ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਸ਼੍ਰੀ ਪੀਯੂਸ਼ ਗੋਇਲ ਨੇ ਬੈਂਕਰਾਂ ਨੂੰ ਇੱਕ ਟ੍ਰਿਲੀਅਨ ਡਾਲਰ ਦੇ ਵਪਾਰਕ ਮਾਲ ਨਿਰਯਾਤ ਟੀਚੇ ਨੂੰ ਪ੍ਰਾਪਤ ਕਰਨ ਲਈ ਐੱਮਐੱਸਐੱਮਈ ਸੈਕਟਰ ਲਈ ਵਧੇਰੇ ਅਤੇ ਸਸਤੇ ਕਰਜ਼ੇ ਦੀ ਉਪਲਬਧਤਾ ਨੂੰ ਸੁਨਿਸ਼ਚਿਤ ਕਰਨ ਲਈ ਕਿਹਾ


ਸ਼੍ਰੀ ਗੋਇਲ ਨੇ ਐੱਮਐੱਸਐੱਮਈ ਨਿਰਯਾਤਕਾਂ ਨੂੰ ਨਿਰਯਾਤ ਕਰਜ਼ੇ ਬਾਰੇ ਬੈਂਕਰਾਂ ਨਾਲ ਮੀਟਿੰਗ ਕੀਤੀ

Posted On: 29 JUN 2023 5:53PM by PIB Chandigarh

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਬੈਂਕਾਂ ਨੂੰ 1 ਟ੍ਰਿਲੀਅਨ ਵਪਾਰਕ ਨਿਰਯਾਤ ਟੀਚੇ ਨੂੰ ਪ੍ਰਾਪਤ ਕਰਨ ਲਈ ਐੱਮਐੱਸਐੱਮਈ ਸੈਕਟਰ ਲਈ ਵਧੇਰੇ ਅਤੇ ਸਸਤੇ ਕਰਜ਼ੇ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ। ਇਹ ਗੱਲ ਐੱਮਐੱਸਐੱਮਈ ਨਿਰਯਾਤਕਾਂ ਨੂੰ ਬਰਾਮਦ ਕਰਜ਼ੇ ਦੀ ਉਪਲਬਧਤਾ ਵਧਾਉਣ ਦੇ ਮੁੱਦੇ 'ਤੇ ਚਰਚਾ ਕਰਨ ਲਈ ਬੁਲਾਈ ਗਈ ਮੀਟਿੰਗ ਵਿੱਚ ਕਹੀ ਗਈ। ਵਣਜ ਵਿਭਾਗ ਨੇ ਨਿਰਯਾਤ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਲਿਮਟਿਡ (ਈਸੀਜੀਸੀ) ਨਾਲ ਤਾਲਮੇਲ ਕਰਕੇ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਵਿੱਚ ਸਟੇਟ ਬੈਂਕ ਆਵ੍ ਇੰਡੀਆ, ਬੈਂਕ ਆਵ੍ ਬੜੌਦਾ, ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਯੂਨੀਅਨ ਬੈਂਕ ਆਵ੍ ਇੰਡੀਆ, ਬੈਂਕ ਆਵ੍ ਇੰਡੀਆ ਅਤੇ ਸੈਂਟਰਲ ਬੈਂਕ ਆਵ੍ਰ ਇੰਡੀਆ ਸਮੇਤ 21 ਬੈਂਕਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।

 

ਮੀਟਿੰਗ ਵਿੱਚ ਈਸੀਜੀਸੀ ਦੇ ਸੀਐਮਡੀ, ਸ਼੍ਰੀ ਐੱਮ. ਸੇਂਥਿਲਨਾਥਨ (M. Senthilnathan) ਦੁਆਰਾ 'ਬੈਂਕਾਂ ਲਈ ਐਕਸਪੋਰਟ ਕ੍ਰੈਡਿਟ ਐਂਡ ਐਕਸਪੋਰਟ ਕ੍ਰੈਡਿਟ ਇੰਸ਼ੋਰੈਂਸ (ਈਸੀਆਈਬੀ)' 'ਤੇ ਇੱਕ ਪੇਸ਼ਕਾਰੀ ਵੀ ਦਿੱਤੀ ਗਈ। ਈਸੀਜੀਸੀ ਨੇ ਵਧੀ ਹੋਈ ਕਵਰ ਸਕੀਮ ਦੇ ਤਹਿਤ ਪ੍ਰਾਪਤ ਕੀਤੇ ਅਨੁਭਵ ਦੇ ਅਧਾਰ 'ਤੇ, ਹੁਣ ਐੱਮਐੱਸਐੱਮਈ ਨਿਰਯਾਤਕਾਂ ਦੇ ਇੱਕ ਵੱਡੇ ਹਿੱਸੇ ਨੂੰ ਢੁਕਵਾਂ ਅਤੇ ਸਸਤਾ ਕਰਜ਼ ਪ੍ਰਦਾਨ ਕਰਨ ਲਈ ਸਕੀਮ ਵਿੱਚ ਹੋਰ ਸੁਧਾਰਾਂ ਦਾ ਪ੍ਰਸਤਾਵ ਕੀਤਾ ਹੈ। ਇਹ ਉਤਪਾਦ ਨਿਰਯਾਤਕਾਂ ਨੂੰ ਘੱਟ ਕੀਮਤ 'ਤੇ ਨਿਰਯਾਤ ਕ੍ਰੈਡਿਟ ਦੇ ਨਾਲ 'ਏਏ' ਸ਼੍ਰੇਣੀ ਦੇ ਖਾਤੇ ਦੇ ਬਰਾਬਰ ਮੰਨਣ ਦੀ ਸੁਵਿਧਾ ਦਿੰਦਾ ਹੈ।

 

ਮੀਟਿੰਗ ਵਿੱਚ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਈਸੀਜੀਸੀ ਸਕੀਮ ਦਾ ਨੌਂ ਬੈਂਕਾਂ ਨੂੰ ਕੀਤਾ ਜਾਣ ਵਾਲਾ ਵਿਸਤਾਰ ਸਾਰੇ ਬੈਂਕਾਂ ਤੱਕ ਵਿਸਤਾਰ ਕੀਤੇ ਜਾਣ ਦੀ ਜਾਂਚ ਪਰਖ ਕਰ ਸਕਦਾ ਹੈ ਤਾਂ ਜੋ ਐੱਮਐੱਸਐੱਮਈ ਨਿਰਯਾਤਕਾਂ ਨੂੰ ਨਿਰਯਾਤ ਕਰਜ਼ੇ ਵਿੱਚ ਵਾਧਾ ਕੀਤਾ ਜਾ ਸਕੇ।

 

ਬੈਂਕਰਾਂ ਨੇ ਸੁਝਾਅ ਦਿੱਤਾ ਕਿ ਈਸੀਜੀਸੀ ਨੂੰ ਕ੍ਰੈਡਿਟ ਗਾਰੰਟੀ ਫੰਡ ਟਰੱਸਟ ਫਾਰ ਮਾਈਕਰੋ ਐਂਡ ਸਮਾਲ ਐਂਟਰਪ੍ਰਾਈਜ਼ਿਜ਼ (ਸੀਜੀਟੀਐਮਐਸਈ) ਦੇ ਰੂਪ ਵਿੱਚ ਕਲੇਮ ਪ੍ਰੋਸੈਸਿੰਗ ਦੇ ਉਸੇ ਤਰੀਕੇ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਲਈ ਵਣਜ ਅਤੇ ਉਦਯੋਗ ਮੰਤਰੀ ਨੇ ਈਸੀਜੀਸੀ ਨੂੰ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਇਸੇ ਤਰ੍ਹਾਂ ਦਾ ਤਰੀਕਾ ਅਪਣਾਉਣ ਦੀ ਸਲਾਹ ਦਿੱਤੀ।

 

ਉਨ੍ਹਾਂ ਨੇ ਬੈਂਕਾਂ ਨੂੰ ਸਲਾਹ ਦਿੱਤੀ ਕਿ ਉਹ ਐੱਮਐੱਸਐੱਮਈ ਨਿਰਯਾਤਕਾਂ ਨੂੰ ਢੁੱਕਵੇਂ ਅਤੇ ਸਸਤੇ ਨਿਰਯਾਤ ਕ੍ਰੈਡਿਟ ਪ੍ਰਦਾਨ ਕਰਨ ਲਈ ਪ੍ਰਸਤਾਵਿਤ ਸਕੀਮ ਦਾ ਲਾਭ ਲੈਣ। ਇਹ ਦੇਸ਼ ਨੂੰ 2030 ਤੱਕ 1 ਟ੍ਰਿਲੀਅਨ ਡਾਲਰ ਦੇ ਵਪਾਰਕ ਨਿਰਯਾਤ ਟੀਚੇ ਨੂੰ ਹਾਸਲ ਕਰਨ ਦੇ ਯੋਗ ਬਣਾਵੇਗਾ। ਉਨ੍ਹਾਂ ਨੇ ਈਸੀਜੀਸੀ ਨੂੰ ਈਸੀਆਈਬੀ ਸਕੀਮ ਦੇ ਤਹਿਤ ਦਾਅਵੇ ਦੀ ਪ੍ਰਾਪਤੀ ਦੇ 45 ਦਿਨਾਂ ਦੇ ਅੰਦਰ ਬੈਂਕਾਂ ਨੂੰ 75 ਪ੍ਰਤੀਸ਼ਤ ਦਾਅਵੇ ਦੀ ਅਦਾਇਗੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ। ਵਣਜ ਅਤੇ ਉਦਯੋਗ ਮੰਤਰੀ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਅਗਲੇ ਚਾਰ ਮਹੀਨਿਆਂ ਵਿੱਚ ਈਸੀਜੀਸੀ ਦੀਆਂ ਸਾਰੀਆਂ ਸੇਵਾਵਾਂ ਦਾ ਡਿਜੀਟਲੀਕਰਣ ਹੋ ਜਾਵੇਗਾ,ਜਿਸ ਨਾਲ ਫਿਜ਼ੀਕਲ ਇੰਟਰੇਕਸ਼ਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇਗਾ।

 

********

ਏਡੀ/ਵੀਐੱਨ

 


(Release ID: 1936565) Visitor Counter : 114