ਕੋਲਾ ਮੰਤਰਾਲਾ
ਥਰਮਲ ਪਾਵਰ ਪਲਾਂਟਾ ਲਈ ਕੋਲਾ ਕਾਫ਼ੀ ਮਾਤਰਾ ਵਿੱਚ ਉਪਲਬਧ ਹੈ: ਕੋਲਾ ਮੰਤਰਾਲਾ
ਪਾਵਰ ਪਲਾਂਟਾਂ ਵਿੱਚ ਕੋਲਾ ਸਟਾਕ 28% ਤੋਂ ਵਧ ਕੇ 33.46 ਮਿਲੀਅਨ ਟਨ ਤੱਕ ਪਹੁੰਚਿਆ
ਭਾਰਤੀ ਰੇਲਵੇ ਦੁਆਰਾ ਉਪਯੁਕਤ ਰੈਕਸ (Rakes) ਉਪਲਬਧ ਕਰਵਾਏ ਜਾ ਰਹੇ ਹਨ
प्रविष्टि तिथि:
18 JUL 2023 3:48PM by PIB Chandigarh
ਕੋਲਾ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਦੇ ਥਰਮਲ ਪਾਵਰ ਪਲਾਂਟਾਂ (ਟੀਪੀਪੀ) ਲਈ ਕੋਲਾ ਕਾਫ਼ੀ ਮਾਤਰਾ ਵਿੱਚ ਉਪਲਬਧ ਹੈ। 16 ਜੁਲਾਈ 2023 ਤੱਕ, ਥਰਮਲ ਪਾਵਰ ਪਲਾਂਟਾਂ ਦਾ ਕੋਲਾ ਸਟਾਕ 33.46 ਮਿਲੀਅਨ ਟਨ (ਐੱਮਟੀ) ਸੀ, ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਦੇ ਮੁਕਾਬਲੇ 28% ਵਧ ਹੈ। ਖਾਣ ਦੇ ਅੰਤ ਵਿੱਚ ਪਿਟਹੈੱਡ ਕੋਲਾ ਸਟਾਕ, ਟਰਾਂਜ਼ਿਟ ਵਿੱਚ ਸਟਾਕ ਅਤੇ ਟੀਪੀਪੀ ਸਮੇਤ ਸਾਰੇ ਸਥਾਨਾਂ ’ਤੇ ਕੋਲੇ ਦੀ ਉਪਲਬਧਤਾ ਪਿਛਲੇ ਵਰ੍ਹੇ ਦੇ 76.85 ਐੱਮਟੀ ਦੇ ਮੁਕਾਬਲੇ 103 ਐੱਮਟੀ ਹੈ, ਜੋ 34% ਵਧ ਹੈ। ਕੋਲਾ ਮੰਤਰਾਲੇ ਸਾਰੇ ਸੈਂਟ੍ਰਲ ਜੈਨਕੋਸ ਅਤੇ ਸਟੇਟ ਜੈਨਕੋਸ ਦੀਆਂ ਬਿਜਲੀ ਉਤਪਾਦਨ ਕੰਪਨੀਆਂ ਦੇ ਨਾਲ ਵੀ ਨਿਕਟਤਾ ਨਾਲ ਤਾਲਮੇਲ ਕਰ ਰਿਹਾ ਹੈ ਅਤੇ ਬਿਜਲੀ ਖੇਤਰ ਲਈ ਕੋਲੇ ਦੀ ਕੋਈ ਕਮੀ ਨਹੀਂ ਹੈ।
ਕੋਲਾ ਮੰਤਰਾਲੇ ਨੇ ਇਹ ਵੀ ਕਿਹਾ ਕਿ ਜੁਲਾਈ, 2023 ਦੌਰਾਨ ਉਤਪਾਦਨ ਪਿਛਲੇ ਵਰ੍ਹੇ ਦੀ ਮਿਆਦ ਦੇ ਮੁਕਾਬਲੇ ਵਿੱਚ ਕਾਫ਼ੀ ਵਧ ਰਿਹਾ ਹੈ। ਦਰਅਸਲ, ਮੀਂਹ ਦੇ ਕਾਰਨ ਕੋਲੇ ਦੇ ਉਤਪਾਦਨ ’ਤੇ ਬਹੁਤ ਹੀ ਮਾਮੂਲੀ ਅਸਰ ਪੈਂਦਾ ਹੈ। ਇਹ ਮਾਨਸੂਨ ਸੀਜ਼ਨ ਲਈ ਖਾਨਾਂ ਅਨੁਸਾਰ ਅਗਾਓਂ ਯੋਜਨਾਬੰਦੀ ਰਾਹੀਂ ਸੰਭਵ ਹੋਇਆ ਹੈ। ਕੋਲਾ ਕੰਪਨੀਆਂ ਨੇ ਵੱਡੀਆਂ ਖਾਣਾਂ ਤੋਂ ਨਿਰਵਿਘਨ ਨਿਕਾਸੀ ਲਈ ਸੀਮਿੰਟਡ ਸੜਕਾਂ ਦਾ ਨਿਰਮਾਣ ਕੀਤਾ ਹੈ। ਮਸ਼ੀਨੀਕ੍ਰਿਤ ਕੋਲਾ ਹੈਂਡਲਿੰਗ ਪਲਾਂਟਾਂ ਰਾਹੀਂ ਨੌਂ ਕੋਲਾ ਖਾਣਾਂ ਤੋਂ ਰੇਲਵੇ ਸਾਈਡਿੰਗਾਂ ਤੱਕ ਆਵਾਜਾਈ ਸ਼ੁਰੂ ਕੀਤੀ ਗਈ ਹੈ। ਕੋਲਾ ਕੰਪਨੀਆਂ ਨੇ ਉਪਰਲੀਆਂ ਪਰਤਾਂ ਤੋਂ ਕੋਲਾ ਨਿਕਾਲਣ ਦੀ ਵੀ ਯੋਜਨਾ ਬਣਾਈ ਹੈ, ਜਿਸ ਦੇ ਨਤੀਜੇ ਵਜੋਂ 1 ਅਪ੍ਰੈਲ ਤੋਂ 16 ਜੁਲਾਈ 2023 ਤੱਕ ਕੋਲਾ ਉਤਪਾਦਨ 258.57 ਮਿਲੀਅਨ ਟਨ (ਐੱਮਟੀ) ਰਿਹਾ ਹੈ, ਜਦਕਿ ਪਿਛਲੇ ਸਾਲ ਇਹ 236.69 ਐੱਮਟੀ ਸੀ।
ਉੱਥੇ ਪਾਵਰ ਸੈਕਟਰ ਨੂੰ ਭੇਜਿਆ ਗਿਆ ਕੋਲਾ ਪਿਛਲੇ ਸਾਲ ਦੇ 224 ਐੱਮਟੀ ਦੇ ਮੁਕਾਬਲੇ ਇਸ ਸਾਲ 233 ਐੱਮਟੀ ਰਿਹਾ ਹੈ। ਵਾਸਤਵ ਵਿੱਚ, ਕਾਫ਼ੀ ਉਪਲਬਧਤਾ ਦੇ ਕਾਰਨ, ਕੋਲਾ ਕੰਪਨੀਆਂ ਨੇ ਇਸ ਮਿਆਦ ਦੌਰਾਨ, ਨੋਨ-ਰੈਗੂਲੇਟਿਡ ਸੈਕਟਰ ਨੂੰ ਭਾਰੀ ਵਾਧੂ ਮਾਤਰਾ ਵਿੱਚ ਕੋਲੇ ਦੀ ਸਪਲਾਈ ਕੀਤੀ ਹੈ। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਸਾਲ ਤਾਪ ਬਿਜਲੀ ਉਤਪਾਦਨ ਵਿੱਚ ਵਾਧਾ ਸਿਰਫ਼ 2.04% ਹੈ, ਜਦਕਿ ਕੋਲੇ ਦੇ ਉਤਪਾਦਨ ਵਿੱਚ ਵਾਧਾ 9% ਤੋਂ ਵਧ ਰਿਹਾ ਹੈ।
ਜਿੱਥੋਂ ਤੱਕ ਰੇਲਵੇ ਰੈਕ ਦੀ ਉਪਲਬਧਤਾ ਦਾ ਸਵਾਲ ਹੈ, ਰੇਲ ਮੰਤਰਾਲੇ ਦੁਆਰਾ ਸਾਰੀਆਂ ਸਹਾਇਕ ਕੰਪਨੀਆਂ ਲਈ ਢੁਕਵੇਂ ਰੈਕਸ ਉਪਲਬਧ ਕਰਵਾਏ ਜਾ ਰਹੇ ਹਨ, ਜਿਸ ਨਾਲ ਥਰਮਲ ਪਾਵਰ ਪਲਾਂਟਾਂ ਵਿੱਚ ਕੋਲੇ ਦੇ ਸਟਾਕ ਦੀ ਲੋੜੀਂਦੀ ਉਪਲਬਧਤਾ ਦਾ ਮਾਰਗ ਪੱਧਰਾ ਹੋ ਰਿਹਾ ਹੈ। ਕੋਲਾ, ਰੇਲ ਅਤੇ ਬਿਜਲੀ ਮੰਤਰਾਲੇ ਸਾਰੇ ਥਰਮਲ ਪਾਵਰ ਪਲਾਂਟਾਂ ਲਈ ਕੋਲੇ ਦੀ ਕਾਫ਼ੀ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰ ਰਹੇ ਹਨ।
ਕੋਲਾ ਮੰਤਰਾਲੇ ਦੁਆਰਾ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਕੋਲੇ ਦੀ ਉਪਲਬਧਤਾ ਨਾ ਹੋਣ ਦੇ ਕਾਰਨ ਕਿਸੇ ਵੀ ਪਾਵਰ ਪਲਾਂਟ ਨੂੰ ਬੰਦ ਨਹੀਂ ਕੀਤਾ ਗਿਆ ਹੈ। ਜੋ ਪਲਾਂਟ ਬੰਦ ਹੋਏ ਹਨ, ਉਹ ਕੁਝ ਹੋਰ ਕਾਰਨਾਂ ਕਰਕੇ ਬੰਦ ਹੋਏ ਹਨ।
************
ਬੀਵਾਈ/ਆਰਕੇਪੀ
(रिलीज़ आईडी: 1940707)
आगंतुक पटल : 138