ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਨੈਸ਼ਨ-ਵਾਈਡ ਪਲਾਂਟੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ
ਇਹ ਪਹਿਲ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸ਼ੁਰੂ ਗ੍ਰੀਨ ਇੰਡੀਆ ਮਿਸ਼ਨ ਦੇ ਅਨੁਕੂਲ ਹੈ ਜਿਸ ਦਾ ਟੀਚਾ ਸਾਡੇ ਰਾਸ਼ਟਰੀ ਰਾਜਮਾਰਗਾਂ ਨੂੰ ਵਾਤਾਵਰਣ ਦੇ ਅਨੁਕੂਲ ਟਿਕਾਊ ਗ੍ਰੀਨ ਹਾਈਵੇਅ ਵਿੱਚ ਤਬਦੀਲ ਕਰਨਾ ਹੈ: ਸ਼੍ਰੀ ਨਿਤਿਨ ਗਡਕਰੀ
Posted On:
12 JUL 2023 7:04PM by PIB Chandigarh
ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਆਂਧਰ ਪ੍ਰਦੇਸ਼ ਦੇ ਤਿਰੂਪਤੀ ਵਿੱਚ ਨੈਸ਼ਨ-ਵਾਈਡ ਪਲਾਂਟੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ।
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ, ਐੱਨਐੱਚਏਆਈ ਨੇ ਐੱਨਐੱਚਏਆਈ ਲੈਂਡ ਪਾਰਸਲਾਂ, ਟੋਲ ਪਲਾਜ਼ਾ ਅਤੇ ਅੰਮ੍ਰਿਤ ਸਰੋਵਰਾਂ ਸਮੇਤ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ-ਕਿਨਾਰੇ 300 ਤੋਂ ਵਧ ਚਿਨ੍ਹਿਤ ਸਥਾਨਾਂ ’ਤੇ ਇਕੱਠੇ ਪੌਧੇ ਲਗਾਉਣ ਦੇ ਰਾਹੀਂ ਇੱਕ ਦਿਨ ਵਿੱਚ 2.75 ਲੱਖ ਤੋਂ ਵੱਧ ਪੌਦੇ ਲਗਾਉਣ ਵਾਲੇ ਇਸ ਅਭਿਯਾਨ ਵਿੱਚ ਜਨ ਪ੍ਰਤੀਨਿਧੀਆਂ, ਸਿਵਲ ਸੁਸਾਇਟੀਆਂ, ਗੈਰ ਸਰਕਾਰੀ ਸੰਗਠਨਾਂ ਅਤੇ ਵਿਦਿਆਰਥੀਆਂ ਦੀ ਸਹਿਭਾਗਿਤਾ ਦੇਖੀ ਗਈ।
ਆਪਣੇ ਸੰਬੋਧਨ ਵਿੱਚ ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਪਹਿਲ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸ਼ੁਰੂ ਗ੍ਰੀਨ ਇੰਡੀਆ ਮਿਸ਼ਨ (ਜੀਆਈਐੱਮ) ਦੇ ਅਨੁਕੂਲ ਹੈ ਜਿਸ ਦਾ ਟੀਚਾ ਸਾਡੇ ਰਾਸ਼ਟਰੀ ਰਾਜ ਮਾਰਗਾਂ ਨੂੰ ਵਾਤਾਵਰਣ ਦੇ ਅਨੁਕੂਲ ਟਿਕਾਊ ਗ੍ਰੀਨ ਹਾਈਵੇਅ ਵਿੱਚ ਤਬਦੀਲ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਾਡੀ ਪ੍ਰਤੀਬੱਧਤਾ ਅਟੁੱਟ ਹੈ ਕਿਉਂਕਿ ਅਸੀਂ ਸੜਕ ਪ੍ਰੋਜੈਕਟਾਂ ਦੌਰਾਨ ਕੱਟੇ ਗਏ ਹਰੇਕ ਰੁੱਖ ਦੀ ਭਰਪਾਈ ਉਸ ਦੀ ਦੁੱਗਣੀ ਸੰਖਿਆ ਵਿੱਚ ਰੁੱਖ ਲਗਾ ਕੇ ਕਰਨ ਦੇ ਯਤਨ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਅਸੀਂ ਪੂਰੀ ਤਰ੍ਹਾਂ ਨਾਲ ਵਿਕਸਿਤ ਅਤੇ ਵੱਡੇ ਰੁੱਖਾਂ ਨੂੰ ਟ੍ਰਾਂਸਫਰ ਕਰਨ ਵਿੱਚ ਸਫ਼ਲਤਾ ਅਰਜਿਤ ਕੀਤੀ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਪਹਿਲ ਜਲਵਾਯੂ ਪਰਿਵਰਤਨ ਨਾਲ ਪੈਦਾ ਚੁਣੌਤੀਆਂ ਲਈ ਇੱਕ ਠੋਸ ਉਪਾਅ ਹੈ, ਕਿਉਂਕਿ ਇਹ ਇਕੱਠੇ ਹੀ ਕਾਰਬਨ ਦੇ ਨਿਕਾਸ ਵਿੱਚ ਕਮੀ ਲਿਆਉਂਦੀ ਹੈ ਅਤੇ ਨਾਲ-ਨਾਲ ਵਾਤਾਵਰਣ ਦੇ ਅਨੁਕੂਲ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਵੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਲਾਂਟੇਸ਼ਨ ਅਤੇ ਟ੍ਰਾਂਸਪਲਾਂਟੇਸ਼ਨ ਰਾਸ਼ਟਰੀ ਰਾਜਮਾਰਗ ਵਿਕਾਸ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰੁੱਖਾਂ ਦੀ ਜੀਓਟੈਗਿੰਗ ਨੂੰ ਵੀ ਬਹੁਤ ਮਹੱਤਵ ਦਿੱਤਾ ਜਾ ਰਿਹਾ ਹੈ ਜਿਸ ਨਾਲ ਇਨ੍ਹਾਂ ਰੁੱਖਾਂ ਦੀ ਪ੍ਰਗਤੀ ਅਤੇ ਵਾਧੇ ਦੀ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਨੇ ਪਲਾਂਟੇਸ਼ਨ ਡਰਾਈਵ ਦੇ ਟਿਕਾਊ ਅਤੇ ਦੀਰਘਕਾਲੀ ਪ੍ਰਭਾਵ ਲਈ ਲੋਕਾਂ ਨੂੰ ਅੱਗੇ ਆਉਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਵੀ ਅਪੀਲ ਕੀਤੀ।
ਸੜਕ ਆਵਾਜਾਈ ਅਤੇ ਰਾਜਮਾਰਗ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ. ਵੀ.ਕੇ.ਸਿੰਘ ਅਤੇ ਐੱਨਐੱਚਏਆਈ ਦੇ ਪ੍ਰਧਾਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਵੀ ਗਾਜ਼ੀਆਬਾਦ ਦੇ ਡਾਸਨਾ ਵਿੱਚ ਈਸਟਰਨ ਪੈਰੀਫੇਰਲ ਐਕਸਪ੍ਰੈੱਸਵੇਅ ਇੰਟਰਚੇਂਜ ਦੇ ਨੇੜੇ ਪੌਦੇ ਲਗਾਏ।
ਪਲਾਂਟੇਸ਼ਨ ਐਕਸ਼ਨ ਪਲਾਨ ਹਾਈਵੇਅ ਡਿਵੈਲਪਮੈਂਟ ਪ੍ਰੋਗਰਾਮ ਦਾ ਫੋਕਸ ਖੇਤਰ ਹੈ। ਜਿਸ ਦੇ ਤਹਿਤ ਸਥਾਨਕ ਸਵਦੇਸ਼ੀ ਬੂਟੇ (ਝਾੜੀਆਂ) ਅਤੇ ਰੁੱਖ ਸੜਕ ਦੇ ਕਿਨਾਰੇ ਦੇ ਸਥਾਨਾਂ ਅਤੇ ਮੱਧ ਭੂਮੀ (ਦਰਮਿਆਨੀ ਜ਼ਮੀਨ)ਜਾਂ ਆਰਓਡਬਲਿਊ ਦੀ ਵਾਧੂ ਜ਼ਮੀਨ ’ਤੇ ਲਗਾਏ ਜਾਂਦੇ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਗ੍ਰੀਨ ਹਾਈਵੇਅ ਪਾਲਿਸੀ-2015 ਜਾਰੀ ਕੀਤੀ। ਇਸ ਆਦੇਸ਼ ਦੇ ਤਹਿਤ ਐੱਨਐੱਚਏਆਈ ਨੇ ਸਲਾਨਾ ਪਲਾਂਟੇਸ਼ਨ ਐਕਸ਼ਨ ਪਲਾਨ ਦੇ ਹਿੱਸੇ ਵਜੋਂ 2016-17 ਤੋਂ 2022-23 ਤੱਕ 3.46 ਕਰੋੜ ਪੌਦੇ ਲਗਾਏ ਹਨ। ਮੌਜੂਦਾ ਸਾਲ ਵਿੱਚ, 56 ਲੱਖ ਤੋਂ ਵਧ ਪੌਦੇ ਲਗਾਏ ਜਾਣ ਦਾ ਪ੍ਰਸਤਾਵ ਹੈ ਜਿਸ ਦੀ ਸ਼ੁਰੂਆਤ ਇਸ ਮਾਨਸੂਨ ਸੀਜ਼ਨ ਤੋਂ ਹੋ ਵੀ ਚੁੱਕੀ ਹੈ।
ਪਲਾਂਟੇਸ਼ਨ ਅਤੇ ਹੋਰ ਜੋ ਸਬੰਧਿਤ ਗਤੀਵਿਧੀਆਂ, ਜਿਨ੍ਹਾਂ ਨੂੰ ਐੱਨਐੱਚਏਆਈ ਨੇ ਸ਼ੁਰੂ ਕੀਤਾ ਹੈ, ਉਹ ਪ੍ਰਧਾਨ ਮੰਤਰੀ ਦੇ ਵਿਜ਼ਨ ਅਰਥਾਤ ਮਿਸ਼ਨ ਲਾਈਫ, ਵਾਤਾਵਰਣ ਦੇ ਲਈ ਲਾਈਫਸਟਾਇਲ, ਜਿਸ ਦਾ ਸਬੰਧ ਵਿਅਕਤੀਗਤ ਮਨੁੱਖੀ ਵਿਵਹਾਰ ਨੂੰ ਗਲੋਬਲ ਕਲਾਈਮੇਟ ਐਕਸ਼ਨ ਪਲਾਨ ਨੂੰ ਸਭ ਤੋਂ ਅੱਗੇ ਲਿਆਉਣਾ ਹੈ, ਦੇ ਅਨੁਰੂਪ ਹੈ। ਆਪਣੇ ਟਿਕਾਊ ਯਤਨ ਰਾਹੀਂ, ਐੱਨਐੱਚਏਆਈ ਦੀ ਯੋਜਨਾ ਇੱਕ ਅਜਿਹੇ ਈਕੋਸਿਸਟਮ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਹੈ ਜੋ ਵਾਤਾਵਰਣ ਲਈ ਅਨੁਕੂਲ ਵਿਵਹਾਰ ਨੂੰ ਮਜ਼ਬੂਤ ਕਰੇ ਅਤੇ ਇਸ ਨੂੰ ਆਤਮਨਿਰਭਰ ਬਣਾਉਣ ਵਿੱਚ ਸਮਰੱਥ ਹੋਵੇ।
ਐੱਨਐੱਚਏਆਈ ਵਾਤਾਵਰਣ ਦੇ ਅਨੁਕੂਲ ਰਾਸ਼ਟਰੀ ਰਾਜਮਾਰਗ ਦਾ ਵਿਕਾਸ ਕਰਨ ਲਈ ਸਮੇਂ-ਸਮੇਂ ’ਤੇ ਪਲਾਂਟੇਸ਼ਨ ਅਭਿਯਾਨ ਦਾ ਆਯੋਜਨ ਕਰਦਾ ਰਿਹਾ ਹੈ। ਇਸ ਦਾ ਉਦੇਸ਼ ਰਾਜ ਆਜੀਵਿਕਾ ਮਿਸ਼ਨਾਂ (ਐੱਸਆਰਐੱਲਐੱਮ) ਅਤੇ ਵਣ ਅਤੇ ਬਾਗਬਾਨੀ ਮਾਹਿਰਾਂ ਦੇ ਰਾਹੀਂ ਰਿਆਇਤਾਂ ਪਾਉਣ ਵਾਲੇ, ਰਾਜ ਸਰਕਾਰਾਂ ਦੀਆਂ ਏਜੰਸੀਆਂ, ਪ੍ਰਾਈਵੇਟ ਪਲਾਂਟੇਸ਼ਨ ਏਜੰਸੀਆਂ ਨੂੰ ਸ਼ਾਮਲ ਕਰਨ ਦੇ ਜ਼ਰੀਏ ਸਮੂਹਿਕ ਤੌਰ ’ਤੇ ਰਾਸ਼ਟਰੀ ਰਾਜ ਮਾਰਗਾਂ ਨੂੰ ਪਲਾਂਟੇਸ਼ਨ ਨਾਲ ਪੂਰਨ ਕਰ ਦੇਣਾ ਹੈ।
******
ਐੱਮਜੇਪੀਐੱਸ
(Release ID: 1939232)
Visitor Counter : 113