ਰਾਸ਼ਟਰਪਤੀ ਸਕੱਤਰੇਤ
ਭਾਰਤੀ ਵਣ ਸੇਵਾ ਦੇ ਪ੍ਰੋਬੇਸ਼ਨਰਾਂ ਅਤੇ ਭਾਰਤੀ ਰੱਖਿਆ ਸੰਪਦਾ ਸੇਵਾ ਦੇ ਅਧਿਕਾਰੀਆਂ/ਅਧਿਕਾਰੀ ਟ੍ਰੇਨੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
24 JUL 2023 12:49PM by PIB Chandigarh
ਭਾਰਤੀ ਵਣ ਸੇਵਾ ਦੇ ਪ੍ਰੋਬੇਸ਼ਨਰਾਂ (2022 ਬੈਚ) ਅਤੇ ਭਾਰਤੀ ਰੱਖਿਆ ਸੰਪਦਾ ਸੇਵਾ (2018 ਅਤੇ 2022 ਬੈਚ) ਦੇ ਅਧਿਕਾਰੀਆਂ/ਅਧਿਕਾਰੀ ਟ੍ਰੇਨੀਆਂ ਨੇ ਅੱਜ (24 ਜੁਲਾਈ, 2023) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਿਵਲ ਸਰਵੈਂਟਸ ਦੇ ਰੂਪ ਵਿੱਚ ਉਨ੍ਹਾਂ ਦੀ ਯਾਤਰਾ ਅਜਿਹੇ ਸਮੇਂ ਵਿੱਚ ਸ਼ੁਰੂ ਹੋਈ ਹੈ ਜਦੋਂ ਭਾਰਤ ਆਲਮੀ ਪੱਧਰ ’ਤੇ ਲੀਡਰਸ਼ਿਪ ਰੋਲ ਹਾਸਲ ਕਰ ਰਿਹਾ ਹੈ। ਭਾਰਤ ਨੇ ਆਪਣੀ ਸੱਭਿਆਚਾਰਕ ਸਮ੍ਰਿੱਧੀ ਦੇ ਨਾਲ-ਨਾਲ ਆਪਣੀ ਤਕਨੀਕੀ ਪ੍ਰਗਤੀ ਦੇ ਲਈ ਵਿਸ਼ਵ ਦਾ ਧਿਆਨ ਆਕਰਸ਼ਿਤ ਕੀਤਾ ਹੈ। ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਟੈਕਨੋਲੋਜੀ ਅਤੇ ਪਰੰਪਰਾਵਾਂ ਨਾਲ-ਨਾਲ ਚਲ ਸਕਦੀਆਂ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਭਾਰਤੀ ਰੱਖਿਆ ਸੰਪਦਾ ਸੇਵਾ ਦੇ ਅਧਿਕਾਰੀਆਂ ਦੀ ਡਿਊਟੀ ਹੈ ਕਿ ਉਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦੇ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਸੁਵਿਧਾਵਾਂ ਵਾਤਾਵਰਣ ਦੇ ਅਨੁਕੂਲ ਅਤੇ ਟਿਕਾਊ ਹੋਣ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਸੁਸ਼ਾਸਨ ਨੂੰ ਸਮਰੱਥ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਡੋਮੇਨ ਮੁਹਾਰਤ ਦੇ ਨਾਲ-ਨਾਲ ਆਪਣੇ ਤਕਨੀਕੀ ਕੌਸ਼ਲ ਵਿੱਚ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਛਾਉਣੀਆਂ ਵਿੱਚ ਪ੍ਰਭਾਵੀ ਪ੍ਰਸ਼ਾਸਨ ਅਤੇ ਰੱਖਿਆ ਭੂਮੀ ਦੇ ਪ੍ਰਬੰਧਨ ਦੇ ਲਈ ਟੈਕਨੋਲੋਜੀ ਦਾ ਅਧਿਕਤਮ ਸੰਭਵ ਉਪਯੋਗ ਕੀਤਾ ਜਾਣਾ ਚਾਹੀਦਾ ਹੈ।
ਭਾਰਤੀ ਵਣ ਸੇਵਾ ਦੇ ਪ੍ਰੋਬੇਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਜਲਵਾਯੂ ਅਤੇ ਭੂਗੋਲਿਕ ਸਥਿਤੀ ਇਸ ਦੇ ਵਣਾਂ ਦੇ ਫੈਲਾਅ ਨਾਲ ਨਿਕਟਤਾ ਨਾਲ ਜੁੜੀ ਹੋਈ ਹੈ। ਵਣ ਅਤੇ ਵਣ ਜੀਵ ਜਿਨ੍ਹਾਂ ਨੂੰ ਵਣ ਸਹਾਰਾ ਦਿੰਦੇ ਹਨ, ਸਾਡੇ ਦੇਸ਼ ਦੇ ਅਮੁੱਲ ਸੰਸਾਧਨ ਅਤੇ ਵਿਰਾਸਤ ਹਨ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਵਿੱਚ ਗਿਰਾਵਟ, ਵਣ ਖੇਤਰ ਵਿੱਚ ਕਮੀ, ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦੇ ਖ਼ਤਰੇ ਆਲਮੀ ਗੱਲਬਾਤ ਅਤੇ ਭਾਗੀਦਾਰੀਆਂ ਦੇ ਕੇਂਦਰ ਵਿੱਚ ਹਨ।
ਇਸੇ ਲਈ ਵਾਤਾਵਰਣ ਸੰਭਾਲ਼ 21ਵੀਂ ਸਦੀ ਦੇ ਲਈ ਇੱਕ ਪ੍ਰਮੁੱਖ ਚਿੰਤਾ ਦਾ ਵਿਸ਼ਾ ਵਣ ਗਿਆ ਹੈ। ਭਾਰਤ ਨੇ ਦੁਨੀਆ ਨੂੰ “ਲਾਇਫ-ਲਾਇਫਸਟਾਇਲ ਫੌਰ ਇਨਵਾਇਰਨਮੈਂਟ” ("LiFE-Lifestyle for Environment") ਦਾ ਮੰਤਰ ਦਿੱਤਾ ਹੈ। ਵਣ ਸਮਾਧਾਨ ਦਾ ਇੱਕ ਅਭਿੰਨ ਅੰਗ ਹਨ ਅਤੇ ਭਾਰਤੀ ਵਣ ਸੇਵਾ ਦੇ ਅਧਿਕਾਰੀ ਸਮਾਧਾਨ ਪ੍ਰਦਾਤਾਵਾਂ ਵਿੱਚੋਂ ਹਨ। ਉਨ੍ਹਾਂ ਤੋਂ ਅਪੇਖਿਆ (ਉਮੀਦ) ਕੀਤੀ ਜਾਂਦੀ ਹੈ ਕਿ ਉਹ ਇਸ ਮੰਤਰ ਦੇ ਵਿਵਹਾਰਕ (ਪ੍ਰੈਕਟੀਕਲ) ਲਾਗੂਕਰਨ ਦੇ ਲਈ ਅਣਥੱਕ ਪ੍ਰਯਾਸ ਕਰਨ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ
*********
ਡੀਐੱਸ/ਏਕੇ
(Release ID: 1942134)
Visitor Counter : 102