ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਵੀਂ ਦਿੱਲੀ ਵਿੱਚ ਰੱਖਿਆ ਮੰਤਰਾਲੇ ਦੇ ‘ਚਿੰਤਨ ਸ਼ਿਵਿਰ’ ਦੀ ਪ੍ਰਧਾਨਗੀ ਕਰਨਗੇ

Posted On: 05 JUL 2023 5:20PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ 06 ਜੁਲਾਈ, 2023 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਮੰਤਰਾਲੇ (ਐੱਮਓਡੀ) ਦੇ ਇੱਕ ਦਿਨਾਂ ‘ਚਿੰਤਨ ਸ਼ਿਵਿਰ’ ਦੀ ਪ੍ਰਧਾਨਗੀ ਕਰਨਗੇ। ਪਿਛਲੇ ਮਹੀਨੇ, ਰੱਖਿਆ ਵਿਭਾਗ (ਡੀਓਡੀ), ਰੱਖਿਆ ਉਤਪਾਦਨ ਵਿਭਾਗ (ਡੀਡੀਪੀ), ਸੈਨਿਕ ਮਾਮਲਿਆਂ ਦਾ ਵਿਭਾਗ (ਡੀਐੱਮਏ), ਸਾਬਕਾ ਸੈਨਿਕ ਭਲਾਈ ਵਿਭਾਗ (ਡੀਈਐੱਸਡਬਲਿਊ), ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਵੱਖ-ਵੱਖ ਬ੍ਰੇਨਸਟਾਰਮਿੰਗ ਸੈਸ਼ਨ ਆਯੋਜਿਤ ਕੀਤੇ ਸਨ। ਇਨ੍ਹਾਂ ਸੈਸ਼ਨਾਂ ਦੌਰਾਨ ਮਹੱਤਵਪੂਰਨ ਮੁੱਦਿਆਂ ਅਤੇ ਉਤਪਾਦਕਤਾ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਹੋਈ ਸੀ। ਇਨ੍ਹਾਂ ਵਿਭਾਗਾਂ ਨੇ ਵੱਖ-ਵੱਖ ਵਿਸ਼ਿਆਂ ਨੂੰ ਰੇਖਾਂਕਿਤ ਕੀਤਾ ਸੀ, ਜਿਨ੍ਹਾਂ ’ਤੇ ਇਨ੍ਹਾਂ ਵਿਸ਼ਿਆਂ ਦੇ ਪ੍ਰਤਿਸ਼ਠਿਤ ਮਾਹਿਰਾਂ ਨੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ ਅਤੇ ਆਪਣੀ ਅੰਤਰ ਦ੍ਰਿਸ਼ਟੀ (ਸੂਝ) ਸਾਂਝੀ ਕੀਤੀ।

ਰੱਖਿਆ ਮੰਤਰੀ, ਬ੍ਰੇਨਸਟਾਰਮਿੰਗ ਸੈਸ਼ਨਾਂ ਦੇ ਉਪਾਵਾਂ ਦੀ ਸਮੀਖਿਆ ਕਰਨਗੇ ਤੇ ਇਨ੍ਹਾਂ ਵਿਚਾਰ-ਵਟਾਂਦਰੇ ਤੋਂ ਪ੍ਰਾਪਤ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨਗੇ। ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ, ਚੀਫ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ, ਰੱਖਿਆ ਸਕੱਤਰ ਸ਼੍ਰੀ ਗਿਰਿਧਰ ਅਰਮਾਨੇ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਸਿਵਲ ਅਤੇ ਫੌਜੀ ਅਧਿਕਾਰੀ ਵੀ ਦਿਨ ਭਰ ਚੱਲਣ ਵਾਲੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ।

 

ਸੈਸ਼ਨ ਦੇ ਦੌਰਾਨ ਜਿਨ੍ਹਾਂ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ, ਉਹ ਇਸ ਤਰ੍ਹਾਂ ਹਨ:

 

ਰੱਖਿਆ ਵਿਭਾਗ

 

ਰਾਸ਼ਟਰੀ ਸੁਰੱਖਿਆ ਦੇ ਲਈ ਸਾਈਬਰ ਸੁਰੱਖਿਆ ਚੁਣੌਤੀਆਂ

ਰਾਸ਼ਟਰੀ ਸੁਰੱਖਿਆ ਦੇ ਲਈ ਵਿਆਪਕ ਦ੍ਰਿਸ਼ਟੀਕੋਣ

ਪ੍ਰਦਰਸ਼ਨ ਆਡਿਟ

ਸੈਨਿਕ ਸਕੂਲ ਸਿੱਖਿਆ ਪ੍ਰਣਾਲੀ

ਰੱਖਿਆ ਪ੍ਰਾਪਤੀ ਵਿੱਚ ਸਮਰੱਥਾ ਨਿਰਮਾਣ

ਰੱਖਿਆ ਉਤਪਾਦਨ ਵਿਭਾਗ

 

ਉਤਪਾਦਨ ਅਤੇ ਰੱਖਿਆ ਨਿਰਯਾਤ ਵਿੱਚ ਵਾਧਾ ਕਰਨਾ

ਆਤਮਨਿਰਭਰਤਾ ਵਧਾਉਣਾ: ਸਵਦੇਸ਼ੀਕਰਨ ਦੇ ਲਈ ਅੱਗੇ ਦਾ ਮਾਰਗ

ਉਦਯੋਗਿਕ ਈਕੋਸਿਸਟਮ ਅਤੇ ਕੁਸ਼ਲ ਕਾਰਜਬਲ

ਲੈਵਲ ਪਲੇਇੰਗ ਫੀਲਡ ਨੂੰ ਵਧਾਉਣਾ

ਗੁਣਵੱਤਾ ਸੁਧਾਰ

ਫੌਜੀ ਮਾਮਲਿਆਂ ਦਾ ਵਿਭਾਗ

ਮਨੁੱਖੀ ਸੰਸਾਧਨ ਪਹਿਲੂਆਂ ਨੂੰ ਏਕੀਕ੍ਰਿਤ ਅਤੇ ਅਧਿਕਤਮ ਕਰਨਾ

ਬਿਹਤਰ ਤਾਲਮੇਲ ਹਾਸਲ ਕਰਨ ਦੀ ਦਿਸ਼ਾ ਵਿੱਚ ਟ੍ਰੇਨਿੰਗ ਅਤੇ ਸੰਚਾਲਨ ਸਬੰਧੀ ਮੁੱਦੇ

ਰਣਨੀਤਿਕ ਖੇਤਰ ਵਿੱਚ ਹਥਿਆਰਬੰਦ ਬਲਾਂ ਦਾ ਆਧੁਨਿਕੀਕਰਣ ਅਤੇ ਸਮਰੱਥਾ ਵਾਧਾ

ਬਸਤੀਵਾਦੀ ਪ੍ਰਥਾਵਾਂ ਅਤੇ ਅਪ੍ਰਚਲਿਤ ਕਾਨੂੰਨਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸਮਾਪਤ ਕਰਨ ਦੇ ਉਪਾਅ।

 

ਸਾਬਕਾ ਸੈਨਿਕ ਭਲਾਈ ਵਿਭਾਗ

ਸਾਬਕਾ ਸੈਨਿਕਾਂ ਦੇ ਲਈ ਬਿਹਤਰ ਪੈਨਸ਼ਨ ਸੇਵਾਵਾਂ ਅਤੇ ਹੋਰ ਕਲਿਆਣਕਾਰੀ ਉਪਾਵਾਂ ਦੇ ਲਈ ‘ਸਪਰਸ਼ ਪੋਰਟਲ ਦਾ ਲਾਭ ਉਠਾਉਣਾ’

‘ਰੋਜ਼ਗਾਰ ਸਮਰੱਥਾ ਵਿੱਚ ਸੁਧਾਰ ਕਰਕੇ ਅਤੇ ਸਾਬਕਾ ਸੈਨਿਕਾਂ ਦੁਆਰਾ ਸੂਖਮ ਉੱਦਮਾਂ ਦੀ ਸ਼ੁਰੂਆਤ ਦੇ ਜ਼ਰੀਏ ਉੱਦਮਤਾ ਨੂੰ ਉਤਸ਼ਾਹਿਤ ਕਰਕੇ ਸਾਬਕਾ ਸੈਨਿਕਾਂ ਦਾ ਪੁਨਰਵਾਸ’

‘ਸਾਬਕਾ ਸੈਨਿਕਾਂ ਦੀ ਸਿਹਤ ਸੇਵਾਵਾਂ ਵਿੱਚ ਸੁਧਾਰ’

ਰੱਖਿਆ ਖੋਜ ਅਤੇ ਵਿਕਾਸ ਸੰਗਠਨ

 

ਡੀਆਰਡੀਓ-ਅਕਾਦਮੀਆਂ ਭਾਈਵਾਲੀ: ਮੌਕੇ ਅਤੇ ਚੁਣੌਤੀਆਂ

ਰੱਖਿਆ ਖੋਜ ਅਤੇ ਵਿਕਾਸ ਦੇ ਨਾਲ ਉਦਯੋਗ ਨੂੰ ਏਕੀਕ੍ਰਿਤ ਕਰਨਾ

ਉਦਯੋਗ ਅਤੇ ਸਿੱਖਿਆ ਜਗਤ ਦੇ ਅਧੀਨ ਰੱਖਿਆ ਖੋਜ ਅਤੇ ਵਿਕਾਸ ਨੂੰ ਉਤਪ੍ਰੇਰਿ

ਤ ਕਰਨਾ

 

*****

ਏਬੀਬੀ/ਐੱਸਏਵੀਵੀਵਾਈ


(Release ID: 1937743) Visitor Counter : 110


Read this release in: English , Urdu , Hindi , Tamil , Telugu