ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
1 ਜਨਵਰੀ 2025 ਤੋਂ ਨਿਰਮਿਤ ਹੋਣ ਵਾਲੇ ਐੱਨ2 ਅਤੇ ਐੱਨ3 ਸ਼੍ਰੇਣੀਆਂ ਨਾਲ ਸਬੰਧਿਤ ਮੋਟਰ ਵਾਹਨਾਂ ਦੇ ਕੈਬਿਨਾਂ ਵਿੱਚ ਕੰਡੀਸ਼ਨਿੰਗ ਸਿਸਟਮ ਲਗਾਉਣ ਨੂੰ ਲਾਜ਼ਮੀ ਬਣਾਉਂਦੇ ਹੋਏ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ
Posted On:
11 JUL 2023 4:42PM by PIB Chandigarh
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 10 ਜੁਲਾਈ 2023 ਨੂੰ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ 1 ਜਨਵਰੀ 2025 ਤੋਂ ਨਿਰਮਿਤ ਹੋਣ ਵਾਲੇ ਐੱਨ2 ਅਤੇ ਐੱਨ3 ਸ਼੍ਰੇਣੀਆਂ ਨਾਲ ਸਬੰਧਿਤ ਮੋਟਰ ਵਾਹਨਾਂ ਦੇ ਕੈਬਿਨਾਂ ਵਿੱਚ ਏਅਰ-ਕੰਡੀਸ਼ਨਿੰਗ ਸਿਸਟਮ ਲਗਾਉਣ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ।
ਏਅਰ ਕੰਡੀਸ਼ਨਿੰਗ ਸਿਸਟਮ ਨਾਲ ਫਿਟ ਕੈਬਿਨ ਦੇ ਪ੍ਰਦਰਸ਼ਨ ਦਾ ਸਮੇਂ-ਸਮੇਂ ’ਤੇ ਸੰਸ਼ੋਧਿਤ ਆਈਐੱਸ 14618:2022 ਦੇ ਅਨੁਸਾਰ ਜਾਂਚ ਕੀਤੀ ਜਾਵੇਗੀ। ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਹਿਤਧਾਰਕਾਂ ਤੋਂ ਟਿੱਪਣੀਆਂ/ਸੁਝਾਅ ਮੰਗੇ ਗਏ ਹਨ। ਇਨ੍ਹਾਂ ਨੂੰ comments-morth[at]gov[dot]in ’ਤੇ ਭੇਜਿਆ ਜਾ ਸਕਦਾ ਹੈ।
ਗਜ਼ਟ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ
***
ਐੱਮਜੇਪੀਐੱਸ
(Release ID: 1938918)
Visitor Counter : 108