ਜਲ ਸ਼ਕਤੀ ਮੰਤਰਾਲਾ

ਨਮਾਮੀ ਗੰਗੇ ਦੀ ਵੈਬੀਨਾਰ ਸੀਰੀਜ਼ ‘ਇਗਨਾਇਟਿੰਗ ਯੰਗ ਮਾਈਂਡਸ: ਰੀਜੁਵਿਨੇਟਿੰਗ ਰਿਵਰਸ’ ਗਲੋਬਲ ਪੱਧਰ ’ਤੇ ਪਹੁੰਚੀ


ਇਗਨਾਇਟਿੰਗ ਯੰਗ ਮਾਈਂਡਸ: ਏ ਗਲੋਬਲ ਕੈਂਪੇਨ’ ਦਾ ਉਦੇਸ਼ ਭਵਿੱਖ ਦੀ ਗਲੋਬਲ ਸਥਿਰਤਾ ਦੀ ਅਗਵਾਈ ਨਿਰਮਾਣ ਲਈ ਯੰਗ ਵਾਟਰ ਸਸਟੇਨਰਸ ਦੀ ਭਾਗੀਦਾਰੀ ਨੂੰ ਸੱਦਾ ਦੇਣਾ ਹੈ

ਰਾਸ਼ਟਰੀ ਸਵੱਛਤਾ ਗੰਗਾ ਮਿਸ਼ਨ ਦੇ ਡਾਇਰੈਕਟਰ ਜਨਰਲ ਨੇ ਯੁਵਾ ਪੀੜ੍ਹੀ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਜਲ ਸੰਭਾਲ ਅਤੇ ਨਦੀ ਵਿਕਾਸ ਦੇ ਬਾਰੇ ਵਿੱਚ ਮਾਲਕੀ ਦੀ ਭਾਵਨਾ ਪੈਦਾ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ

Posted On: 10 JUL 2023 11:23AM by PIB Chandigarh

ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਦੀ ਵੈਬੀਨਾਰ ਸੀਰੀਜ਼ ‘ਇਗਨਾਇਟਿੰਗ ਯੰਗ ਮਾਈਂਡਸ: ਰੀਜੁਵਿਨੇਟਿੰਗ ਰਿਵਰਸ’ ਗਲੋਬਲ ਪੱਧਰ ’ਤੇ ਪਹੁੰਚ ਗਈ ਹੈ। ਇਸ ਵੈਬੀਨਾਰ ਸੀਰੀਜ਼ ਦੇ 13ਵੇਂ ਸੰਸਕਰਣ ਦਾ ਨਾਮ ਹੁਣ ‘ਇਗਨਾਇਟਿੰਗ ਯੰਗ ਮਾਈਂਡਸ: ਏ ਗਲੋਬਲ ਕੈਂਪੇਨ’ ਹੋ ਗਿਆ ਹੈ। ਯੰਗ ਵਾਟਰ ਸਸਟੇਨਰਜ਼ ਵਿੱਚੋਂ ਭਵਿੱਖ ਦੀ ਗਲੋਬਲ ਸਥਿਰਤਾ ਦੇ ਅਗਵਾਈ ਨਿਰਮਾਣ ਦੇ ਲਈ ਭਾਗੀਦਾਰੀ ਦਾ ਸੱਦਾ ਕਰਨ ਦੇ ਉਦੇਸ਼ ਦੇ ਨਾਲ ਏਪੀਏਸੀ ਨਿਊਜ਼ ਨੈੱਟਵਰਕ ਦੇ ਸਹਿਯੋਗ ਨਾਲ 8 ਜੁਲਾਈ 2023 ਨੂੰ ਇਸ ਦਾ ਵਰਚੁਅਲੀ ਆਯੋਜਨ ਕੀਤਾ ਗਿਆ ਸੀ। ਇਸ ਵੈਬੀਨਾਰ ਦਾ ਵਿਸ਼ਾ ਜਲ ਸੰਭਾਲ ਸੀ। ਇਸ ਵਿਸ਼ੇਸ਼ ਸੈਸ਼ਨ ਵਿੱਚ ਸਥਾਈ ਜਲ ਪ੍ਰਬੰਧਨ ਅਤੇ ਨਦੀ ਵਿਕਾਸ ਸੁਨਿਸ਼ਚਿਤ ਕਰਨ ਲਈ ਯੂਨੀਵਰਸਿਟੀਆਂ ਦੇ ਸਹਿਯੋਗ ਅਤੇ ਭਾਏਚਾਰੇ ਦੀ ਭਾਗੀਦਾਰੀ ਦੇ ਨਾਲ ਮੀਂਹ ਦੇ ਪਾਣੀ ਦੀ ਸੰਭਾਲ ਲਈ ਤਤਕਾਲੀ ਜ਼ਰੂਰਤ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੇ ਡਾਇਰੈਕਟਰ ਜਨਰਲ ਸ਼੍ਰੀ. ਜੀ. ਅਸ਼ੋਕ ਕੁਮਾਰ ਨੇ ਇਸ ਵੈਬੀਨਾਰ ਦੀ ਪ੍ਰਧਾਨਗੀ ਕੀਤੀ। ਇਸ ਸੈਸ਼ਨ ਦੇ ਪੈਨਲਲਿਸਟਾਂ ਵਿੱਚ ਸ਼੍ਰੀ ਬੀ.ਐੱਸ. ਯਾਦਵ, ਚਾਂਸਲਰ, ਆਈਈਐੱਸ ਯੂਨੀਵਰਸਿਟੀ, ਡਾ.ਨਾਰਾਇਣ ਸ਼ੇਨੋਏ ਐੱਸ, ਵਾਈਸ ਚਾਂਸਲਰ, ਮਣੀਪਾਲ ਅਕੈਡਮੀ ਆਵ੍ ਹਾਇਰ ਐਜੂਕੇਸ਼ਨ, ਡਾ. ਨੀਨਾ ਸਿੰਘ ਜ਼ੁਤਸ਼ੀ, ਪ੍ਰੋਫੈਸਰ ਅਤੇ ਡੀਨ ਅਕਾਦਮਿਕ, ਵਰਲਡ ਯੂਨੀਵਰਸਿਟੀ ਆਵ੍ ਡਿਜਾਈਨ ਅਤੇ ਸ਼੍ਰੀ ਅਰਪਣ ਸਟੀਫ਼ਨ, ਬਹਿਰੀਨ-ਈ-ਲਰਨਿੰਗ ਮਾਹਿਰ, ਅਰਬੀ ਗਲਫ਼ ਯੂਨੀਵਰਸਿਟੀ ਸ਼ਾਮਲ ਸਨ।

ਆਪਣੇ ਮੁੱਖ ਭਾਸ਼ਣ ਵਿੱਚ ਐੱਨਐੱਮਸੀਜੀ ਦੇ ਡਾਇਰੈਕਟਰ ਜਨਰਲ ਨੇ ਪਾਣੀ ਦੀ ਸੰਭਾਲ ਅਤੇ ਨਦੀ ਵਿਕਾਸ ਦੇ ਬਾਰੇ ਗਹਿਣ ਪ੍ਰਯਾਸ ਕੀਤੇ ਜਾਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜਲ ਸੰਸਾਧਨਾਂ ਦੀ ਸਥਿਰਤਾ ਅਤੇ ਉਨ੍ਹਾਂ ਦੇ ਪ੍ਰਤੀ ਸਨਮਾਨ ਸੁਨਿਸ਼ਚਿਤ ਕਰਨ ਲਈ ਸਮੂਹਿਕ ਅੰਦੋਲਨ ਅਤੇ ਨਾਗਰਿਕ ਜ਼ਿੰਮੇਦਾਰੀ ਦਾ ਸੱਦਾ ਦਿੰਦੇ ਹੋਏ ਜਨਤਕ ਭਾਗੀਦਾਰੀ ਦੀ ਜ਼ਰੂਰੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੇਸ਼ ਵਿੱਚ ਵਰਖਾ ਦੌਰਾਨ ਸਥਾਨਕ ਅਤੇ ਅਸਥਾਈ ਪਰਿਵਰਤਨ ਦਾ ਉਪਯੋਗ ਕਰਨ ਲਈ ਜਲ ਸੰਸਾਧਨਾਂ ਦੇ ਪ੍ਰਭਾਵੀ ਪ੍ਰਬੰਧਨ ਦੇ ਬਾਰੇ ਜ਼ੋਰ ਦਿੱਤਾ।

ਨਮਾਮੀ ਗੰਗਾ ਦਾ ਦਾਇਰਾ ਗੰਗਾ ਨਦੀ ਅਤੇ ਇਸ ਦੀ ਸਹਾਇਕ ਨਦੀਆਂ ਤੱਕ ਫੈਲਿਆ ਹੋਇਆ ਹੈ ਅਤੇ ਗੰਗਾ ਬੇਸਿਨ ਵਿੱਚ ਕੀਤੇ ਗਏ ਕੰਮਾਂ ਦਾ ਪ੍ਰਭਾਵ ਪਾਣੀ ਦੀ ਗੁਣਵੱਤਾ ਅਤੇ ਜੈਵ ਵਿਭਿੰਨਤਾ ਵਿੱਚ ਹੋਏ ਮਹੱਤਵਪੂਰਨ ਸੂਧਾਰਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਜਿਸ ਦਾ ਉਦਾਹਰਣ ਗੰਗਾ ਡਾਲਫਿਨ, ਉਦਬਿਲਾਵ ਵਰਗੀਆਂ ਜਲ-ਪ੍ਰਜਾਤੀਆਂ ਦੀ ਲਗਾਤਾਰ ਵਧਦੀ ਸੰਖਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਦੁਆਰਾ ਐੱਨਐੱਮਸੀਜੀ ਦੇ ਪ੍ਰਯਾਸਾਂ ਨੂੰ ਮਾਨਤਾ ਦੇਣ ਨਾਲ ਜਲ ਸੰਭਾਲ ਦੇ ਲਈ ਇਸ ਮਿਸ਼ਨ ਦੀ ਵਿਸ਼ੇਸ਼ ਸਥਿਤੀ ਅਤੇ ਪ੍ਰਤੀਬੱਧਤਾ ਅਤੇ ਅਧਿਕ ਮਜ਼ਬੂਤ ਹੋਈ ਹੈ। ਅੰਤਰਰਾਸ਼ਟਰੀ ਹਿਤਧਾਰਕਾਂ ਤੋਂ ਪ੍ਰਾਪਤ ਹੋਈ ਸਕਾਰਾਤਮਕ ਮਾਨਤਾ ਨਮਾਮੀ ਗੰਗੇ ਦੇ ਪ੍ਰਭਾਵ ਨੂੰ ਰੇਖਾਂਕਿਤ ਕਰਦੀ ਹੈ। ਸਾਲ 2019 ਦੇ ਕੁੰਭ ਮੇਲੇ ਵਿੱਚ 20 ਕਰੋੜ ਤੋਂ ਵਧ ਲੋਕਾਂ ਦੀ ਭਾਗੀਦਾਰੀ, ਦੇਸ਼ ਵਿੱਚ ਨਦੀ ਵਿਕਾਸ ਦੇ ਪ੍ਰਯਾਸਾਂ ਬਾਰੇ ਜਨਤਾ ਦੀ ਜਾਗਰੂਕਤਾ ਅਤੇ ਭਾਗੀਦਾਰੀ ਦੀ ਪ੍ਰਤੀਕ ਹੈ।

ਉਨ੍ਹਾਂ ਨੇ ਕਿਹਾ ਕਿ 5 ਆਰ-ਘੱਟ (ਰੀਡਿਊਸ),  ਮੁੜ ਉਪਯੋਗ (ਰੀਯੂਜ਼), ਰੀਸਾਈਕਲ, ਰਿਚਾਰਜ ਅਤੇ ਸਨਮਾਨ (ਰਿਸਪੈਕਟ) ਦੀ ਵਿਸ਼ੇਸ਼ ਤੌਰ ’ਤੇ ਖੇਤੀਬਾੜੀ ਖੇਤਰ ਵਿੱਚ ਪਾਣੀ ਦੀ ਕਮੀ ਨਾਲ ਨਜਿੱਠਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਹੈ। ਏਸ਼ੀਆ ਖੇਤਰ ਵਿੱਚ ਜਲ ਉਪਯੋਗ ਦੀ ਕੁਸ਼ਲਤਾ ਇੱਕ ਪ੍ਰਾਥਮਿਕ ਚਿੰਤਾ ਬਣੀ ਹੋਈ ਹੈ। ਉਨ੍ਹਾਂ ਨੇ ਕਿਸਾਨਾਂ ਦੁਆਰਾ ਧਰਤੀ ਹੇਠਲੇ ਪਾਣੀ ਦੇ ਬਹੁਤ ਅਧਿਕ ਉਪਯੋਗ ਕੀਤੇ ਜਾਣ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਅਜਿਹੇ ਉਪਯੋਗ ਦੇ ਲਈ ਪੰਪਿੰਗ ਕਰਨਾ ਜ਼ਰੂਰੀ ਹੈ, ਜਿਸ ਵਿੱਚ ਨਾ ਸਿਰਫ਼ ਮਹੱਤਵਪੂਰਨ ਊਰਜਾ ਦੀ ਜ਼ਰੂਰਤ ਹੁੰਦੀ ਹੈ, ਬਲਕਿ ਵਧ ਕੁਸ਼ਲ ਸਿੰਚਾਈ ਤਰੀਕਿਆਂ ਦੀ ਵੀ ਜ਼ਰੂਰਤ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਬਚਤ ਨੂੰ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਸ਼ਾਮਲ ਕੀਤੇ ਜਾਣਾ ਚਾਹੀਦਾ ਹੈ, ਇਸ ਤੋਂ ਇਲਾਵਾ ਪਾਣੀ ਦੇ ਮੁੜ-ਉਪਯੋਗ ਨੂੰ ਵੀ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਬਜ਼ੀਆਂ, ਫਲਾਂ ਅਤੇ ਪੌਦਿਆਂ ਨੂੰ ਧੋਣ ਲਈ ਆਰਓ ਸਿਸਟਮ ਤੋਂ ਨਿਕਲੇ ਬੇਕਾਰ ਪਾਣੀ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐੱਸਟੀਪੀ) ਤੋਂ ਉਪਚਾਰਿਤ ਪਾਣੀ ਦਾ ਉਪਯੋਗ ਵੀ ਸਿੰਚਾਈ ਅਤੇ ਹੋਰ ਉਦੇਸ਼ਾਂ ਲਈ ਕੀਤਾ ਜਾ ਸਕਦਾ ਹੈ। ਇਸ ਨਾਲ ਹੋਰ ਸਰੋਤਾਂ ਤੋਂ ਪਾਣੀ ਦੀ ਨਿਕਾਸੀ ਘੱਟ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਸਰਕੂਲਰ ਅਰਥਵਿਵਸਥਾ ਨੂੰ ਅਪਣਾ ਕੇ ਪਾਣੀ ਦੀ ਬਰਬਾਦੀ ਰੋਕੀ ਜਾ ਸਕਦੀ ਹੈ। ਪਾਣੀ ਦੀ ਮੁੜ ਪ੍ਰਾਪਤੀ ਅਤੇ ਉਸਦੇ ਮੁੜ ਉਪਯੋਗ ਨਾਲ, ਵਿਸ਼ਵ ਸਥਾਈ ਜਲ ਪ੍ਰਬੰਧਨ ਹਾਸਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਯੁਵਾ ਪੀੜ੍ਹੀ ਨੂੰ ਸਿੱਖਿਅਤ ਕਰਨ, ਵਿਦਿਆਰਥੀਆਂ ਵਿੱਚ ਜਾਗਰੂਕਤਾ ਵਧਾਉਣ ਅਤੇ ਸਥਾਈ ਜਲ ਉਪਯੋਗ ਪ੍ਰਕਿਰਿਆਵਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੁਰੱਖਿਅਤ ਸੀਵਰੇਜ ਨਜਿੱਠਣ ਦੇ ਤਕਨੀਕੀ ਪਹਿਲੂਆਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸੀਵਰੇਜ ਪਾਣੀ ਦੇ ਮੁੜ ਉਪਯੋਗ ਦੇ ਮਹੱਤਵ ’ਤੇ ਚਾਨਣਾ ਪਾਇਆ। ਗਲਤ ਸੀਵਰੇਜ ਨਜਿੱਠਣ ਤੋਂ ਸਵੱਛ ਪਾਣੀ ਦੇ ਸਰੋਤ ਵੀ ਪ੍ਰਦੂਸ਼ਿਤ ਹੋ ਸਕਦੇ ਹਨ, ਜਿਸ ਨਾਲ ਜਨਤਕ ਸਿਹਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਐੱਨਐੱਮਸੀਜੀ ਨਿਰਮਲ ਪਾਣੀ ਦਾ ਸੁਰੱਖਿਅਤ ਨਿਪਟਾਰਾ ਹੁੰਦਾ ਹੈ ਅਤੇ ਹੋਰ ਉਦੇਸ਼ਾਂ ਲਈ ਅਜਿਹੇ ਪਾਣੀ ਦਾ ਉਪਯੋਗ ਵੀ ਸੁਨਿਸ਼ਚਿਤ ਹੁੰਦਾ ਹੈ।

ਐੱਨਐੱਮਸੀਜੀ ਦੇ ਡਾਇਰੈਕਟਰ ਜਨਰਲ ਨੇ ਬਰਸਾਤੀ ਪਾਣੀ ਨੂੰ ਸੰਭਾਲਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ “ਕੈਚ ਦ ਰੇਨ” ਮੁਹਿੰਮ ਬਾਰੇ ਜਾਣਕਾਰੀ ਦਿੱਤੀ, ਜੋ ਬਰਸਾਤੀ ਪਾਣੀ ਦੇ ਵਿਕੇਂਦਰੀਕ੍ਰਿਤ ਸਟੋਰੇਜ ਨੂੰ ਪ੍ਰੋਤਸਾਹਿਤ ਕਰਦੀ ਹੈ। ਇਹ ਮੁਹਿੰਮ ਵੱਖ-ਵੱਖ ਭਾਈਚਾਰਿਆਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਬਰਸਾਤੀ ਪਾਣੀ ਨੂੰ ਇਕੱਠਾ ਕਰਨ, ਜਲ ਪੱਧਰ ਨੂੰ ਉੱਚਾ ਚੁੱਕਣ ਅਤੇ ਊਰਜਾ-ਗਹਿਣ ਜਲ ਪੰਪਿੰਗ ਵਿੱਚ ਕਮੀ ਲਿਆਉਣ ਦੀ ਅਪੀਲ ਕਰਦਾ ਹੈ। ਬਰਸਾਤੀ ਪਾਣੀ ਦੀ ਸੰਭਾਲ ਗਰਮੀ ਦੇ ਮੌਸਮ ਲਈ ਜਲ ਦਾ ਸੰਭਾਲ ਕਰਨ ਵਿੱਚ ਬਹੁਤ ਸਹਾਇਕ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਦਿਆਰਥੀਆਂ ਦੇ ਲਈ ਬਰਸਾਤੀ ਪਾਣੀ ਸੰਭਾਲ ਦੇ ਮਹੱਤਵ ’ਤੇ ਜ਼ੋਰ ਦਿੱਤਾ, ਕਿਉਂਕਿ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸਿੱਧੇ ਤੌਰ ’ਤੇ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਇਸ ਗਿਆਨ ਦਾ ਪ੍ਰਸਾਰ,ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਸਾਵਧਾਨੀਪੂਰਵਕ ਜਲ ਉਪਯੋਗ ਦੀ ਪ੍ਰਕਿਰਿਆਵਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਇਸ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ ਹੈ ਕਿ ਯੂਨੀਵਰਸਿਟੀਆਂ, ਨਦੀਆਂ ਦੀ ਸੰਭਾਲ ਅਤੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਨੇ ਯੂਨੀਵਰਸਿਟੀਆਂ ਤੋਂ ਨਦੀਆਂ ਦੇ ਵਿਕਾਸ ਬਾਰੇ ਸਰਗਰਮੀ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।

ਆਈਈਐੱਸ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਬੀ.ਐੱਸ. ਯਾਦਵ ਨੇ ਦੇਸ਼ ਦੀ ਜੀਵਨ ਰੇਖਾ ਗੰਗਾ ਨਦੀ ਦੀ ਭੂਮਿਕਾ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੇ ਜਲ ਸੰਸਾਧਨਾਂ ਦੇ ਉੱਚਿਤ ਉਪਯੋਗ ਅਤੇ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਵੱਛ ਜਲ ਦੀ ਜ਼ਰੂਰਤ ਨਾਲ ਨਜਿੱਠਣ ਵਿੱਚ ਇੱਕ ਜ਼ਿਕਰਯੋਗ ਪਹਿਲ ਵਜੋਂ ਆਪਣੀ ਪਹਿਚਾਣ ਬਣਾਉਣ ਲਈ ਜਲ ਜੀਵਨ ਮਿਸ਼ਨ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਉਨੱਤ ਭਾਰਤ ਅਭਿਯਾਨ ਬਾਰੇ ਦੱਸਿਆ, ਜਿਸ ਦੇ ਤਹਿਤ ਆਸ-ਪਾਸ ਦੇ 10 ਪਿੰਡਾਂ ਨੂੰ ਭਾਈਚਾਰਕ ਵਿਕਾਸ ਲਈ ਅਪਣਾਇਆ ਜਾਂਦਾ ਹੈ। ਸ਼੍ਰੀ ਯਾਦਵ ਨੇ ਇਨ੍ਵਾਂ ਪਹਿਲੂਆਂ ਦਾ ਸਮਰਥਨ ਕਰਨ ਲਈ ਆਪਣਾ ਉਤਸ਼ਾਹ ਅਤੇ ਤਤਪਰਤਾ ਜ਼ਾਹਰ ਕੀਤੀ ਅਤੇ ਜਲ ਨੂੰ ਇੱਕ ਬੁਨਿਆਦੀ ਜ਼ਰੂਰਤ ਦੇ ਰੂਪ ਵਿੱਚ ਸਵੀਕਾਰ ਕਰਦੇ ਹੋਏ ਸਵੱਛ ਜਲ ਪ੍ਰਾਪਤ ਕਰਨ ਲਈ ਇੱਕ ਜ਼ਰੂਰੀ ਖਰਚ ਕੀਤੇ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਦੀਆਂ ਦੇ ਵਿਕਾਸ ਅਤੇ ਪ੍ਰਦੂਸ਼ਨ ਨੂੰ ਸਮਾਪਤ ਕਰਨ ਲਈ ਵਿਸ਼ਵ ਦੇ ਸਭ ਤੋਂ ਵੱਡੇ ਅਭਿਯਾਨ ਅਤੇ ਜਾਗਰੂਕਤਾ ਪੈਦਾ ਕਰਨ ਵਿੱਚ ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।

ਡਾ. ਨਾਰਾਇਣ ਸ਼ੇਨੋਏ ਐੱਸ ਨੇ ਜਲ ਸੰਭਾਲ ਅਤੇ ਨਦੀਆਂ ਦੇ ਵਿਕਾਸ ਦੀ ਜ਼ਰੂਰਤ ’ਤੇ ਚਾਨਣਾ ਪਾਉਂਦੇ ਹੋਏ ਅਤੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਨਦੀਆਂ ਦੀ ਘਣਤਾ ਵਧ ਹੈ ਅਤੇ ਇੱਥੇ ਕਾਫ਼ੀ ਮਾਤਰਾ ਵਿੱਚ ਵਰਖਾ ਹੁੰਦੀ ਹੈ। ਡਾ. ਸ਼ਿਨੋਏ ਨੇ ਕਿਹਾ ਕਿ ਗੰਗਾ ਨਦੀ ਦੇਸ਼ ਦੇ 11 ਰਾਜਾਂ ਤੋਂ ਹੋ ਕੇ ਵਗਦੀ ਹੈ ਅਤੇ ਦੇਸ਼ ਦੀ ਲਗਭਗ 30 ਪ੍ਰਤੀਸ਼ਤ ਆਬਾਦੀ ਅਤੇ 40 ਪ੍ਰਤੀਸ਼ਤ ਖੇਤੀਬਾੜੀ ਭੂਮੀ ਨੂੰ ਕਵਰ ਕਰਦੀ ਹੈ। ਡਾ. ਸ਼ਿਨੋਏ ਨੇ ਕਿਹਾ ਕਿ ਮਣੀਪਾਲ ਅਕੈਡਮੀ ਆਵ੍ ਹਾਇਰ ਐਜੂਕੇਸ਼ਨ ਸਰਗਰਮੀ ਨਾਲ ਨਦੀ ਦੇ ਵਿਕਾਸ ਦੇ ਪ੍ਰਯਾਸਾਂ ਵਿੱਚ ਸਰਗਰਮੀ ਨਾਲ ਰੁਝੀ ਹੈ ਅਤੇ ਉਸ ਵਿੱਚ ਸਵਰਨ ਪ੍ਰੋਜੈਕਟ ਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਹਨ, ਜਿਸ ਵਿੱਚ ਨਦੀ ਨੂੰ ਇੱਕ ਜੀਵਨ ਅਤੇ ਕੁਦਰਤੀ ਸੰਸਾਧਨ ਵਜੋਂ ਦੇਖਿਆ ਜਾਂਦਾ ਹੈ। ਇਸ ਨਾਲ ਯੁਵਾ ਪੀੜ੍ਹੀ ਨੂੰ ਸੰਪੂਰਨ ਦ੍ਰਿਸ਼ਟੀਕੋਣ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਛੋਟੇ ਤੋਂ ਛੋਟਾ ਕਦਮ ਵੀ ਜਲ ਸੰਸਾਧਨਾਂ ਦੀ ਰੱਖਿਆ ਕਰਨ ਅਤੇ ਇੱਕ ਸਥਾਈ ਭਵਿੱਖ ਸੁਨਿਸ਼ਚਿਤ ਕਰਨ ਦੇ ਵੱਡੇ ਉਦੇਸ਼ ਵਿੱਚ ਆਪਣਾ ਯੋਗਦਾਨ ਦੇ ਕੇ ਮਹੱਤਵਪੂਰਨ ਪ੍ਰਭਾਵ ਪੈਦਾ ਕਰ ਸਕਦਾ ਹੈ।

 

ਡਾ. ਨੀਨਾ ਸਿੰਘ ਜੁਤਸ਼ੀ ਨੇ ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਵਿੱਚ ਐੱਨਐੱਮਸੀਜੀ ਦੇ ਨਾਲ ਯੂਨੀਵਰਸਿਟੀ ਦੇ ਸਹਿਯੋਗ ’ਤੇ ਚਰਚਾ ਕੀਤੀ। ਜਲਵਾਯੂ ਪਰਿਵਰਤਨ ਦੀ ਗੰਭੀਰ ਗਲੋਬਲ ਚੁਣੌਤੀ ਅਤੇ ਸਮਾਜ ’ਤੇ ਇਸ ਦੇ ਪੈਣ ਵਾਲੇ ਤੁਰੰਤ ਪ੍ਰਭਾਵ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਜੁਤਸ਼ੀ ਨੇ ਇੱਕ ਜੀਵਿਤ ਇਕਾਈ ਵਜੋਂ ਪਾਣੀ ਦੇ ਮਹੱਤਵ ਅਤੇ ਇਸ ਚੁਣੌਤੀ ਤੋਂ ਪ੍ਰਭਾਵੀ ਢੰਗ ਨਾਲ ਨਜਿੱਠਣ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਦੀ ਜ਼ਰੂਰਤ ’ਤੇ  ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਹਿਯੋਗ ਦਾ ਉਦੇਸ਼ ਜਲ ਸੰਭਾਲ ਸਿਧਾਂਤਾਂ ਨੂੰ ਯੂਨੀਵਰਸਿਟੀ ਦੇ ਕੋਰਸ ਵਿੱਚ ਸ਼ਾਮਲ ਕਰਨਾ ਹੈ, ਜਿਸ ਵਿੱਚ ਸਕੂਲ ਆਵ੍ ਆਰਕੀਟੈਕਚਰ ਐਂਡ ਪਲਾਨਿੰਗ ਆਨ-ਕੈਂਪਸ ਸੰਭਾਲ ਪ੍ਰਯਾਸਾਂ ’ਤੇ ਧਿਆਨ ਕੇਂਦ੍ਰਿਤ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲ ਆਵ੍  ਕਮਿਊਨੀਕੇਸ਼ਨ ਪ੍ਰਭਾਵਸ਼ਾਲੀ ਵੀਡੀਓ ਰਾਹੀਂ ਜਾਗਰੂਕਤਾ ਪੈਦਾ ਕਰਨ ਬਾਰੇ ਵਿੱਚ ਕੰਮ ਕਰ ਰਿਹਾ ਹੈ, ਜਦਕਿ ਸਕੂਲ ਆਵ੍ ਫੈਸ਼ਨ ਪਰਫਾਰਮਿੰਗ ਆਰਟਸ ਦਾ ਉਦੇਸ਼ ਜਲ ਸੰਭਾਲ ਨੂੰ ਹੁਲਾਰਾ ਦੇਣ ਵਾਲੇ ਪ੍ਰਦਰਸ਼ਨਾਂ ਦੇ ਰਾਹੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੇ ਵਿਸ਼ਿਆਂ ਦੇ ਕੋਰਸ ਡਿਜਾਈਨ ਵਿੱਚ ਪਾਣੀ ਨਾਲ ਸਬੰਧਿਤ ਮੁੱਦਿਆਂ ਦਾ ਸਮਾਧਾਨ ਹੋਣਾ ਚਾਹੀਦਾ ਹੈ ਅਤੇ ਪਾਣੀ ਦੀ ਗੰਭੀਰ ਸਮੱਸਿਆ ਦੇ ਸਮਾਧਾਨ ਲਈ ਟੈਕਨੋਲਜੀ ਅਤੇ ਏਆਈ ਦਾ ਲਾਭ ਉਠਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

ਅਰੇਬਿਅਨ ਗਲਫ਼ ਯੂਨੀਵਰਸਿਟੀ ਦੇ ਇੱਕ ਪ੍ਰਤੀਸ਼ਠਿਤ ਈ-ਲਰਨਿੰਗ ਮਾਹਿਰ ਸ਼੍ਰੀ ਅਰਪਣ ਸਟੀਫਨ ਨੇ ਬਹਿਰੀਨ ਵਿੱਚ ਪਾਣੀ ਨਾਲ ਸਬੰਧਿਤ ਚੁਣੌਤੀਆਂ ’ਤੇ ਆਪਣੀ ਸੂਝ ਸਾਂਝੀ ਕੀਤੀ, ਜਿਸ ਵਿੱਚ ਕੁਦਰਤੀ ਨਦੀਆਂ ਜਾਂ ਝੀਲਾਂ ਦੀ ਅਣਹੋਂਦ ਅਤੇ ਸਮੁੰਦਰੀ ਜਲ ਨੂੰ ਪੀਣ ਯੋਗ ਪਾਣੀ ਵਿੱਚ ਪਰਿਵਰਤਿਤ ਕਰਨ ’ਤੇ ਭਾਰੀ ਨਿਰਭਰਤਾ ਸ਼ਾਮਲ ਹੈ। ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੀ ਕਮੀ ਦੇ ਗੰਭੀਰ ਮੁੱਦੇ ’ਤੇ ਜ਼ੋਰ ਦਿੱਤਾ, ਜਿਸ ਬਾਰੇ ਅਕਸਰ ਸਿੱਖਿਆ ਖੇਤਰ ਵਿੱਚ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੇ ਇਸ ਕੋਰਸ ਵਿੱਚ ਏਕੀਕ੍ਰਿਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸ਼੍ਰੀ ਸਟੀਫਨ ਨੇ ਜਲ ਸੰਸਾਧਨਾਂ ਦੀ ਕਮੀ ਨੂੰ ਦੂਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਇਸ ਮੁੱਦੇ ਨੂੰ ਵਿਆਪਕ ਰੂਪ ਨਾਲ ਸਵੀਕਾਰ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਭ ਤੋਂ ਪ੍ਰਭਾਵੀ ਤਰੀਕਾ ਸਿੱਖਿਆ ਦੇ ‘ਕੇ12’ ਪੱਧਰ ਤੋਂ ਸ਼ੁਰੂ ਕਰਕੇ ਨੌਜਵਾਨਾਂ ਨੂੰ ਟ੍ਰੇਨਡ ਕਰਨਾ ਹੈ। ਗਹਿਣ ਗਿਆਨ ਪ੍ਰਦਾਨ ਕਰਕੇ ਅਤੇ ਆਪਣੀ ਵਿਦਿਅਕ ਯਾਤਰਾ ਦੌਰਾਨ ਜਲ ਸੰਭਾਲ ’ਤੇ ਧਿਆਨ ਕੇਂਦ੍ਰਿਤ ਕਰਕੇ, ਵਿਦਿਆਰਥੀਆਂ ਨੂੰ ਸਿਰਫ਼ ਪੇਸ਼ੇਵਰ ਡਿਗਰੀਆਂ ਹਾਸਲ ਕਰਨ ਦੇ ਬਜਾਏ ਜਲ ਸੰਭਾਲ ਨੂੰ ਪ੍ਰਾਥਮਿਕਤਾ ਦੇਣ ਲਈ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ। ਸ਼੍ਰੀ ਸਟੀਫਨ ਨੇ ਵਾਤਾਵਰਣ ਦੇ ਪ੍ਰਤੀ ਜਾਗਰੂਕ ਨਾਗਰਿਕਾਂ ਦੇ ਪੋਸ਼ਣ ਅਤੇ ਭਾਰਤ ਦੀ ਸਿੱਖਿਆ ਪ੍ਰਣਾਲੀ ਦੇ ਅੰਦਰ ਸਥਾਈ ਪ੍ਰਥਾਵਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਦੀ ਵਧਦੀ ਮਾਨਤਾ ਦੇ ਨਾਲ ਜਲ ਸੰਭਾਲ ਸਿੱਖਿਆ ਨੂੰ ਜੋੜਨ ਦੀ ਵਕਾਲਤ ਕੀਤੀ।

***


ਅਨੁਭਵ ਸਿੰਘ



(Release ID: 1938993) Visitor Counter : 93