ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਰਾਹੀਂ ਰੋਜ਼ਗਾਰ ਮੇਲੇ ਦੇ ਤਹਿਤ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਲਗਭਗ 70000 ਨਵਨਿਯੁਕਤਾਂ ਨੂੰ ਨਿਯੁਕਤੀ ਪੱਤਰ ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 22 JUL 2023 2:07PM by PIB Chandigarh

ਨਮਸਕਾਰ।

ਅੱਜ ਜਿਨ੍ਹਾਂ ਯੁਵਾ ਸਾਥੀਆਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਹਨ, ਉਨ੍ਹਾਂ ਦੇ ਲਈ ਵੀ ਇਹ ਇੱਕ ਯਾਦਗਾਰ ਦਿਨ ਹੈ, ਲੇਕਿਨ ਨਾਲ-ਨਾਲ ਦੇਸ਼ ਦੇ ਲਈ ਵੀ ਇਹ ਬਹੁਤ ਇਤਿਹਾਸਿਕ ਦਿਵਸ ਹੈ। 1947 ਵਿੱਚ ਅੱਜ ਦੇ ਹੀ ਦਿਨ, ਯਾਨੀ 22 ਜੁਲਾਈ ਨੂੰ ਤਿਰੰਗੇ ਨੂੰ ਸੰਵਿਧਾਨ ਸਭਾ ਦੁਆਰਾ ਵਰਤਮਾਨ ਸਰੂਪ ਵਿੱਚ ਸਵੀਕਾਰ ਕੀਤਾ ਗਿਆ ਸੀ। ਇਸ ਮਹੱਤਵਪੂਰਨ ਦਿਨ, ਆਪ ਸਭ ਨੂੰ ਸਰਕਾਰੀ ਸੇਵਾ ਦੇ ਲਈ ਜੁਆਇਨਿੰਗ ਲੇਟਰ ਮਿਲਣਾ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰੇਰਣਾ ਹੈ।

 

ਸਰਕਾਰੀ ਸੇਵਾ ਵਿੱਚ ਰਹਿੰਦੇ ਹੋਏ ਤੁਹਾਨੂੰ ਹਮੇਸ਼ਾ ਤਿਰੰਗੇ ਦੀ ਆਨ-ਬਾਨ-ਸ਼ਾਨ ਵਧਾਉਣ ਦੇ ਲਈ ਕੰਮ ਕਰਨਾ ਹੈ, ਦੇਸ਼ ਦਾ ਨਾਮ ਰੋਸ਼ਨ ਕਰਕੇ ਦਿਖਾਉਣਾ ਹੈ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ, ਜਦੋਂ ਦੇਸ਼ ਵਿਕਸਿਤ ਹੋਣ ਦੇ ਲਕਸ਼ ‘ਤੇ ਕੰਮ ਕਰ ਰਿਹਾ ਹੈ, ਤੁਹਾਡਾ ਸਰਕਾਰੀ ਨੌਕਰੀ ਵਿੱਚ ਆਉਣਾ, ਇਹ ਬਹੁਤ ਵੱਡਾ ਅਵਸਰ ਹੈ। ਇਹ ਤੁਹਾਡੀ ਮਿਹਨਤ ਦਾ ਪਰਿਣਾਮ ਹੈ। ਮੈਂ ਨਿਯੁਕਤੀ ਪੱਤਰ ਪਾਉਣ ਵਾਲੇ ਸਾਰੇ ਨੌਜਵਾਨਾਂ ਨੂੰ ਅਤੇ ਤੁਹਾਡੇ ਪਰਿਵਾਰਜਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

 

ਸਾਥੀਓ,

ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਸਾਰੇ ਦੇਸ਼ਵਾਸੀਆਂ ਨੇ ਅਗਲੇ 25 ਵਰ੍ਹਿਆਂ ਵਿੱਚ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਲਿਆ ਹੈ। ਆਪ ਸਭ ਦੇ ਨਾਲ ਹੀ ਭਾਰਤ ਦੇ ਲਈ ਵੀ ਇਹ ਅਗਲੇ 25 ਸਾਲ, ਜਿਵੇਂ ਤੁਹਾਡੇ ਜੀਵਨ ਵਿੱਚ ਅਗਲੇ 25 ਸਾਲ ਮਹੱਤਵਪੂਰਨ ਹਨ, ਓਵੇਂ ਹੀ ਭਾਰਤ ਦੇ ਲਈ ਅਗਲੇ 25 ਸਾਲ ਬਹੁਤ ਹੀ ਅਹਿਮ ਹਨ। ਅੱਜ ਦੁਨੀਆ ਵਿੱਚ ਭਾਰਤ ਦੇ ਪ੍ਰਤੀ ਜੋ ਵਿਸ਼ਵਾਸ ਬਣਿਆ ਹੈ, ਭਾਰਤ ਦੇ ਪ੍ਰਤੀ ਜੋ ਆਕਰਸ਼ਣ ਬਣਿਆ ਹੈ, ਅੱਜ ਭਾਰਤ ਦੀ ਮਹੱਤਤਾ ਬਣੀ ਹੈ, ਸਾਨੂੰ ਸਭ ਨੂੰ ਮਿਲ ਕੇ ਇਸ ਦਾ ਪੂਰਾ ਲਾਭ ਉਠਾਉਣਾ ਹੈ। ਤੁਸੀਂ ਦੇਖਿਆ ਹੈ ਕਿ ਭਾਰਤ ਸਿਰਫ਼ 9 ਵਰ੍ਹਿਆਂ ਵਿੱਚ ਦੁਨੀਆ ਦੀ 10ਵੇਂ ਨੰਬਰ ਦੀ ਅਰਥਵਿਵਸਥਾ ਤੋਂ 5ਵੇਂ ਨੰਬਰ ਦੀ ਅਰਥਵਿਵਸਥਾ ਬਣ ਗਈ ਹੈ। ਅੱਜ ਹਰ ਐਕਸਪਰਟ ਇਹ ਕਹਿ ਰਿਹਾ ਹੈ ਕੁਝ ਹੀ ਵਰ੍ਹਿਆਂ ਵਿੱਚ ਭਾਰਤ, ਦੁਨੀਆ ਦੀ ਟੌਪ-ਥ੍ਰੀ ਇਕੋਨੋਮੀ ਵਿੱਚ ਆ ਜਾਵੇਗਾ, ਟੌਪ-ਥ੍ਰੀ ਇਕੋਨੋਮੀ ਵਿੱਚ ਪਹੁੰਚਣਾ ਇਹ ਭਾਰਤ ਦੇ ਲਈ ਅਸਾਧਾਰਣ ਸਿੱਧੀ ਬਨਣ ਵਾਲਾ ਹੈ।

 

ਯਾਨੀ ਹਰ ਸੈਕਟਰ ਵਿੱਚ ਰੋਜ਼ਗਾਰ ਦੇ ਅਵਸਰ ਵੀ ਵਧਣ ਵਾਲੇ ਹਨ ਅਤੇ ਸਾਧਾਰਣ ਨਾਗਰਿਕ ਦੀ ਆਮਦਨ ਵੀ ਵਧਣ ਵਾਲੀ ਹੈ। ਹਰ ਸਰਕਾਰੀ ਕਰਮਚਾਰੀ ਦੇ ਲਈ ਵੀ ਇਸ ਤੋਂ ਵੱਡਾ ਕੋਈ ਅਵਸਰ ਨਹੀਂ ਹੋ ਸਕਦਾ ਹੈ, ਇਸ ਤੋਂ ਵੱਡਾ ਕੋਈ ਮਹੱਤਵਪੂਰਨ ਸਮਾਂ ਨਹੀਂ ਹੋ ਸਕਦਾ ਹੈ। ਤੁਹਾਡੇ ਫ਼ੈਸਲੇ, ਤੁਹਾਡੇ ਨਿਰਣੇ, ਦੇਸ਼ਹਿਤ ਵਿੱਚ, ਦੇਸ਼ ਦੇ ਵਿਕਾਸ ਨੂੰ ਗਤੀ ਦੇਣੇ ਵਾਲੇ ਹੋਣਗੇ ਹੀ, ਇਹ ਮੇਰਾ ਵਿਸ਼ਵਾਸ ਹੈ ਲੇਕਿਨ ਇਹ ਮੌਕਾ, ਇਹ ਚੁਣੌਤੀ, ਇਹ ਅਵਸਰ ਸਭ ਕੁਝ ਤੁਹਾਡੇ ਸਾਹਮਣੇ ਹਨ। ਤੁਹਾਨੂੰ ਇਸ ਅੰਮ੍ਰਿਤਕਾਲ ਵਿੱਚ ਦੇਸ਼ ਸੇਵਾ ਦਾ ਬਹੁਤ ਵੱਡਾ, ਵਾਕਈ ਵੱਡਾ ਬੇਮਿਸਾਲ ਅਵਸਰ ਮਿਲਿਆ ਹੈ। ਦੇਸ਼ ਦੇ ਲੋਕਾਂ ਦਾ ਜੀਵਨ ਅਸਾਨ ਹੋਵੇ, ਉਨ੍ਹਾਂ ਦੇ ਜੀਵਨ ਤੋਂ ਮੁਸ਼ਕਿਲਾਂ ਸਮਾਪਤ ਹੋਣ, ਇਹ ਤੁਹਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਤੁਸੀਂ ਜਿਸ ਵੀ ਵਿਭਾਗ ਵਿੱਚ ਨਿਯੁਕਤ ਹੋਵੋ, ਜਿਸ ਵੀ ਸ਼ਹਿਰ ਜਾਂ ਪਿੰਡ ਵਿੱਚ ਹੋਵੋ, ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਓ ਕਿ ਤੁਹਾਡੇ ਕਾਰਜਾਂ ਨਾਲ ਜਨ ਸਾਧਾਰਣ ਦੀਆਂ ਕਠਿਨਾਈਆਂ ਘੱਟ ਹੋਣ, ਮੁਸੀਬਤਾਂ ਦੂਰ ਹੋਣ, Ease of Living ਵਧੇ ਅਤੇ ਨਾਲ-ਨਾਲ 25 ਸਾਲ ਦੇ ਅੰਦਰ-ਅੰਦਰ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਸੁਪਨੇ ਦੇ ਵੀ ਅਨੁਕੂਲ ਹੋਣ।

 

ਕਈ ਵਾਰ ਤੁਹਾਡਾ ਇੱਕ ਛੋਟਾ ਜਿਹਾ ਪ੍ਰਯਤਨ, ਕਿਸੇ ਦੇ ਲਈ ਕਈ ਮਹੀਨਿਆਂ ਦਾ ਇੰਤਜ਼ਾਰ ਸਮਾਪਤ ਕਰ ਸਕਦਾ ਹੈ, ਉਸ ਦਾ ਕੋਈ ਬਿਗੜਿਆ ਕੰਮ ਬਣਾ ਸਕਦਾ ਹੈ। ਅਤੇ ਤੁਸੀਂ ਮੇਰੀ ਇੱਕ ਗੱਲ ਜ਼ਰੂਰ ਯਾਦ ਰੱਖਿਓ। ਜਨਤਾ ਜਨਾਰਦਨ ਈਸ਼ਵਰ ਦਾ ਹੀ ਰੂਪ ਹੁੰਦੀ ਹੈ। ਜਨਤਾ ਤੋਂ ਮਿਲਣ ਵਾਲਾ ਅਸ਼ੀਰਵਾਦ, ਗ਼ਰੀਬ ਤੋਂ ਮਿਲਣ ਵਾਲਾ ਅਸ਼ੀਰਵਾਦ, ਭਗਵਾਨ ਦੇ ਅਸ਼ੀਰਵਾਦ ਦੇ ਬਰਾਬਰ ਹੀ ਹੁੰਦਾ ਹੈ। ਇਸ ਲਈ ਤੁਸੀਂ ਦੂਸਰਿਆਂ ਦੀ ਮਦਦ ਦੀ ਭਾਵਨਾ ਨਾਲ, ਦੂਸਰਿਆਂ ਦੀ ਸੇਵਾ ਦੀ ਭਾਵਨਾ ਨਾਲ ਕੰਮ ਕਰੋਗੇ ਤਾਂ ਤੁਹਾਡਾ ਯਸ਼ ਵੀ ਵਧੇਗਾ ਅਤੇ ਜੀਵਨ ਦੀ ਜੋ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ ਸੰਤੋਸ਼, ਉਹ ਸੰਤੋਸ਼ ਉੱਥੋਂ ਹੀ ਮਿਲਣ ਵਾਲਾ ਹੈ।

 

ਸਾਥੀਓ,

ਅੱਜ ਦੇ ਇਸ ਪ੍ਰੋਗਰਾਮ ਵਿੱਚ ਬੈਂਕਿੰਗ ਸੈਕਟਰ ਦੇ ਬਹੁਤ ਲੋਕਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਹਨ। ਅਰਥਵਿਵਸਥਾ ਦੇ ਵਿਸਤਾਰ ਵਿੱਚ ਸਾਡੇ ਬੈਂਕਿੰਗ ਸੈਕਟਰ ਹੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਅੱਜ ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਦਾ ਬੈਂਕਿੰਗ ਸੈਕਟਰ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ। ਲੇਕਿਨ 9 ਵਰ੍ਹੇ ਪਹਿਲਾਂ ਅਜਿਹੀ ਸਥਿਤੀ ਨਹੀਂ ਸੀ। ਜਦੋਂ ਸੱਤਾ ਦਾ ਸੁਆਰਥ ਰਾਸ਼ਟਰਹਿਤ ‘ਤੇ ਹਾਵੀ ਹੁੰਦਾ ਹੈ, ਤਦ ਕਿਹੋ ਜਿਹੀ ਬਰਬਾਦੀ ਹੁੰਦੀ ਹੈ, ਕਿਹੋ ਜਿਹਾ ਵਿਨਾਸ਼ ਹੁੰਦਾ ਹੈ, ਦੇਸ਼ ਵਿੱਚ ਕਈ ਉਦਾਹਰਣਾਂ ਹਨ, ਇਹ ਸਾਡੇ ਬੈਂਕਿੰਗ ਸੈਕਟਰ ਨੇ ਤਾਂ ਪਿਛਲੀ ਸਰਕਾਰ ਦੇ ਦੌਰਾਨ ਇਸ ਬਰਬਾਦੀ ਨੂੰ ਦੇਖਿਆ ਹੈ, ਝੇਲਿਆ ਹੈ, ਅਨੁਭਵ ਕੀਤਾ ਹੈ। ਤੁਸੀਂ ਲੋਕ, ਅੱਜਕੱਲ੍ਹ ਤਾਂ ਡਿਜੀਟਲ ਯੁਗ ਹੈ, ਮੋਬਾਈਲ ਫੋਨ ਤੋਂ ਬੈਂਕਿੰਗ ਦੀ ਕਲਪਨਾ ਹੀ ਅਲੱਗ ਸੀ, ਰਿਵਾਜ਼ ਹੀ ਅਲੱਗ ਸੀ, ਤਰੀਕੇ ਅਲੱਗ ਸਨ, ਇਰਾਦੇ ਅਲੱਗ ਸਨ।

 

ਉਸ ਜ਼ਮਾਨੇ ਵਿੱਚ ਉਸ ਸਰਕਾਰ ਵਿੱਚ ਇਹ ਫੋਨ ਬੈਂਕਿੰਗ ਮੇਰੇ, ਤੁਹਾਡੇ ਜਿਹੇ ਸਾਧਾਰਣ ਨਾਗਰਿਕਾਂ ਦੇ ਲਈ ਨਹੀਂ ਸੀ, ਦੇਸ਼ ਦੇ 140 ਕਰੋੜ ਦੇਸ਼ਵਾਸੀਆਂ ਦੇ ਲਈ ਨਹੀਂ ਸੀ। ਉਸ ਸਮੇਂ ਇੱਕ ਖਾਸ ਪਰਿਵਾਰ ਦੇ ਕਰੀਬੀ ਕੁਝ ਤਾਕਤਵਰ ਨੇਤਾ, ਬੈਂਕਾਂ ਨੂੰ ਫੋਨ ਕਰਕੇ ਆਪਣੇ ਚਹੇਤਿਆਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਦਿਲਵਾਇਆ ਕਰਦੇ ਸਨ। ਇਹ ਲੋਨ ਕਦੇ ਚੁਕਾਇਆ ਨਹੀਂ ਜਾਂਦਾ ਸੀ ਅਤੇ ਕਾਗਜੀ ਕਾਰਵਾਈ ਹੁੰਦੀ ਸੀ। ਇੱਕ ਲੋਨ ਨੂੰ ਚੁਕਾਉਣ ਦੇ ਲਈ ਫਿਰ ਬੈਂਕ ਤੋਂ ਫੋਨ ਕਰਕੇ ਦੂਸਰਾ ਲੋਨ, ਦੂਸਰਾ ਲੋਨ ਚੁਕਾਉਣ ਦੇ ਲਈ, ਫਿਰ ਤੀਸਰਾ ਲੋਨ ਦਿਵਾਉਣਾ। ਇਹ ਫੋਨ ਬੈਂਕਿੰਗ ਘੋਟਾਲਾ, ਪਹਿਲਾਂ ਦੀ ਸਰਕਾਰ ਨੇ, ਪਿਛਲੀ ਸਰਕਾਰ ਦੇ ਸਭ ਤੋਂ ਵੱਡੇ ਘੋਟਾਲਿਆਂ ਵਿੱਚੋਂ ਇੱਕ ਸੀ। ਪਹਿਲਾਂ ਦੀ ਸਰਕਾਰ ਦੇ ਇਸ ਘੋਟਾਲੇ ਦੀ ਵਜ੍ਹਾ ਨਾਲ ਦੇਸ਼ ਦੀ ਬੈਂਕਿੰਗ ਵਿਵਸਥਾ ਦੀ ਕਮਰ ਟੁੱਟ ਗਈ ਸੀ। 2014 ਵਿੱਚ ਆਪ ਸਭ ਨੇ ਸਾਨੂੰ ਸਰਕਾਰ ਵਿੱਚ ਆ ਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ। 2014 ਵਿੱਚ ਸਰਕਾਰ ਵਿੱਚ ਆਉਣ ਦੇ ਬਾਅਦ ਅਸੀਂ ਇਸ ਸਥਿਤੀ ਨਾਲ ਬੈਂਕਿੰਗ ਸੈਕਟਰ ਅਤੇ ਦੇਸ਼ ਨੂੰ ਮੁਸੀਬਤਾਂ ਤੋਂ ਕੱਢਣਾ ਇੱਕ ਦੇ ਬਾਅਦ ਇੱਕ ਕਦਮ ਉਠਾ ਕੇ ਕੰਮ ਸ਼ੁਰੂ ਕੀਤਾ।

 

ਅਸੀਂ ਸਰਕਾਰੀ ਬੈਂਕਾਂ ਦੇ ਮੈਨੇਜਮੈਂਟ ਨੂੰ ਸਸ਼ਕਤ ਕੀਤਾ, professionalism ‘ਤੇ ਬਲ ਦਿੱਤਾ। ਅਸੀਂ ਦੇਸ਼ ਵਿੱਚ ਛੋਟੇ-ਛੋਟੇ ਬੈਂਕਾਂ ਨੂੰ ਜੋੜ ਕੇ ਵੱਡੇ ਬੈਂਕਾਂ ਦਾ ਨਿਰਮਾਣ ਕੀਤਾ। ਅਸੀਂ ਸੁਨਿਸ਼ਚਿਤ ਕੀਤਾ ਕਿ ਬੈਂਕ ਵਿੱਚ ਸਾਧਾਰਣ ਨਾਗਰਿਕ ਦੀ 5 ਲੱਖ ਰੁਪਏ ਤੱਕ ਦੀ ਰਾਸ਼ੀ ਕਦੇ ਨਾ ਡੁੱਬੇ। ਕਿਉਂਕਿ ਬੈਂਕਾਂ ਦੇ ਪ੍ਰਤੀ ਸਾਧਾਰਣ ਨਾਗਰਿਕ ਦਾ ਵਿਸ਼ਵਾਸ ਪੱਕਾ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ। ਕਿਉਂਕਿ ਕਈ ਕਾਪਰੇਟਿਵ ਬੈਂਕ ਡੁੱਬਣ ਲਗੇ ਸੀ। ਸਾਧਾਰਣ ਮਾਨਵੀ ਦੀ ਮਿਹਨਤ ਦਾ ਪੈਸਾ ਡੁੱਬ ਰਿਹਾ ਸੀ ਅਤੇ ਇਸ ਲਈ ਅਸੀਂ 1 ਲੱਖ ਤੋਂ ਉਸ ਨੂੰ ਸੀਮਾ 5 ਲੱਖ ਕਰ ਦਿੱਤੀ ਤਾਕਿ 99% ਨਾਗਰਿਕਾਂ ਨੂੰ ਉਨ੍ਹਾਂ ਦੀ ਮਿਹਨਤ ਦੀ ਕਮਾਈ ਦਾ ਪੈਸਾ ਵਾਪਿਸ ਮਿਲ ਸਕੇ। ਸਰਕਾਰ ਨੇ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਬੈਂਕਰਪਸੀ ਕੋਡ ਜਿਹੇ ਕਾਨੂੰਨ ਬਣਾਏ ਤਾਕਿ ਅਗਰ ਕੋਈ ਕੰਪਨੀ ਕਿਸੇ ਨਾ ਕਿਸੇ ਕਾਰਨ ਨਾਲ ਬੰਦ ਹੁੰਦੀ ਹੈ ਤਾਂ ਬੈਂਕਾਂ ਨੂੰ ਲੁੱਟਣ ਵਾਲਿਆਂ ਦੀ ਸੰਪੱਤੀ ਜਬਤ ਕਰ ਲਈ। ਅੱਜ ਪਰਿਣਾਮ ਤੁਹਾਡੇ ਸਾਹਮਣੇ ਹਨ। ਜਿਨ੍ਹਾਂ ਸਰਕਾਰੀ ਬੈਂਕਾਂ ਦੀ ਚਰਚਾ ਹਜ਼ਾਰਾਂ ਕਰੋੜ ਦੇ ਨੁਕਸਾਨ ਦੇ ਲਈ ਹੁੰਦੀ ਸੀ, NPA ਦੇ ਲਈ ਹੁੰਦੀ ਸੀ, ਅੱਜ ਉਨ੍ਹਾਂ ਬੈਂਕਾਂ ਦੀ ਚਰਚਾ ਰਿਕਾਰਡ ਪ੍ਰੌਫਿਟ ਦੇ ਲਈ ਹੋ ਰਹੀ ਹੈ।

 

ਸਾਥੀਓ,

ਭਾਰਤ ਦਾ ਮਜ਼ਬੂਤ ਬੈਂਕਿੰਗ ਸਿਸਟਮ ਅਤੇ ਬੈਂਕ ਦੇ ਹਰੇਕ ਕਰਮਚਾਰੀ, ਉਨ੍ਹਾਂ ਦਾ ਕੰਮ ਪਿਛਲੇ 9 ਸਾਲ ਵਿੱਚ ਸਰਕਾਰ ਦੇ vision ਦੇ ਅਨੁਕੂਲ ਜੋ ਉਨ੍ਹਾਂ ਨੇ ਕੰਮ ਕੀਤਾ ਹੈ ਉਹ ਸਾਡੇ ਸਭ ਦੇ ਲਈ ਮਾਣ ਦਾ ਵਿਸ਼ਾ ਹੈ। ਬੈਂਕ ਵਿੱਚ ਕੰਮ ਕਰਨ ਵਾਲੇ ਸਾਰੇ ਮੇਰੇ ਕਰਮਚਾਰੀ ਭਾਈ-ਭੈਣਾਂ ਨੇ ਇੰਨੀ ਮਿਹਨਤ ਕੀਤੀ, ਇੰਨੀ ਮਿਹਨਤ ਕੀਤੀ, ਸੰਕਟ ਵਿੱਚੋਂ ਬੈਂਕਾਂ ਨੂੰ ਬਾਹਰ ਲਿਆਏ, ਦੇਸ਼ ਦੇ ਅਰਥਤੰਤਰ ਦੇ ਵਿਕਾਸ ਵਿੱਚ ਮੋਹਰੀ ਹੋ ਕੇ ਭੂਮਿਕਾ ਨਿਭਾਈ ਅਤੇ ਇਨ੍ਹਾਂ ਬੈਂਕ ਕਰਮਚਾਰੀਆਂ ਨੇ, ਬੈਂਕ ਦੇ ਲੋਕਾਂ ਨੇ ਕਦੇ ਵੀ ਮੈਨੂੰ ਅਤੇ ਮੇਰੇ vision ਨੂੰ ਨਾ ਨਕਾਰਿਆ, ਨਾ ਨਿਰਾਸ਼ ਕੀਤਾ। ਮੈਨੂੰ ਯਾਦ ਹੈ, ਜਦੋਂ ਜਨਧਨ ਯੋਜਨਾ ਸ਼ੁਰੂ ਹੋਈ ਤਾਂ ਜੋ ਪੁਰਾਣੀ ਸੋਚ ਵਾਲੇ ਲੋਕ ਸਨ ਉਹ ਮੈਨੂੰ ਸਵਾਲ ਪੁੱਛਦੇ ਸਨ, ਗ਼ਰੀਬ ਦੇ ਕੋਲ ਤਾਂ ਪੈਸਾ ਨਹੀਂ, ਉਹ ਬੈਂਕ ਖਾਤਾ ਖੋਲ੍ਹ ਕੇ ਕੀ ਕਰਾਂਗੇ? ਬੈਂਕਾਂ ‘ਤੇ burden ਵਧ ਜਾਵੇਗਾ, ਬੈਂਕ ਦਾ ਕਰਮਚਾਰੀ ਕਿਵੇਂ ਕੰਮ ਕਰੇਗਾ।

 

ਭਾਂਤਿ-ਭਾਂਤਿ ਦੀ ਨਿਰਾਸ਼ਾ ਫੈਲਾਈ ਗਈ ਸੀ। ਲੇਕਿਨ ਬੈਂਕ ਦੇ ਮੇਰੇ ਸਾਥੀਆਂ ਨੇ ਗ਼ਰੀਬ ਦਾ ਜਨਧਨ ਖਾਤਾ ਖੋਲੇ, ਇਸ ਦੇ ਲਈ ਦਿਨ-ਰਾਤ ਇੱਕ ਕਰ ਦਿੱਤਾ, ਝੁੱਗੀ-ਝੋਂਪੜੀ ਵਿੱਚ ਜਾਂਦੇ ਸਨ, ਬੈਂਕ ਦੇ ਕਰਮਚਾਰੀ, ਲੋਕਾਂ ਦੇ ਬੈਂਕ ਦੇ ਖਾਤੇ ਖੁਲਵਾਂਦੇ ਸਨ। ਅਗਰ ਅੱਜ ਦੇਸ਼ ਵਿੱਚ ਕਰੀਬ 50 ਕਰੋੜ ਜਨਧਨ ਬੈਂਕ ਖਾਤੇ ਖੋਲੇ ਹਨ, ਤਾਂ ਇਸ ਦੇ ਪਿੱਛੇ ਬੈਂਕ ਵਿੱਚ ਕੰਮ ਕਰਨ ਵਾਲੇ ਸਾਡੇ ਕਰਮੀਆਂ ਦੀ ਮਿਹਨਤ ਹੈ, ਉਨ੍ਹਾਂ ਦਾ ਸੇਵਾਭਾਵ ਹੈ। ਇਹ ਬੈਂਕ ਕਰਮੀਆਂ ਦੀ ਹੀ ਮਿਹਨਤ ਹੈ ਜਿਸ ਦੀ ਵਜ੍ਹਾ ਨਾਲ ਸਰਕਾਰ, ਕੋਰੋਨਾ ਕਾਲ ਵਿੱਚ ਕਰੋੜਾਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸੇ ਟ੍ਰਾਂਸਫਰ ਕਰ ਪਾਈ।

 

ਸਾਥੀਓ,

ਕੁਝ ਲੋਕ ਪਹਿਲਾਂ ਇਹ ਵੀ ਗਲਤ ਆਰੋਪ ਲਗਾਉਂਦੇ ਹਨ, ਅਤੇ ਲਗਾਉਂਦੇ ਰਹੇ ਕਿ ਸਾਡੇ ਬੈਂਕਿੰਗ ਸੈਕਟਰ ਵਿੱਚ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਮਦਦ ਕਰਨ ਦੇ ਲਈ ਕੋਈ ਵਿਵਸਥਾ ਹੀ ਨਹੀਂ ਹੈ। ਪਹਿਲਾਂ ਦੀਆਂ ਸਰਕਾਰਾਂ ਵਿੱਚ ਕੀ ਹੋਇਆ ਉਹ ਤਾਂ ਆਪ ਭਲੀ-ਭਾਂਤਿ ਜਾਣਦੇ ਹਨ। ਲੇਕਿਨ 2014 ਦੇ ਬਾਅਦ ਸਥਿਤੀ ਅਜਿਹੀ ਨਹੀਂ ਹੈ। ਜਦੋਂ ਸਰਕਾਰ ਨੇ ਮੁਦਰਾ ਯੋਜਨਾ ਦੇ ਮਾਧਿਅਮ ਨਾਲ ਨੌਜਵਾਨਾਂ ਨੂੰ ਬਿਨਾ ਗਰੰਟੀ ਲੋਨ ਦੇਣ ਦੀ ਠਾਨੀ, ਤਾਂ ਬੈਂਕ ਦੇ ਲੋਕਾਂ ਨੇ ਇਸ ਯੋਜਨਾ ਨੂੰ ਅੱਗੇ ਵਧਾਇਆ। ਜਦੋਂ ਸਰਕਾਰ ਨੇ ਮਹਿਲਾ ਸੈਲਫ ਹੈਲਪ ਗਰੁੱਪਸ ਦੇ ਲਈ ਲੋਨ ਅਮਾਉਂਟ ਨੂੰ ਡਬਲ ਕਰ ਦਿੱਤਾ, ਤਾਂ ਇਹ ਬੈਂਕ ਦੇ ਕਰਮਚਾਰੀ ਹੀ ਸਨ, ਜਿਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਸੈਲਫ ਹੈਲਪ ਗਰੁੱਪ ਨੂੰ ਆਰਥਿਕ ਮਦਦ ਪਹੁੰਚਾਈ। ਜਦੋਂ ਸਰਕਾਰ ਨੇ ਕੋਵਿਡ ਕਾਲ ਵਿੱਚ MSME ਸੈਕਟਰ ਨੂੰ ਮਦਦ ਕਰਨ ਦਾ ਫ਼ੈਸਲਾ ਲਿਆ ਤਾਂ ਇਹ ਬੈਂਕ ਕਰਮਚਾਰੀ ਹੀ ਸਨ ਜਿਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਨ ਦੇ ਕੇ MSME ਸੈਕਟਰ ਨੂੰ ਬਚਾਉਣ ਵਿੱਚ ਮਦਦ ਕੀਤੀ ਅਤੇ ਡੇਢ ਕਰੋੜ ਤੋਂ ਜ਼ਿਆਦਾ ਉੱਦਮੀਆਂ ਦਾ ਜਿਨ੍ਹਾਂ ਦੇ ਰੋਜ਼ਗਾਰ ਜਾਣ ਦੀ ਸੰਭਾਵਨਾ ਸੀ, ਉਨ੍ਹਾਂ ਛੋਟੇ-ਛੋਟੇ ਉਦਯੋਗਾਂ ਨੂੰ ਬਚਾ ਕੇ ਡੇਢ ਕਰੋੜ ਤੋਂ ਜ਼ਿਆਦਾ ਲੋਕਾਂ ਦਾ ਰੋਜ਼ਗਾਰ ਵੀ ਬਚਾਇਆ। ਜਦੋਂ ਸਰਕਾਰ ਨੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸੇ ਭੇਜਣ ਦੇ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ, ਤਾਂ ਇਹ ਬੈਂਕ ਕਰਮੀ ਹੀ ਹਨ, ਜਿਨ੍ਹਾਂ ਨੇ ਇਸ ਯੋਜਨਾ ਨੂੰ technology ਦੀ ਮਦਦ ਨਾਲ ਸਫ਼ਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

 

ਜਦੋਂ ਸਰਕਾਰ ਨੇ ਰੇਹੜੀ-ਪਟਰੀ ਅਤੇ ਠੇਲੇ ਵਾਲਿਆਂ ਦੇ ਲਈ ਜੋ ਫੁਟਪਾਥ ‘ਤੇ ਬੈਠ ਕੇ ਆਪਣਾ ਮਾਲ ਵੇਚਦੇ ਹਨ, ਛੋਟੀ ਜਿਹੀ ਲੌਰੀ ਲੈ ਕੇ ਮਾਲ ਵੇਚਦੇ ਹਨ, ਉਨ੍ਹਾਂ ਦੇ ਲਈ ਸਵਨਿਧੀ ਯੋਜਨਾ ਸ਼ੁਰੂ ਕੀਤੀ, ਤਾਂ ਇਹ ਸਾਡੇ ਬੈਂਕ ਕਰਮੀ ਹੀ ਹਨ, ਜੋ ਆਪਣੇ ਗ਼ਰੀਬ ਭਾਈ-ਭੈਣਾਂ ਦੇ ਲਈ ਇੰਨੀ ਮਿਹਨਤ ਕਰ ਰਹੇ ਹਨ ਅਤੇ ਕੁਝ ਬੈਂਕ ਬ੍ਰਾਂਚ ਨੇ ਤਾਂ ਅਜਿਹੇ ਲੋਕਾਂ ਨੂੰ ਲੱਭ-ਲੱਭ ਕੇ, ਬੁਲਾ-ਬੁਲਾ ਕੇ, ਉਨ੍ਹਾਂ ਦਾ ਹੱਥ ਪਕੜ ਕੇ ਇਨ੍ਹਾਂ ਰੇਹੜੀ-ਪਟਰੀ ਵਾਲਿਆਂ ਨੂੰ ਲੋਨ ਦੇਣ ਦੇ ਲਈ ਕੰਮ ਕੀਤਾ ਹੈ। ਅੱਜ ਸਾਡੇ ਬੈਂਕ ਕਰਮੀਆਂ ਦੀ ਮਿਹਨਤ ਦੀ ਵਜ੍ਹਾ ਨਾਲ ਹੀ 50 ਲੱਖ ਤੋਂ ਜ਼ਿਆਦਾ ਰੇਹਰੀ-ਪਟਰੀ-ਠੇਲੇ ਵਾਲਿਆਂ ਨੂੰ, ਉਨ੍ਹਾਂ ਨੂੰ ਬੈਂਕ ਤੋਂ ਮਦਦ ਮਿਲ ਪਾਈ ਹੈ।

 

ਮੈਂ ਹਰ ਬੈਂਕ ਕਰਮਚਾਰੀ ਦੀ ਸਰਾਹਨਾ ਕਰਦਾ ਹਾਂ, ਉਨ੍ਹਾਂ ਦਾ ਅਭਿੰਨਦਨ ਕਰਦਾ ਹਾਂ ਅਤੇ ਤੁਸੀਂ ਲੋਕ ਵੀ ਹੁਣ ਜਦੋਂ ਬੈਂਕਿੰਗ ਸੈਕਟਰ ਵਿੱਚ ਜੁੜ ਰਹੇ ਹਾਂ ਤਾ ਇੱਕ ਨਵੀਂ ਊਰਜਾ ਜੁੜੇਗੀ, ਨਵਾਂ ਵਿਸ਼ਵਾਸ ਜੁੜੇਗਾ, ਸਮਾਜ ਦੇ ਲਈ ਕੁਝ ਕਰਨ ਦੀ ਇੱਕ ਨਵੀਂ ਭਾਵਨਾ ਪੈਦਾ ਹੋਵੇਗੀ। ਪੁਰਾਣੇ ਲੋਕ ਜੋ ਮਿਹਨਤ ਕਰ ਰਹੇ ਹਨ, ਉਸ ਵਿੱਚ ਤੁਹਾਡੀ ਮਿਹਨਤ ਜੁੜ ਜਾਵੇਗੀ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅਸੀਂ ਬੈਂਕਿੰਗ ਸੈਕਟਰ ਦੇ ਮਾਧਿਅਮ ਨਾਲ ਗ਼ਰੀਬ ਤੋਂ ਗ਼ਰੀਬ ਤਬਕੇ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ। ਉਸ ਵਿੱਚ ਤੁਸੀਂ ਲੋਕ ਅੱਜ ਇਹ ਨਿਯੁਕਤੀ ਪੱਤਰ ਦੇ ਨਾਲ ਹੀ ਸੰਕਲਪ ਪੱਤਰ ਲੈ ਕੇ ਜਾਣਗੇ।

 

ਸਾਥੀਓ,

ਜਦੋਂ ਸਹੀ ਨੀਅਤ ਨਾਲ ਫ਼ੈਸਲੇ ਲਏ ਜਾਂਦੇ ਹਨ, ਸਹੀ ਨੀਤੀ ਬਣਾਈ ਜਾਂਦੀ ਹੈ, ਤਾਂ ਉਸ ਦੇ ਪਰਿਣਾਮ ਵੀ ਬੇਮਿਸਾਲ ਹੁੰਦੇ ਹੈ, ਬੇਮਿਸਾਲ ਹੁੰਦੇ ਹਨ। ਇਸ ਦਾ ਇੱਕ ਪ੍ਰਮਾਣ ਹੁਣ ਕੁਝ ਦਿਨ ਪਹਿਲਾਂ ਹੀ ਦੇਸ਼ ਨੇ ਦੇਖਿਆ ਹੈ। ਨੀਤੀ ਆਯੋਗ ਦੀ ਰਿਪੋਰਟ ਵਿੱਚ ਆਇਆ ਹੈ ਕਿ ਸਿਰਫ਼ 5 ਸਾਲ ਦੇ ਅੰਦਰ ਹੀ ਭਾਰਤ ਵਿੱਚ ਸਾਢੇ 13 ਕਰੋੜ ਭਾਰਤੀ, ਗ਼ਰੀਬੀ ਰੇਖਾ ਤੋਂ ਉੱਪਰ ਆ ਗਏ ਹਨ। ਭਾਰਤ ਦੀ ਇਸ ਸਫ਼ਲਤਾ ਵਿੱਚ, ਸਰਕਾਰੀ ਕਰਮਚਾਰੀਆਂ ਦੀ ਵੀ ਮਿਹਨਤ ਰਹੀ ਹੈ। ਗ਼ਰੀਬਾਂ ਨੂੰ ਪੱਕਾ ਘਰ ਦੇਣ ਦੀ ਯੋਜਨਾ ਹੋਵੇ, ਗ਼ਰੀਬਾਂ ਦੇ ਲਈ ਸ਼ੌਚਾਲਯ ਬਣਾਉਣ ਦੀ ਯੋਜਨਾ ਹੋਵੇ, ਗ਼ਰੀਬਾਂ ਦੇ ਘਰ ਵਿੱਚ ਬਿਜਲੀ ਕਨੈਕਸ਼ਨ ਦੇਣ ਦੀ ਯੋਜਨਾ ਹੋਵੇ, ਅਜਿਹੀਆਂ ਅਨੇਕਾਂ ਯੋਜਨਾਵਾਂ ਨੂੰ ਸਾਡੇ ਕਰਚਮਚਾਰੀ ਹੀ ਪਿੰਡ-ਪਿੰਡ, ਘਰ-ਘਰ ਜਨਸਾਧਾਰਣ ਤੱਕ ਲੈ ਗਏ ਹਨ। ਜਦੋਂ ਇਹ ਯੋਜਨਾਵਾਂ ਗ਼ਰੀਬ ਤੱਕ ਪਹੁੰਚੀਆਂ ਤਾਂ ਗ਼ਰੀਬਾਂ ਦਾ ਮਨੋਬਲ ਵੀ ਬਹੁਤ ਵਧਿਆ, ਵਿਸ਼ਵਾਸ ਪੈਦਾ ਹੋਇਆ। ਇਹ ਸਫ਼ਲਤਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਮਿਲ ਕੇ ਭਾਰਤ ਨਾਲ ਗ਼ਰੀਬੀ ਦੂਰ ਕਰਨ ਦੇ ਪ੍ਰਯਤਨ ਵਧਾਈਏ ਤਾਂ ਭਾਰਤ ਤੋਂ ਗ਼ਰੀਬੀ ਪੂਰੀ ਤਰ੍ਹਾਂ ਨਾਲ ਦੂਰ ਹੋ ਸਕਦੀ ਹੈ। ਅਤੇ ਇਸ ਵਿੱਚ ਨਿਸ਼ਚਿਤ ਤੌਰ ‘ਤੇ ਦੇਸ਼ ਦੇ ਹਰ ਸਰਕਾਰੀ ਕਰਮਚਾਰੀ ਦੀ ਬਹੁਤ ਵੱਡੀ ਭੂਮਿਕਾ ਹੈ। ਗ਼ਰੀਬ ਕਲਿਆਣ ਦੀਆਂ ਜੋ ਵੀ ਯੋਜਨਾਵਾਂ ਹਨ, ਤੁਹਾਨੂੰ ਖ਼ੁਦ ਵੀ ਉਨ੍ਹਾਂ ਪ੍ਰਤੀ ਜਾਗਰੂਕ ਰਹਿਣਾ ਹੈ ਅਤੇ ਜਨਤਾ ਨੂੰ ਵੀ ਉਨ੍ਹਾਂ ਨਾਲ ਜੋੜਨਾ ਹੈ।

 

ਸਾਥੀਓ,

ਭਾਰਤ ਵਿੱਚ ਘੱਟ ਹੁੰਦੀ ਗ਼ਰੀਬੀ ਦੀ ਇੱਕ ਹੋਰ ਪੱਖ ਹੈ। ਘੱਟ ਹੁੰਦੀ ਗ਼ਰੀਬੀ ਦੇ ਵਿੱਚ ਦੇਸ਼ ਨਿਓ-ਮਿਡਿਲ ਕਲਾਸ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ। ਇਸ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ। ਭਾਰਤ ਵਿੱਚ ਵਧਦੇ ਨਿਓ-ਮਿਡਿਲ ਕਲਾਸ ਦੀ ਆਪਣੀ ਡਿਮਾਂਡਸ ਹਨ, ਆਪਣੀਆਂ ਆਕਾਂਖਿਆਵਾਂ ਹਨ। ਇਸ ਡਿਮਾਂਡ ਦੀ ਪੂਰਤੀ ਦੇ ਲਈ ਅੱਜ ਦੇਸ਼ ਵਿੱਚ ਵੱਡੇ ਪੈਮਾਨੇ ‘ਤੇ ਮੈਨੂਫੈਕਚਰਿੰਗ ਹੋ ਰਹੀ ਹੈ। ਅੱਜ ਜਦੋਂ ਸਾਡੀਆਂ ਫੈਕਟਰੀਆਂ, ਸਾਡੇ ਉਦਯੋਗ ਰਿਕਾਰਡ ਉਤਪਦਾਨ ਕਰਦੇ ਹਨ ਤਾਂ ਉਸ ਦਾ ਲਾਭ ਵੀ ਸਭ ਤੋਂ ਵੱਧ ਸਾਡੇ ਨੌਜਵਾਨਾਂ ਨੂੰ ਹੁੰਦਾ ਹੈ। ਅੱਜਕੱਲ੍ਹ ਤੁਸੀਂ ਦੇਖੋ, ਰੋਜ਼ ਕਿਸੇ ਨਾ ਕਿਸੇ ਰਿਕਾਰਡ ਦੀ ਚਰਚਾ ਹੁੰਦੀ ਹੈ, ਨਵੇਂ achievement ਦੀ ਚਰਚਾ ਹੁੰਦੀ ਹੈ। ਭਾਰਤ ਤੋਂ ਰਿਕਾਰਡ ਮੋਬਾਈਲ ਫੋਨ ਐਕਸਪੋਰਟਸ ਹੋ ਰਹੇ ਹਨ। ਭਾਰਤ ਵਿੱਚ ਇਸ ਸਾਲ ਦੇ ਪਹਿਲੇ 6 ਮਹੀਨੇ ਵਿੱਚ ਜਿੰਨੀਆਂ ਕਾਰਾਂ ਦੀ ਵਿਕਰੀ ਹੋਈ ਹੈ, ਉਹ ਵੀ ਉਤਸ਼ਾਹ ਵਧਣ ਵਾਲਾ ਹੈ। ਇਲੈਕਟ੍ਰਿਕ ਵ੍ਹੀਕਲਸ ਦੀ ਵੀ ਭਾਰਤ ਵਿੱਚ ਰਿਕਾਰਡ ਵਿਕਰੀ ਹੋ ਰਹੀ ਹੈ। ਇਹ ਸਭ ਦੇਸ਼ ਵਿੱਚ ਰੋਜ਼ਗਾਰ ਵਧਾ ਰਹੇ ਹਨ, ਰੋਜ਼ਗਾਰ ਦੇ ਅਵਸਰ ਵਧਾ ਰਹੇ ਹਨ।

 

ਸਾਥੀਓ,

ਭਾਰਤ ਦੇ ਟੈਲੰਟ ‘ਤੇ ਅੱਜ ਪੂਰੀ ਦੁਨੀਆ ਦੀ ਨਜ਼ਰ ਹੈ। ਦੁਨੀਆ ਵਿੱਚ ਅਨੇਕ ਵਿਕਸਿਤ ਅਰਥਵਿਵਸਥਾਵਾਂ ਵਿੱਚ ਲੋਕਾਂ ਦੀ ਉਮਰ ਤੇਜ਼ੀ ਨਾਲ ਵਧ ਰਹੀ ਹੈ, senior citizen ਨਾਲ ਦੁਨੀਆ ਦੇ ਕਈ ਦੇਸ਼ ਵਿਪੁਲ ਸੰਖਿਆ ਨਾਲ ਭਰੋ ਹੋਏ ਹਨ ਯੁਵਾ ਪੀੜ੍ਹੀ ਉਨ੍ਹਾਂ ਦੇ ਉੱਥੇ ਘੱਟ ਹੁੰਦੀ ਜਾ ਰਹੀ ਹੈ, ਕੰਮ ਕਰਨ ਵਾਲੀ ਆਬਾਦੀ ਘਟ ਰਹੀ ਹੈ। ਇਸ ਲਈ ਇਹ ਸਮਾਂ ਭਾਰਤ ਦੇ ਨੌਜਵਾਨਾਂ ਦੇ ਲਈ ਬਹੁਤ ਮਿਹਨਤ ਕਰਨ ਦਾ ਹੈ, ਆਪਣੀ ਸਕਿੱਲ, ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਦਾ ਹੈ। ਅਸੀਂ ਇਹ ਦੇਖਿਆ ਹੈ ਕਿ ਭਾਰਤ ਦੇ ਆਈਟੀ ਟੈਲੰਟ ਦੀ, ਡਾਕਟਰਾਂ ਦੀ, ਨਰਸਾਂ ਦੀ, ਅਤੇ ਸਾਡੇ gulf countries ਵਿੱਚ ਤਾਂ construction ਦੀ ਦੁਨੀਆ ਵਿੱਚ ਕੰਮ ਕਰਨ ਵਾਲੇ ਸਾਡੇ ਸਾਥੀਆਂ ਦੀ ਕਿੰਨੀ ਡਿਮਾਂਡ ਰਹੀ ਹੈ। ਭਾਰਤੀ ਟੈਲੰਟ ਦੀ ਇਜ਼ੱਤ, ਹਰ ਦੇਸ਼ ਵਿੱਚ, ਹਰ ਸੈਕਟਰ ਵਿੱਚ ਲਗਾਤਾਰ ਵਧ ਰਹੀ ਹੈ।

 

ਇਸ ਲਈ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਦਾ ਬਹੁਤ ਵੱਡਾ ਫੋਕਸ ਸਕਿੱਲ ਡਿਵੈਲਪਮੈਂਟ ‘ਤੇ ਰਿਹਾ ਹੈ। ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਲਗਭਗ ਡੇਢ ਕਰੋੜ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਸਰਕਾਰ, 30 Skill India International Centres ਵੀ ਸਥਾਪਿਤ ਕਰ ਰਹੀ ਹੈ ਤਾਕਿ ਸਾਡੇ ਯੁਵਾ global opportunities ਦੇ ਲਈ ਤਿਆਰ ਹੋ ਸਕਣ। ਅੱਜ ਦੇਸ਼ਭਰ ਵਿੱਚ ਨਵੇਂ ਮੈਡੀਕਲ ਕਾਲਜ, ਨਵੀਆਂ ITI’s, ਨਵੀਆਂ IIT, ਟੈਕਨੀਕਲ ਇੰਸਟੀਟਿਊਟਸ ਬਣਾਉਣ ਦਾ ਵੀ ਅਭਿਯਾਨ ਜੋਰਾਂ ‘ਤੇ ਚਲ ਰਿਹਾ ਹੈ। 2014 ਤੱਕ ਸਾਡੇ ਦੇਸ਼ ਵਿੱਚ ਕਰੀਬ 380 ਮੈਡੀਕਲ ਕਾਲਜ ਹੀ ਸਨ। ਪਿਛਲੇ 9 ਵਰ੍ਹਿਆਂ ਵਿੱਚੋਂ ਇਹ ਸੰਖਿਆ 700 ਤੋਂ ਅਧਿਕ ਹੋ ਚੁੱਕੀ ਹੈ। ਇਸੇ ਪ੍ਰਕਾਰ ਨਰਸਿੰਗ ਕਾਲਜਾਂ ਵਿੱਚ ਵੀ ਬਹੁਤ ਵੱਡਾ ਵਾਧਾ ਹੋਇਆ ਹੈ। ਗਲੋਬਲ ਡਿਮਾਂਡ ਨੂੰ ਪੂਰਾ ਕਰਨ ਵਾਲੀ ਸਕਿੱਲਸ, ਭਾਰਤ ਦੇ ਨੌਜਵਾਨਾਂ ਦੇ ਲਈ ਲੱਖਾਂ ਨਵੇਂ ਅਵਸਰ ਬਣਾਉਣ ਜਾ ਰਹੀਆਂ ਹਨ।

 

ਸਾਥੀਓ,

ਆਪ ਸਭ ਇੱਕ ਬਹੁਤ ਹੀ ਪੌਜ਼ੀਟਿਵ ਮਾਹੌਲ ਵਿੱਚ ਸਰਕਾਰੀ ਸੇਵਾ ਵਿੱਚ ਆ ਰਹੇ ਹਨ। ਹੁਣ ਤੁਹਾਡੇ ‘ਤੇ ਵੀ ਦੇਸ਼ ਦੀ ਇਸ ਪੌਜ਼ਿਟਿਵ ਸੋਚ ਨੂੰ ਅੱਗੇ ਵਧਾਉਣ ਦੀ ਜ਼ਿੰਮੇਦਾਰੀ ਹੈ। ਆਪ ਸਭ ਨੂੰ ਆਪਣੀਆਂ ਆਕਾਂਖਿਆਵਾਂ ਨੂੰ ਵੀ ਵਿਸਤਾਰ ਦੇਣ ਦਾ ਪ੍ਰਯਤਨ ਕਰਨਾ ਚਾਹੀਦਾ ਹੈ। ਨਵੀਆਂ ਜ਼ਿੰਮੇਦਾਰੀਆਂ ਨਾਲ ਜੁੜਨ ਦੇ ਬਾਅਦ ਵੀ ਤੁਸੀਂ ਸਿੱਖਣ ਅਤੇ self-development ਦੀ ਪ੍ਰਕਿਰਿਆ ਨੂੰ ਜਾਰੀ ਰੱਖੋ। ਤੁਹਾਡੀ ਮਦਦ ਦੇ ਲਈ ਸਰਕਾਰ ਨੇ ਔਨਲਾਈਨ ਲਰਨਿੰਗ ਪਲੈਟਫਾਰਮ iGOT Karmayogi ਤਿਆਰ ਕੀਤਾ ਹੈ। ਮੇਰੀ ਆਪ ਸਭ ਨੂੰ ਤਾਕੀਦ ਹੈ ਕਿ ਇਸ ਸੁਵਿਧਾ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਦਾ ਪ੍ਰਯਤਨ ਕਰੋ।

 

ਇੱਕ ਵਾਰ ਫਿਰ, ਮੈਂ ਤੁਹਾਨੂੰ, ਤੁਹਾਡੇ ਪਰਿਵਾਰ ਦੇ ਲੋਕਾਂ ਨੂੰ ਇਸ ਨਵੀਂ ਜ਼ਿੰਮੇਦਾਰੀ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਹ ਨਵੀਂ ਜ਼ਿੰਮੇਦਾਰੀ ਇੱਕ ਆਰੰਭ (ਸ਼ੁਰੂ ਦਾ) ਬਿੰਦੁ ਹੈ, ਤੁਸੀਂ ਵੀ ਜ਼ਿੰਦਗੀ ਦੀ ਅਨੇਕ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰੋ। ਤੁਹਾਡੇ ਮਾਧਿਅਮ ਨਾਲ ਜਿੱਥੇ ਵੀ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲੇ, ਦੇਸ਼ ਦਾ ਹਰ ਨਾਗਰਿਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਡੇ ਕਾਰਨ ਬਹੁਤ ਨਵੀਂ ਤਾਕਤ ਨੂੰ ਪ੍ਰਾਪਤ ਕਰੇ। ਤੁਸੀਂ ਆਪਣੇ ਹਰ ਸੁਪਨਿਆਂ ਨੂੰ ਪੂਰਾ ਕਰੋ, ਸੰਕਲਪ ਨੂੰ ਪੂਰਾ ਕਰੋ, ਇਸ ਜ਼ਿੰਮੇਦਾਰੀ ਨੂੰ ਬਖੂਬੀ ਨਿਭਾਓ ਇਸ ਦੇ ਲਈ ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਧੰਨਵਾਦ।

*****

ਡੀਐੱਸ/ਐੱਸਟੀ/ਆਰਕੇ(Release ID: 1941788) Visitor Counter : 97