ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

“ਸਟਾਰਟਅੱਪਸ ਦੇ ਬੌਧਿਕ ਸੰਪਦਾ ਅਧਿਕਾਰਾਂ ਦੀ ਸੁਰੱਖਿਆ” ਦਾ ਲਕਸ਼ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨਾ : ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ


ਉਦਯੋਗ ਲਿੰਕੇਜ ਦੇ ਨਾਲ-ਨਾਲ ਸਟਾਰਟਅੱਪਸ ਦੁਆਰਾ ਪੇਟੈਂਟ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਅਤੇ ਉੱਦਮਤਾ ਨੂੰ ਪ੍ਰੇਰਿਤ ਕਰਦੇ ਹਨ: ਡਾ. ਜਿਤੇਂਦਰ ਸਿੰਘ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜੋ ਸਟਾਰਟਅੱਪਸ ਈਕੋਸਿਸਟਮ ਅਤੇ ਉਨ੍ਹਾਂ ਦੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਬਣਾਉਣ ਵਿੱਚ ਇੱਕ-ਦੂਸਰੇ ਦੀ ਸਹਾਇਤਾ ਕਰਦੀਆਂ ਹਨ”

ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੇ ਨੌ ਸਾਲਾਂ ਵਿੱਚ, ਅੱਜ ਅਸੀਂ ਵਿਕਸਿਤ ਦੇਸ਼ਾਂ ਦੇ ਨਾਲ ਸਮਾਨ ਪੱਧਰ ’ਤੇ ਹਨ: ਡਾ. ਜਿਤੇਂਦਰ ਸਿੰਘ

Posted On: 02 JUL 2023 2:17PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ “ਸਟਾਰਟਅੱਪਸ ਦੇ ਬੌਧਿਕ ਸੰਪਦਾ ਅਧਿਕਾਰਾਂ ਦੀ ਸੁਰੱਖਿਆ” ਦਾ ਲਕਸ਼ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਹੈ।

ਨਵੀਂ ਦਿੱਲੀ ਦੇ ਨੈਸ਼ਨਲ ਫਿਜ਼ੀਕਲ ਲੈਬੋਟਰੀ ਵਿੱਚ ਸੀਐੱਸਆਈਆਰ ਦੁਆਰਾ ਆਯੋਜਿਤ ‘ਰਾਸ਼ਟਰੀ ਬੌਧਿਕ ਸੰਪਦਾ ਮਹੋਤਸਵ’ ਵਿੱਚ ਆਪਣੇ ਉਦਘਾਟਨ ਸਮਾਰੋਹ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਦਯੋਗ ਲਿੰਕੇਜ ਦੇ ਨਾਲ-ਨਾਲ ਸਟਾਰਟਅੱਪਸ ਦੁਆਰਾ ਪੇਟੈਂਟ ਅਤੇ ਟ੍ਰੇਡ ਮਾਰਕ ਸਮੇਤ ਬੌਧਿਕ ਸੰਪਦਾ ਅਧਿਕਾਰ (ਆਈਪੀਆਰ) ਦਾਖ਼ਲ ਕਰਨ ਨਾਲ ਭਾਰਤ ਵਿੱਚ ਇਨੋਵੇਸ਼ਨ ਨੂੰ ਪ੍ਰੋਤਸਾਹਨ ਅਤੇ ਉੱਦਮਤਾ ਨੂੰ ਪ੍ਰੇਰਣਾ ਮਿਲੇਗੀ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, 2016 ਵਿੱਚ ਸਰਕਾਰ ਦੁਆਰਾ ਸਾਈਪੀਆਰ ਐਕਟ ਲਾਗੂ ਕੀਤੇ ਜਾਣ ਤੋਂ ਬਾਅਦ ਟ੍ਰੇਡਮਾਰਕ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦਾ ਸਮਾਂ ਘੱਟ ਕੇ ਇੱਕ ਮਹੀਨੇ ਰਹਿ ਗਿਆ ਹੈ, ਜੋ ਪਹਿਲਾਂ ਇੱਕ ਵਰ੍ਹੇ ਤੋਂ ਅਧਿਕ ਸੀ। 

ਡਾ. ਸਿੰਘ ਨੇ ਕਿਹਾ “ਇਸ ਤੋਂ ਤੁਰੰਤ ਬਾਅਦ ‘ਸਟਾਰਟਅੱਪਸ ਦੇ ਬੌਧਿਕ ਸੰਪਦਾ ਅਧਿਕਾਰਾਂ ਦੀ ਸੁਰੱਖਿਆ’ ਸਕੀਮ ਲਿਆਂਦੀ ਗਈ, ਜਿਸ ਵਿੱਚ ਪੇਟੈਂਟ ਫਾਈਲ ਕਰਨ ਵਿੱਚ 80 ਪ੍ਰਤੀਸ਼ਤ ਛੋਟ ਅਤੇ ਉਦਯੋਗ ਅਤੇ ਕੰਪਨੀਆਂ ਦੇ ਮੁਕਾਬਲੇ 40 ਪ੍ਰਤੀਸ਼ਤ ਤੋਂ 50 ਪ੍ਰਤੀਸ਼ਤ ਛੋਟ ਦੀ ਕਲਪਨਾ ਕੀਤੀ ਗਈ ਹੈ।”

 

https://static.pib.gov.in/WriteReadData/userfiles/image/1.05MSC.JPG

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ “ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜੋ ਸਟਾਰਟਅੱਪਸ ਈਕੋਸਿਸਟਮ ਅਤੇ ਉਨ੍ਹਾਂ ਦੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਬਣਾਉਣ ਵਿੱਚ ਇੱਕ-ਦੂਸਰੇ ਦੀ ਸਹਾਇਤਾ ਕਰਦੀਆਂ ਹਨ।” ਉਨ੍ਹਾਂ ਨੇ ਕਿਹਾ ਕਿ ਤੁਸੀਂ ਸਟਾਰਟਅੱਪਸ ਨੂੰ ਸੰਯੋਜਿਤ ਕਰ ਸਕਦੇ ਹੋ ਅਰਥਾਤ ਤੁਹਾਡੇ ਕੋਲ ਮੁਦਰਾ ਸਕੀਮ ਹੈ, ਜੋ ਤੁਹਾਨੂੰ ਬਿਨਾਂ ਕਿਸੇ ਗ੍ਰੈਚੁਟੀ ਬੰਧਕ ਲਗਭਗ ਵਿਆਜ ਮੁਕਤ 10-20 ਲੱਖ ਦੇ ਕਰਜ਼ੇ ਦੀ ਪੇਸ਼ਕਸ਼ ਕਰਦੀ ਹੈ।

 

ਇਹ ਉਲੇਖ ਕਰਨਾ ਉੱਚਿਤ ਹੈ ਕਿ ਸਟਾਰਟਅੱਪਸ ਦੇ ਲਈ ਆਈਪੀਆਰ ਦੀ ਸੁਰੱਖਿਆ ਦੇ ਵਿਜ਼ਨ ਦੇ ਨਾਲ, ਸਰਕਾਰ ਨੇ ਇਨੋਵੇਸ਼ਨ ਅਤੇ ਸਟਾਰਟਅੱਪਸ ਦੀ ਸਿਰਜਣਾਤਮਕਤਾ ਨੂੰ ਪ੍ਰੋਤਸਾਹਿਤ ਕਰਨ ਲਈ ਸਟਾਰਟਅੱਪਸ ਦੇ ਲਈ ਬੌਧਿਕ ਸੰਪਦਾ ਸੁਰੱਖਿਆ (ਐੱਸਆਈਪੀਪੀ) ਲਾਂਚ ਕੀਤੀ ਹੈ। ਸਟਾਰਟਅੱਪਸ ਨੂੰ ਪੇਟੈਂਟ ਦਾਖ਼ਲ ਕਰਨ ਦੀ ਫੀਸ ’ਤੇ 80 ਪ੍ਰਤੀਸ਼ਤ ਦੀ ਛੋਟ ਅਤੇ ਪੇਟੈਂਟ ਅਰਜ਼ੀਆਂ ਦੀ ਤੇਜ਼ੀ ਨਾਲ ਜਾਚ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ। ਨਵੇਂ ਟ੍ਰੇਡਮਾਰਕ ਨਿਯਮਾਂ ਦੇ ਤਹਿਤ, ਸਟਾਰਟਅੱਪਸ ਨੂੰ ਦੂਸਰੀ ਕੰਪਨੀਆਂ ਦੇ ਮੁਕਾਬਲੇ ਫਾਈਲਿੰਗ ਫੀਸ ਕਰਨ ਵਿੱਚ 50 ਪ੍ਰਤੀਸ਼ਤ ਦੀ ਛੋਟ ਦਿੱਤੀ ਗਈ ਹੈ।

 

 

ਨਵੇਂ ਡਿਜ਼ਾਈਨ ਸੰਸ਼ੋਧਨ ਨਿਯਮ 2021 ਦੇ ਅਨੁਰੂਪ (ਅਨੁਸਾਰ), ਸਟਾਰਟਅੱਪਸ ਦੁਆਰਾ ਉਦਯੋਗਿਕ ਡਿਜ਼ਾਈਨਾਂ ਦੇ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਛੋਟੀਆਂ ਸੰਸਥਾਵਾਂ ਦੇ ਲਈ ਫਾਈਲਿੰਗ ਅਤੇ ਮੁਕੱਦਮੇ ਦੀ ਫੀਸ ਘਟਾ ਦਿੱਤੀ ਹੈ।

https://static.pib.gov.in/WriteReadData/userfiles/image/2.0AD3S.JPG

ਸਿੰਘ ਨੇ ਕਿਹਾ, ਇਨੋਵੇਸ਼ਨ ਅਤੇ ਉੱਦਮੀ ਹੋਣ ਦੇ ਲਿਹਾਜ਼ ਨਾਲ ਸਟਾਰਟਅੱਪਸ ਦੇ ਲਈ ਪ੍ਰੋਤਸਾਹਨ ਅਤੇ ਉਤਸ਼ਾਹ ਦੋਵੇਂ ਹੀ ਕਾਫ਼ੀ ਮਾਤਰਾ ਵਿੱਚ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ, “ਪਿਛਲੇ 9 ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਿਗਿਆਨ ਅਤੇ ਵਿਗਿਆਨਿਕਾਂ ਨੂੰ ਸਨਮਾਨ ਪ੍ਰਦਾਨ ਕੀਤਾ ਹੈ ਅਤੇ ਇਸ ਨੂੰ ਅੰਤਰਰਾਸ਼ਟਰੀ ਵਿਚਾਰ-ਵਟਾਂਦਰੇ ਦੇ ਇੱਕ ਵਿਸ਼ੇ ਦੇ ਤੌਰ ’ਤੇ ਅੱਗੇ ਵਧਾਇਆ ਹੈ। ਅਮਰੀਕਾ ਦੀ ਉਨ੍ਹਾਂ ਦੀ ਬਿਲਕੁਲ ਹਾਲ ਹੀ ਦੀ ਯਾਤਰਾ ਦੌਰਾਨ ਵੀ ਸੰਯੁਕਤ ਬਿਆਨ ਵਿੱਚ ਪ੍ਰਮੁੱਖ ਵਿਸ਼ਾ ਵਿਗਿਆਨ ਸਬੰਧਿਤ ਮੁੱਦੇ-ਸੈਮੀ ਕੰਡਕਟਰਾਂ ਤੋਂ ਲੈ ਕੇ ਸਪੇਸ ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ, ਆਰਟੇਮਿਸ ਐਕੌਰਡਸ ਹੀ ਰਹੇ।”

ਉਨ੍ਹਾਂ ਨੇ ਕਿਹਾ, “ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਅਸੀਂ 81 ਤੋਂ 40- 31 ਸਥਾਨਾਂ ਦੀ ਛਲਾਂਗ ਲਗਾਈ ਹੈ : ਸਟਾਰਟਅੱਪ ਈਕੋਸਿਸਟਮ ਵਿੱਚ ਅਸੀਂ ਬਹੁਤ ਦੇਰ ਨਾਲ, 2016 ਵਿੱਚ ਸ਼ੁਰੂਆਤ ਕੀਤੀ, ਜਦੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਲਾਲ ਕਿਲੇ ਤੋਂ ਆਪਣੇ ਸੁਤੰਤਰਤਾ ਦਿਵਸ ਸੰਬੋਧਨ ਵਿੱਚ ਇਸ ਦੀ ਅਪੀਲ ਕੀਤੀ ਪਰ ਕੁਝ ਹੀ ਵਰ੍ਹਿਆਂ ਵਿੱਚ ਅਸੀਂ ਵਿਸ਼ਵ ਵਿੱਚ ਸਟਾਰਟਅੱਪ ਈਕੋਸਿਸਟਮ ਵਿੱਚ ਤੀਸਰੇ ਸਥਾਨ ’ਤੇ ਪਹੁੰਚ ਚੁੱਕੇ ਹਾਂ।”

 

https://static.pib.gov.in/WriteReadData/userfiles/image/3.0FXTX.JPG

ਡਾ. ਜਿਤੇਂਦਰ ਸਿੰਘ ਨੇ ਪਰੰਪਰਾਗਤ ਗਿਆਨ ਅਤੇ ਵਿਰਾਸਤ ਦੇ ਡਿਜ਼ੀਟਲ ਭੰਡਾਰ ਨੂੰ ਆਧੁਨਿਕ ਵਿਗਿਆਨਿਕ ਇਨੋਵੇਸ਼ਨ ਦੇ ਨਾਲ ਜੋੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਤੰਤਰ ਨੂੰ ਸੰਸਥਾਗਤ ਬਣਾਉਣ ਦੇ ਦੁਆਰਾ ਅਸੀਂ ਖਾਦੀ, ਅਰੋਮਾ ਮਿਸ਼ਨ ਅਤੇ ਲਵੈਂਡਰ ਖੇਤੀ ਜਿਹੇ ਸੈਕਟਰਾਂ ਵਿੱਚ ਤਰੱਕੀ ਪ੍ਰਾਪਤ ਕਰ ਸਕਦੇ ਹਾਂ।

ਉਨ੍ਹਾਂ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਹ ਸਭ ਤੋਂ ਵਧੀਆ ਸਮੇਂ ਵਿੱਚੋਂ ਇੱਕ ਹੈ, ਬਹੁਤ ਵਧੀਆ ਸਮਾਂ ਚਲ ਰਿਹਾ ਹੈ ਅਤੇ ਜੇਕਰ ਅਸੀਂ ਇਸ ਸਟਾਰਟਅੱਪ ਆਈਪੀਆਰ ਸੁਰੱਖਿਆ ’ਤੇ ਧਿਆਨ ਦਿੰਦੇ ਹਾਂ ਤਾਂ ਸਾਨੂੰ ਸਾਡੇ ਪਰੰਪਰਾਗਤ ਗਿਆਨ ਦੇ ਨਾਲ ਆਪਣੇ ਸਟਾਰਟਅੱਪ ਉੱਦਮਾਂ ਦੀ ਸਹਾਇਤਾ ਕਰਨ ਦਾ ਲਾਭ ਪ੍ਰਾਪਤ ਹੋ ਸਕਦਾ ਹੈ। ਅਤੇ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਵਾਸਤਵ ਵਿੱਚ ਸਾਨੂੰ ਦੂਸਰੇ ਦੇਸ਼ਾਂ ਦੇ ਮੁਕਾਬਲੇ ਤਰੱਕੀ ਹਾਸਲ ਹੋ ਸਕਦੀ ਹੈ।”

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਕਿਉਂਕਿ ਉਹ ਇਸ ਵਿਜ਼ਨ ਨੂੰ ਅੱਗੇ ਵਧਾ ਰਹੇ ਹਾਂ, ਦੀ ਅਗਵਾਈ ਵਿੱਚ ਸਰਕਾਰ ਨੇ 9 ਵਰ੍ਹਿਆਂ ਵਿੱਚ, ਅੱਜ ਅਸੀਂ ਵਿਕਸਿਤ ਦੇਸ਼ਾਂ ਦੇ ਨਾਲ ਬਰਾਬਰ (ਸਮਾਨ)ਗਤੀ ਅਤੇ ਬਰਾਬਰ (ਸਮਾਨ)ਪੱਧਰ ’ਤੇ ਹਾਂ।

ਉਨ੍ਹਾਂ ਨੇ ਕਿਹਾ “ਅੱਜ, ਅਸੀਂ ਟੈਕਨੋਲੋਜੀ ਐਪਲੀਕੇਸ਼ਨ ਵਿੱਚ ਹੋਰ ਦੇਸ਼ਾਂ ਦੇ ਨਾਲ ਬਰਾਬਰ ਸਾਂਝੀਦਾਰ ਹਾਂ। ਉਦਾਹਰਨ ਦੇ ਲਈ ਕੁਆਂਟਮ ਕੰਪਿਊਟਿੰਗ ਵਿੱਚ ਅਸੀਂ ਵਿਕਸਿਤ ਦੇਸ਼ਾਂ ਦੇ ਬਰਾਬਰ ਹੀ ਹਾਂ।

https://static.pib.gov.in/WriteReadData/userfiles/image/4.0F2MZ.JPG

ਇਸ ਮੌਕੇ ’ਤੇ, ਡੀਐੱਸਆਈਆਰ ਦੀ ਸਕੱਤਰ ਅਤੇ ਸੀਐੱਸਆਈਆਰ ਦੀ ਡੀਜੀ ਡਾ. (ਸ਼੍ਰੀਮਤੀ) ਐੱਨ. ਕਲੈਸੈਲਵੀ (ਕਲਾਈਸੇਲਵੀ) ਨੇ ਕਿਹਾ ਕਿ ਰਾਸ਼ਟਰੀ ਬੌਧਿਕ ਸੰਪਦਾ ਉਤਸਵ ਇਸ ਮਹੀਨੇ ਦੀ ਪਹਿਲੀ ਤਾਰੀਖ ਤੋਂ 30 ਜੁਲਾਈ, 2023 ਤੱਕ ਮਨਾਇਆ ਜਾ ਰਿਹਾ ਹੈ।

ਡੀਪੀਆਈਆਈਟੀ ਦੇ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਅਤੇ ਸੀਐੱਸਆਈਆਰ ਅਤੇ ਡੀਐੱਸਟੀ ਦੇ ਸੀਨੀਅਰ ਵਿਗਿਆਨਿਕ ਅਤੇ ਅਧਿਕਾਰੀ ਵੀ ਇਸ ਮੌਕੇ ’ਤੇ ਮੌਜੂਦ ਰਹੇ।

*******

ਐੱਸਐੱਨਸੀ/ਪੀਕੇ(Release ID: 1937138) Visitor Counter : 72