ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜ਼ਬਤ ਕੀਤੇ ਗਏ 1,44,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੇ ਇਤਿਹਾਸਿਕ ਉਪਲਬਧੀ ਦੀ ਸ਼ਲਾਘਾ ਕੀਤੀ

Posted On: 17 JUL 2023 8:57PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 1,44,000 ਕਿਲੋਗ੍ਰਾਮ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤੇ ਜਾਣ ਦੇ ਨਾਲ ਭਾਰਤ ਵੱਲੋਂ ਨਸੀਲੇ ਪਦਾਰਥਾਂ ਦੇ ਖ਼ਾਤਮੇ ਦੀ ਦਿਸ਼ਾ ਵਿੱਚ ਹਾਸਲ ਕੀਤੀ ਗਈ ਇਤਿਹਾਸਿਕ  ਉਪਲਬਧੀ ਦੀ ਸ਼ਲਾਘਾ ਕੀਤੀ ਹੈ।

ਇੱਕ ਟਵੀਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਉਪਲਬਧੀ ਦੇ ਨਾਲ, ਭਾਰਤ ਨੇ ਕੇਵਲ ਇੱਕ ਵਰ੍ਹੇ ਵਿੱਚ 12,000 ਕਰੋੜ ਰੁਪਏ ਮੁੱਲ ਦੇ ਇੱਕ ਮਿਲੀਅਨ ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਇੱਕ ਹੈਰਾਨੀਜਨਕ ਰਿਕਾਰਡ ਬਣਾਇਆ ਹੈ।

 ‘ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ’ ਵਿਸ਼ੇ ‘ਤੇ ਆਯੋਜਿਤ ਖੇਤਰੀ ਸਮਾਗਮ ਵਿੱਚ ਇਹ ਜ਼ਿਕਰਯੋਗ ਉਪਲਬਧੀ ਹਾਸਲ ਕੀਤੀ ਗਈ। ਇਹ ਪ੍ਰਧਾਨ ਮੰਤਰੀ ਦੇ ਨਸ਼ਾ-ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਗ੍ਰਹਿ ਮੰਤਰਾਲੇ ਦੀ ਦ੍ਰਿੜ੍ਹ ਅਤੇ ਅਣਥੱਕ ਕੋਸ਼ਿਸ਼ਾਂ ਦੀ ਇੱਕ ਉਦਾਹਰਣ ਹੈ।

 

ਆਪਣੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

‘‘ਬਹੁਤ ਵਧੀਆ! ਭਾਰਤ ਨੂੰ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਤੋਂ ਮੁਕਤ ਕਰਵਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਇਸ ਨਾਲ ਤਾਕਤ ਮਿਲਦੀ ਹੈ।’’

 

***

ਡੀਐੱਸ 



(Release ID: 1940404) Visitor Counter : 76