ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ 8ਵੇਂ ਅਤੇ 9ਵੇਂ ਕਮਿਊਨਿਟੀ ਰੇਡੀਓ ਅਵਾਰਡ ਪ੍ਰਦਾਨ ਕੀਤੇ; ਖੇਤਰੀ ਕਮਿਊਨਿਟੀ ਰੇਡੀਓ ਸੰਮੇਲਨ ਦਾ ਉਦਘਾਟਨ ਕੀਤਾ


ਸਰਕਾਰ ਨੇ ਲਾਇਸੈਂਸ ਦਾ ਸਮਾਂ 4 ਸਾਲ ਤੋਂ ਘਟਾ ਕੇ 6 ਮਹੀਨੇ ਕੀਤਾ, 13 ਪ੍ਰਕਿਰਿਆਵਾਂ ਨੂੰ ਘਟਾ ਕੇ 8 ਕੀਤਾ ਗਿਆ: ਸ਼੍ਰੀ ਅਨੁਰਾਗ ਠਾਕੁਰ

ਸਰਕਾਰ ਤੀਸਰੀ ਈ-ਨਿਲਾਮੀ ਦੌਰਾਨ 284 ਸ਼ਹਿਰਾਂ ਵਿੱਚ 808 ਚੈਨਲਾਂ ਦੀ ਨਿਲਾਮੀ ਕਰੇਗੀ : ਸ਼੍ਰੀ ਅਨੁਰਾਗ ਠਾਕੁਰ

ਪਿਛਲੇ 2 ਵਰ੍ਹਿਆਂ ਵਿੱਚ 120 ਕਮਿਊਨਿਟੀ ਰੇਡੀਓ ਸਟੇਸ਼ਨ ਜੋੜੇ ਗਏ, ਕੁੱਲ ਸੰਖਿਆ 450 ਤੋਂ ਵੱਧ: ਸ਼੍ਰੀ ਅਪੂਰਵ ਚੰਦਰਾ

Posted On: 23 JUL 2023 2:00PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ 8ਵੇਂ ਅਤੇ 9ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਸ ਪ੍ਰਦਾਨ ਕੀਤੇ। ਇਹ ਪੁਰਸਕਾਰ ਦੋ ਦਿਨਾਂ ਖੇਤਰੀ ਕਮਿਊਨਿਟੀ ਰੇਡੀਓ ਸੰਮੇਲਨ (ਉੱਤਰੀ) ਦੇ ਉਦਘਾਟਨੀ ਸੈਸ਼ਨ ਦੌਰਾਨ ਪ੍ਰਦਾਨ ਕੀਤੇ ਗਏ, ਜਿਸਦਾ ਉਦਘਾਟਨ ਕੇਂਦਰੀ ਮੰਤਰੀ ਦੁਆਰਾ ਨਵੀਂ ਦਿੱਲੀ ਦੇ ਇੰਡੀਅਨ ਇੰਸਟੀਟਿਊਟ ਆਵੑ ਮਾਸ ਕਮਿਊਨੀਕੇਸ਼ਨ ਵਿਖੇ ਕੀਤਾ ਗਿਆ।

 

ਇਸ ਮੌਕੇ 'ਤੇ ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਨ ਭਾਗੀਦਾਰੀ ਸੇ ਜਨ ਅੰਦੋਲਨ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਅਹਿਮ ਭੂਮਿਕਾ ਹੈ। ਇਹ ਸਟੇਸ਼ਨ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਦੇ ਯਤਨਾਂ ਦੀ ਪੂਰਤੀ ਕਰਦੇ ਹਨ ਅਤੇ ਆਪਦਾਵਾਂ (ਆਫ਼ਤਾਂ) ਦੌਰਾਨ ਉਨ੍ਹਾਂ ਦੇ ਸਰੋਤਿਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।

 

ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਮਿਊਨਿਟੀ ਰੇਡੀਓ ਸਟੇਸ਼ਨ ਮਾਨਵ ਸੰਸਾਧਨਾਂ ਦੀ ਕਮੀ, ਵਿੱਤੀ ਦਬਾਅ ਅਤੇ ਬਾਹਰੀ ਸਹਾਇਤਾ ਦੀ ਕਮੀ ਸਮੇਤ ਕਈ ਚੁਣੌਤੀਆਂ ਦੇ ਬਾਵਜੂਦ ਆਪਣੀ ਸੇਵਾ ਪ੍ਰਦਾਨ ਕਰਨਾ ਜਾਰੀ ਰੱਖਦੇ ਹਨ ਅਤੇ ਦੇਸ਼ ਦੀ ਸੇਵਾ ਦੀ ਇਸ ਭਾਵਨਾ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਜਿੱਥੇ ਇਹ ਪੁਰਸਕਾਰ ਇਨ੍ਹਾਂ ਸਟੇਸ਼ਨਾਂ ਨੂੰ ਉਤਸ਼ਾਹਿਤ ਕਰਦੇ ਹਨ, ਉੱਥੇ ਉਹ ਭਾਰਤ ਦੇ ਦੂਰ-ਦਰਾਜ਼ ਇਲਾਕਿਆਂ ਵਿੱਚ ਸਿੱਖਿਆ, ਜਾਗਰੂਕਤਾ ਪੈਦਾ ਕਰਨ ਅਤੇ ਸਮੱਸਿਆਵਾਂ ਦੇ ਹੱਲ ਲਈ ਕਮਿਊਨਿਟੀ ਰੇਡੀਓ ਦੀ ਮਹੱਤਤਾ ਨੂੰ ਵੀ ਸਮਝਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਐਵਾਰਡ ਹੋਰਨਾਂ ਨੂੰ ਵੀ ਇਸ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਨਗੇ। 

 

ਸ਼੍ਰੀ ਠਾਕੁਰ ਨੇ ਇਸ ਖੇਤਰ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਪ੍ਰਦਾਨ ਕਰਨ ਲਈ ਸਰਕਾਰ ਦੇ ਯਤਨਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਅਜਿਹੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਸਥਾਪਨਾ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਗੰਭੀਰ ਯਤਨ ਕੀਤੇ ਹਨ। ਜਿੱਥੇ ਪਹਿਲਾਂ ਲਾਇਸੈਂਸ ਪ੍ਰਾਪਤ ਕਰਨ ਵਿੱਚ ਲੰਬਾ ਸਮਾਂ ਲੱਗਦਾ ਸੀ ਅਤੇ ਇੱਕ ਸੁਸਤ ਪ੍ਰਕਿਰਿਆ ਸੀ ਜਿਸ ਵਿੱਚ ਲਗਭਗ ਚਾਰ ਸਾਲ ਲੱਗਦੇ ਸਨ ਅਤੇ ਇਸ ਵਿੱਚ 13 ਪ੍ਰਕਿਰਿਆਵਾਂ ਸ਼ਾਮਲ ਹੁੰਦੀਆਂ ਸਨ, ਅੱਜ ਇਸਨੂੰ ਅੱਠ ਪ੍ਰਕਿਰਿਆਵਾਂ ਤੱਕ ਘਟਾ ਦਿੱਤਾ ਗਿਆ ਹੈ ਅਤੇ ਲਾਇਸੈਂਸ ਛੇ ਮਹੀਨਿਆਂ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਇਸ ਸਮੇਂ ਨੂੰ ਹੋਰ ਘਟਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਬਿਨੈਪੱਤਰ ਪ੍ਰਕਿਰਿਆ ਹੁਣ ਬ੍ਰੌਡਕਾਸਟ ਸੇਵਾ ਪੋਰਟਲ 'ਤੇ ਔਨਲਾਈਨ ਉਪਲੱਬਦ ਹੋ ਗਈ ਹੈ ਅਤੇ ਸਰਲ ਸੰਚਾਰ ਪੋਰਟਲ ਨਾਲ ਜੁੜੀ ਹੋਈ ਹੈ।

 

ਭਾਰਤ ਵਿੱਚ ਰੇਡੀਓ ਦੀ ਪਹੁੰਚ ਦੇ ਵਿਸਤਾਰ 'ਤੇ ਟਿੱਪਣੀ ਕਰਦਿਆਂ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ 80% ਭੂਗੋਲਿਕ ਖੇਤਰ ਅਤੇ 90% ਤੋਂ ਵੱਧ ਆਬਾਦੀ ਰੇਡੀਓ ਦੁਆਰਾ ਕਵਰ ਕੀਤੀ ਗਈ ਹੈ, ਸਰਕਾਰ ਇਸ ਪਹੁੰਚ ਨੂੰ ਹੋਰ ਵਧਾਉਣ ਲਈ ਕੰਮ ਕਰ ਰਹੀ ਹੈ ਅਤੇ ਈ-ਨਿਲਾਮੀ ਦੇ ਤੀਸਰੇ ਬੈਚ ਦੇ ਤਹਿਤ 284 ਸ਼ਹਿਰਾਂ ਵਿੱਚ 808 ਚੈਨਲਾਂ ਦੀ ਨਿਲਾਮੀ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

 

ਸ਼੍ਰੀ ਠਾਕੁਰ ਨੇ ਕਿਹਾ ਕਿ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਵਧਦੀ ਸੰਖਿਆ ਉਨ੍ਹਾਂ ਦੀ ਵਧਦੀ ਲੋਕਪ੍ਰਿਅਤਾ ਦਾ ਪ੍ਰਦਰਸ਼ਨ ਹੈ। ਭਾਰਤ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ ਕਿ ਹਰੇਕ ਜ਼ਿਲ੍ਹੇ ਵਿੱਚ ਇੱਕ ਕਮਿਊਨਿਟੀ ਰੇਡੀਓ ਸਟੇਸ਼ਨ ਹੋਣਾ ਚਾਹੀਦਾ ਹੈ ਅਤੇ ਇਹ ਹਰ ਬਲਾਕ ਦੇ ਹਰ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ।

 

ਇਨ੍ਹਾਂ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਤਜ਼ਰਬਿਆਂ ਨੂੰ ਇਕੱਠਾ ਕਰਨ ਲਈ ਇੱਕ ਪਲੈਟਫਾਰਮ ਦੀ ਜ਼ਰੂਰਤ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਕਿ ਇਨ੍ਹਾਂ ਰੇਡੀਓ ਸਟੇਸ਼ਨਾਂ ਦੁਆਰਾ ਪੂਰੇ ਭਾਰਤ ਵਿੱਚ ਵੱਖਰੇ ਤੌਰ 'ਤੇ ਕਮਿਊਨਿਟੀ ਸੇਵਾਵਾਂ ਦੇ ਖੇਤਰ ਵਿੱਚ ਕਈ ਪ੍ਰਯੋਗ ਅਤੇ ਨਵੀਨਤਾਵਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇੱਕ ਨੈਟਵਰਕ ਬਣਾਇਆ ਜਾ ਸਕਦਾ ਹੈ ਜਿੱਥੇ ਇਹ ਸਟੇਸ਼ਨ ਆਪਣੇ ਵਿਚਾਰ ਅਤੇ ਤਜ਼ਰਬੇ ਸਾਂਝੇ ਕਰ ਸਕਦੇ ਹਨ ਤਾਂ ਜੋ ਇਨ੍ਹਾਂ ਵਿੱਚੋਂ ਸਰਵਸ੍ਰੇਸ਼ਠ ਨੂੰ ਦੇਸ਼ ਭਰ ਵਿੱਚ ਦੁਹਰਾਇਆ ਜਾ ਸਕੇ। ਉਨ੍ਹਾਂ ਇੱਕ ਭਾਈਚਾਰੇ ਦੀ ਕਲਪਨਾ ਕੀਤੀ ਜੋ ਇਨ੍ਹਾਂ ਸਟੇਸ਼ਨਾਂ ਤੋਂ ਵਿਚਾਰਾਂ ਦਾ ਇੱਕ ਪਾਵਰਹਾਊਸ ਬਣਾਏਗਾ।

 

ਸ਼੍ਰੀ ਠਾਕੁਰ ਨੇ ਪੁਰਸਕਾਰਾਂ ਦੀ ਜਿਊਰੀ ਦਾ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ, 8ਵੇਂ ਅਤੇ 9ਵੇਂ ਐਡੀਸ਼ਨ ਲਈ ਸਨਮਾਨਿਤ ਕੀਤੇ ਗਏ ਸਟੇਸ਼ਨਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਸ ਖੇਤਰ ਵਿੱਚ ਉਨ੍ਹਾਂ ਦੀ ਨਿਰੰਤਰ ਉੱਦਮਤਾ ਦਾ ਸਨਮਾਨ ਹੈ।

 

ਇਸ ਤੋਂ ਪਹਿਲਾਂ ਸਕੱਤਰ ਸ਼੍ਰੀ ਅਪੂਰਵ ਚੰਦਰਾ ਨੇ ਕਿਹਾ ਕਿ ਸੰਚਾਰ ਖੇਤਰ ਨੇ ਟੈਲੀਵਿਜ਼ਨ, ਫਿਰ ਇੰਟਰਨੈਟ ਅਤੇ ਹੁਣ ਓਟੀਟੀ ਦੇ ਰੂਪ ਵਿੱਚ ਬਹੁਤ ਤਰੱਕੀ ਦੇਖੀ ਹੈ, ਪਰ ਇਸ ਨਾਲ ਰੇਡੀਓ ਦੀ ਪ੍ਰਸਿੱਧੀ ਅਤੇ ਪਹੁੰਚ ਵਿੱਚ ਕੋਈ ਕਮੀ ਨਹੀਂ ਆਈ ਹੈ। ਕਮਿਊਨਿਟੀ ਰੇਡੀਓ ਇੱਕ ਅਜਿਹੇ ਸਥਾਨ ਵਿੱਚ ਮੌਜੂਦ ਹੈ ਜੋ ਦੂਸਰੇ ਪਲੇਟਫਾਰਮਾਂ ਦੁਆਰਾ ਅਛੂਤ ਹੈ ਅਤੇ ਕਨੈਕਟੀਵਿਟੀ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਜੋ ਆਧੁਨਿਕ ਮੀਡੀਆ ਦੁਆਰਾ ਪੂਰਾ ਨਹੀਂ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ, ਇਹ ਪੁਰਸਕਾਰ ਰੋਕ ਦਿੱਤੇ ਗਏ ਸਨ ਅਤੇ ਇਸ ਲਈ ਇਸ ਸਾਲ ਮੰਤਰਾਲਾ 8ਵੇਂ ਅਤੇ 9ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡ ਪੇਸ਼ ਕਰ ਰਿਹਾ ਹੈ।

 

ਉਨ੍ਹਾਂ ਨੇ ਸਭਾ ਨੂੰ ਇਹ ਵੀ ਦੱਸਿਆ ਕਿ ਪਿਛਲੇ 2 ਸਾਲਾਂ ਵਿੱਚ 120 ਤੋਂ ਵੱਧ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਜੋੜਿਆ ਗਿਆ ਹੈ, ਜਿਸ ਨਾਲ ਮੰਤਰਾਲੇ ਕੋਲ 100 ਤੋਂ ਵੱਧ ਹੋਰ ਇਰਾਦਾ ਪੱਤਰਾਂ ਨਾਲ ਕੁੱਲ ਸੰਖਿਆ 450 ਤੋਂ ਵੱਧ ਹੋ ਗਈ ਹੈ।

 

8ਵੇਂ ਅਤੇ 9ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਾਂ ਦੇ ਜੇਤੂ ਉਨ੍ਹਾਂ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਮਾਨਤਾ ਹਨ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਲੋਕ ਹਿੱਤ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਇਹ ਪੁਰਸਕਾਰ 23 ਜੁਲਾਈ 2023 ਨੂੰ ਰਾਸ਼ਟਰੀ ਪ੍ਰਸਾਰਣ ਦਿਵਸ ਦੇ ਮੌਕੇ 'ਤੇ ਕਮਿਊਨਿਟੀ ਰੇਡੀਓ ਖੇਤਰੀ ਸੰਮੇਲਨ ਦੌਰਾਨ ਪ੍ਰਦਾਨ ਕੀਤੇ ਜਾ ਰਹੇ ਹਨ।

 

9ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਾਂ ਲਈ ਕੁੱਲ 4 ਸ਼੍ਰੇਣੀਆਂ ਵਿੱਚ 12 ਪੁਰਸਕਾਰ ਦਿੱਤੇ ਜਾ ਰਹੇ ਹਨ। ਪੁਰਸਕਾਰ ਜੇਤੂ ਕਮਿਊਨਿਟੀ ਰੇਡੀਓ ਸਟੇਸ਼ਨ ਹਰਿਆਣਾ, ਬਿਹਾਰ, ਉਡੀਸ਼ਾ, ਉੱਤਰ ਪ੍ਰਦੇਸ਼, ਉੱਤਰਾਖੰਡ, ਤਮਿਲਨਾਡੂ, ਰਾਜਸਥਾਨ ਅਤੇ ਤ੍ਰਿਪੁਰਾ ਰਾਜਾਂ ਵਿੱਚ ਸਥਿਤ ਹਨ।

 

ਭਾਰਤ ਸਰਕਾਰ ਦੁਆਰਾ ਕਮਿਊਨਿਟੀ ਰੇਡੀਓ ਵਿੱਚ ਬਿਹਤਰ ਪ੍ਰੋਗਰਾਮਿੰਗ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਭਾਈਚਾਰੇ ਲਈ ਦਿਲਚਸਪੀ ਦੇ ਪ੍ਰੋਗਰਾਮ ਪੇਸ਼ ਕਰਨ ਲਈ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਉਤਸ਼ਾਹਿਤ ਕਰਨ ਲਈ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਾਂ ਦੀ ਸਥਾਪਨਾ ਕੀਤੀ ਗਈ ਸੀ। ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡ ਉਨ੍ਹਾਂ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਕਮਿਊਨਿਟੀ ਕੇਂਦਰਿਤ ਪ੍ਰੋਗਰਾਮਾਂ ਰਾਹੀਂ ਕਮਿਊਨਿਟੀ ਰੇਡੀਓ ਪ੍ਰਸਾਰਣ ਦੇ ਖੇਤਰ ਵਿੱਚ ਮਿਸਾਲੀ ਕੰਮ ਕੀਤਾ ਹੈ। ਅਵਾਰਡਾਂ ਦੀਆਂ ਵਿਭਿੰਨ ਸ਼੍ਰੇਣੀਆਂ ਨੇ ਵੱਖੋ-ਵੱਖ ਵਿਸ਼ਿਆਂ 'ਤੇ ਪ੍ਰੋਗਰਾਮਾਂ ਨੂੰ ਵਿਕਸਿਤ ਕਰਨ ਲਈ ਕਮਿਊਨਿਟੀ ਰੇਡੀਓ ਲਈ ਇੱਕ ਪ੍ਰੇਰਣਾ ਵਜੋਂ ਕੰਮ ਕੀਤਾ ਹੈ। ਇਨ੍ਹਾਂ ਪੁਰਸਕਾਰਾਂ ਨੇ ਸਥਿਰਤਾ, ਨਵੀਨਤਾ ਅਤੇ ਨਾਗਰਿਕ-ਭਾਗਦਾਰੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਹੈ।

 

ਕਮਿਊਨਿਟੀ ਰੇਡੀਓ ਰੇਡੀਓ ਪ੍ਰਸਾਰਣ ਵਿੱਚ ਇੱਕ ਮਹੱਤਵਪੂਰਨ ਤੀਸਰੀ ਸ਼੍ਰੇਣੀ ਹੈ, ਜੋ ਪਬਲਿਕ ਸਰਵਿਸ ਰੇਡੀਓ ਪ੍ਰਸਾਰਣ ਅਤੇ ਵਪਾਰਕ ਰੇਡੀਓ ਤੋਂ ਵੱਖਰੀ ਹੈ। ਕਮਿਊਨਿਟੀ ਰੇਡੀਓ ਸਟੇਸ਼ਨ (ਸੀਆਰਐੱਸ) ਕਮਿਊਨਿਟੀ ਅਧਾਰਿਤ ਸੰਸਥਾਵਾਂ ਦੁਆਰਾ ਸਥਾਪਿਤ ਅਤੇ ਸੰਚਾਲਿਤ ਘੱਟ ਪਾਵਰ ਵਾਲੇ ਰੇਡੀਓ ਸਟੇਸ਼ਨ ਹਨ।

 

ਕਮਿਊਨਿਟੀ ਰੇਡੀਓ ਸਮੁਦਾਇਆਂ ਨੂੰ ਸਿਹਤ, ਪੋਸ਼ਣ, ਸਿੱਖਿਆ, ਖੇਤੀਬਾੜੀ ਆਦਿ ਨਾਲ ਸਬੰਧਿਤ ਮੁੱਦਿਆਂ 'ਤੇ ਸਥਾਨਕ ਆਵਾਜ਼ਾਂ ਨੂੰ ਪ੍ਰਸਾਰਿਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ। ਕਮਿਊਨਿਟੀ ਰੇਡੀਓ ਕੋਲ ਆਪਣੀ ਸੰਪੂਰਨ ਪਹੁੰਚ ਦੁਆਰਾ ਵਿਕਾਸ ਪ੍ਰੋਗਰਾਮਾਂ ਵਿੱਚ ਜਨ ਭਾਗੀਦਾਰੀ ਨੂੰ ਮਜ਼ਬੂਤ ​​ਕਰਨ ਦੀ ਸਮਰੱਥਾ ਵੀ ਹੈ। ਭਾਰਤ ਜਿਹੇ ਦੇਸ਼ ਵਿੱਚ, ਜਿੱਥੇ ਹਰੇਕ ਰਾਜ ਦੀ ਆਪਣੀ ਭਾਸ਼ਾ ਅਤੇ ਵੱਖਰੀ ਸੱਭਿਆਚਾਰਕ ਪਹਿਚਾਣ ਹੈ, ਸੀਆਰਐੱਸ ਸਥਾਨਕ ਲੋਕ ਸੰਗੀਤ ਅਤੇ ਸੱਭਿਆਚਾਰਕ ਵਿਰਾਸਤ ਦੇ ਭੰਡਾਰ ਵੀ ਹਨ। ਬਹੁਤ ਸਾਰੇ ਸੀਆਰਐੱਸ ਲੋਕਲ ਗੀਤਾਂ ਨੂੰ ਰਿਕਾਰਡ ਕਰਦੇ ਹਨ ਅਤੇ ਉਨ੍ਹਾਂ ਨੂੰ ਅਗਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰਦੇ ਹਨ ਅਤੇ ਸਥਾਨਕ ਕਲਾਕਾਰਾਂ ਨੂੰ ਕਮਿਊਨਿਟੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੇ ਹਨ। ਸਕਾਰਾਤਮਕ ਸਮਾਜਿਕ ਤਬਦੀਲੀ ਦੇ ਸਾਧਨ ਵਜੋਂ ਸੀਆਰਐੱਸ ਦੀ ਵਿਲੱਖਣ ਸਥਿਤੀ ਇਸ ਨੂੰ ਭਾਈਚਾਰਕ ਸਸ਼ਕਤੀਕਰਨ ਲਈ ਇੱਕ ਆਦਰਸ਼ ਵਾਹਨ ਬਣਾਉਂਦੀ ਹੈ। ਕਿਉਂਕਿ ਕਮਿਊਨਿਟੀ ਰੇਡੀਓ ਸਥਾਨਕ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਵਿੱਚ ਪ੍ਰਸਾਰਿਤ ਹੁੰਦਾ ਹੈ, ਲੋਕ ਇਸ ਨਾਲ ਤੁਰੰਤ ਜੁੜ ਜਾਂਦੇ ਹਨ।

 

ਸਰਕਾਰ ਭਾਰਤ ਵਿੱਚ ਕਮਿਊਨਿਟੀ ਰੇਡੀਓ ਅੰਦੋਲਨ ਦਾ ਵੱਡੇ ਪੱਧਰ 'ਤੇ ਸਮਰਥਨ ਕਰ ਰਹੀ ਹੈ ਤਾਂ ਜੋ ਮਾਸ ਮੀਡੀਆ ਦਾ ਇਹ ਮਾਧਿਅਮ ਆਖਰੀ ਮੀਲ ਤੱਕ ਪਹੁੰਚ ਸਕੇ ਜਿੱਥੇ ਮੁੱਖ ਧਾਰਾ ਮੀਡੀਆ ਦੀ ਮੌਜੂਦਗੀ ਘੱਟ ਹੈ। ਪਿਛਲੇ ਸਾਲਾਂ ਦੌਰਾਨ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਗਿਣਤੀ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ। ਵਰਤਮਾਨ ਵਿੱਚ, ਦੇਸ਼ ਵਿੱਚ ਕੁੱਲ 449 ਕਮਿਊਨਿਟੀ ਰੇਡੀਓ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 70 ਫੀਸਦੀ ਗ੍ਰਾਮੀਣ ਖੇਤਰਾਂ ਵਿੱਚ ਹਨ। ਕਰੀਬ 100 ਸੰਸਥਾਵਾਂ ਨੂੰ ਕਮਿਊਨਿਟੀ ਰੇਡੀਓ ਸਟੇਸ਼ਨ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਕਮਿਊਨਿਟੀ ਨੂੰ ਸਸ਼ਕਤ ਕਰਨ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਦੀ ਵਿਕਾਸ ਪ੍ਰਕਿਰਿਆ ਵਿੱਚ ਲਿਆਉਣ ਲਈ ਪਰਿਵਰਤਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। 

 

ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਾਂ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਇਨਾਮ ਕ੍ਰਮਵਾਰ 1 ਲੱਖ ਰੁਪਏ, 75,000 ਰੁਪਏ ਅਤੇ 50,000 ਰੁਪਏ ਹਨ। ਪੁਰਸਕਾਰ ਜੇਤੂਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:-

 

ਥੀਮੈਟਿਕ ਅਵਾਰਡ

 

  • ਪਹਿਲਾ ਪੁਰਸਕਾਰ: ਰੇਡੀਓ ਮਾਈਂਡ ਟ੍ਰੀ, ਅੰਬਾਲਾ, ਹਰਿਆਣਾ; ਪ੍ਰੋਗਰਾਮ ਦਾ ਨਾਮ: ਹੋਪ ਜੀਨੇ ਕੀ ਰਾਹ

  • ਦੂਸਰਾ ਪੁਰਸਕਾਰ: ਰੇਡੀਓ ਹੀਰਾਖੰਡ, ਸੰਬਲਪੁਰ, ਉਡੀਸ਼ਾ; ਪ੍ਰੋਗਰਾਮ ਦਾ ਨਾਮ: ਅਧਾਰ ਓ ਪੋਸ਼ਣ ਵਿਗਿਆਨ

  • ਤੀਸਰਾ ਪੁਰਸਕਾਰ: ਗ੍ਰੀਨ ਰੇਡੀਓ, ਸਬੌਰ, ਬਿਹਾਰ; ਪ੍ਰੋਗਰਾਮ ਦਾ ਨਾਮ: ਪੋਸ਼ਣ ਸ਼੍ਰੰਖਲਾ 

ਮੋਸਟ ਇਨੋਵੇਟਿਵ ਕਮਿਊਨਿਟੀ ਐਂਗੇਜਮੈਂਟ ਅਵਾਰਡ

 

  • ਪਹਿਲਾ ਪੁਰਸਕਾਰ: ਰੇਡੀਓ ਐੱਸਡੀ, ਮੁਜ਼ੱਫਰਨਗਰ, ਉੱਤਰ ਪ੍ਰਦੇਸ਼; ਪ੍ਰੋਗਰਾਮ ਦਾ ਨਾਮ: ਹਿਜਰਾ ਇਨ ਬਿਟਵੀਨ

  • ਦੂਸਰਾ ਪੁਰਸਕਾਰ: ਕਬੀਰ ਰੇਡੀਓ, ਸੰਤ ਕਬੀਰ ਨਗਰ, ਉੱਤਰ ਪ੍ਰਦੇਸ਼; ਪ੍ਰੋਗਰਾਮ ਦਾ ਨਾਮ: ਸੈਲਫੀ ਲੇ ਲੇ ਰੇ

  • ਤੀਸਰਾ ਪੁਰਸਕਾਰ: ਰੇਡੀਓ ਮਾਈਂਡ ਟ੍ਰੀ, ਅੰਬਾਲਾ, ਹਰਿਆਣਾ; ਪ੍ਰੋਗਰਾਮ ਦਾ ਨਾਮ: ਬੁੱਕ ਬੱਗਸ

 

ਸਥਾਨਕ ਸੱਭਿਆਚਾਰ ਪੁਰਸਕਾਰਾਂ ਨੂੰ ਉਤਸ਼ਾਹਿਤ ਕਰਨਾ

 

  • ਪਹਿਲਾ ਪੁਰਸਕਾਰ: ਵਾਇਸ ਆਵੑ ਐੱਸਓਏ, ਕਟਕ, ਓਡੀਸ਼ਾ; ਪ੍ਰੋਗਰਾਮ ਦਾ ਨਾਮ: ਅਸਮਿਤਾ

  • ਦੂਸਰਾ ਪੁਰਸਕਾਰ: ਫ੍ਰੈਂਡਜ਼ ਐੱਫਐੱਮ, ਤ੍ਰਿਪੁਰਾ, ਅਗਰਤਲਾ; ਪ੍ਰੋਗਰਾਮ ਦਾ ਨਾਮ: ਰਿਵਾਈਂਡ ਏ ਡਾਇੰਗ ਆਰਟ: ਮਾਸਕ ਐਂਡ ਪੋਟ

  • ਤੀਸਰਾ ਪੁਰਸਕਾਰ: ਪੰਤਨਗਰ ਜਨਵਾਣੀ, ਪੰਤਨਗਰ, ਉੱਤਰਾਖੰਡ; ਪ੍ਰੋਗਰਾਮ ਦਾ ਨਾਮ: ਦਾਦੀ ਮਾਂ ਕਾ ਬਟੂਆ 

 

ਸਸਟੇਨੇਬਲ ਮੌਡਲ ਅਵਾਰਡ

 

  • ਪਹਿਲਾ ਪੁਰਸਕਾਰ: ਰੇਡੀਓ ਹੀਰਾਖੰਡ, ਸੰਬਲਪੁਰ, ਓਡੀਸ਼ਾ।

  • ਦੂਸਰਾ ਪੁਰਸਕਾਰ: ਵਾਇਲਗਾ ਵਨੋਲੀ, ਮਦੁਰਾਈ, ਤਾਮਿਲਨਾਡੂ।

  • ਤੀਸਰਾ ਪੁਰਸਕਾਰ: ਵਗਾਡ ਰੇਡੀਓ "90.8", ਬਾਂਸਵਾੜਾ, ਰਾਜਸਥਾਨ।




 

 *********


ਸੌਰਭ ਸਿੰਘ


(Release ID: 1941956) Visitor Counter : 120