ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਗਵਾਲੀਅਰ ਵਿੱਚ ਅਟਲ ਬਿਹਾਰੀ ਵਾਜਪੇਈ-ਭਾਰਤੀ ਸੂਚਨਾ ਟੈਕਨੋਲੋਜੀ ਅਤੇ ਪ੍ਰਬੰਧ ਸੰਸਥਾਨ ਦੀ ਚੌਥੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ

Posted On: 13 JUL 2023 5:12PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (13 ਜੁਲਾਈ, 2023) ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਅਟਲ ਬਿਹਾਰੀ ਵਾਜਪੇਈ-ਭਾਰਤੀ ਸੂਚਨਾ ਟੈਕਨੋਲੋਜੀ ਅਤੇ ਪ੍ਰਬੰਧਨ ਸੰਸਥਾਨ (ਏਬੀਵੀ-ਆਈਆਈਆਈਟੀਐੱਮ) ਦੀ ਚੌਥੀ ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਸੰਬੋਧਨ ਕੀਤਾ। ਇਸ ਅਵਸਰ ’ਤੇ, ਉਨ੍ਹਾਂ ਨੇ ਸੰਸਥਾਨ ਦੇ 500 ਬਿਸਤਰਿਆਂ ਵਾਲੇ ਬੁਆਏਜ਼ ਹੋਸਟਲ ਦਾ ਨੀਂਹ ਪੱਥਰ ਵੀ ਰੱਖਿਆ।

ਰਾਸ਼ਟਰਪਤੀ ਮਹੋਦਯ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮਾਜ ਦੇ ਉਨ੍ਹਾਂ ਲੋਕਾਂ ਬਾਰੇ ਸੋਚਣ ਜੋ ਵਿਕਾਸ ਯਾਤਰਾ ਵਿੱਚ ਪਿੱਛੇ ਰਹਿ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਪ੍ਰਤੀ ਫਰਜ਼ ਦੀ ਭਾਵਨਾ ਵੀ ਉਨ੍ਹਾਂ ਦੀ ਪ੍ਰਗਤੀ ਦੇ ਲਈ ਉਪਯੋਗੀ ਸਾਬਿਤ ਹੋਵੇਗੀ, ਕਿਉਂਕਿ ਦੂਸਰਿਆਂ ਦੀ ਮਦਦ ਕਰਨ ਨਾਲ ਉਨ੍ਹਾਂ ਦੀਆਂ ਸਮਰੱਥਾਵਾਂ ਦਾ ਵੀ ਵਿਕਾਸ  ਹੁੰਦਾ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਰਕਾਰ ਕਬਾਇਲੀ ਭਾਈਚਾਰਿਆਂ, ਮਹਿਲਾਵਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੀ ਭਲਾਈ ਦੇ ਲਈ ਕਈ ਕਦਮ ਉਠਾ ਰਹੀ ਹੈ, ਲੇਕਿਨ, ਇਹ ਸਮਾਜ ਦੇ ਹਰੇਕ ਵਿਅਕਤੀ, ਖਾਸ ਤੌਰ ’ਤੇ ਨੌਜਵਾਨਾਂ ਦਾ ਫਰਜ਼ ਹੈ ਕਿ ਉਹ ਸਮਾਜ ਦੇ ਹਸ਼ੀਏ ’ਤੇ ਮੌਜੂਦ ਅਤੇ ਕਮਜ਼ੋਰ ਵਰਗਾਂ ਦੇ ਵਿਕਾਸ ਦੇ ਲਈ ਕੰਮ ਕਰਨ। ਉਨ੍ਹਾਂ ਨੇ ਇਹ ਜਾਣ ਕੇ ਪ੍ਰਸੰਨਤਾ ਵਿਅਕਤ ਕੀਤੀ ਕਿ ਸਾਡਾ ਸਮਾਜ ਅਤੇ ਦੇਸ਼ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

ਰਾਸ਼ਟਰਪਤੀ ਨੇ ਮਹੋਦਯ ਨੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਦੇ ਨਾਲ ਅੱਗੇ ਵਧਦੇ ਰਹਿਣ ਦੀ ਤਾਕੀਦ ਕੀਤੀ । ਉਨ੍ਹਾਂ ਨੇ ਕਿਹਾ ਕਿ ਕੋਈ ਵੀ ਰੁਕਾਵਟ, ਕੋਈ ਵੀ ਚੁਣੌਤੀ ਉਨ੍ਹਾਂ ਨੂੰ ਆਪਣੇ ਟੀਚੇ ਹਾਸਲ ਕਰਨ ਤੋਂ ਨਹੀਂ ਰੋਕ ਸਕਦੀ। ਰਾਸ਼ਟਰਪਤੀ ਮਹੋਦਯ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਟੀਚੇ ਤੋਂ ਨਾ ਭਟਕਣ ਅਤੇ ਦੂਸਰਿਆਂ ਨੂੰ ਵੀ ਅੱਗੇ ਵਧਣ ਵਿੱਚ ਮਦਦ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਦ੍ਰਿੜ੍ਹ ਸੰਕਲਪ ਦੇ ਨਾਲ ਸਹੀ ਮਾਰਗ ਚੁਣਨ ਅਤੇ ਅੱਗੇ ਵਧਣ ਤਾਂ ਉਹ ਆਪਣੇ ਟੀਚੇ ਨੂੰ ਪ੍ਰਾਪਤ ਕਰ ਲੈਣਗੇ ਅਤੇ ਜੀਵਨ ਵਿੱਚ ਸੰਤੁਸ਼ਟੀ ਪ੍ਰਾਪਤ ਕਰ ਸਕਣਗੇ। ਰਾਸ਼ਟਰਪਤੀ ਮਹੋਦਯ ਨੇ ਕਿਹਾ ਕਿ ਕਿਸੇ ਵੀ ਨੌਕਰੀ ਤੋਂ ਵਿੱਤੀ ਲਾਭ ਮਹੱਤਵਪੂਰਨ ਹੈ, ਲੇਕਿਨ ਨੌਕਰੀ ਤੋਂ ਸੰਤੁਸ਼ਟੀ ਉਸ ਤੋਂ ਵੀ ਅਧਿਕ ਮਹੱਤਵਪੂਰਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੁਦ ਨੂੰ ਪ੍ਰਸ਼ਨ ਕਰਦੇ ਰਹਿਣ ਅਤੇ ਜੀਵਨ ਭਰ ਸੁਧਾਰ ਕਰਦੇ ਰਹਿਣ ਦਾ ਮਸ਼ਵਰਾ ਦਿੱਤਾ।

ਰਾਸ਼ਟਰਪਤੀ ਮਹੋਦਯ ਨੇ ਇਹ ਜਾਣ ਕੇ ਪ੍ਰਸੰਨਤਾ ਵਿਅਕਤ ਕੀਤੀ ਕਿ ਗਵਾਲੀਅਰ ਦੇ ਭਾਰਤੀ ਸੂਚਨਾ ਟੈਕਨੋਲੋਜੀ ਅਤੇ ਪ੍ਰਬੰਧਨ ਸੰਸਥਾਨ (ਆਈਆਈਆਈਟੀਐੱਮ) ਦੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਚੰਗੀਆਂ ਕੰਪਨੀਆਂ ਵਿੱਚ ਰੋਜ਼ਗਾਰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਨਹੀਂ ਮਿਲਿਆ ਹੈ ਉਨ੍ਹਾਂ ਦੀ ਸਮਰੱਥਾ ਕਿਸੇ ਵੀ ਮਾਇਨੇ ਵਿੱਚ ਘੱਟ ਨਹੀਂ ਹੈ ਅਤੇ ਉਨ੍ਹਾਂ ਨੂੰ ਵੀ ਭਵਿੱਖ ਵਿੱਚ ਨੌਕਰੀ ਦੇ ਅਣਗਿਣਤ ਅਵਸਰ ਮਿਲਣਗੇ।

ਰਾਸ਼ਟਰਪਤੀ ਮਹੋਦਯ ਨੇ ਇਹ ਜਾਣ ਕੇ ਪ੍ਰਸੰਨਤਾ ਵਿਅਕਤ ਕੀਤੀ ਕਿ ਗਵਾਲੀਅਰ ਦਾ ਭਾਰਤੀ ਸੂਚਨਾ ਟੈਕਨੋਲੋਜੀ ਅਤੇ ਪ੍ਰਬੰਧਨ ਸੰਸਥਾਨ (ਆਈਆਈਆਈਟੀਐੱਮ) ਉੱਚ ਸਿੱਖਿਆ ਅਤੇ ਖੋਜ ਵਿੱਚ ਉੱਤਮਤਾ ਦਾ ਕੇਂਦਰ ਬਣਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਮਹੱਤਵ ਦਾ ਸੰਸਥਾਨ ਹੋਣ ਦੇ ਫਲਸਰੂਪ ਇਸ ਸੰਸਥਾਨ ਦਾ ਫਰਜ਼ ਹੈ ਕਿ ਉਹ ਭਾਰਤ ਨੂੰ ਅੱਗੇ ਵਧਾਉਣ ਦੇ ਲਈ ਨਵੀਨ ਪ੍ਰਯਾਸ ਕਰਨ ਅਤੇ ਵਿਦਿਆਰਥੀਆਂ ਨੂੰ ਅਪਣੇ ਵਿਚਾਰਾਂ ਅਤੇ ਕਾਰਜਾਂ ਦੇ ਮਾਧਿਅਮ ਰਾਹੀਂ ਦੇਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਖੋਜਣ ਦੇ ਲਈ ਤਿਆਰ ਕਰਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਡੇ ਸੰਸਥਾਨ, ਵਿਦਿਆਰਥੀ ਅਤੇ ਉਦਯੋਗ ਭਾਰਤ ਨੂੰ ਦੁਨੀਆ ਦਾ ਸਭ ਤੋਂ ਬੜਾ ਟੈਕਨੋਲੋਜੀ ਕੇਂਦਰ ਬਣਾਉਣ ਦੇ ਲਈ ਮਿਲ ਕੇ ਕੰਮ ਕਰਨਗੇ।

ਰਾਸ਼ਟਰਪਤੀ ਮਹੋਦਯ ਦਾ ਭਾਸ਼ਣ ਦੇਖਣ ਦੇ ਲਈ ਕ੍ਰਿਪਾ ਇੱਥੇ ਕਲਿੱਕ ਕਰੋ -

 

 

***

ਡੀਐੱਸ/ਏਕੇ



(Release ID: 1939410) Visitor Counter : 125