ਬਿਜਲੀ ਮੰਤਰਾਲਾ
ਸੁਬਨਸਿਰੀ ਲੋਅਰ ਪਣਬਿਜਲੀ ਪ੍ਰੋਜੈਕਟ 'ਤੇ ਡੈਮ ਦਾ ਨਿਰਮਾਣ ਪੂਰਾ
Posted On:
30 JUN 2023 7:04PM by PIB Chandigarh
ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਵਿੱਚ ਸਥਿਤ ਅਤੇ ਐੱਨਐੱਚਪੀਸੀ ਲਿਮਿਟਿਡ ਦੁਆਰਾ ਲਾਗੂ ਕੀਤਾ ਜਾ ਰਿਹਾ 2,000 ਮੈਗਾਵਾਟ ਦੇ ਸੁਬਨਸਿਰੀ ਲੋਅਰ ਪਣਬਿਜਲੀ ਪ੍ਰੋਜੈਕਟ ਨੂੰ ਪੂਰਾ ਕਰਨ ਅਤੇ ਇੱਕ ਮਹੱਤਵਪੂਰਨ ਉਪਲਬਧੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ, ਸਾਰੇ ਬਲਾਕਾਂ ਵਿੱਚ ਸਿਖਰਲੇ ਉਚਾਈ ਦੇ ਪੱਧਰ- ਐਲੀਵੇਸ਼ਨ ਲੈਵਲ (ਈਐੱਲ) 210 ਮੀਟਰ ਦੇ ਉੱਚਤਮ ਪੱਧਰ ਤੱਕ ਡੈਮ ਦਾ ਨਿਰਮਾਣ ਕਾਰਜ 29 ਜੂਨ, 2023 ਨੂੰ ਪੂਰਾ ਹੋ ਗਿਆ ਹੈ। [ਇੱਥੇ ਉਚਾਈ ਦੇ ਪੱਧਰ ਦਾ ਮਤਲਬ ਸਮੁੰਦਰੀ ਪੱਧਰ ਦੇ ਸਬੰਧ ਵਿੱਚ ਉਚਾਈ ਤੋਂ ਹੈ।]
ਕੇਂਦਰੀ ਊਰਜਾ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ 31 ਮਈ, 2023 ਨੂੰ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਸੀ, ਜਿਸ ਵਿੱਚ ਉਸ ਸਮੇਂ ਇਹ ਦੱਸਿਆ ਗਿਆ ਸੀ ਕਿ ਪ੍ਰੋਜੈਕਟ ਨੇ ਡੈਮ ਕੰਕ੍ਰੀਟਿੰਗ ਵਿੱਚ ਮਹੱਤਵਪੂਰਨ ਪ੍ਰਗਤੀ ਹਾਸਲ ਕੀਤੀ ਹੈ, ਜਿਸ ਵਿੱਚ 14 ਬਲਾਕਾਂ ਨੇ 210 ਮੀਟਰ ਦਾ ਉੱਚਤਮ ਪੱਧਰ ਪ੍ਰਾਪਤ ਕਰ ਲਿਆ ਹੈ ਅਤੇ ਬਾਕੀ ਦੋ ਬਲਾਕਾਂ ਦੇ ਜੂਨ 2023 ਤੱਕ ਪੂਰਾ ਹੋਣ ਦੀ ਆਸ਼ਾ ਹੈ।
ਨੈਸ਼ਨਲ ਹਾਇਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (ਐੱਨਐੱਚਪੀਸੀ) ਨੇ ਸੂਚਿਤ ਕੀਤਾ ਹੈ ਕਿ ਪ੍ਰੋਜੈਕਟ ਦਾ 90 ਪ੍ਰਤੀਸ਼ਤ ਤੋਂ ਅਧਿਕ ਕੰਮ ਪਹਿਲਾਂ ਹੀ ਪੂਰਾ ਚੁੱਕਿਆ ਹੈ। ਡੈਮ, ਪਾਵਰ ਹਾਊਸ ਅਤੇ ਹਾਇਡ੍ਰੋਮਕੈਨੀਕਲ ਵਰਕਸ ਸਮੇਤ ਸਾਰੇ ਪ੍ਰਮੁੱਖ ਹਿੱਸਿਆਂ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਪੂਰਾ ਹੋਣ ਦੀ ਦਿਸ਼ਾ ਵੱਲ ਵਧ ਰਿਹਾ ਹੈ।
ਰੇਡੀਅਲ ਗੇਟਾਂ ਦਾ ਬਚਿਆ ਹੋਇਆ ਕੰਮ ਮੌਨਸੂਨ ਸੀਜ਼ਨ ਦੇ ਬਾਅਦ ਪੂਰਾ ਹੋ ਜਾਵੇਗਾ ਅਤੇ ਵਿੱਤ ਵਰ੍ਹੇ 2023-24 ਦੇ ਅੰਤ ਤੱਕ ਬਿਜਲੀ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਹੈ।
ਪੂਰਾ ਹੋਣ ’ਤੇ, ਸੁਬਨਸਿਰੀ ਲੋਅਰ ਪਣਬਿਜਲੀ ਪ੍ਰੋਜੈਕਟ ਤੋਂ 90 ਪ੍ਰਤੀਸ਼ਤ-ਡਿਪੈਂਡੇਬਲ ਵਰ੍ਹੇ ਵਿੱਚ, ਲਗਭਗ 7,500 ਮਿਲੀਅਨ ਕਿਲੋਵਾਟ-ਘੰਟੇ ਵਾਰਸ਼ਿਕ ਦੀ ਦਰ ਨਾਲ ਬਿਜਲੀ ਪੈਦਾ ਕੀਤੀ ਜਾਵੇਗੀ।
ਨੈਸ਼ਨਲ ਹਾਇਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (ਐੱਨਐੱਚਪੀਸੀ) ਨੇ 12 ਅਕਤੂਬਰ 2004 ਨੂੰ ਵਣ ਸਵੀਕ੍ਰਿਤੀ ਪ੍ਰਾਪਤ ਕਰਨ ਦੇ ਬਾਅਦ ਜਨਵਰੀ 2005 ਵਿੱਚ ਸੁਬਨਸਿਰੀ ਲੋਅਰ ਪਣਬਿਜਲੀ ਪ੍ਰੋਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ। ਹਾਲਾਂਕਿ, ਸਥਾਨਕ ਹਿਤਧਾਰਕਾਂ ਦੇ ਅੰਦੋਲਨ ਅਤੇ ਵਿਰੋਧ ਦੇ ਕਾਰਨ, ਪ੍ਰੈਜੋਕਟ ਦਾ ਨਿਰਮਾਣ ਕਾਰਜ ਦਸੰਬਰ 2011 ਤੋਂ ਅਕਤੂਬਰ 2019 ਤੱਕ ਰੁਕਿਆ ਰਿਹਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਵੀਕ੍ਰਿਤੀ ਪ੍ਰਾਪਤ ਹੋਣ ਦੇ ਬਾਅਦ 15 ਅਕਤੂਬਰ, 2019 ਤੋਂ ਇਸ ਪ੍ਰੋਜੈਕਟ ਦਾ ਕੰਮ ਫਿਰ ਤੋਂ ਸ਼ੁਰੂ ਕੀਤਾ ਗਿਆ ਸੀ।
*****
ਪੀਆਈਬੀ ਦਿੱਲੀ/ਏਐੱਮ/ਡੀਜੇਐੱਮ
(Release ID: 1936687)