ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਆਂਧਰ ਪ੍ਰਦੇਸ਼ ਦੇ ਤਿਰੂਪਤੀ ਵਿੱਚ 2900 ਕਰੋੜ ਰੁਪਏ ਦੇ 3 ਐੱਨਐੱਚ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
Posted On:
13 JUL 2023 3:31PM by PIB Chandigarh
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਆਂਧਰ ਪ੍ਰਦੇਸ਼ ਦੇ ਤਿਰੂਪਤੀ ਵਿੱਚ 3 ਐੱਨਐੱਚ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲੰਬਾਈ 87 ਕਿਲੋਮੀਟਰ ਹੈ ਅਤੇ ਕੁੱਲ ਲਾਗਤ 2,900 ਕਰੋੜ ਰੁਪਏ ਹੈ।
ਪਹਿਲਾ ਉਪਕ੍ਰਮ ਐੱਨਐੱਚ-71 ਦਾ ਨਾਇਡੂਪਤੇ-ਤੁਰਪੂ (Naidupate-Turpu) ਕਨੁਪੁਰ ਸੈਕਸ਼ਨ ਹੈ, ਜਿਸ ਦੀ ਲੰਬਾਈ 35 ਕਿਲੋਮੀਟਰ ਹੈ ਅਤੇ ਇਸ ਨੂੰ 1,399 ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੈ। ਦੂਸਰਾ ਪ੍ਰੋਜੈਕਟ ਐੱਨਐੱਚ-516 ਡਬਲਿਊ ‘ਤੇ ਤੁਰਪੂ ਕਨੁਪੁਰ ਦੇ ਰਸਤੇ ਚਿੱਲਾਕੁਰੂ ਕਰਾਸ-ਕ੍ਰਿਸ਼ਨਾਪਟਨਮ ਪੋਰਟ ਸਾਊਥ ਗੇਟ ਸੈਕਸ਼ਨ ਹੈ, ਜਿਸ ਦੀ ਲੰਬਾਈ 36 ਕਿਲੋਮੀਟਰ ਹੈ ਅਤੇ ਲਾਗਤ 909 ਕਰੋੜ ਰੁਪਏ ਹੈ। ਤੀਸਰੀ ਪ੍ਰੋਜੈਕਟ ਵਿੱਚ ਐੱਨਐੱਚ-516 ਡਬਲਿਊ ਅਤੇ ਐੱਨਐੱਚ-67 ֹ’ਤੇ ਯੂਪੁਰੂ ਤੋਂ ਕ੍ਰਿਸ਼ਨਾਪਟਨਮ ਪੋਰਟ ਤੱਕ ਸਮਰਪਿਤ ਪੋਰਟ ਰੋਡ ਦਾ ਵਿਸਤਾਰ ਸ਼ਾਮਲ ਹੈ ਜਿਸ ਦੀ ਲੰਬਾਈ 16 ਕਿਲੋਮੀਟਰ ਹੈ ਅਤੇ ਲਾਗਤ ਮੁੱਲ 610 ਕਰੋੜ ਰੁਪਏ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਦਾ ਉਦੇਸ਼ ਕ੍ਰਿਸ਼ਨਾਪਟਨਮ ਪੋਰਟ ਤੱਕ ਨਿਰਵਿਘਨ ਅਤੇ ਸੁਰੱਖਿਅਤ ਕਨੈਕਟੀਵਿਟੀ ਸੁਵਿਧਾ ਪ੍ਰਦਾਨ ਕਰਨਾ ਹੈ, ਜਿਸ ਨਾਲ ਨੇਲੋਰ ਵਿੱਚ ਰਾਸ਼ਟਰੀ ਮਾਸਟਰ ਪਲਾਨ ਨੋਡਸ, ਇੰਡਸਟ੍ਰੀਅਲ ਨੋਡਸ ਅਤੇ ਐੱਸਈਜੈਡ ਤੱਕ ਤੇਜ਼ੀ ਨਾਲ ਪਹੁੰਚਣਾ ਸੰਭਵ ਹੋ ਸਕੇਗਾ। ਇਸ ਤੋਂ ਇਲਾਵਾ, ਇਨ੍ਹਾਂ ਪ੍ਰੋਜੈਕਟਾਂ ਨਾਲ ਤਿਰੂਪਤੀ ਸਥਿਤ ਸ਼੍ਰੀ ਬਾਲਾਜੀ ਮੰਦਿਰ ਅਤੇ ਸ੍ਰੀ ਕਾਲਹਸਤੀ ਵਿੱਚ ਸ਼੍ਰੀ ਸ਼ਿਵ ਮੰਦਿਰ ਜਿਹੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਵਿਧਾ ਵਧੇਗੀ। ਉਨ੍ਹਾਂ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਅਸੀਂ ਪੂਰੇ ਦੇਸ਼ ਵਿੱਚ ਤੇਜ਼, ਨਿਰਵਿਘਨ ਅਤੇ ਊਰਜਾ-ਕੁਸ਼ਲ ਗਤੀਸ਼ੀਲਤਾ ਸੁਨਿਸ਼ਚਿਤ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਾਂ।
ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼੍ਰੀਹਰੀਕੋਟਾ ਵਿਖੇ ਨੇਲਾਪਟੂ ਬਰਡ ਸੈਂਚੂਰੀ ਅਤੇ ਐੱਸਐੱਚਏਆਰ ਵਰਗੇ ਪ੍ਰਸਿੱਧ ਆਕਰਸ਼ਕ ਸਥਾਨਾਂ ਦੇ ਨਾਲ ਆਵਾਜਾਈ ਸੁਵਿਧਾ ਨੂੰ ਬਿਹਤਰ ਕਰਕੇ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਸ ਨਾਲ ਰੋਜ਼ਗਾਰ ਦੇ ਬਹੁਤ ਅਵਸਰਾਂ ਦੇ ਸਿਰਜਣ ਦੀ ਉਮੀਦ ਹੈ।
***********
ਐੱਮਜੇਪੀਐੱਸ
(Release ID: 1939516)
Visitor Counter : 128