ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਸਟ੍ਰੇਲਿਆ ਦੇ ਕੌਸ਼ਲ ਅਤੇ ਸਿਖਲਾਈ (ਸਕਿੱਲ ਐਂਡ ਟ੍ਰੇਨਿੰਗ) ਮੰਤਰੀ ਨਾਲ ਮੁਲਾਕਾਤ ਕੀਤੀ, ਭਾਰਤ-ਆਸਟ੍ਰੇਲੀਆ ਸਬੰਧਾਂ, ਜੋ ਇਤਿਹਾਸਕ ਉੱਚ ਪੱਧਰ 'ਤੇ ਹਨ, ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ


ਖੇਤੀਬਾੜੀ, ਧਾਤੂ, ਅਤੇ ਖਣਨ, ਨਵੀਂ ਅਤੇ ਨਵਿਆਉਣਯੋਗ ਊਰਜਾ ਜਿਹੇ ਖੇਤਰਾਂ ਵਿੱਚ ਸਿੱਖਿਆ ਅਤੇ ਕੌਸ਼ਲ ਵਿੱਚ ਸਹਿਯੋਗ ਦਾ ਦਾਇਰਾ ਵਧਾਉਣ ‘ਤੇ ਚਰਚਾ ਹੋਈ

ਆਸਟ੍ਰੇਲੀਆ ਇੰਡੀਆ ਐਜੂਕੇਸ਼ਨ ਐਂਡ ਸਕਿੱਲਸ ਕੌਂਸਲ ਦੀ 7ਵੀਂ ਮੀਟਿੰਗ ਇਸ ਵਰ੍ਹੇ ਸਤੰਬਰ ਵਿੱਚ ਗਾਂਧੀਨਗਰ ਵਿੱਚ ਆਯੋਜਿਤ ਹੋਵੇਗੀ

प्रविष्टि तिथि: 20 JUL 2023 2:20PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉਦਮਿਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਨਵੀਂ ਦਿੱਲੀ ਵਿੱਚ ਆਪਣੇ ਆਸਟ੍ਰੇਲਿਆਈ ਹਮਰੁਤਬਾ ਬ੍ਰੈਂਡਨ ਓਕੌਨਰ (Brendan O'Connor) ਨਾਲ ਮੁਲਾਕਾਤ ਕੀਤੀ। ਦੋਵੇਂ ਮੰਤਰੀਆਂ ਨੇ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਦਰਮਿਆਨ ਚਲ ਰਹੇ ਸਹਿਯੋਗ ਅਤੇ ਇਨ੍ਹਾਂ ਸਬੰਧਾਂ ਨੂੰ ਹੋਰ ਕਿਵੇਂ ਵਿਸਤ੍ਰਿਤ ਅਤੇ ਗਹਿਰਾ ਕੀਤਾ ਜਾ ਸਕਦਾ ਹੈ, ਦੇ ਬਾਰੇ ਚਰਚਾ ਕੀਤੀ।

 

 

ਜਿਸ ਤਰ੍ਹਾਂ ਨਾਲ ਆਸਟ੍ਰੇਲੀਆ ਨੇ ਖਣਿਜਾਂ ਜਿਹੇ ਆਪਣੇ ਕੁਦਰਤੀ ਸੰਸਾਧਨਾਂ ਦਾ ਪ੍ਰਬੰਧਨ ਕੀਤਾ  ਹੈ, ਅਤੇ ਆਪਣੇ ਨਾਗਰਿਕਾਂ ਦੀ ਸਮਰੱਥਾ ਦਾ ਨਿਰਮਾਣ ਕੀਤਾ ਹੈ, ਉਸ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਭਾਰਤ ਵਿੱਚ ਅਜਿਹੀਆਂ ਪ੍ਰਕਿਰਿਆਵਾਂ ਨੂੰ ਦੁਹਰਾਉਣ ਅਤੇ ਉੱਭਰਦੀਆਂ ਰੋਜ਼ਗਾਰ ਭੂਮਿਕਾਵਾਂ ਦੇ ਲਈ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੇ ਤਰੀਕਿਆਂ ਦੀ ਖੋਜ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਖੇਤੀਬਾੜੀ ਟੈਕਨੋਲੋਜੀ, ਖਣਨ, ਜਲ ਪ੍ਰਬੰਧਨ, ਨਵਿਆਉਣਯੋਗ ਊਰਜਾ ਅਤੇ ਏਆਈ ਅਤੇ ਰੋਬੋਟਿਕਸ ਜਿਹੀਆਂ ਉੱਭਰਦੀਆਂ ਟੈਕਨੋਲੋਜੀਆਂ ਜਿਹੇ ਖੇਤਰਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਵਿਆਪਕ ਰੂਪ ਨਾਲ ਖੋਜ ਕੀਤੀ ਜਾ ਸਕਦੀ ਹੈ। ਸ਼੍ਰੀ ਪ੍ਰਧਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਭਾਰਤ-ਆਸਟ੍ਰੇਲੀਆ ਸਹਿਯੋਗ ਦੇ ਲਈ ਸਭ ਨਾਲੋਂ ਚੰਗਾ ਪਲ ਹੈ ਜੋ ਪਹਿਲਾਂ ਤੋਂ ਹੀ ਇਤਿਹਾਸਿਕ ਉੱਚਾਈ ‘ਤੇ ਹੈ। ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਯੋਗਤਾ ਦੀ ਪਰਸਪਰ ਮਾਨਤਾ ‘ਤੇ ਸਮਝੌਤੇ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਇਸ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਤਾਕਿ ਦੋਵੇਂ ਦੇਸ਼ਾਂ ਦਰਮਿਆਨ ਵਿਦਿਆਰਥੀਆਂ ਅਤੇ ਕੁਸ਼ਲ ਵਿਅਕਤੀਆਂ ਦੀ ਦੋਤਰਫਾ ਆਵਾਜਾਈ ਨੂੰ ਸੁਵਿਧਾਜਨਕ ਬਣਾਇਆ ਜਾ ਸਕੇ।

ਸ਼੍ਰੀ ਪ੍ਰਧਾਨ ਨੇ ਇਸ ਵਰ੍ਹੇ ਸਤੰਬਰ ਵਿੱਚ ਗਾਂਧੀਨਗਰ ਵਿੱਚ ਆਸਟ੍ਰੇਲੀਆ-ਭਾਰਤ ਸਿੱਖਿਆ ਅਤੇ ਕੌਸ਼ਲ ਕੌਂਸਲ ਦੀ 7ਵੀਂ ਮੀਟਿੰਗ ਦੇ ਲਈ ਮੰਤਰੀ ਓਕੌਨਰ ਨੂੰ ਵੀ ਸੱਦਾ ਦਿੱਤਾ ਹੈ। ਇਹ ਮੀਟਿੰਗ ਦੋਵੇਂ ਦੇਸ਼ਾਂ ਦੇ ਦਰਮਿਆਨ ਸਿੱਖਿਆ ਅਤੇ ਕੌਸ਼ਲ ਵਿਕਾਸ ਵਿੱਚ ਸਹਿਯੋਗ ਨੂੰ ਹੋਰ ਹੁਲਾਰਾ ਦੇਣ ਦਾ ਮੌਕਾ ਪ੍ਰਦਾਨ ਕਰੇਗੀ।

 

ਮੰਤਰੀ ਓਕੌਨਰ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਗਹਿਰਾ ਕਰਨ ਦੀ ਵੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਵਾਜਾਈ ਦੀ ਬਹਾਲੀ ਉਨ੍ਹਾਂ ਦੇ ਦੇਸ਼ ਦੇ ਲਈ ਪ੍ਰਾਥਮਿਕਤਾ ਹੈ ਅਤੇ ਉਹ ਆਪਣੀ ਵੀਜ਼ਾ ਪ੍ਰਕਿਰਿਆ ਨੂੰ ਹੋਰ ਵਧੇਰੇ ਕੁਸ਼ਲ ਬਣਾਉਣ  ਦੇ ਲਈ ਕੰਮ ਕਰ ਰਹੇ ਹਨ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਹਾਲ ਦੇ ਵਰ੍ਹਿਆਂ ਵਿੱਚ ਸਬੰਧਾਂ ਵਿੱਚ ਮਜ਼ਬੂਤੀ ਦੇਖੀ ਗਈ ਹੈ। ਹਾਲ ਹੀ ਵਿੱਚ ਵਿਦਿਅਕ ਅਤੇ ਹੁਨਰ ਯੋਗਤਾਵਾਂ ਦੀ ਆਪਸੀ ਮਾਨਤਾ, ਭਾਰਤ ਵਿੱਚ ਆਉਣ ਵਾਲੀ ਡੀਕਿਨ ਯੂਨੀਵਰਸਿਟੀ ਅਤੇ ਹੁਨਰ ਵਿਕਾਸ ਵਿੱਚ ਚਲ ਰਹੇ ਸਹਿਯੋਗ ਦਾ ਵਿਸਥਾਰ ਹੋਇਆ ਹੈ।

*****

ਐੱਨਬੀ/ਏਕੇ 


(रिलीज़ आईडी: 1941420) आगंतुक पटल : 115
इस विज्ञप्ति को इन भाषाओं में पढ़ें: English , Urdu , Marathi , हिन्दी , Bengali , Odia , Tamil , Telugu