ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖੁਰਾਕ ਅਤੇ ਜਨਤਕ ਵੰਡ ਵਿਭਾਗ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੁਰਾਕ ਮੰਤਰੀਆਂ ਦੀ ਰਾਸ਼ਟਰੀ ਕਾਨਫਰੰਸ ਕੱਲ੍ਹ ਆਯੋਜਿਤ ਕਰੇਗਾ
ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ ਅਤੇ ਚੀਨੀ-ਈਥੈਨੋਲ ਪੋਰਟਲ ਦੀ ਸ਼ੁਰੂਆਤ ਕਰਨਗੇ
Posted On:
04 JUL 2023 10:34AM by PIB Chandigarh
ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦਾ ਖੁਰਾਕ ਅਤੇ ਜਨਤਕ ਵੰਡ ਵਿਭਾਗ, ਬੁੱਧਵਾਰ, 5 ਜੁਲਾਈ 2023 ਨੂੰ ਨਵੀਂ ਦਿੱਲੀ ਵਿੱਚ ‘ਫੂਡ ਮੰਤਰੀਆਂ ਦੀ ਰਾਸ਼ਟਰੀ ਕਾਨਫਰੰਸ’ ਆਯੋਜਿਤ ਕਰ ਰਿਹਾ ਹੈ। ਕਾਨਫਰੰਸ ਦਾ ਉਦੇਸ਼ ਖਰੀਫ ਮਾਰਕਿਟਿੰਗ ਮੌਸਮ (ਕੇਐੱਮਐੱਸ) 2023-24 ਦੇ ਦੌਰਾਨ ਮੋਟੇ ਅਨਾਜ ਦੀ ਖਰੀਦ ਦੇ ਲਈ ਕਾਰਜ ਯੋਜਨਾ ਤਿਆਰ ਕਰਨਾ, ਪੀਐੱਸਜੀਕੇਏਵਾਈ ਦੇ ਪ੍ਰਭਾਵੀ ਲਾਗੂਕਰਨ ਦੇ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ ’ਤੇ ਚਰਚਾ ਕਰਨਾ, ਰਾਜਾਂ/ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀਆਂ ਸਰਬਸ਼੍ਰੇਸ਼ਠ ਕਾਰਜ ਪ੍ਰਣਾਲੀਆਂ ਦਾ ਪ੍ਰਸਾਰ ਕਰਨਾ ਅਤੇ ਖੁਰਾਕ ਅਤੇ ਪੋਸ਼ਣ ਸੁਰੱਖਿਆ ’ਤੇ ਵਿਸ਼ੇਸ ਧਿਆਨ ਦੇ ਕੇ ਇਸ ਨੂੰ ਮਜ਼ਬੂਤ ਬਣਾਉਣਾ ਹੈ।
ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ, ਵਪਾਰਕ ਅਤੇ ਉਦਯੋਗ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਕਾਨਫਰੰਸ ਵਿੱਚ ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸੁਸ਼੍ਰੀ ਸਾਧਵੀ ਨਿਰੰਜਨ ਜਯੋਤੀ ਅਤੇ ਸ਼੍ਰੀ ਅਸ਼ਿਵਨੀ ਕੁਮਾਰ ਚੌਬੇ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਭੋਜਨ ਅਤੇ ਨਾਗਰਿਕ ਸਪਲਾਈ ਮੰਤਰੀ ਵੀ ਉਪਸਥਿਤ ਰਹਿਣਗੇ
ਕਾਨਫਰੰਸ ਦਾ ਮੁੱਖ ਆਕਰਸ਼ਣ ਸ਼੍ਰੀ ਪੀਯੂਸ਼ ਗੋਇਲ ਦੁਆਰਾ ਚੀਨੀ-ਈਥੈਨੌਲ ਪੋਰਟਲ ਦਾ ਸ਼ੁਭਰੰਭ ਹੋਵੇਗਾ। ਚਰਚਾ ਦੇ ਹੋਰ ਪ੍ਰਮੁੱਖ ਬਿੰਦੂਆਂ ਵਿੱਚ ਸਮਾਰਟ-ਪੀਡੀਐੱਮ ਦਾ ਲਾਗੂਕਰਨ, ਸਪਲਾਈ ਚੇਨ ਦਾ ਅਧਿਕਤਮ ਉਪਯੋਗ, ਖਰੀਦ ਕੇਂਦਰਾਂ ਦੀ ਗ੍ਰੇਡਿੰਗ ਅਤੇ ਉੱਚਿਤ ਦਰ ਦੀਆਂ ਦੁਕਾਨਾਂ (ਐੱਫਪੀਐੱਸ) ਦਾ ਬਦਲਾਅ ਸ਼ਾਮਲ ਹੈ।
ਇਸ ਕਾਨਫਰੰਸ ਦੇਸ਼ ਵਿੱਚ ਖੁਰਾਕ ਅਤੇ ਪੋਸ਼ਣ ਸੁਰੱਖਿਆ ਈਕੋਸਿਸਟਮ ਵਿੱਚ ਬਦਲਾਅ ਦੇ ਲਈ ਚੁਣੌਤੀਆਂ ਅਤੇ ਅਵਸਰਾਂ ’ਤੇ ਵਿਚਾਰ ਕਰਨ ਅਤੇ 2023-24 ਦਾ ਰੋਡਮੈਪ ਤਿਆਰ ਕਰਨ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕਰੇਗਾ।
ਪਿਛਲੇ 9 ਵਰ੍ਹਿਆਂ ਵਿੱਚ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਸਮਾਜ ਦੇ ਗ਼ਰੀਬ ਅਤੇ ਕਮਜ਼ੋਰ ਵਰਗ ਤੱਕ ਅਨਾਜ ਦੀ ਲਕਸ਼ਿਤ ਸਮੇਂ ’ਤੇ ਡਿਲਵਰੀ ਸੁਨਿਸ਼ਚਿਤ ਕਰਨ ਦੇ ਲਈ ਅਨੇਕ ਪਹਿਲ ਕੀਤੀਆਂ ਹਨ। 1 ਜਨਵਰੀ, 2023 ਤੋਂ ਪ੍ਰਮੁੱਖ ਯੋਜਨਾ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੇ ਲਾਗੂਕਰਨ ਨੇ ਲਗਭਗ 80 ਕਰੋੜ ਲਾਭਾਰਥੀਆਂ ਨੂੰ ਮੁਫ਼ਤ ਅਨਾਜ ਦਾ ਪ੍ਰਾਵਧਾਨ ਸਮਰੱਥ ਕਰ ਦਿੱਤਾ ਹੈ।
ਇਨ੍ਹਾਂ ਮਹੱਤਵਪੂਰਨ ਉਪਾਵਾਂ ਦੇ ਮਾਧਿਅਮ ਨਾਲ, ਟੀਪੀਡੀਐੱਸ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਇਸ ਦੀ ਕੁਸ਼ਲਤਾ ਵਿੱਚ ਵਾਧਾ ਹੋਇਆ ਹੈ। ਪ੍ਰਣਾਲੀ ਵਿੱਚ ਪ੍ਰਗਤੀ ਅਤੇ ਸੁਧਾਰ ਨੂੰ ਅੱਗੇ ਬਣਾਏ ਰੱਖਣ ਦੇ ਲਈ, ਵਿਭਾਗ ਪ੍ਰਣਾਲੀ ਦੀ ਕੁਸ਼ਲਤਾ ਵਧਾਉਣ ਅਤੇ ਖੁਰਾਕ ਤੇ ਪੋਸ਼ਣ ਸੁਰੱਖਿਆ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਨਵੀਂ ਪਹਿਲ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਕਾਨਫਰੰਸ ਵਿੱਚ ਦੇਸ਼ ਭਰ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੁਰਾਕ ਮੰਤਰੀ ਅਤੇ ਖੁਰਾਕ ਸਕੱਤਰ ਉਪਸਥਿਤ ਹੋਣਗੇ ਅਤੇ ਖੁਰਾਕ ਅਤੇ ਨਾਗਰਿਕ ਸਪਲਾਈ ਦੇ ਖੇਤਰ ਦੇ ਸਮੁੱਚਾ ਵਿਕਾਸ ਦੇ ਲਈ ਸਹਿਯੋਗ ਵਧਾਉਣਗੇ ਅਤੇ ਜਾਣਕਾਰੀ ਨੂੰ ਸਾਂਝਾ ਕਰਨਗੇ।
ਇਸ ਮਹੱਤਵਪੂਰਨ ਆਯੋਜਨ ਦਾ ਉਦੇਸ਼ ਮੋਟੇ ਅਨਾਜ ਦੀ ਖਰੀਦ, ਖਰੀਦ ਕੇਂਦਰਾਂ ਦੀ ਗ੍ਰੇਡਿੰਗ, ਪੀਐੱਮਜੀਕੇਏਵਾਈ ਦੇ ਪ੍ਰਭਾਵੀ ਲਾਗੂਕਰਨ, ਸਮਾਰਟ-ਪੀਡੀਐੱਸ ਦੇ ਲਾਗੂਕਰਨ, ਚੀਨੀ-ਈਥੈਨੋਲ ਪੋਰਟਲ ਦੀ ਸ਼ੁਰੂਆਤ ਅਤੇ 9 ਸਾਲਾਂ ਉਪਲਬਧੀ ਬੁੱਕਲੈੱਟ ਨਾਲ ਸਬੰਧਿਤ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਅਤੇ ਰਣਨੀਤੀ ਤਿਆਰ ਕਰਨਾ ਹੈ।
ਕਾਨਫਰੰਸ ਸਭ ਪ੍ਰਤੀਭਾਗੀਆਂ ਨੂੰ ਖੁਰਾਕ ਅਤੇ ਨਾਗਰਿਕ ਸਪਲਾਈ ਖੇਤਰ ਦੇ ਕੰਮਕਾਜ ਨੂੰ ਵਧਾਉਣ ਦੇ ਲਈ ਵਿਚਾਰਾਂ, ਜਾਣਕਾਰੀ ਅਤੇ ਸਰਬਉੱਤਮ ਕਾਰਜ ਪ੍ਰਣਾਲੀਆਂ ਦਾ ਆਦਾਨ-ਪ੍ਰਦਾਨ ਕਰਨ ਦਾ ਅਵਸਰ ਪ੍ਰਦਾਨ ਕਰੇਗਾ।
****
ਏਡੀ/ਵੀਐੱਨ
(Release ID: 1937552)
Visitor Counter : 122