ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਹਵਾਈ ਸੈਨਾ (IAF) ਹੜ੍ਹ ਪ੍ਰਭਾਵਿਤ ਰਾਜਾਂ ਵਿੱਚ ਲਗਾਤਾਰ ਰਾਹਤ ਕਾਰਜ ਚਲਾ ਰਹੀ ਹੈ

Posted On: 14 JUL 2023 1:45PM by PIB Chandigarh

1.  ਮੌਜੂਦਾ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ, ਭਾਰਤੀ ਹਵਾਈ ਸੈਨਾ (ਆਈਏਐੱਫ) ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਰਾਜਾਂ ਵਿੱਚ ਮਾਨਵੀ ਸਹਾਇਤਾ ਅਤੇ ਆਪਦਾ (ਆਫ਼ਤ) ਰਾਹਤ ਕਾਰਜਾਂ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ। ਪਿਛਲੇ 48 ਘੰਟਿਆਂ ਵਿੱਚ ਕੁੱਲ 40 ਉਡਾਣਾਂ ਭਰੀਆਂ ਗਈਆਂ ਹਨ, ਜਿਨ੍ਹਾਂ ਵਿੱਚ ਵਿਭਿੰਨ ਖੇਤਰਾਂ ਵਿੱਚ 126 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ 17 ਟਨ ਰਾਹਤ ਸਮੱਗਰੀ ਵੰਡੀ ਗਈ ਹੈ।

 

2.  ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੇ ਆਪ੍ਰੇਸ਼ਨ ਕੀਤੇ ਗਏ ਹਨ। ਪਿੰਡ ਨਿਹਾੜਾ, ਅਲਾਉਦੀਨ ਮਾਜਰਾ, ਬਿਸ਼ਨਗੜ੍ਹ, ਸੇਗਟਾ, ਭੁੰਨੀ, ਮੁਮਣੀ, ਸੇਗਤੀ ਅਤੇ ਜਨਸੂਈ ਦੇ ਲੋਕਾਂ ਨੂੰ ਐੱਮ-17 ਹੈਲੀਕਾਪਟਰਾਂ ਰਾਹੀਂ ਰਾਸ਼ਨ, ਤਰਪਾਲ ਦੀਆਂ ਚਾਦਰਾਂ, ਤਾਜ਼ਾ ਭੋਜਨ ਅਤੇ ਪਾਣੀ ਦੀਆਂ ਬੋਤਲਾਂ ਸਮੇਤ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ।

 

3.  ਏਅਰ ਵਾਰੀਅਰਜ਼ ਅਤੇ ਸਾਰੇ ਲੋੜੀਂਦੇ ਅਸਾਸੇ ਜਿਵੇਂ ਕਿ ਐੱਮ-17 ਅਤੇ ਚਿਨੂਕ  ਹੈਲੀਕਾਪਟਰ ਅਤੇ ਏਐੱਨ-32 ਅਤੇ ਸੀ-130 ਟ੍ਰਾਂਸਪੋਰਟ ਏਅਰਕ੍ਰਾਫਟ ਜ਼ਰੂਰੀ ਕਾਰਵਾਈਆਂ ਕਰਨ ਲਈ ਤਿਆਰ ਹਨ।

 

 ********

 

ਏਬੀਬੀ/ਆਈਐੱਨ/ਪੀਸੀ


(Release ID: 1939482) Visitor Counter : 139