ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਟੌਪਸ ਨੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਕਿਰਗਿਸਤਾਨ ਅਤੇ ਹੰਗਰੀ ਵਿੱਚ ਟ੍ਰੇਨਿੰਗ ਲੈਣ ਦੀ ਇਜਾਜ਼ਤ ਦਿੱਤੀ
Posted On:
29 JUN 2023 6:48PM by PIB Chandigarh
ਭਾਰਤੀ ਪਹਿਲਵਾਨ ਅਤੇ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਅਥਲੀਟ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਅੰਤਰਰਾਸ਼ਟਰੀ ਟ੍ਰੇਨਿੰਗ ਕੈਂਪਾਂ ਲਈ ਕਿਰਗਿਸਤਾਨ ਅਤੇ ਹੰਗਰੀ ਲਈ ਰਵਾਨਾ ਹੋਣ ਲਈ ਤਿਆਰ ਹਨ।
ਦੋਵਾਂ ਨੇ ਆਪਣੇ ਪ੍ਰਸਤਾਵ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐੱਸ) ਦੀ ਟੌਪਸ ਟੀਮ ਨੂੰ ਭੇਜੇ ਅਤੇ ਉਨ੍ਹਾਂ ਦੀ ਬੇਨਤੀ ਦੇ 24 ਘੰਟਿਆਂ ਦੇ ਅੰਦਰ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਜਦੋਂਕਿ ਓਲੰਪਿਕ ਮੈਡਲ ਜੇਤੂ ਬਜਰੰਗ ਪੂਨੀਆ 36 ਦਿਨਾਂ ਦੇ ਟ੍ਰੇਨਿੰਗ ਕੈਂਪ ਲਈ ਕਿਰਗਿਸਤਾਨ ਦੇ ਇਸਿਕ-ਕੁਲ (Issyk-Kul) ਦੀ ਯਾਤਰਾ ਲਈ ਰਵਾਨਾ ਹੋਵੇਗਾ, ਵਿਸ਼ਵ ਚੈਂਪੀਅਨਸ਼ਿਪ ਦੀ ਮੈਡਲ ਜੇਤੂ ਵਿਨੇਸ਼ ਫੋਗਾਟ ਪਹਿਲਾਂ ਇੱਕ ਹਫ਼ਤੇ ਦੀ ਟ੍ਰੇਨਿੰਗ ਲਈ ਬਿਸ਼ਕੇਕ (Bishkek), ਕਿਰਗਿਸਤਾਨ ਜਾਵੇਗੀ ਅਤੇ ਫਿਰ 18 ਦਿਨਾਂ ਦੇ ਟ੍ਰੇਨਿੰਗ ਕੈਂਪ ਲਈ ਟਾਟਾ, ਹੰਗਰੀ ਜਾਵੇਗੀ।
ਵਿਨੇਸ਼ ਦੇ ਨਾਲ ਫਿਜ਼ੀਓਥੈਰੇਪਿਸਟ ਅਸ਼ਵਨੀ ਜੀਵਨ ਪਾਟਿਲ, ਸਪਾਰਿੰਗ ਪਾਰਟਨਰ (sparring partner) ਸੰਗੀਤਾ ਫੋਗਾਟ ਅਤੇ ਕੋਚ ਸੁਦੇਸ਼ ਹੋਣਗੇ, ਜਦਕਿ ਬਜਰੰਗ ਦੇ ਨਾਲ ਕੋਚ ਸੁਜੀਤ ਮਾਨ, ਫਿਜ਼ੀਓਥੈਰੇਪਿਸਟ ਅਨੁਜ ਗੁਪਤਾ, ਸਪਾਰਿੰਗ ਪਾਰਟਨਰ ਜਿਤੇਂਦਰ ਅਤੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਮਾਹਿਰ ਕਾਜ਼ੀ ਹਸਨ ਹੋਣਗੇ।
ਸਰਕਾਰ ਵਿਨੇਸ਼, ਬਜਰੰਗ, ਉਨ੍ਹਾਂ ਦੇ ਸਪਾਰਿੰਗ ਪਾਰਟਨਰਸ ਸੰਗੀਤਾ ਫੋਗਾਟ ਅਤੇ ਜਿਤੇਂਦਰ ਅਤੇ ਕੋਚ ਸੁਦੇਸ਼ ਅਤੇ ਸੁਜੀਤ ਮਾਨ ਦੀਆਂ ਹਵਾਈ ਜਹਾਜ਼ ਦੀਆਂ ਟਿਕਟਾਂ, ਖਾਣ-ਪੀਣ ਅਤੇ ਰਹਿਣ ਦਾ ਖਰਚਾ, ਕੈਂਪ ਖਰਚੇ, ਹਵਾਈ ਅੱਡੇ ਦੇ ਤਬਾਦਲੇ ਦੇ ਖਰਚੇ, ਓਪੀਏ ਅਤੇ ਹੋਰ ਫੁਟਕਲ ਖਰਚਿਆਂ ਲਈ ਫੰਡ ਦੇਵੇਗੀ।
ਇਸ ਤੋਂ ਇਲਾਵਾ, ਪਹਿਲਵਾਨਾਂ ਦੇ ਨਾਲ ਆਉਣ ਵਾਲੇ ਹੋਰ ਸਹਾਇਕ ਸਟਾਫ ਦਾ ਖਰਚਾ ਓਲੰਪਿਕ ਗੋਲਡ ਕੁਐਸਟ (OGQ) ਦੁਆਰਾ ਚੁੱਕਿਆ ਜਾਵੇਗਾ।
ਵਿਨੇਸ਼ ਅਤੇ ਬਜਰੰਗ ਦੋਵੇਂ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਰਵਾਨਾ ਹੋਣ ਵਾਲੇ ਹਨ।
*********
ਐੱਨਬੀ/ਐੱਸਕੇ
(Release ID: 1936324)
Visitor Counter : 124