ਪ੍ਰਧਾਨ ਮੰਤਰੀ ਦਫਤਰ

ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਸਾਂਝੀ ਵਚਨਬੱਧਤਾ

Posted On: 14 JUL 2023 11:00PM by PIB Chandigarh

ਇਹ ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਪੇਸ਼ ਕਰਦਾ ਹੈ, ਜਿਸ ਵਿੱਚ ਫਰਾਂਸ ਅਤੇ ਭਾਰਤ ਦੁਆਰਾ ਘੱਟ ਉਪਯੋਗਤਾ ਅਤੇ ਜ਼ਿਆਦਾ ਕੂੜਾ ਪੈਦਾ ਕਰਨ ਦੀ ਸਮਰੱਥਾ ਵਾਲੇ ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ 'ਤੇ ਪਾਬੰਦੀ ਸ਼ਾਮਲ ਹੈ।

ਕੂੜੇ ਅਤੇ ਵਿਵਸਥਿਤ ਪਲਾਸਟਿਕ ਦੀ ਰਹਿੰਦ-ਖੂੰਹਦ ਕਾਰਨ ਪਲਾਸਟਿਕ ਉਤਪਾਦਾਂ ਦਾ ਪ੍ਰਦੂਸ਼ਣ ਇੱਕ ਵਿਸ਼ਵਵਿਆਪੀ ਵਾਤਾਵਰਣ ਮੁੱਦਾ ਹੈ, ਜਿਸ ਦਾ ਤੁਰੰਤ ਸਮਾਧਾਨ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਆਮ ਤੌਰ 'ਤੇ ਵਾਤਾਵਰਣ ਪ੍ਰਣਾਲੀਆਂ ਅਤੇ ਖਾਸ ਤੌਰ 'ਤੇ ਸਮੁੰਦਰੀ ਵਾਤਾਵਰਣ 'ਤੇ ਮਾੜਾ ਪ੍ਰਭਾਵ ਪੈਂਦਾ ਹੈ (80% ਪਲਾਸਟਿਕ ਕੂੜਾ ਜ਼ਮੀਨੀ ਸਰੋਤਾਂ ਤੋਂ ਪੈਦਾ ਹੁੰਦਾ ਹੈ। 1950 ਤੋਂ ਹੁਣ ਤੱਕ 9.2 ਬਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਕੀਤਾ ਗਿਆ ਹੈ, ਜਿਸ ਵਿੱਚੋਂ  7 ਬਿਲੀਅਨ ਟਨ ਕੂੜਾ ਪੈਦਾ ਹੋਇਆ ਹੈ। ਹਰ ਸਾਲ, 400 ਮਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ, ਜਿਸ ਵਿੱਚੋਂ ਇੱਕ ਤਿਹਾਈ ਸਿੰਗਲ ਯੂਜ਼ ਉਤਪਾਦਾਂ ਲਈ ਹੁੰਦਾ ਹੈ ਅਤੇ ਲਗਭਗ 10 ਮਿਲੀਅਨ ਟਨ ਸਮੁੰਦਰ ਵਿੱਚ ਸੁੱਟਿਆ ਜਾਂਦਾ ਹੈ[1])।

ਸਿੰਗਲ-ਯੂਜ਼ ਪਲਾਸਟਿਕ ਉਤਪਾਦਾਂ ਨੂੰ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਦੁਆਰਾ "ਵੱਖ-ਵੱਖ ਕਿਸਮਾਂ ਦੇ ਉਤਪਾਦਾਂ ਲਈ ਇੱਕ ਅੰਬ੍ਰੇਲਾ ਸ਼ਬਦ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਜੋ ਆਮ ਤੌਰ 'ਤੇ ਸੁੱਟੇ ਜਾਣ ਜਾਂ ਰੀਸਾਈਕਲ ਕੀਤੇ ਜਾਣ ਤੋਂ ਪਹਿਲਾਂ ਇੱਕ ਵਾਰ ਵਰਤੇ ਜਾਂਦੇ ਹਨ"[2], ਜਿਸ ਵਿੱਚ ਭੋਜਨ ਪੈਕਿੰਗ, ਬੋਤਲਾਂ, ਸਟਰਾਅ, ਕੰਟੇਨਰ, ਕੱਪ, ਕਟਲਰੀ ਅਤੇ ਸ਼ਾਪਿੰਗ ਬੈਗ ਸ਼ਾਮਲ ਹਨ।

ਵਿਸ਼ਵ ਪੱਧਰ 'ਤੇ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਵਿੱਚ ਪ੍ਰਗਤੀ ਕੀਤੀ ਗਈ ਹੈ। ਧਿਆਨ ਦੇਣ ਯੋਗ ਕਾਰਵਾਈਆਂ ਵਿੱਚ ਸਥਾਈ ਜੈਵਿਕ ਪ੍ਰਦੂਸ਼ਕਾਂ 'ਤੇ ਸਟਾਕਹੋਮ ਕਨਵੈਨਸ਼ਨ, ਪਲਾਸਟਿਕ ਕੂੜੇ ਦੀ ਅੰਤਰ ਸਰਹੱਦੀ ਆਵਾਜਾਈ ਦੇ ਮੁੱਦੇ ਦਾ ਸਮਾਧਾਨ ਕਰਨ ਲਈ ਬੇਸਲ ਕਨਵੈਨਸ਼ਨ ਦੇ ਅਨੁਬੰਧਾਂ ਦੀਆਂ ਸੋਧਾਂ, ਖੇਤਰੀ ਸਮੁੰਦਰੀ ਸੰਮੇਲਨਾਂ ਦੇ ਤਹਿਤ ਸਮੁੰਦਰੀ ਕੂੜਾ ਕਾਰਜ ਯੋਜਨਾਵਾਂ ਅਤੇ ਅਤੇ ਸਮੁੰਦਰੀ ਜਹਾਜ਼ਾਂ ਤੋਂ ਸਮੁੰਦਰੀ ਕੂੜੇ ਲਈ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (ਆਈਐੱਮਓ) ਦੀ ਕਾਰਜ ਯੋਜਨਾ ਦੀ ਕਾਰਵਾਈ ਸ਼ਾਮਲ ਹੈ। 2014 ਤੋਂ ਯੂਐੱਨਈਏ ਸੰਕਲਪਾਂ ਦੀ ਇੱਕ ਲੜੀ ਨੇ ਵੀ ਚੁਣੌਤੀ ਦਾ ਟਾਕਰਾ ਕੀਤਾ ਹੈ ਅਤੇ ਸੰਭਾਵੀ ਸਮਧਾਨਾਂ ਦੀ ਪਹਿਚਾਣ ਕਰਨ ਲਈ ਯੂਐੱਨਈਏ 3 ਦੁਆਰਾ 2017 ਵਿੱਚ ਸਮੁੰਦਰੀ ਕੂੜੇ 'ਤੇ ਇੱਕ ਐਡ-ਹਾਕ ਓਪਨ-ਐਂਡ ਮਾਹਿਰ ਸਮੂਹ (ਏਐੱਚਈਜੀ) ਦੀ ਸਥਾਪਨਾ ਕੀਤੀ ਗਈ ਸੀ। ਇਸ ਨੇ ਆਪਣਾ ਕੰਮ 13 ਨਵੰਬਰ 2020 ਨੂੰ ਸਮਾਪਤ ਕੀਤਾ, ਜਿਸ ਵਿੱਚ "ਸਿੰਗਲ ਯੂਜ਼ ਪਲਾਸਟਿਕ ਸਮੇਤ ਪਲਾਸਟਿਕ ਦੀ ਗ਼ੈਰ-ਜ਼ਰੂਰੀ ਅਤੇ ਬਚਣਯੋਗ ਵਰਤੋਂ ਦੀ ਪਰਿਭਾਸ਼ਾ"[3] ਦੇ ਵਿਕਾਸ ਸਮੇਤ ਬਹੁਤ ਸਾਰੇ ਜਵਾਬ ਵਿਕਲਪਾਂ ਦਾ ਵੇਰਵਾ ਦਿੱਤਾ ਗਿਆ।

ਇਸ ਲਈ, ਖਾਸ ਤੌਰ 'ਤੇ ਸਿੰਗਲ-ਯੂਜ਼ ਪਲਾਸਟਿਕ ਉਤਪਾਦਾਂ ਦੀ ਸਾਡੀ ਖਪਤ ਨੂੰ ਘਟਾਉਣ ਅਤੇ ਵਿਕਲਪਕ ਸਮਾਧਾਨਾਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਮਾਰਚ 2019 ਵਿੱਚ, ਚੌਥੀ ਸੰਯੁਕਤ ਰਾਸ਼ਟਰ ਵਾਤਾਵਰਣ ਅਸੈਂਬਲੀ (ਯੂਐੱਨਈਏ-4), ਨੇ "ਐਡਰੈਸਿੰਗ ਸਿੰਗਲ-ਯੂਜ਼ ਪਲਾਸਟਿਕ ਉਤਪਾਦਾਂ ਦੇ ਪ੍ਰਦੂਸ਼ਣ" (ਯੂਐੱਨਈਪੀ/ਈਏ.4/ਆਰ.9) 'ਤੇ ਇੱਕ ਮਤਾ ਅਪਣਾਇਆ, ਜੋ "ਮੈਂਬਰ ਦੇਸ਼ਾਂ ਨੂੰ ਉਨ੍ਹਾਂ ਵਿਕਲਪਾਂ ਦੇ ਪੂਰੇ ਜੀਵਨ ਚੱਕਰ ਦੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿੰਗਲ-ਯੂਜ਼ ਪਲਾਸਟਿਕ ਉਤਪਾਦਾਂ ਦੇ ਵਾਤਾਵਰਣ ਅਨੁਕੂਲ ਵਿਕਲਪਾਂ ਦੀ ਪਛਾਣ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਢੁਕਵੀਆਂ ਕਾਰਵਾਈਆਂ ਕਰਨ ਲਈ ਉਤਸ਼ਾਹਿਤ ਕਰਦਾ ਹੈ। ਆਈਯੂਸੀਐੱਨ ਨੇ ਸਿੰਗਲ-ਯੂਜ਼ ਪਲਾਸਟਿਕ (ਡਬਲਿਊਸੀਸੀ 2020 ਆਰਈਐੱਸ 19 ਅਤੇ ਆਰਈਐੱਸ 69 ਅਤੇ 77) ਦੇ ਮੁੱਦੇ ਦੇ ਸਮਾਧਾਨ ਲਈ ਤਿੰਨ ਮਤੇ ਅਪਣਾਏ। ਪ੍ਰਸਤਾਵ 69 "ਮੈਂਬਰ ਦੇਸ਼ਾਂ ਨੂੰ 2025 ਤੱਕ ਸਿੰਗਲ-ਯੂਜ਼ ਪਲਾਸਟਿਕ ਉਤਪਾਦਾਂ ਦੁਆਰਾ ਸੁਰੱਖਿਅਤ ਖੇਤਰਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ, ਸੁਰੱਖਿਅਤ ਖੇਤਰਾਂ ਵਿੱਚ ਸਾਰੇ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਅੰਤਮ ਟੀਚੇ ਨਾਲ ਪਹਿਲਕਦਮੀ ਕਰਨ ਦੀ ਅਪੀਲ ਕਰਦਾ ਹੈ "।

ਸਿੰਗਲ-ਯੂਜ਼ ਪਲਾਸਟਿਕ ਉਤਪਾਦ, ਘੱਟ ਉਪਯੋਗਤਾ ਅਤੇ ਵੱਧ ਕੂੜਾ ਪੈਦਾ ਕਰਨ ਦੀ ਸੰਭਾਵਨਾ ਵਾਲੇ ਪਲਾਸਟਿਕ ਉਤਪਾਦਾਂ ਨੂੰ ਪੜਾਅਵਾਰ ਵਰਤੋਂ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ ਅਤੇ ਇੱਕ ਸਰਕੂਲਰ ਆਰਥਿਕ ਪਹੁੰਚ ਦੇ ਆਧਾਰ 'ਤੇ ਮੁੜ ਵਰਤੋਂ ਯੋਗ ਉਤਪਾਦਾਂ ਨਾਲ ਬਦਲਿਆ ਜਾਣਾ ਚਾਹੀਦਾ ਹੈ। ਇਸਦੇ ਹੱਲ ਮੌਜੂਦ ਹਨ ਅਤੇ ਸਪਸ਼ਟ ਤੌਰ 'ਤੇ ਚਿੰਨ੍ਹਤ ਕੀਤੇ ਗਏ ਹਨ [4] ਅਤੇ ਇਸ ਮੁੱਦੇ ਨਾਲ ਨਜਿੱਠਣ ਨਾਲ ਨਵੀਨਤਾ, ਪ੍ਰਤੀਯੋਗਤਾ ਅਤੇ ਰੋਜ਼ਗਾਰ ਸਿਰਜਣ ਦੇ ਨਵੇਂ ਮੌਕੇ ਮਿਲ ਸਕਦੇ ਹਨ। ਅਜਿਹੇ ਸਮਾਧਾਨਾਂ ਵਿੱਚ ਸ਼ਾਮਲ ਹੋ ਸਕਦੇ ਹਨ:

ਚੁਣੀਆਂ ਗਈਆਂ ਸਿੰਗਲ ਯੂਜ਼ ਪਲਾਸਟਿਕ ਵਸਤੂਆਂ 'ਤੇ ਪਾਬੰਦੀ, ਜਿੱਥੇ ਵਿਕਲਪ ਆਸਾਨੀ ਨਾਲ ਉਪਲਬਧ ਅਤੇ ਕਿਫਾਇਤੀ ਹਨ;

ਐਕਸਟੈਂਡਡ ਪ੍ਰੋਡਿਊਸਰ ਰਿਸਪੌਂਸੀਬਿਲਟੀ (ਈਪੀਆਰ) ਤਾਂ ਜੋ ਉਤਪਾਦਕ ਵਾਤਾਵਰਣ ਲਈ ਸਹੀ ਰਹਿੰਦ-ਖੂੰਹਦ ਪ੍ਰਬੰਧਨ ਲਈ ਜ਼ਿੰਮੇਵਾਰ ਹੋਣ;

ਮੁੜ ਵਰਤੋਂ ਨੂੰ ਉਤਸ਼ਾਹਿਤ ਕਰਨਾ, ਪਲਾਸਟਿਕ ਪੈਕੇਜਿੰਗ ਰਹਿੰਦ-ਖੂੰਹਦ ਦੀ ਰੀਸਾਈਕਲਿੰਗ ਦਾ ਘੱਟੋ-ਘੱਟ ਪੱਧਰ ਨਿਰਧਾਰਤ ਕਰਨਾ, ਰੀਸਾਈਕਲ ਕੀਤੇ ਪਲਾਸਟਿਕ ਸਮੱਗਰੀ ਦੀ ਵਰਤੋਂ;

ਵਿਸਤ੍ਰਿਤ ਉਤਪਾਦਕ ਜ਼ਿੰਮੇਵਾਰੀ (ਈਪੀਆਰ) ਦੀ ਪਾਲਣਾ ਦੀ ਜਾਂਚ / ਨਿਗਰਾਨੀ;

ਉਤਪਾਦਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੇ ਵਿਕਲਪ ਡਿਜ਼ਾਈਨ ਕਰਨ ਵਿੱਚ ਮਦਦ ਕਰਨ ਲਈ ਪ੍ਰੋਤਸਾਹਨ;

ਲੇਬਲਿੰਗ ਦੀਆਂ ਜ਼ਰੂਰਤਾਂ ਜੋ ਦਰਸਾਉਂਦੀਆਂ ਹਨ ਕਿ ਕੂੜੇ ਦਾ ਨਿਪਟਾਰਾ ਕਿਵੇਂ ਕੀਤਾ ਜਾਣਾ ਚਾਹੀਦਾ ਹੈ;

ਜਾਗਰੂਕਤਾ ਵਧਾਉਣ ਵਾਲੇ ਉਪਾਅ;

ਫਰਾਂਸ ਅਤੇ ਭਾਰਤ ਨੇ ਕੁਝ ਸਿੰਗਲ-ਯੂਜ਼ ਪਲਾਸਟਿਕ ਉਤਪਾਦਾਂ ਦੀ ਖਪਤ ਅਤੇ ਉਤਪਾਦਨ ਨੂੰ ਹੌਲੀ-ਹੌਲੀ ਘਟਾਉਣ ਅਤੇ ਖ਼ਤਮ ਕਰਨ ਲਈ ਆਪਣੀ ਵਚਨਬੱਧਤਾ ਦਾ ਨਵੀਨੀਕਰਨ ਕੀਤਾ ਅਤੇ ਹੇਠਾਂ ਦਿੱਤੇ ਅਨੁਸਾਰ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਕਦਮ ਚੁੱਕੇ ਹਨ:

ਫਰਾਂਸ ਨੇ ਜਨਵਰੀ 2021 ਤੋਂ, ਇੱਕ ਸਰਕੂਲਰ ਆਰਥਿਕਤਾ[5] ਦੇ ਅਧੀਨ ਅਤੇ ਯੂਰਪੀ ਯੂਨੀਅਨ ਸਿੰਗਲ-ਯੂਜ਼ ਪਲਾਸਟਿਕ ਡਾਇਰੈਕਟਿਵ [6] ਦੀ ਪਾਲਣਾ ਕਰਨ ਲਈ 10 ਫਰਵਰੀ 2020 ਦੇ ਕਾਨੂੰਨ ਦੇ ਤਹਿਤ, ਸਿੰਗਲ-ਯੂਜ਼ ਪਲਾਸਟਿਕ ਉਤਪਾਦਾਂ ਜਿਵੇਂ ਕਿ ਕਟਲਰੀ, ਪਲੇਟਾਂ, ਸਟ੍ਰਾਅ ਅਤੇ ਸਟਿੱਰਰਸ, ਪੀਣ ਵਾਲੇ ਪਦਾਰਥਾਂ ਲਈ ਕੱਪ, ਭੋਜਨ ਦੇ ਡੱਬੇ, ਗੁਬਾਰਿਆਂ ਲਈ ਸਟਿਕਸ, ਪਲਾਸਟਿਕ ਦੇ ਸਟਿਕਸ ਵਾਲੇ ਫੁੱਲਾਂ ਦੀ ਇੱਕ ਲੜੀ 'ਤੇ ਪਾਬੰਦੀ ਲਗਾ ਦਿੱਤੀ ਹੈ।  ਫਰਾਂਸ ਨੇ 2040 ਤੱਕ ਸਿੰਗਲ-ਯੂਜ਼ ਪਲਾਸਟਿਕ ਪੈਕੇਜਿੰਗ ਦੇ ਖ਼ਾਤਮੇ ਦਾ ਵੀ ਟੀਚਾ ਮਿੱਥਿਆ ਹੈ;

ਭਾਰਤ ਨੇ 12 ਅਗਸਤ 2021 ਨੂੰ ਹਲਕੇ ਵਜ਼ਨ ਵਾਲੇ ਪਲਾਸਟਿਕ ਦੇ ਥੈਲਿਆਂ, ਪਲਾਸਟਿਕ ਦੀਆਂ ਸਟਿਕਸ ਵਾਲੇ ਫੁੱਲਾਂ, ਗੁਬਾਰਿਆਂ ਲਈ ਪਲਾਸਟਿਕ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ-ਕ੍ਰੀਮ ਸਟਿਕਸ ਅਤੇ ਪੋਲੀਸਟੀਰੀਨ, ਪਲਾਸਟਿਕ ਦੀਆਂ ਪਲੇਟਾਂ, ਗਲਾਸ, ਕਟਲਰੀ (ਪਲਾਸਟਿਕ ਕਾਂਟੇ, ਚਮਚੇ, ਚਾਕੂ, ਟਰੇ), ਪਲਾਸਟਿਕ ਸਟਿੱਰਰ, ਆਦਿ  ਦੇ ਖਾਤਮੇ ਲਈ 1 ਜੁਲਾਈ 2022 ਤੱਕ ਘੱਟ ਉਪਯੋਗਤਾ ਅਤੇ ਉੱਚ ਕੂੜਾ ਕਰਨ ਦੀ ਸੰਭਾਵਨਾ ਵਾਲੀਆਂ ਚਿੰਨ੍ਹਤ ਸਿੰਗਲ-ਯੂਜ਼ ਪਲਾਸਟਿਕ ਵਸਤੂਆਂ ਨੂੰ ਪੜਾਅਵਾਰ ਵਰਤੋਂ ਬਾਹਰ ਕਰਨ ਲਈ ਨਿਯਮ ਲਿਆਂਦੇ ਹਨ।

ਫਰਾਂਸ ਘਰੇਲੂ ਪੈਕੇਜਿੰਗ ਲਈ 1993 ਤੋਂ ਵਿਸਤ੍ਰਿਤ ਉਤਪਾਦਕ ਜ਼ਿੰਮੇਵਾਰੀ ਸਕੀਮਾਂ ਨੂੰ ਲਾਗੂ ਕਰ ਰਿਹਾ ਹੈ ਅਤੇ 2023 ਤੋਂ ਕੇਟਰਿੰਗ ਪੈਕੇਜਿੰਗ 'ਤੇ, 2024 ਤੋਂ ਚਿਊਇੰਗ-ਗਮਸ 'ਤੇ ਅਤੇ 2025 ਤੋਂ ਉਦਯੋਗਿਕ ਅਤੇ ਵਪਾਰਕ ਪੈਕੇਜਿੰਗ ਅਤੇ ਮੱਛੀ ਫੜਨ 'ਤੇ ਈਪਰ ਵਿਕਸਿਤ ਕਰੇਗਾ।

ਭਾਰਤ ਨੇ 2016 ਵਿੱਚ ਪਲਾਸਟਿਕ ਪੈਕੇਜਿੰਗ ਰਹਿੰਦ-ਖੂੰਹਦ ਲਈ ਉਤਪਾਦਕਾਂ, ਆਯਾਤਕਾਂ ਅਤੇ ਬ੍ਰਾਂਡ ਮਾਲਕਾਂ 'ਤੇ ਵਿਸਤ੍ਰਿਤ ਉਤਪਾਦਕ ਜ਼ਿੰਮੇਵਾਰੀ ਲਾਜ਼ਮੀ ਕੀਤੀ।

ਭਾਰਤ ਨੇ ਫਰਵਰੀ 2022 ਵਿੱਚ ਪਲਾਸਟਿਕ ਪੈਕੇਜਿੰਗ 'ਤੇ ਵਿਸਤ੍ਰਿਤ ਉਤਪਾਦਕ ਜ਼ਿੰਮੇਵਾਰੀ ਲਈ ਦਿਸ਼ਾ-ਨਿਰਦੇਸ਼ਾਂ ਨੂੰ ਸੂਚਿਤ ਕੀਤਾ ਹੈ, ਜੋ (i) ਪਲਾਸਟਿਕ ਪੈਕੇਜਿੰਗ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀ ਰੀਸਾਈਕਲਿੰਗ, (ii) ਚਿੰਨ੍ਹਤ ਕੀਤੇ ਗਏ ਸਖ਼ਤ ਪਲਾਸਟਿਕ ਪੈਕੇਜਿੰਗ ਰਹਿੰਦ-ਖੂੰਹਦ ਦੀ ਮੁੜ ਵਰਤੋਂ ਅਤੇ (i) ਇਸ ਲਈ ਉਤਪਾਦਕਾਂ, ਆਯਾਤਕਾਂ ਅਤੇ ਬ੍ਰਾਂਡ ਮਾਲਕਾਂ ਨੂੰ ਅਮਲ ਯੋਗ ਟੀਚਿਆਂ  (iii) ਪਲਾਸਟਿਕ ਪੈਕੇਜਿੰਗ ਵਿੱਚ ਰੀਸਾਈਕਲ ਕੀਤੇ ਪਲਾਸਟਿਕ ਸਮੱਗਰੀ ਦੀ ਵਰਤੋਂ ਨੂੰ ਲਾਜ਼ਮੀ ਬਣਾਉਂਦਾ ਹੈ।

ਭਾਰਤ ਅਤੇ ਫਰਾਂਸ ਇਤਿਹਾਸਕ ਯੂਐੱਨਈਏ 5.2 ਪ੍ਰਸਤਾਵ ਦੇ ਅਨੁਸਾਰ, ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਇੱਕ ਅੰਤਰਰਾਸ਼ਟਰੀ ਕਾਨੂੰਨੀ ਤੌਰ 'ਤੇ ਲਾਜ਼ਮੀ ਕਦਮ ਲਈ ਵਿਚਾਰ ਵਟਾਂਦਰੇ ਨੂੰ ਮਜ਼ਬੂਤ ਕਰਨ ਲਈ ਹੋਰ ਸਮਾਨ ਸੋਚ ਵਾਲੇ ਦੇਸ਼ਾਂ ਨੂੰ ਰਚਨਾਤਮਕ ਤੌਰ 'ਤੇ ਸ਼ਾਮਲ ਕਰਨਗੇ।

***

ਡੀਐੱਸ/ਏਕੇ 


 



(Release ID: 1940100) Visitor Counter : 104