ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਦਾ ਉਦੇਸ਼ ਅਧਿਕਾਰੀਆਂ ਨੂੰ ਅੰਮ੍ਰਿਤ ਕਾਲ ਦੀ ਪ੍ਰਾਥਮਿਕਤਾਵਾਂ ਦੇ ਲਈ ਟ੍ਰੇਨਡ ਕਰਨਾ ਅਤੇ ਨਵੀਂ ਤਕਨੀਕ ਦੇ ਉੱਚਤਮ ਉਪਯੋਗ ਦੇ ਨਾਲ ਆਤਮ ਨਿਰਭਰ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਲਈ ਤਿਆਰ ਕਰਨਾ ਹੈ
“ਪ੍ਰਧਾਨ ਮੰਤਰੀ ਦਾ ਵਿਚਾਰ ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੌਲਰੈਂਸ ਹੈ, ਲੇਕਿਨ ਨਾਲ ਹੀ ਚੰਗਾ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਨੂੰ ਉੱਚਿਤ ਵਾਤਾਵਰਣ ਪ੍ਰਦਾਨ ਕਰਨਾ ਵੀ ਹੈ”
ਡਾ. ਜਿਤੇਂਦਰ ਸਿੰਘ ਨੇ ਲੋਕ ਪ੍ਰਸ਼ਾਸਨ ਵਿੱਚ 49ਵੇਂ ਐਡਵਾਂਸਡ ਪ੍ਰੋਫੈਸ਼ਨਲ ਪ੍ਰੋਗਰਾਮ ਦਾ ਉਦਘਾਟਨ ਕੀਤਾ
Posted On:
03 JUL 2023 3:20PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗ ਦਰਸ਼ਨ ਵਿੱਚ, ਸਰਕਾਰ ਨੇ ਮਿਸ਼ਨ ਕਰਮਯੋਗੀ ਅਤੇ ਮਿਡ-ਕੈਰੀਅਰ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਅਧਿਕਾਰੀਆਂ ਨੂੰ ਟ੍ਰੇਨਡ ਕਰਨਾ ਹੈ। ਅੰਮ੍ਰਿਤ ਕਾਲ ਦੀਆਂ ਪ੍ਰਾਥਮਿਕਤਾਵਾਂ ਅਤੇ ਉਨ੍ਹਾਂ ਨੂੰ ਨਵੀਂ ਤਕਨੀਕ ਦੇ ਸਰਵਸੇਸ਼੍ਰਠ ਉਪਯੋਗ ਦੇ ਨਾਲ ਆਤਮ ਨਿਰਭਰ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਲਈ ਸਮਰੱਥ ਬਣਾਉਣਾ।
ਅੱਜ ਇੱਥੇ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਵਿੱਚ ਲੋਕ ਪ੍ਰਸ਼ਾਸਨ ਵਿੱਚ 49ਵੇਂ ਐਡਵਾਂਸਡ ਪ੍ਰੋਫੈਸ਼ਨਲ ਪ੍ਰੋਗਰਾਮ (ਏਪੀਪੀਪੀਏ) ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵਪਾਰ ਕਰਨ ਵਿੱਚ ਅਸਾਨੀ (ਈਓਡੀਬੀ) ਅਤੇ ਸ਼ਾਸਨ ਵਿੱਚ ਅਸਾਨੀ ਦੀ ਸੁਵਿਧਾ ਦੇ ਲਈ ਪਹਿਲ ਕੀਤੀ ਹੈ। ਇਸ ਤੋਂ ਆਮ ਆਦਮੀ ਦੀ ਭਲਾਈ ਲਈ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੀ ਡਿਲੀਵਰੀ ਤੇਜ਼ ਹੋਵੇਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਇਸ ਦਿਸ਼ਾ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 30 ਸਾਲ ਬਾਅਦ 2018 ਵਿੱਚ ਭ੍ਰਿਸ਼ਟਾਚਾਰ ਨਿਵਾਰਣ ਐਕਟ ਵਿੱਚ ਸੰਸ਼ੋਧਨ ਕੀਤਾ ਤਾਕਿ ਰਿਸ਼ਵਤ ਦੇਣ ਵਾਲਾ ਵੀ ਸਜ਼ਾ ਦੇ ਅਧੀਨ ਹੋਵੇ।
ਉਨ੍ਹਾਂ ਨੇ ਕਿਹਾ, “ਇਸ ਸਰਕਾਰ ਦਾ ਵਿਚਾਰ ਇਹ ਹੈ ਕਿ ਇਕ ਪਾਸੇ, ਜਿਵੇਂ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ, ‘ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੌਲਰੈਂਸ’, (ਅਤੇ) ਇਹ ਹੀ ਸਮੇਂ ਵਿੱਚ ਇੱਕ ਅਜਿਹਾ ਕੰਮਕਾਜੀ ਮਾਹੌਲ ਪ੍ਰਦਾਨ ਕਰਨਾ ਹੈ ਜੋ ਸਮਰੱਥਾ ਪ੍ਰਦਾਨ ਕਰਦਾ ਹੋਵੇ ਅਤੇ ਜੋ ਤੁਹਾਡੀਆਂ ਸਮਰੱਥਾਵਾਂ ਅਤੇ ਗੁਣਾਂ ਨੂੰ ਉਤਸ਼ਾਹਿਤ ਕਰੇ। ਸਰਕਾਰ ਇਨ੍ਹਾਂ ਸਭ ਵਿੱਚ ਕਾਫ਼ੀ (ਬਹੁਤ) ਸਹਾਇਕ ਹੈ।”
ਮਿਸ਼ਨ ਕਰਮਯੋਗੀ ਦਾ ਉਦੇਸ਼ ਸਾਰੇ ਸਰਕਾਰੀ ਅਧਿਕਾਰੀਆਂ ਦੇ ਲਈ “ਨਿਯਮ-ਅਧਾਰਿਤ” ਅਤੇ “ਯੋਗਤਾ ਅਧਾਰਿਤ” ਸਿੱਖਣ ਦੇ ਤਰੀਕੇ ਜੀ ਬਜਾਏ “ਭੂਮਿਕਾ-ਅਧਾਰਿਤ” ਦੇ ਪ੍ਰਮੁੱਖ ਸਿਧਾਂਤ ਦੇ ਅਧਾਰ ’ਤੇ ਵਿਸ਼ਵ ਪੱਧਰੀ ਸਮਰੱਥਾ ਨਿਰਮਾਣ ਦਾ ਮੌਕਾ ਪੈਦਾ ਕਰਨਾ ਹੈ ਤਾਂਕਿ ਸਰਕਾਰੀ ਕਰਮਚਾਰੀ ਆਪਣੀ ਭੂਮਿਕਾ ਕੁਸ਼ਲਤਾਪੂਰਵਕ, ਪ੍ਰਭਾਵੀ ਢੰਗ ਨਾਲ, ਅਤੇ ਸਮਾਰਟ ਤਰੀਕੇ ਨਾਲ ਨਿਭਾ ਸੱਕਣ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਸਰਕਾਰ ਨੇ ਪ੍ਰਧਾਨ ਮੰਤਰੀ ਉਤਕ੍ਰਿਸ਼ਟਤਾ ਪੁਰਸਕਾਰਾਂ ਦੇ ਫਾਰਮੈਟ ਨੂੰ ਵੀ ਬਦਲ ਦਿੱਤਾ ਹੈ, ਜੋ ਹੁਣ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਦੇ ਲਾਗੂ ਕਰਨ ਵਿੱਚ ਪ੍ਰਾਪਤ ਨਤੀਜਿਆਂ ਅਤੇ ਲਕਸ਼ਾਂ ’ਤੇ ਅਧਾਰਿਤ ਹਨ। ਉਨ੍ਹਾਂ ਨੇ ਕਿਹਾ, ਅਧਿਕਾਰੀ ਸਿਖਿਆਰਥੀਆਂ ਨੂੰ ਆਪਣੀ ਸਿਖਲਾਈ ਦੇ ਹਿੱਸੇ ਵਜੋਂ ਫਲੈਗਸ਼ਿਪ ਪ੍ਰੋਗਰਾਮਾਂ ’ਤੇ ਖੋਜ ਪ੍ਰਬੰਧ ਪ੍ਰਸਤੁਤ ਕਰਨ ਦੀ ਜ਼ਰੂਰਤ ਹੋਵੇਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗਤੀ ਹੁਣ ਬਹੁਤ ਤੇਜ਼ ਹੈ ਅਤੇ ਅਧਿਕਾਰੀਆਂ ਨੂੰ ਇਸ ਦੇ ਨਾਲ ਤਾਲਮੇਲ ਬਿਠਾਉਣਾ ਹੋਵੇਗਾ, ਖਾਸ ਤੌਰ ’ਤੇ ਹੁਣ ਜਦੋਂ ਅਸੀਂ ਗਲੋਬਲ ਦੁਨੀਆ ਦਾ ਹਿੱਸਾ ਹਾਂ। ਉਨ੍ਹਾਂ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਨਵੇਂ ਖੇਤਰਾਂ ਦੀ ਵੀ ਰੱਖਿਆ ਬਲਾਂ ਵਿੱਚ ਬਹੁਤ ਵੱਡੀ ਭੂਮਿਕਾ ਹੈ।
ਏਪੀਪੀਪੀਏ ਰੱਖਿਆ ਸੇਵਾਵਾਂ ਅਤੇ ਰਾਜ ਸਿਵਿਲ ਸੇਵਾਵਾਂ ਸਮੇਤ ਅਖਿਲ ਭਾਰਤੀ, ਕੇਂਦਰੀ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਦੇ ਲਈ ਇੱਕ ਅਨੁਕੂਲਿਤ ਦਸ ਮਹੀਨੇ ਦਾ ਕੋਰਸ ਹੈ। ਇਸ ਨੂੰ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਅਤੇ ਰਾਸ਼ਟਰੀ ਵਿਕਾਸ ਏਜੰਡੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ।
ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਨੇ ਅਜਿਹੇ 48 ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ ਅਤੇ ਹਥਿਆਰਬੰਦ ਸੈਨਾਵਾਂ ਅਤੇ ਕੁਝ ਦੂਸਰੇ ਦੇਸ਼ਾਂ, ਭਾਰਤੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਰਾਜ ਸਿਵਿਲ ਸੇਵਾਵਾਂ ਅਤੇ ਕੇਂਦਰੀ ਸੇਵਾਵਾਂ ਦੇ 1620 ਪ੍ਰਸ਼ਾਸਕਾਂ/ਅਧਿਕਾਰੀਆਂ ਨੂੰ ਟ੍ਰੇਨਡ ਕੀਤਾ ਹੈ।
*******
ਐੱਸਐੱਨਸੀ/ਪੀਕੇ
(Release ID: 1937302)
Visitor Counter : 103