ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਐੱਸਆਈ ਸਕੀਮ ਅਧੀਨ ਮਈ, 2023 ਮਹੀਨੇ ਵਿੱਚ 20.23 ਲੱਖ ਨਵੇਂ ਕਾਮੇ ਦਰਜ ਹੋਏ
ਨਵੀਂ ਰਜਿਸਟ੍ਰੇਸ਼ਨ ਵਿੱਚ 25 ਸਾਲ ਦੀ ਉਮਰ ਤੱਕ ਦੇ 9.40 ਲੱਖ ਨੌਜਵਾਨ ਕਰਮਚਾਰੀ ਸ਼ਾਮਲ ਹਨ
ਮਈ, 2023 ਦੇ ਮਹੀਨੇ ਵਿੱਚ ਲਗਭਗ 24,886 ਨਵੇਂ ਅਦਾਰੇ ਈਐੱਸਆਈ ਸਕੀਮ ਅਧੀਨ ਰਜਿਸਟਰ ਹੋਏ ਹਨ
ਮਈ, 2023 ਵਿੱਚ 71 ਟਰਾਂਸਜੈਂਡਰ ਕਰਮਚਾਰੀਆਂ ਨੂੰ ਈਐੱਸਆਈ ਸਕੀਮ ਦੇ ਲਾਭ ਦਿੱਤੇ ਗਏ
Posted On:
17 JUL 2023 4:14PM by PIB Chandigarh
ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਆਰਜ਼ੀ ਵੇਤਨਮਾਨ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਈ, 2023 ਦੇ ਮਹੀਨੇ ਵਿੱਚ 20.23 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ ਹਨ।
ਮਈ, 2023 ਦੇ ਮਹੀਨੇ ਵਿੱਚ ਲਗਭਗ 24,886 ਨਵੇਂ ਅਦਾਰੇ ਰਜਿਸਟਰ ਕੀਤੇ ਗਏ ਹਨ ਅਤੇ ਕਰਮਚਾਰੀ ਰਾਜ ਬੀਮਾ ਨਿਗਮ ਦੀ ਸਮਾਜਿਕ ਸੁਰੱਖਿਆ ਛਤਰੀ ਅਧੀਨ ਲਿਆਂਦੇ ਗਏ ਹਨ, ਇਸ ਤਰ੍ਹਾਂ ਵਧੇਰੇ ਕਵਰੇਜ ਨੂੰ ਯਕੀਨੀ ਬਣਾਇਆ ਗਿਆ ਹੈ।
ਅੰਕੜੇ ਸਪੱਸ਼ਟ ਤੌਰ 'ਤੇ ਇਹ ਦਰਸਾਉਂਦੇ ਹਨ ਕਿ ਦੇਸ਼ ਦੇ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਪੈਦਾ ਹੋਈਆਂ ਹਨ ਕਿਉਂਕਿ ਮਈ, 2023 ਦੇ ਮਹੀਨੇ ਦੌਰਾਨ ਸ਼ਾਮਲ ਕੀਤੇ ਗਏ ਕੁੱਲ 20.23 ਲੱਖ ਕਰਮਚਾਰੀਆਂ ਵਿੱਚੋਂ, 25 ਸਾਲ ਦੀ ਉਮਰ ਤੱਕ ਦੇ 9.40 ਲੱਖ ਕਰਮਚਾਰੀਆਂ ਦੀਆਂ ਨਵੀਆਂ ਰਜਿਸਟ੍ਰੇਸ਼ਨਾਂ ਦਾ ਜ਼ਿਆਦਾਤਰ ਹਿੱਸਾ ਹੈ, ਜੋ ਕੁੱਲ ਕਰਮਚਾਰੀਆਂ ਦਾ 47% ਹੈ।
ਵੇਤਨਮਾਨ ਅੰਕੜਿਆਂ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਮਈ, 2023 ਵਿੱਚ ਮਹਿਲਾ ਮੈਂਬਰਾਂ ਦਾ ਕੁੱਲ ਨਾਮਾਂਕਣ 3.96 ਲੱਖ ਸੀ। ਅੰਕੜੇ ਦਰਸਾਉਂਦੇ ਹਨ ਕਿ ਕੁੱਲ 71 ਟਰਾਂਸਜੈਂਡਰ ਕਰਮਚਾਰੀ ਵੀ ਮਈ 2023 ਦੇ ਮਹੀਨੇ ਵਿੱਚ ਈਐੱਸਆਈ ਸਕੀਮ ਅਧੀਨ ਰਜਿਸਟਰ ਹੋਏ ਹਨ। ਇਹ ਦਰਸਾਉਂਦਾ ਹੈ ਕਿ ਈਐੱਸਆਈ ਸਮਾਜ ਦੇ ਹਰ ਵਰਗ ਤੱਕ ਲਾਭ ਪਹੁੰਚਾਉਣ ਲਈ ਵਚਨਬੱਧ ਹੈ।
ਵੇਤਨਮਾਨ ਅੰਕੜੇ ਆਰਜ਼ੀ ਹਨ ਕਿਉਂਕਿ ਡੇਟਾ ਨਿਰਮਾਣ ਇੱਕ ਨਿਰੰਤਰ ਅਭਿਆਸ ਹੈ।
************
ਐੱਮਜੇਪੀਐੱਸ/ਐੱਨਐੱਸਕੇ
(Release ID: 1941974)
Visitor Counter : 104