ਟੈਕਸਟਾਈਲ ਮੰਤਰਾਲਾ

ਭਾਰਤ ਘੱਟ ਕਾਰਬਨ ਨਿਕਾਸੀ ਦਾ ਉਪਯੋਗ ਕਰਨ ਵਾਲੇ ਅਤੇ ਸਰਕੂਲਰ ਅਰਥਵਿਵਸਥਾ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਵਾਲੇ ਟਿਕਾਊ ਟੈਕਸਟਾਈਲ ਵਿੱਚ ਮੋਹਰੀ ਹੈ: ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ


ਭਾਰਤੀ ਟੈਕਸਟਾਈਲ ਉਦਯੋਗ ਨੇ ਆਪਣੇ ਇਨੋਵੇਟਿਵ ਅਤੇ ਆਰਕਸ਼ਕ ਉਤਪਾਦਾਂ ਨਾਲ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਈ ਹੈ: ਸ਼੍ਰੀ ਪੀਯੂਸ਼ ਗੋਇਲ

ਪੀਐੱਮ ਮਿਤ੍ਰ ਪਾਰਕ ਉੱਚਿਤ ਟੈਸਟਿੰਗ ਸੁਵਿਧਾਵਾਂ ਦੇ ਨਾਲ ਸਮੂਹ-ਅਧਾਰਿਤ ਦ੍ਰਿਸ਼ਟੀਕੋਣ ਅਤੇ ਗੁਣਵੱਤਾਪੂਰਨ ਉਤਪਾਦਾਂ ਦੇ ਨਾਲ ਲੌਜੀਸਟਿਕ ਲਾਗਤ ਨੂੰ ਘੱਟ ਕਰੇਗਾ: ਸ਼੍ਰੀ ਗੋਇਲ

ਸ਼੍ਰੀ ਗੋਇਲ ਨੇ ਉਦਯੋਗ ਜਗਤ ਨੂੰ ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਨ ਅਤੇ ਨੌਜਵਾਨਾਂ ਨੂੰ ਬੇਹਤਰ ਗੁਣਵੱਤਾ ਵਾਲੇ ਉਤਪਾਦਾਂ ਦੇ ਲਈ ਕਈ ਤਕਨੀਕਾਂ ਦੀ ਖੋਜ ਕਰਨ ਅਤੇ ਵਿਕਾਸ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ

ਇੰਡੀਅਨ ਇੰਟਰਨੈਸ਼ਨਲ ਗਾਰਮੈਂਟਸ ਫੇਅਰ ਨੂੰ ਟੈਕਸਟਾਈਲ ਖੇਤਰ ਵਿੱਚ ਗੁਣਵੱਤਾ ਅਤੇ ਪੇਸ਼ੇਵਰਤਾ ਵਧਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ: ਸ਼੍ਰੀ ਗੋਇਲ

Posted On: 26 JUN 2023 5:13PM by PIB Chandigarh

ਕੇਂਦਰੀ ਟੈਕਸਟਾਈਲ, ਵਣਜ ਅਤੇ ਉਦਯੋਗ ਅਤੇ ਉਪਯੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਘੱਟ ਕਾਰਬਨ ਨਿਕਾਸੀ ਦਾ ਉਪਯੋਗ ਕਰਨ ਅਤੇ ਸਰਕੂਲਰ ਅਰਥਵਿਵਸਥਾ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਵਾਲੇ ਟਿਕਾਊ ਟੈਕਸਟਾਈਲ ਵਿੱਚ ਮੋਹਰੀ ਹੈ। ਸ਼੍ਰੀ ਗੋਇਲ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਅੱਜ 69ਵੇਂ ਇੰਡੀਅਨ ਇੰਟਰਨੈਸ਼ਨਲ ਗਾਰਮੈਂਟਸ ਫੇਅਰ (ਆਈਆਈਜੀਐੱਫ) ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ। ਕੇਂਦਰੀ ਟੈਕਸਟਾਈਲ ਮੰਤਰੀ ਨੇ ਆਪਣੇ ਸੰਬੋਧਨ ਦੇ ਦੌਰਾਨ ਕਿਹਾ ਕਿ ਭਾਰਤੀ ਟੈਕਸਟਾਈਲ ਉਦਯੋਗ ਨੇ ਅਪਣੇ ਨਵੀਨ ਅਤੇ ਆਕਰਸ਼ਕ ਉਤਪਾਦਾਂ ਦੇ ਨਾਲ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।

ਕੇਂਦਰੀ ਟੈਕਸਟਾਈਲ ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ ਦੇ ਟੈਕਸਟਾਈਲ ਸੈਕਟਰ ਨੂੰ ਮਹੱਤਵਪੂਰਨ ਰੂਪ ਨਾਲ ਪ੍ਰੋਤਸਾਹਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੇਸ਼ ਦੇ 7 ਰਾਜਾਂ ਵਿੱਚ ਪ੍ਰਧਾਨ ਮਤੰਰੀ ਮੈਗਾ ਏਕੀਕ੍ਰਿਤ ਟੈਕਸਟਾਈਲ ਖੇਤਰ ਅਤੇ ਪਰਿਧਾਨ (ਪੀਐੱਮ ਮਿਤ੍ਰ) ਪਾਰਕ ਸਥਾਪਿਤ ਕੀਤਾ ਜਾ ਰਿਹਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਪੀਐੱਮ ਮਿਤ੍ਰ ਪਾਰਕ ਤੋਂ ਉੱਚਿਤ ਟੈਸਟਿੰਗ ਸੁਵਿਧਾਵਾਂ ਦੇ ਨਾਲ ਗੁਣਵੱਤਾਪੂਰਨ ਉਤਪਾਦਾਂ ਦੇ ਨਿਰਮਾਣ ਅਤੇ ਉਤਪਾਦਨ ਦੇ ਸਮੂਹ-ਅਧਾਰਿਤ ਦ੍ਰਿਸ਼ਟੀਕੋਣ ਦੇ ਕਾਰਨ ਲੌਜੀਸਟਿਕ ਲਾਗਤ ਵਿੱਚ ਕਮੀ ਆਏਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੀਐੱਮ ਮਿਤ੍ਰ ਪਾਰਕ ਦੇ ਸਥਾਨਕ ਲਾਭ ਨਾਲ ਇਨ੍ਹਾਂ ਪਾਰਕਾਂ ਦੀਆਂ ਇਕਾਈਆਂ ਨੂੰ ਘਰੇਲੂ ਮੰਗ ਦੇ ਨਾਲ-ਨਾਲ ਨਿਰਯਾਤ ਦੀ ਮੰਗ ਨੂੰ ਵੀ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ।

ਸ਼੍ਰੀ ਗੋਇਲ ਨੇ ਇਸ ਗੱਲ ’ਤੇ ਬਲ ਦਿੱਤਾ ਕਿ ਸਾਡੇ ਦੇਸ਼ਵਾਸੀ ਸਰਬਉੱਤਮ ਗੁਣਵੱਤਾ ਵਾਲੇ ਟੈਕਸਟਾਈਲ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਹਨ ਅਤੇ ਇਹ ਸਭ ਹਿਤਧਾਰਕਾਂ ਦੁਆਰਾ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਉਦਯੋਗ ਨੂੰ ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਨ ਅਤੇ ਗੁਣਵੱਤਾ ਮਾਨਕਾਂ ਨੂੰ ਅਨੁਪਾਲਨ ਦੇ ਲਈ ਆਪਣੇ ਉਤਪਾਦਾਂ ਦੀ ਟੈਸਟਿੰਗ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਕੇਂਦਰੀ ਟੈਕਸਟਾਈਲ ਮੰਤਰੀ ਮਹੋਦਯ ਨੇ ਨੌਜਵਾਨਾਂ ਨੂੰ ਬਿਹਤਰ ਗੁਣਵੱਤਾ ਵਾਲੇ ਉਤਪਾਦਾਂ ਦੇ ਨਿਰਮਾਣ ਦੀ ਸੁਵਿਧਾ ਦੇ ਲਈ ਨਵੀਆਂ ਟੈਕਨੋਲੋਜੀਆਂ ਦੀ ਖੋਜ ਅਤੇ ਵਿਕਾਸ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਇੰਟਰਨੈਸ਼ਨਲ ਗਾਰਮੈਂਟਸ ਫੇਅਰ (ਆਈਆਈਜੀਐੱਫ) ਨੂੰ ਟੈਕਸਟਾਈਲ ਖੇਤਰ ਵਿੱਚ ਗੁਣਵੱਤਾ ਅਤੇ ਪੇਸ਼ੇਵਰਤਾ ਨੂੰ ਪ੍ਰੋਤਸਾਹਿਤ ਕਰਨ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਵਿਭਿੰਨ ਦੇਸ਼ਾਂ ਦੇ ਨਾਲ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ (ਸੀਈਪੀਏ) ਅਤੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੀ ਸੰਭਾਵਨਾ ’ਤੇ ਸਰਗਰਮ ਰੂਪ ਨਾਲ ਵਿਚਾਰ ਕਰ ਰਿਹਾ ਹੈ। ਉਨ੍ਹਾਂ  ਨੇ ਕਿਹਾ ਕਿ ਇਨ੍ਹਾਂ ਸਮਝੌਤਿਆਂ ਦਾ ਉਦੇਸ਼ ਬਜ਼ਾਰ ਦਾ ਆਕਾਰ ਵਧਾਉਣਾ ਅਤੇ ਸੰਪਨ ਭਾਰਤੀ ਟੈਕਸਟਾਈਲ ਸੈਕਟਰ ਵਿੱਚ ਨਿਰਯਾਤਕਾਂ ਨੂੰ ਸੁਵਿਧਾ ਪ੍ਰਦਾਨ ਕਰਨਾ ਹੈ। ਕੇਂਦਰੀ ਟੈਕਸਟਾਈਲ ਮੰਤਰੀ ਨੇ ਕਿਹਾ ਕਿ ਭਾਰਤ ਦਾ ਲਕਸ਼ ਇਨ੍ਹਾਂ ਸਮਝੌਤਿਆਂ ਦੇ ਮਾਧਿਅਮ ਰਾਹੀਂ ਨਵੇਂ ਬਜ਼ਾਰਾਂ ਵਿੱਚ ਪ੍ਰਵੇਸ਼ ਕਰਨਾ, ਨਿਰਯਾਤ ਵਧਾਉਣਾ ਅਤੇ ਟੈਕਸਟਾਈਲ ਉਦਯੋਗ ਵਿੱਚ ਵਿਕਾਸ ਦੇ ਅਵਸਰ ਪੈਦਾ ਕਰਨਾ  ਹੈ।

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਅੰਤਰਰਾਸ਼ਟਰੀ ਪਰਿਧਾਨ ਮੇਲੇ ਦੇ ਆਯੋਜਨ ਅਤੇ ਦੁਨੀਆ ਦੇ ਨਾਲ ਭਾਰਤੀ ਟੈਕਸਟਾਈਲ ਉਦਯੋਗ ਦੇ ਸਹਿਯੋਗ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਦਾ ਅਵਸਰ ਪ੍ਰਦਾਨ ਕਰਨ ਦੇ ਲਈ ਪਰਿਧਾਨ ਨਿਰਯਾਤ ਪ੍ਰਮੋਸ਼ਨ ਪਰਿਸ਼ਦ (ਏਈਪੀਸੀ) ਦੇ ਯੋਗਦਾਨ ਦੀ ਸਰਾਹਨਾ ਕੀਤੀ। ਕੇਂਦਰੀ ਟੈਕਸਟਾਈਲ ਮੰਤਰੀ ਮਹੋਦਯ ਨੇ ਟੈਕਸਟਾਈਲ ਸੈਕਟਰ ਦੀ ਸੇਵਾ ਵਿੱਚ ਕਰੋੜਾਂ ਲੋਕਾਂ ਦੀ ਆਜੀਵਿਕਾ ਦੇ ਅਵਸਰ ਪ੍ਰਦਾਨ ਕਰਨ, ਨਵੇਂ ਸਟਾਰਟਅੱਪਸ ਨੂੰ ਪ੍ਰੋਤਸਾਹਿਤ ਕਰਨ ਅਤੇ ਟੈਕਸਟਾਈਲ ਸੈਕਟਰ ਵਿੱਚ ਸੂਖਮ ਅਤੇ ਲਘੂ ਇਕਾਈਆਂ ਦਾ ਸਮਰਥਨ ਕਰਨ ਵਿੱਚ ਪਰਿਧਾਨ ਨਿਰਯਾਤ ਪ੍ਰਮੋਸ਼ਨ ਪਰਿਸ਼ਦ (ਏਈਪੀਸੀ) ਦੀ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦਾ ਉਲੇਖ ਕੀਤਾ।

ਸ਼੍ਰੀ ਗੋਇਲ ਨੇ ਵਪਾਰ ਮੇਲਾ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਉਦਯੋਗ, ਉੱਦਮੀਆਂ ਅਤੇ ਹੋਰ ਹਿਤਧਾਰਕਾਂ ਨੂੰ ਸ਼ਾਮਲ ਕਰਨ ਦੇ ਲਈ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਪਰਿਧਾਨ ਮੇਲਾ ਆਯੋਜਿਤ ਕਰਨ ਦਾ ਸੱਦਾ ਦਿੱਤਾ। ਗੌਤਮ ਬੁੱਧ ਨਗਰ ਦੇ ਸੰਸਦ ਮੈਂਬਰ, ਸ਼੍ਰੀ ਮਹੇਸ਼ ਸ਼ਰਮਾ, ਪਰਿਧਾਨ ਨਿਰਯਾਤ ਪ੍ਰਮੋਸ਼ਨ ਪਰਿਸ਼ਦ (ਏਈਪੀਸੀ) ਦੇ ਚੇਅਰਮੈਨ, ਸ਼੍ਰੀ ਨਰੇਂਦਰ ਗੋਯਨਕਾ, ਸੀਨੀਅਰ ਅਧਿਕਾਰੀ ਅਤੇ ਭਾਰਤ ਅਤੇ ਵਿਦੇਸ਼ ਦੇ ਹੋਰ ਮੰਨੇ-ਪ੍ਰਮੰਨੇ ਵਿਅਕਤੀ ਵੀ ਇਸ ਅਵਸਰ ’ਤੇ ਮੌਜੂਦ ਸਨ।

 

****

ਏਡੀ/ ਵੀਐੱਨ/ਐੱਸਕੇ



(Release ID: 1935665) Visitor Counter : 77