ਵਿੱਤ ਮੰਤਰਾਲਾ
azadi ka amrit mahotsav

ਅਰਾਵਲੀ ਈਕੋਸਿਸਟਮ ਦੀ ਸੰਭਾਲ ਲਈ ਡਾਇਰੈਕਟੋਰੇਟ ਜਨਰਲ ਆਵ੍ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ ਦੁਆਰਾ ਦੇਸੀ ਅਤੇ ਖੇਤਰੀ ਪ੍ਰਜਾਤੀਆਂ ਦੇ ਪੌਦੇ ਲਗਾਏ ਗਏ

Posted On: 17 JUL 2023 8:48AM by PIB Chandigarh

ਹਰਿਤ ਮਹੋਤਸਵ ਦੇ ਕ੍ਰਮ ਵਿੱਚ ਡਾਇਰੈਕਟੋਰੇਟ ਜਨਰਲ ਆਵ੍ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ (ਡੀਜੀਜੀਆਈ) ਨਵੀਂ ਦਿੱਲੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਾਤਾਵਰਣ ਅਧਿਐਨ ਵਿਭਾਗ, ਦਿੱਲੀ ਯੂਨੀਵਰਸਿਟੀ ਅਤੇ ਦਿੱਲੀ ਵਿਕਾਸ ਅਥਾਰਟੀ ਦੇ ਸਹਿਯੋਗ ਨਾਲ ਅਰਾਵਲੀ ਬਾਇਓਡਾਇਵਰਸਿਟੀ ਪਾਰਕ, ਵਸੰਤ ਕੁੰਜ, ਨਵੀਂ ਦਿੱਲੀ ਵਿੱਚ ਅਰਾਵਲੀ ਈਕੋਸਿਸਟਮ ਦੀ ਸੰਭਾਲ਼ ਵਿੱਚ ਯੋਗਦਾਨ ਦੇਣ ਦੇ ਯਤਨ ਵਿੱਚ ਦੇਸੀ ਅਤੇ ਖੇਤਰੀ ਪ੍ਰਜਾਤੀਆਂ ਦੇ ਪੌਦੇ ਲਗਾਏ।

ਇਸ ਪਲਾਂਟੇਸ਼ਨ ਡਰਾਈਵ ਵਿੱਚ ਸ਼੍ਰੀ  ਸੁਰਜੀਤ ਭੁਜਬਲ, ਪ੍ਰਿੰਸੀਪਲ ਡਾਇਰੈਕਟਰ ਜਨਰਲ, ਜੀਐੱਸਟੀਆਈ, ਸ਼੍ਰੀ ਸੰਮਨਜਸ ਦਾਸ, ਡਾਇਰੈਕਟਰ ਜਨਰਲ, ਰਾਜੇਸ਼ ਜਿੰਦਲ, ਪ੍ਰਿੰਸੀਪਲ ਐਡੀਸ਼ਨਲ ਡਾਇਰੈਕਟਰ ਜਨਰਲ, ਸ਼੍ਰੀ ਬੀ.ਬੀ.ਗੁਪਤਾ, ਪ੍ਰਿੰਸੀਪਲ ਐਡੀਸ਼ਨਲ ਡਾਇਰੈਕਟਰ ਜਨਰਲ ਅਤੇ ਡੀਜੀਜੀਐੱਸਟੀਆਈ ਹੈੱਡਕੁਆਰਟਰ ਅਤੇ ਦਿੱਲੀ ਜ਼ੋਨਲ ਯੂਨਿਟ ਦਫ਼ਤਰ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਰਗਰਮੀ ਹਿੱਸੇਦਾਰੀ ਦੇਖੀ ਗਈ।

ਡਾ. ਐੱਮ ਸ਼ਾਹ ਹੁਸੈਨ, ਅਰਾਵਲੀ ਬਾਇਓਡਾਇਵਰਸਿਟੀ ਪਾਰਕ ਦੇ ਵਿਗਿਆਨੀ ਇੰਚਾਰਜ, ਡਾ. ਆਯਸ਼ਾ ਸੁਲਤਾਨਾ, ਈਕੋਲੌਜਿਸਟ, ਡਾ. ਦਿਨੇਸ਼ ਅਲਬਰਟਸਨ ਡਬਲਿਊ, ਫੀਲਡ ਬਾਇਓਲੌਜਿਸਟ, ਡਾ. ਰਿਜ਼ਵਾਨ ਖਾਨ, ਫੀਲਡ ਬਾਇਓਲੌਜਿਸਟ, ਡਾ. ਦੁਸ਼ਯੰਤ ਰਾਠੌਰ, ਫੀਲਡ ਬਾਇਓਲੌਜਿਸਟ, ਸ਼੍ਰੀ ਪ੍ਰਦੀਪ ਪਾਲ ਪੂਨੀਆ ਅਤੇ ਸ਼੍ਰੀ ਪੁਰਸ਼ੋਤਮ ਪਾਠਕ, ਸੁਪਰਵਾਈਜ਼ਰੀ ਸਟਾਫ਼ ਨੇ ਇਸ ਈਕੋਲੌਜਿਕਲ ਪਾਰਕ ਦੇ ਲਕਸ਼ਾਂ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਪਲਾਂਟੇਸ਼ਨ ਡਰਾਈਵ ਵਿੱਚ ਡੀਜੀਜੀਆਈ ਦੀ ਟੀਮ ਦਾ ਮਾਰਗਦਰਸ਼ਨ ਵੀ ਕੀਤਾ।

ਅਰਾਵਲੀ ਈਕੋਸਿਸਟਮ ਦੇ ਸਵਦੇਸ਼ੀ ਸਥਾਨਕ, ਖੇਤਰੀ ਕਿਸਮਾਂ/ਕੁਦਰਤੀ ਕਿਸਮਾਂ ਦੇ ਲਗਭਗ 200 ਪੌਦੇ ਸਥਾਨਕ ਬਨਸਪਤੀਆਂ ਨੂੰ ਸ੍ਰਮਿੱਧ ਕਰਨ ਲਈ ਲਗਾਏ ਗਏ, ਇਨ੍ਹਾਂ ਤੋਂ ਨਾ ਸਿਰਫ਼ ਈਕੋਸਿਸਟਮ ਵਿੱਚ ਗਿਰਾਵਟ ਨੂੰ ਰੋਕਣ ਵਿੱਚ, ਬਲਕਿ ਜੀਵ-ਜੰਤੂਆਂ ਨੂੰ ਸ੍ਰਮਿੱਧ ਕਰਨ ਵਿੱਚ ਮਦਦ ਮਿਲੇਗੀ ਅਤੇ ਡੀਡੀਏ ਦੇ ਸੰਭਾਲ਼ ਯਤਨਾਂ ਵਿੱਚ ਵੀ ਸਹਾਇਤਾ ਮਿਲੇਗੀ।

ਅਲਬੀਜ਼ੀਆ ਲੇਬਬੇਕ (ਸਿਰਿਸ), ਬਾਉਹੀਨੀਆ ਐਕੁਮਿਨਾਟਾ (ਕਚਨਾਰ), ਡਾਇਓਸਪਾਇਰੋਸ ਮਿਲਨਟਾਨਾ (ਤੇਂਦੂ), ਕੀਡੀਆ ਕੈਲੀਸੀਨਾ (ਭਾਰੰਗਾ), ਮੁਰੈਨਾ ਪੈਨੀਕੁਲਤਾ (ਕਾਦੀਪਾਠਾ), ਨਿਕਟੈਂਥੇਸ ਆਰਬਰ-ਟ੍ਰਿਸਟਿਸ (ਹਰਸਿੰਗਾਰ), ਸੈਪਿੰਡਸ ਟ੍ਰਾਈਫੋਲਿਆਟੁਆ (ਰੀਟਾ), ਸੈਪੈਂਡਸ ਦੀ ਸਥਾਨਕ ਪ੍ਰਜਾਤੀਆਂ ਇਮਰਗਿਨਾਟਾ (ਰੀਟਾ ਦੀ ਇੱਕ ਹੋਰ ਕਿਸਮ), ਸੇਨੇਗਾਲੀਆ ਮੋਡਸਟਾ (ਫੁਲਾਈ), ਸੇਨੇਗਾਲੀਆ ਕੈਟੇਚੂ (ਖਯਾਰ), ਸੇਨੇਗਾਲੀਆ ਸੇਨੇਗਲ (ਕੁਮਥਾ), ਸਟੀਰੀਓਸਪਰਮਮ ਚੇਲੋਨੋਇਡਜ਼ (ਪਟਲਾ), ਟਰਮੀਨਾਲੀਆ ਬੇਲੀਰਿਕਾ (ਬਹੇੜਾ), ਟਰਮੀਨਾਲੀਆ ਐਲੀਪਿਟਕਾ (ਆਸਨ), ਰਾਈਟੀਆ ਆਰਬੋਰੀਆ (ਡੂਥੀ) ਅਤੇ ਰਾਈਟੀਆ ਟਿਨਕਟੋਰੀਆ (ਐਨੋਜ਼ਰ ਡੂਥੀ ਵੀ), ਦੀ ਸਥਾਨਕ ਪ੍ਰਜਾਤੀਆਂ ਦੇ ਪੌਦੇ ਸਥਾਨਕ ਈਕੋਸਿਸਟਮ ਨੂੰ ਸ੍ਰਮਿੱਧ ਬਣਾਉਣ ਲਈ ਲਗਾਏ ਗਏ।

 

 

ਇਹ ਪਲਾਂਟੇਸ਼ਨ ਡਰਾਈਵ ਨਾ ਸਿਰਫ਼ ਜੈਵ ਵਿਭਿੰਨਤਾ ਦੇ ਆਵਾਸ ਅਤੇ ਪ੍ਰਮੁੱਖ ਪ੍ਰਜਾਤੀਆਂ ਦੀ ਸੰਭਾਲ਼ ਕਰਨ ਅਤੇ ਹੋਰ ਲੁਪਤ ਹੋਣ ਦੇ ਕਗਾਰ ’ਤੇ ਖੜੇ ਪੌਦਿਆਂ ਅਤੇ ਜਾਨਵਰਾਂ ਦੀ ਪ੍ਰਜਾਤੀਆਂ ਦੀ ਸੰਭਾਲ਼ ਬਾਰੇ ਜਾਗਰੂਕਤਾ ਪੈਦਾ ਕਰੇਗਾ, ਬਲਕਿ ਇਸ ਨਾਲ ਖਤਰੇ ਵਾਲੀ ਜ਼ਮੀਨ ਪ੍ਰਜਾਤੀਆਂ ਅਤੇ ਜੰਗਲੀ ਜੈਨੇਟਿਕ ਸਰੋਤਾਂ ਲਈ ਫੀਲਡ ਜੀਨ ਬੈਂਕ ਸਥਾਪਿਤ ਕਰਨ, ਵਾਤਾਵਰਣ ਜਾਗਰੂਕਤਾ ਅਤੇ ਕੁਦਰਤੀ ਸੰਭਾਲ਼ ਬਾਰੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ੇਸ਼ ਤੌਰ ’ਤੇ ਦਿੱਲੀ ਖੇਤਰ ਦੇ ਯਮੁਨਾ ਬੇਸਿਨ ਅਤੇ ਅਰਾਵਲੀ ਪਹਾੜੀਆਂ ਦੇ ਮੁੱਲ ਭਾਈਚਾਰੇ ਨੂੰ ਸਥਾਪਿਤ ਕਰਨ, ਉਪਚਾਰ ਦੇ ਜੜਾਊ ਕੰਮ ਦਾ ਵਿਕਾਸ ਅਤੇ ਜਲਗ੍ਰਹਿਣ ਜਲਗਾਹਾ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਇਸ ਨਾਲ ਨਾ ਸਿਰਫ਼ ਅਣਸੋਧੇ ਸੀਵਰੇਜ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ ਬਲਕਿ ਯਮੁਨਾ ਨਦੀ ਦੇ ਸ੍ਰਮਿੱਧ ਜਲ-ਪੰਛੀਆਂ ਅਤੇ ਜੀਵ-ਜੰਤੂਆਂ ਨੂੰ ਵੀ ਸੁਰੱਖਿਆ ਮਿਲੇਗੀ ਅਤੇ ਦਿੱਲੀ ਖੇਤਰ ਦੇ ਈਕੋਲੌਜੀ ਵਿੱਚ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਪਰਿਵਰਤਨਾਂ ਦੀ ਨਿਗਰਾਨੀ ਕੀਤੀ ਜਾ ਸਕੇਗੀ।

****

ਪੀਪੀਜੀ/ਕੇਐੱਮਐੱਨ



(Release ID: 1940503) Visitor Counter : 95