤੋਂ ਹਟ ਕੇ ਜੋ ਸੋਚ ਹੁੰਦੀ ਹੈ ਉਸ ਨੂੰ ਹੁਲਾਰਾ ਦੇਣ ਅਤੇ ਪੂਰੇ ਕੰਮਕਾਜੀ ਅਤੇ ਰਹਿਣ ਦੇ ਮਾਹੌਲ ਵਿੱਚ ਸੁਧਾਰ ਦੇ ਲਈ ਇੱਕ ਚਿੰਤਨ ਸ਼ਿਵਿਰ (Chintan Shivir) ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਇਨ੍ਹਾਂ ਪਹਿਲਾਂ ਵਿੱਚ ਮਾਰਗਦਰਸ਼ਨ ਅਤੇ ਸਰਪ੍ਰਸਤੀ ਦੇ ਲਈ ਰਾਸ਼ਟਰਪਤੀ ਦਾ ਧੰਨਵਾਦ ਕੀਤਾ।

 

***

 

ਡੀਐੱਸ/ਬੀਐੱਮ    



(Release ID: 1942859) Visitor Counter : 89