ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਅੰਤਰਰਾਸ਼ਟਰੀ ਯੋਗ ਦਿਵਸ ਮੀਡੀਆ ਸਨਮਾਨ ਲਈ ਐਂਟਰੀਆਂ ਦੀ ਅੰਤਿਮ ਮਿਤੀ 8 ਜੁਲਾਈ, 2023 ਤੱਕ ਵਧੀ

Posted On: 04 JUL 2023 2:42PM by PIB Chandigarh

ਅੰਤਰਰਾਸ਼ਟਰੀ ਯੋਗ ਦਿਵਸ 2023 ਦੇ ਪ੍ਰਚਾਰ-ਪ੍ਰਸਾਰ ਵਿੱਚ ਮੀਡੀਆ ਦੀ ਸਕਾਰਾਤਮਕ ਭੂਮਿਕਾ ਅਤੇ ਜ਼ਿੰਮੇਵਾਰੀ ਨੂੰ ਸਵੀਕਾਰ ਕਰਦੇ ਹੋਏ, ਅੰਤਰਰਾਸ਼ਟਰੀ ਯੋਗ ਦਿਵਸ ਮੀਡੀਆ ਸਨਮਾਨ (ਏਵਾਈਡੀਐੱਮਐੱਸ) ਦੂਜੇ ਸੰਸਕਰਨ-2023 ਲਈ ਐਂਟਰੀਆਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 8 ਜੁਲਾਈ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।


 ਮੀਡੀਆ ਹਾਊਸ ਅੰਤਰਰਾਸ਼ਟਰੀ ਯੋਗ ਦਿਵਸ ਮੀਡੀਆ ਸਨਮਾਨ (ਏਵਾਈਡੀਐੱਮਐੱਸ) ਦੂਜੇ ਸੰਸਕਰਣ-2023 ਲਈ ਆਪਣੀਆਂ ਐਂਟਰੀਆਂ ਅਤੇ ਸਮੱਗਰੀ 8 ਜੁਲਾਈ, 2023 ਤੱਕ aydms2023.mib[at]gmail[dot]com ’ਤੇ ਭੇਜ ਸਕਦੇ ਹਨ। ਹਿੱਸਾ ਲੈਣ ਦੇ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (https://mib.gov.in/)  ਅਤੇ ਪ੍ਰੈੱਸ ਇਨਫੋਰਮੇਸ਼ਨ ਬਿਊਰੋ (https://pib.gov.in) ਦੀ ਵੈੱਬਸਾਈਟ ’ਤੇ ਦੇਖਿਆ ਜਾ ਸਕਦਾ ਹੈ।

*****

ਸੌਰਭ ਸਿੰਘ


(Release ID: 1937564) Visitor Counter : 104