ਕਿਰਤ ਤੇ ਰੋਜ਼ਗਾਰ ਮੰਤਰਾਲਾ

ਭਾਰਤ ਨੇ ਚੌਥੀ ਜੀ-20 ਈਡਬਲਿਊਜੀ ਬੈਠਕ ਦੌਰਾਨ ਅਸੰਗਠਿਤ ਕਾਮਿਆਂ ਦੇ ਵਿਸ਼ਵ ਦੇ ਸਭ ਤੋਂ ਵੱਡੇ ਡਾਟਾਬੇਸ ਈ-ਸ਼੍ਰਮ ਅਤੇ ਰਾਸ਼ਟਰੀ ਕਰੀਅਰ ਸੇਵਾ ਪੋਰਟਲ ਬਾਰੇ ਪੇਸ਼ਕਾਰੀ ਦਿੱਤੀ


ਭਾਰਤ ਦੀ ਜੀ-20 ਪ੍ਰਧਾਨਗੀ ਅਧੀਨ ਰੋਜ਼ਗਾਰ ਕਾਰਜ ਸਮੂਹ ਦੀ ਚੌਥੀ ਮੀਟਿੰਗ ਅੱਜ ਇੰਦੌਰ ਵਿੱਚ ਸ਼ੁਰੂ ਹੋਈ

Posted On: 19 JUL 2023 5:18PM by PIB Chandigarh

ਭਾਰਤ ਦੀ ਜੀ-20 ਪ੍ਰਧਾਨਗੀ ਅਧੀਨ ਚੌਥੀ ਰੋਜ਼ਗਾਰ ਕਾਰਜ ਸਮੂਹ (ਈਡਬਲਿਊਜੀ) ਬੈਠਕ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਸ਼ੁਰੂ ਹੋਈ। ਬੈਠਕ ਦੇ ਉਦਘਾਟਨੀ ਸੈਸ਼ਨ ਵਿੱਚ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਸਕੱਤਰ ਸ੍ਰੀਮਤੀ ਆਰਤੀ ਆਹੂਜਾ ਅਤੇ ਜੀ-20 ਈਡਬਲਿਊਜੀ ਚੇਅਰ ਨੇ ਡੈਲੀਗੇਟਾਂ ਦਾ ਸੁਆਗਤ ਕੀਤਾ ਅਤੇ ਪਿਛਲੀਆਂ ਤਿੰਨ ਈਡਬਲਿਊਜੀ ਮੀਟਿੰਗਾਂ ਦੌਰਾਨ ਕੀਤੀਆਂ ਗਈਆਂ ਚਰਚਾਵਾਂ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਅਗਾਮੀ ਸੈਸ਼ਨਾਂ ਦੌਰਾਨ ਮੰਤਰੀ ਪੱਧਰੀ ਖਰੜਾ ਐਲਾਨਨਾਮੇ ਅਤੇ ਨਤੀਜਾ ਦਸਤਾਵੇਜ਼ਾਂ 'ਤੇ ਕੰਮ ਨੂੰ ਪੂਰਾ ਕਰਨ ਲਈ ਸਫਲ ਹੋਣ ਦੀ ਕਾਮਨਾ ਕੀਤੀ।

ਕੋ-ਚੇਅਰ ਦੇਸ਼ਾਂ, ਭਾਵ ਇੰਡੋਨੇਸ਼ੀਆ ਅਤੇ ਬ੍ਰਾਜ਼ੀਲ ਦੇ ਡੈਲੀਗੇਟਾਂ ਨੇ ਵੀ ਉਦਘਾਟਨੀ ਸੈਸ਼ਨ ਵਿੱਚ ਬਿਆਨ ਦਿੱਤੇ ਅਤੇ ਫਲਦਾਇਕ ਵਿਚਾਰ ਵਟਾਂਦਰੇ ਨਾਲ ਕੰਮ ਪੂਰਾ ਕਰਨ ਲਈ ਆਪਣੀ ਉਮੀਦ ਪ੍ਰਗਟਾਈ।

ਭਾਰਤ ਨੇ ਅਸੰਗਠਿਤ ਕਾਮਿਆਂ ਦੇ ਵਿਸ਼ਵ ਦੇ ਸਭ ਤੋਂ ਵੱਡੇ ਡੇਟਾਬੇਸ ਈ-ਸ਼੍ਰਮ ਅਤੇ ਰਾਸ਼ਟਰੀ ਕਰੀਅਰ ਸੇਵਾ (ਐੱਨਸੀਐੱਸ) ਪੋਰਟਲ 'ਤੇ ਇੱਕ ਪੇਸ਼ਕਾਰੀ ਕੀਤੀ। ਈ-ਸ਼੍ਰਮ ਅਤੇ ਐੱਨਸੀਐੱਸ ਪੋਰਟਲ 'ਤੇ ਪੇਸ਼ਕਾਰੀ ਨੂੰ ਅੰਤਰਰਾਸ਼ਟਰੀ ਡੈਲੀਗੇਟਾਂ ਨਾਲ ਵੀ ਸਾਂਝਾ ਕੀਤਾ ਜਾਵੇਗਾ, ਜਿਨ੍ਹਾਂ ਨੇ ਇਨ੍ਹਾਂ ਮੋਰਚਿਆਂ 'ਤੇ ਭਾਰਤ ਦੀ ਪ੍ਰਾਪਤੀ 'ਤੇ ਦਿਲਚਸਪੀ ਅਤੇ ਉਤਸੁਕਤਾ ਪ੍ਰਗਟ ਕੀਤੀ ਹੈ।

ਮੀਟਿੰਗ ਦੇ ਅਗਲੇ ਸੈਸ਼ਨਾਂ ਵਿੱਚ, ਇਨ੍ਹਾਂ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣ ਦੇ ਉਦੇਸ਼ ਨਾਲ ਮੰਤਰੀ ਪੱਧਰੀ ਐਲਾਨ ਅਤੇ ਨਤੀਜਾ ਦਸਤਾਵੇਜ਼ਾਂ ਦੇ ਖਰੜੇ 'ਤੇ ਚਰਚਾ ਕੀਤੀ ਗਈ।

ਇਸ ਤੋਂ ਪਹਿਲਾਂ ਡੈਲੀਗੇਟਾਂ ਲਈ ਸਵੇਰ ਦਾ ਯੋਗ ਸੈਸ਼ਨ ਕਰਵਾਇਆ ਗਿਆ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਇੱਕ ਛੋਟਾ ਯੋਗ ਸਟਰੈਚ ਵੀ ਆਯੋਜਿਤ ਕੀਤਾ ਗਿਆ। ਡੈਲੀਗੇਟਾਂ ਨੂੰ ਇਤਿਹਾਸਕ ਮੰਡੂ ਫੋਰਟ ਸਿਟੀ ਦੀ ਸੈਰ 'ਤੇ ਵੀ ਲਿਜਾਇਆ ਜਾ ਰਿਹਾ ਹੈ।

****

ਐੱਮਜੇਪੀਐੱਸ/ਐੱਨਐੱਸਕੇ 



(Release ID: 1941970) Visitor Counter : 107