ਇਸਪਾਤ ਮੰਤਰਾਲਾ

ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ ਨੇ ਉਤਪਾਦਨ ਅਤੇ ਵਿਕਰੀ ਦੇ ਮਾਮਲੇ ਵਿੱਚ ਵਿੱਤ ਵਰ੍ਹੇ 2023-24 ਦੀ ਪਹਿਲੀ ਤਿਮਾਹੀ ਵਿੱਚ ਰਿਕਾਰਡ ਪ੍ਰਦਰਸ਼ਨ ਕੀਤਾ


ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ ਨੇ ਉਤਪਾਦਨ ਅਤੇ ਵਿਕਰੀ ਦੇ ਮਾਮਲੇ ਵਿੱਚ ਵਿੱਤ ਵਰ੍ਹੇ 2023-24 ਦੀ ਪਹਿਲੀ ਤਿਮਾਹੀ ਵਿੱਚ ਰਿਕਾਰਡ ਪ੍ਰਦਰਸ਼ਨ ਕੀਤਾ ਹੈ।

Posted On: 05 JUL 2023 9:10AM by PIB Chandigarh

ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਹੋਟ ਮੈਟਲ, ਕੱਚੇ ਸਟੀਲ ਅਤੇ ਵਿਕਰੀ ਯੋਗ ਸਟੀਲ ਦਾ ਉਤਪਾਦਨ ਕ੍ਰਮਵਾਰ 5.037 ਮਿਲੀਅਨ ਟਨ, 4.667 ਮਿਲੀਅਨ ਟਨ ਅਤੇ 4.405 ਮਿਲੀਅਨ ਟਨ ਸੀ। ਇਹ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ, ਜਿਸ ਵਿੱਚ ਹੋਟ  ਮੈਟਲ, ਕੱਚਾ ਸਟੀਲ ਅਤੇ ਵਿਕਰੀ ਯੋਗ ਸਟੀਲ ਉਤਪਾਦਨ ਪ੍ਰਦਰਸ਼ਨ ਵਿੱਚ ਕ੍ਰਮਵਾਰ: 7 ਪ੍ਰਤੀਸ਼ਤ, 8 ਪ੍ਰਤੀਸ਼ਤ ਅਤੇ 8 ਪ੍ਰਤੀਸ਼ਤ ਦਾ ਮਜ਼ਬੂਤ ਵਾਧਾ ਦਰਜ ਕੀਤਾ ਗਿਆ ਹੈ। ਇਹ ਪਿਛਲੇ ਪ੍ਰਦਰਸ਼ਨ ਤੋਂ ਬਹੁਤ ਬਿਹਤਰ ਹੈ।

ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ ਨੇ ਪਹਿਲੀ ਤਿਮਾਹੀ ਵਿੱਚ 3.9 ਮਿਲੀਅਨ ਟਨ ਦੀ ਵਿਕਰੀ ਮਾਤਰਾ ਹਾਸਲ ਕਰਕੇ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਵਿਕਰੀ ਪ੍ਰਦਰਸ਼ਨ ਦਰਜ ਕੀਤਾ ਹੈ ਇਸ ਤਰ੍ਹਾਂ ਲਗਭਗ 24 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਸਟੀਲ ਅਥਾਰਿਟੀ ਆਵ੍ ਇੰਡੀਆ ਨੇ ਸਮਰੱਥਾ ਨੂੰ ਅਧਿਕਤਮ ਬਣਾਉਣ ਅਤੇ ਗ੍ਰਾਹਕਾਂ ਦੀ ਮੰਗ ਨੂੰ ਪੂਰਾ ਕਰਨ ’ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਦੇ ਹੋਏ ਇਹ ਰਿਕਾਰਡ ਪ੍ਰਦਰਸ਼ਨ ਕੀਤਾ ਹੈ।

*****

ਕੇਐੱਸ



(Release ID: 1937562) Visitor Counter : 85