ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਬਹੱਤਰ ਹੁਰੇਂ’ ਦੇ ਟ੍ਰੇਲਰ ਦੇ ਮੁੱਦੇ ’ਤੇ ਸੀਬੀਐੱਫਸੀ ਦਾ ਬਿਆਨ
Posted On:
29 JUN 2023 5:23PM by PIB Chandigarh
ਸੈਂਟਰਲ ਬੋਰਡ ਫਾਰ ਫਿਲਮ ਸਰਟੀਫਿਕੇਸ਼ਨ ਨੇ ਅੱਜ ਫਿਲਮ ‘ਬਹੱਤਰ ਹੁਰੇਂ’ (Bahattar Hoorain) ਦੇ ਟ੍ਰੇਲਰ ਦੇ ਮੁੱਦੇ ’ਤੇ ਬਿਆਨ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਗਿਆ ਹੈ ਕਿ “ਮੀਡੀਆ ਦੇ ਕੁਝ ਹਿੱਸਿਆਂ ਵਿੱਚ ਗੁੰਮਰਾਹਕੁੰਨ ਰਿਪੋਰਟਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਕਿ ਇੱਕ ਫਿਲਮ ਅਤੇ ਇਸਦੇ ਟ੍ਰੇਲਰ ‘ਬਹੱਤਰ ਹੁਰੇਂ’ (Bahattar Hoorain) ਨੂੰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦੁਆਰਾ ਪ੍ਰਮਾਣਿਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।”
ਇਸ ਨੇ ਅੱਗੇ ਸਪਸ਼ਟ ਕੀਤਾ ਹੈ ਕਿ “ਰਿਪੋਰਟਾਂ ਦੇ ਉਲਟ, ਫਿਲਮ ‘ਬਹੱਤਰ ਹੁਰੇਂ’ (72 Hoorain) ਨੂੰ ‘ਏ’ ਸਰਟੀਫਿਕੇਟ ਦਿੱਤਾ ਗਿਆ ਸੀ ਅਤੇ ਸਰਟੀਫਿਕੇਟ 4-10-2019 ਨੂੰ ਜਾਰੀ ਕੀਤਾ ਗਿਆ ਸੀ। ਹੁਣ, ਉਕਤ ਫਿਲਮ ਦਾ ਟ੍ਰੇਲਰ ਨਿਰਧਾਰਿਤ ਪ੍ਰਕਿਰਿਆ ਅਧੀਨ ਹੈ, ਜੋ ਕਿ 19-6-2023 ਨੂੰ ਸੀਬੀਐੱਫਸੀ ਨੂੰ ਦਿਖਾਇਆ ਗਿਆ ਸੀ ਅਤੇ ਸਿਨੇਮੈਟੋਗ੍ਰਾਫ ਐਕਟ, 1952 ਦੀ ਧਾਰਾ 5ਬੀ (2) ਦੇ ਤਹਿਤ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇਸਦੀ ਜਾਂਚ ਕੀਤੀ ਗਈ ਸੀ।”
ਸੀਬੀਐੱਫਸੀ ਨੇ ਇਹ ਵੀ ਕਿਹਾ ਹੈ ਕਿ “ਬਿਨੈਕਾਰ ਨੂੰ ਸੂਚਨਾ ਦੇ ਤਹਿਤ ਲੋੜੀਂਦੇ ਦਸਤਾਵੇਜ਼ਾਂ ਨੂੰ ਜਮ੍ਹਾਂ ਕਰਨ ਲਈ ਕਿਹਾ ਗਿਆ ਸੀ ਅਤੇ ਉਨ੍ਹਾਂ ਦੇ ਪ੍ਰਾਪਤ ਹੋਣ ’ਤੇ, ਸੋਧਾਂ ਦੇ ਅਧੀਨ ਪ੍ਰਮਾਣੀਕਰਣ ਦਿੱਤਾ ਗਿਆ ਸੀ। ਬਿਨੈਕਾਰ/ ਫਿਲਮ ਨਿਰਮਾਤਾ ਨੂੰ 27-6-2023 ਨੂੰ ਸੋਧਾਂ ਬਾਰੇ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਇਹ ਬਿਨੈਕਾਰ ਦੇ ਜਵਾਬ/ ਪਾਲਣਾ ਲਈ ਲੰਬਿਤ ਹੈ।”
ਬੋਰਡ ਨੇ ਤਾਕੀਦ ਕੀਤੀ ਹੈ ਕਿ ਕਿਸੇ ਵੀ ਗੁੰਮਰਾਹਕੁੰਨ ਰਿਪੋਰਟਾਂ ਨੂੰ ਅੱਗੇ ਤੋਂ ਵਿਚਾਰਿਆ ਜਾਂ ਪ੍ਰਸਾਰਿਤ ਨਾ ਕੀਤਾ ਜਾਵੇ, ਖਾਸਕਰ ਜਦੋਂ ਮਾਮਲਾ ਉਚਿਤ ਪ੍ਰਕਿਰਿਆ ਅਧੀਨ ਹੋਵੇ।
********
ਸੌਰਭ ਸਿੰਘ
(Release ID: 1936391)
Visitor Counter : 108