ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਸਟੇਟ ਡਿਜ਼ਾਸਟਰ ਰਿਸਪੋਂਸ ਫੰਡ (ਐੱਸਡੀਆਰਐੱਫ) ਦੇ ਤਹਿਤ 19 ਰਾਜ ਸਰਕਾਰਾਂ ਨੂੰ 6,194.40 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਪਹਿਲੇ ਵੀ ਵਰ੍ਹੇ 2023-24 ਦੇ ਦੌਰਾਨ 09 ਰਾਜਾਂ ਨੂੰ ਐੱਸਡੀਆਰਐੱਫ ਦੇ ਕੇਂਦਰੀ ਹਿੱਸੇ ਦੇ ਰੂਪ ਵਿੱਚ 3649.40 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ
15ਵੇਂ ਵਿੱਤ ਆਯੋਗ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ, ਕੇਂਦਰ ਸਰਕਾਰ ਨੇ ਵਰ੍ਹੇ 2021-22 ਤੋਂ 2025-26 ਦੇ ਲਈ ਐੱਸਡੀਆਰਐੱਫ ਦੇ ਲਈ 1,28,122.40 ਕਰੋੜ ਰੁਪਏ ਅਲਾਟ ਕੀਤੇ ਹਨ
प्रविष्टि तिथि:
30 JUN 2023 7:50PM by PIB Chandigarh
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਸਟੇਟ ਡਿਜ਼ਾਸਟਰ ਰਿਸਪੋਂਸ ਫੰਡ (ਐੱਸਡੀਆਰਐੱਫ) ਦੇ ਤਹਿਤ 19 ਰਾਜ ਸਰਕਾਰਾਂ ਨੂੰ 6,194.40 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ। ਇਸ ਰਾਸ਼ੀ ਵਿੱਚ ਵਰ੍ਹੇ 2022-23 ਦੇ ਲਈ 4 ਰਾਜਾਂ (ਛੱਤੀਸਗੜ੍ਹ, ਮੇਘਾਲਯ, ਤੇਲੰਗਾਨਾ, ਉੱਤਰ ਪ੍ਰਦੇਸ਼) ਨੂੰ ਐੱਸਡੀਆਰਐੱਫ ਦੇ ਕੇਂਦਰੀ ਹਿੱਸੇ ਦੇ ਰੂਪ ਵਿੱਚ 1,209.60 ਕਰੋੜ ਰੁਪਏ ਅਤੇ 15 ਰਾਜਾਂ (ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਮਣੀਪੁਰ, ਮੇਘਾਲਯ, ਓਡੀਸ਼ਾ, ਪੰਜਾਬ, ਤਮਿਲ ਨਾਡੂ, ਤ੍ਰਿਪੁਰਾ) ਨੂੰ ਵਰ੍ਹੇ 2023-24 ਦੇ ਲਈ 4,984.80 ਕਰੋੜ ਰੁਪਏ ਸ਼ਾਮਲ ਹਨ। ਇਸ ਧਨਰਾਸ਼ੀ ਦਾ ਉਪਯੋਗ ਰਾਜ ਮੌਜੂਦਾ ਮੌਨਸੂਨ ਸੀਜ਼ਨ ਦੇ ਦੌਰਾਨ ਰਾਹਤ ਉਪਾਵਾਂ ਦੇ ਲਈ ਕਰ ਸਕਣਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਪਹਿਲੇ ਵੀ ਵਰ੍ਹੇ 2023-24 ਦੇ ਦੌਰਾਨ 09 ਰਾਜਾਂ ਨੂੰ ਐੱਸਡੀਆਰਐੱਫ ਦੇ ਕੇਂਦਰੀ ਹਿੱਸੇ ਦੇ ਰੂਪ ਵਿੱਚ 3649.40 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। 15ਵੇਂ ਵਿੱਤ ਆਯੋਗ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ, ਕੇਂਦਰ ਸਰਕਾਰ ਨੇ ਵਰ੍ਹੇ 2021-22 ਤੋਂ 2025-26 ਦੇ ਲਈ ਐੱਸਡੀਆਰਐੱਫ ਦੇ ਲਈ 1,28,122.40 ਕਰੋੜ ਰੁਪਏ ਅਲਾਟ ਕੀਤੇ ਹਨ।
*****
ਆਰਕੇ/ਏਵਾਈ/ਏਐੱਸ
(रिलीज़ आईडी: 1936559)
आगंतुक पटल : 169