ਰੱਖਿਆ ਮੰਤਰਾਲਾ
ਰਾਸ਼ਟਰੀ ਸੁਰੱਖਿਆ ਸਾਡੀ ਸਰਵਉੱਚ ਪ੍ਰਾਥਮਿਕਤਾ : ਜੰਮੂ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ
‘‘ਹਥਿਆਰਬੰਦ ਬਲਾਂ ਨੂੰ ਨਵੀਨਤਮ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਰਾਸ਼ਟਰੀ ਹਿਤਾਂ ਦੀ ਰੱਖਿਆ ਕਰਨ ਵਿੱਚ ਪੂਰੀ ਤਰਾਂ ਨਾਲ ਸਮਰੱਥ’’
‘‘ਆਤੰਕਵਾਦ ਦੇ ਪ੍ਰਤੀ ਜ਼ੀਰੋ ਟੌਲਰੈਂਸ ਦੀ ਸਾਡੀ ਨੀਤੀ ਨੇ ਦੂਸਰੇ ਦੇਸ਼ਾਂ ਦੀ ਧਾਰਨਾ ਨੂੰ ਬਦਲ ਦਿੱਤਾ ਹੈ’’
‘‘ਪੀਓਕੇ ਵਿੱਚ ਪਾਕਿਸਤਾਨ ਦਾ ਕੋਈ ਅਧਿਕਾਰ ਖੇਤਰ ਨਹੀਂ, ਇਹ ਭਾਰਤ ਦਾ ਹਿੱਸਾ ਹੈ’’
‘‘ਸਰਕਾਰ ਸਾਡੀਆਂ ਸੀਮਾਵਾਂ ਦੀ ਪਵਿੱਤਰਤਾ ਦੀ ਉਲੰਘਣਾ ਕਦੇ ਨਹੀਂ ਹੋਣ ਦੇਵੇਗੀ, ਅਸੀਂ ਗੱਲਬਾਤ ਦੇ ਜ਼ਰੀਏ ਮੁੱਦਿਆਂ ਨੂੰ ਸੁਲਝਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ’’
ਰਕਸ਼ਾ ਮੰਤਰੀ ਨੇ ਐੱਮਕਿਊ-9ਬੀ ਡ੍ਰੋਨ ਸੌਦੇ ਦੀ ਕੀਮਤ ‘ਤੇ ਅਟਕਲਾਂ ਵਾਲੀਆਂ ਖ਼ਬਰਾਂ ਨੂੰ ਖਾਰਿਜ ਕੀਤਾ
‘‘ਅਧਿਗ੍ਰਹਿਣ ਲਾਗਤ ਦੀ ਤੁਲਨਾ ਹੋਰ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਕੀਮਤ ਦੇ ਨਾਲ ਕੀਤੀ ਜਾਵੇਗੀ, ਸਥਾਪਿਤ ਖਰੀਦ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ’’
प्रविष्टि तिथि:
26 JUN 2023 3:32PM by PIB Chandigarh
ਰਾਸ਼ਟਰੀ ਸੁਰੱਖਿਆ ਸਰਕਾਰ ਦੀ ਸਰਵਉੱਚ ਪ੍ਰਾਥਮਿਕਤਾ (ਤਰਜੀਹ) ਹੈ ਅਤੇ ਇਹ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਵਚਨਬੱਧ ਹੈ। ਇਹ ਗੱਲ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 26 ਜੂਨ, 2023 ਨੂੰ ਜੰਮੂ ਵਿੱਚ ਇੱਕ 'ਰਾਸ਼ਟਰੀ ਸੁਰੱਖਿਆ ਕਨਕਲੇਵ' ਨੂੰ ਸੰਬੋਧਨ ਕਰਦੇ ਹੋਏ ਕਹੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਪਿਛਲੇ ਨੌਂ ਵਰ੍ਹਿਆਂ ਵਿੱਚ ਆਪਣੇ ਸੁਰੱਖਿਆ ਦ੍ਰਿਸ਼ ਵਿੱਚ ਆਮੂਲਚੂਲ ਬਦਲਾਅ ਦੇਖਿਆ ਹੈ। ਉਨ੍ਹਾਂ ਨੇ ਦੱਸਿਆ ਕਿ 2013-14 ਵਿੱਚ ਭਾਰਤ ਦਾ ਅਕਸ ਇੱਕ ਕਮਜ਼ੋਰ ਰਾਸ਼ਟਰ ਦਾ ਸੀ ਜਿਸ ਕਾਰਨ ਕਈ ਵਿਭਿੰਨ ਸਮੱਸਿਆਵਾਂ ਪੈਦਾ ਹੋਈਆਂ, ਲੇਕਿਨ ਅੱਜ ਦੇਸ਼ ਹਰ ਖ਼ਤਰੇ ਨਾਲ ਨਜਿੱਠਣ ਦੀ ਸਮਰੱਥਾ ਰੱਖਦਾ ਹੈ।
ਰਾਸ਼ਟਰੀ ਸੁਰੱਖਿਆ ਦੀ ਰੂਪ-ਰੇਖਾ ਦੇ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਚਾਰ ਨਿਦੇਸ਼ਕ ਸਿਧਾਤਾਂ- ਦੇਸ਼ ਨੂੰ ਆਪਣੀ ਸੁਰੱਖਿਆ ਅਤੇ ਪ੍ਰਭੂਸੱਤਾ ਦੇ ਖ਼ਤਰਿਆਂ ਨਾਲ ਨਜਿੱਠਣ ਵਿੱਚ ਸਮਰੱਥ ਬਣਾਉਣ; ਰਾਸ਼ਟਰੀ ਹਿਤਾਂ ਦੀ ਰੱਖਿਆ ਦੇ ਲਈ ਹਰ ਕਦਮ ਉਠਾਉਣ; ਪ੍ਰਗਤੀ ਨੂੰ ਸਭ ਤੱਕ ਪਹੁੰਚਾਉਣਾ, ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੀਆਂ ਆਕਾਂਖਿਆਵਾਂ ਦੀ ਪੂਰਤੀ ਕਰਨ ਅਤੇ ਆਤੰਕਵਾਦ ਜਿਹੀਆਂ ਆਲਮੀ ਚੁਣੌਤੀਆਂ ਨਾਲ ਇਕਜੁੱਟ ਹੋ ਕੇ ਨਿਪਟਣ ਦੇ ਲਈ ਮਿੱਤਰ ਦੇਸ਼ਾਂ ਦੇ ਨਾਲ ਇੱਕ ਵਾਤਾਵਰਣ ਬਣਾਉਣ ਦੇ ਲਈ ਦੇਸ਼ ਦੇ ਅੰਦਰ ਸੁਰੱਖਿਅਤ ਸਥਿਤੀਆਂ ਦੀ ਸਿਰਜਣਾ ਕਰਨ ‘ਤੇ ਕੰਮ ਕਰ ਰਹੀ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੈਨਾ ਨੂੰ ਨਵੀਨਤਮ ਹਥਿਆਰਾਂ ਅਤੇ ਆਧੁਨਿਕ ਟੈਕਨੋਲੋਜੀਆਂ ਨਾਲ ਲੈਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਅਤੇ ਰਾਸ਼ਟਰ ਨੂੰ ਭਰੋਸਾ ਦਵਾਇਆ ਕਿ ਹਥਿਆਰਬੰਦ ਬਲ ਸੀਮਾਵਾਂ ਅਤੇ ਸਮੁੰਦਰ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਨੇ ਕਿਹਾ, ‘‘ਸਾਡਾ ਲਕਸ਼ ਆਪਣੇ ਹਥਿਆਰਬੰਦ ਬਲਾਂ ਨੂੰ ਆਧੁਨਿਕ ਸੈਨਾਵਾਂ ਦੀ ਮੋਹਰੀ ਲਾਈਨ ਵਿੱਚ ਲਿਆਉਣਾ ਹੈ।’’
ਰਕਸ਼ਾ ਮੰਤਰੀ ਨੇ ਕਿਹਾ, ‘‘ਲੰਬੇ ਸਮੇਂ ਤੋਂ ਪਾਕਿਸਤਾਨ ਨੇ ਸੀਮਾ ਪਾਰ ਆਤੰਕਵਾਦ ਦੇ ਜ਼ਰੀਏ ਦੇਸ਼ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਅਸੀਂ ਸੱਤਾ ਵਿੱਚ ਆਏ, ਤਾਂ ਅਸੀਂ ਆਤੰਕਵਾਦ ਦੇ ਵਿਰੁੱਧ ਪ੍ਰਭਾਵੀ ਕਾਰਵਾਈ ਸ਼ੁਰੂ ਕੀਤੀ। ਅਸੀਂ ਵਿਸ਼ਵ ਨੂੰ ‘ਆਤੰਕਵਾਦ ਦੇ ਪ੍ਰਤੀ ਜ਼ੀਰੋ ਟੌਲਰੈਂਸ’ ਦਾ ਅਰਥ ਪ੍ਰਦਰਸ਼ਿਤ ਕੀਤਾ। ਓਰੀ ਅਤੇ ਪੁਲਵਾਮਾ ਦੀਆਂ ਘਟਨਾਵਾਂ ਦੇ ਬਾਅਦ ਆਤੰਕਵਾਦੀਆਂ ਨੂੰ ਖ਼ਤਮ ਕਰਨ ਦੇ ਲਈ ਚੁੱਕੇ ਗਏ ਸਾਹਸੀ ਅਤੇ ਆਪਣੀ ਤਰ੍ਹਾਂ ਦੇ ਪਹਿਲੇ ਕਦਮ ਭਾਰਤ ਦੀ ‘ਆਤੰਕਵਾਦ ਦੇ ਪ੍ਰਤੀ ਜ਼ੀਰੋ ਟੌਲਰੈਂਸ’ ਨੀਤੀ ਅਤੇ ਹਥਿਆਰਬੰਦ ਬਲਾਂ ਦੀ ਲਾਸਾਨੀ ਵੀਰਤਾ ਦਾ ਪ੍ਰਮਾਣ ਹਨ। ਅੱਜ ਵਿਸ਼ਵ ਦੇ ਜ਼ਿਆਦਾਤਰ ਦੇਸ਼ ਆਤੰਕਵਾਦ ਦੇ ਵਿਰੁੱਧ ਇਕਜੁੱਟ ਹਨ। ਪ੍ਰਧਾਨ ਮੰਤਰੀ ਦੀ ਅਮਰੀਕਾ ਰਾਸ਼ਟਰਪਤੀ ਸ਼੍ਰੀ ਜੋਅ ਬਾਇਡਨ ਦੇ ਨਾਲ ਮੀਟਿੰਗ ਤੋਂ ਬਾਅਦ ਜਾਰੀ ਸੰਯੁਕਤ ਬਿਆਨ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਨੇ ਆਤੰਕਵਾਦ ਦੇ ਮੁੱਦੇ ‘ਤੇ ਵਿਸ਼ਵ ਦੀ ਮਾਨਸਿਕਤਾ ਨੂੰ ਕਿਵੇਂ ਬਦਲ ਦਿੱਤਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਆਤੰਕਵਾਦ ਦਾ ਨੈੱਟਵਰਕ ਬਹੁਤ ਕਮਜ਼ੋਰ ਹੋਇਆ ਹੈ ਕਿਉਂਕਿ ਸਖ਼ਤ ਅਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ‘‘ਆਤੰਕ ਦੇ ਵਿੱਤ ਪੋਸ਼ਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਆਤੰਕਵਾਦੀਆਂ ਨੂੰ ਹਥਿਆਰ ਅਤੇ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਰੋਕ ਦਿੱਤੀ ਗਈ ਹੈ। ਆਤੰਕਵਾਦੀਆਂ ਦੇ ਖ਼ਾਤਮੇ ਦੇ ਨਾਲ –ਨਾਲ ਆਤੰਕਵਾਦੀਆਂ ਦੇ ਅੰਡਰਗ੍ਰਾਊਂਡ ਨੈੱਟਵਰਕ ਨੂੰ ਵੀ ਤਹਿਸ ਨਹਿਸ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।’’
ਜੰਮੂ ਅਤੇ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨ ‘ਤੇ ਰਕਸ਼ਾ ਮੰਤਰੀ ਨੇ ਕਿਹਾ ਕਿ ਇਸ ਫ਼ੈਸਲੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਮੁੱਖਧਾਰਾ ਨਾਲ ਜੋੜਿਆ ਹੈ ਅਤੇ ਉਨ੍ਹਾਂ ਨੂੰ ਸ਼ਾਂਤੀ ਅਤੇ ਪ੍ਰਗਤੀ ਦਾ ਇੱਕ ਨਵਾਂ ਯੁੱਗ ਵਿੱਚ ਸ਼ੁਰੂ ਕਰਨ ਵਿੱਚ ਸਹਾਇਤਾ ਕੀਤੀ ਹੈ।
ਪੀਓਕੇ ‘ਤੇ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, ਪਾਕਿਸਤਾਨ ਦਾ ਉੱਥੇ ਕੋਈ ਅਧਿਕਾਰ ਖੇਤਰ ਨਹੀਂ ਹੈ, ਕਿਉਂਕਿ ਉਸ ਨੇ ਇਸ ਖੇਤਰ ‘ਤੇ ਗ਼ੈਰ ਕਾਨੂੰਨੀ ਤੌਰ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ, ਭਾਰਤੀ ਸੰਸਦ ਨੇ ਸਰਵ ਸੰਮਤੀ ਨਾਲ ਘੱਟ ਤੋਂ ਘੱਟ ਤਿੰਨ ਪ੍ਰਸਤਾਵ ਪਾਸ ਕੀਤੇ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਪੀਓਕੇ ਭਾਰਤ ਦਾ ਹਿੱਸਾ ਹੈ।
ਰਕਸ਼ਾ ਮੰਤਰੀ ਨੇ ਚੀਨ ਦੇ ਨਾਲ ਸੀਮਾ ਦੀ ਸਥਿਤੀ ਨੂੰ ਅਵਧਾਰਨਾ ਵਿੱਚ ਅੰਤਰ ਦਾ ਮਾਮਲਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਲੇਕਿਨ ਅਜਿਹੇ ਸਮਝੌਤੇ ਅਤੇ ਪ੍ਰੋਟੋਕੋਲ ਹਨ, ਜਿਨ੍ਹਾਂ ਦੇ ਅਧਾਰ ‘ਤੇ ਦੋਨਾਂ ਦੇਸਾਂ ਦੀਆਂ ਸੈਨਾਵਾਂ ਗਸ਼ਤ ਕਰਦੀਆਂ ਹਨ। 2020 ਵਿੱਚ ਪੂਰਬੀ ਲੱਦਾਖ ਵਿੱਚ ਗਤੀਰੋਧ ਦਾ ਵਰਣਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਚੀਨੀ ਸੈਨਾ ਨੇ ਸਹਿਮਤੀ ਪ੍ਰਾਪਤ ਪ੍ਰੋਟੋਕੋਲ ਦੀ ਅਣਦੇਖੀ ਦੀ ਅਤੇ ਐੱਲਏਸੀ ‘ਤੇ ਯਥਾਸਥਿਤੀ ਨੂੰ ਬਦਲਣ ਦੀ ਇੱਕਤਰਫਾ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਭਾਰਤੀ ਸੈਨਾ ਦੀ ਬਹਾਦਰੀ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਜਿਸ ਨੇ ਯਥਾਸਥਿਤੀ ਨੂੰ ਬਦਲਣ ਦੀਆਂ ਪੀਐੱਲਏ ਦੀਆਂ ਕੋਸ਼ਿਸ਼ਾਂ ਨੂੰ ਰੋਕ ਲਗਾਈ।
ਸ਼੍ਰੀ ਰਾਜਨਾਥ ਸਿੰਘ ਨੇ ਸੰਵਾਦ ਦੇ ਜ਼ਰੀਏ ਅਤੇ ਸ਼ਾਂਤੀਪੂਰਨ ਢੰਗ ਨਾਲ ਸੀਮਾ ਦੇ ਮੁੱਦੇ ਨੂੰ ਹੱਲ ਕਰਨ ਲਈ ਸਰਕਾਰ ਦੇ ਸਟੈਂਡ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਵਿਵਾਦ ਨੂੰ ਸੁਲਝਾਉਣ ਲਈ ਫੌਜੀ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਜਾਰੀ ਹੈ। ਉਨ੍ਹਾਂ ਨੇ ਦੇਸ਼ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਭਾਰਤ ਦੀ ਸਰਹੱਦ, ਉਸ ਦੇ ਸਨਮਾਨ ਅਤੇ ਸਵੈ-ਮਾਣ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ, ‘‘ਅਸੀਂ ਕਦੇ ਵੀ ਆਪਣੀਆਂ ਸਰਹੱਦਾਂ ਦੀ ਪਵਿੱਤਰਤਾ ਦੀ ਉਲੰਘਣਾ ਨਹੀਂ ਹੋਣ ਦੇਵਾਂਗੇ।’’
ਰਕਸ਼ਾ ਮੰਤਰੀ ਨੇ ਸੀਮਾ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਰੱਖਿਆ ਵਿੱਚ ‘ਆਤਮਨਿਰਭਰਤਾ’ ਹਾਸਲ ਕਰਨ ਸਹਿਤ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦਾ ਵਰਣਨ ਕੀਤਾ। ਉਨ੍ਹਾਂ ਨੇ 'ਆਤਮ-ਨਿਰਭਰਤਾ' ਹਾਸਲ ਕਰਨ ਲਈ ਕਈ ਕਦਮਾਂ ਨੂੰ ਸੂਚੀਬੱਧ ਕੀਤਾ, ਉਨ੍ਹਾਂ ਵਿੱਚ ਸਕਾਰਾਤਮਕ ਸਵਦੇਸ਼ੀ ਸੂਚੀਆਂ ਦਾ ਨੋਟੀਫਿਕੇਸ਼ਨ ਅਤੇ ਵਿੱਤੀ ਸਾਲ 2023-24 ਵਿੱਚ ਘਰੇਲੂ ਉਦਯੋਗ ਲਈ ਰੱਖਿਆ ਪੂੰਜੀ ਖਰੀਦ ਬਜਟ ਦਾ 75 ਪ੍ਰਤੀਸ਼ਤ ਨਿਰਧਾਰਿਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ, ''ਭਾਰਤ ਆਯਾਤ ਕੀਤੇ ਹਥਿਆਰਾਂ 'ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ। ਸਾਡੀ ਰਾਸ਼ਟਰੀ ਸੁਰੱਖਿਆ ਤਦ ਹੀ ਮਜ਼ਬੂਤ ਹੋਵੇਗੀ ਜਦੋਂ ਅਸੀਂ ਰੱਖਿਆ ਨਿਰਮਾਣ ਵਿੱਚ ਆਤਮ-ਨਿਰਭਰ ਬਣਾਂਗੇ। ਸਾਡਾ ਉਦੇਸ਼ 'ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ' ਹੈ। ਸਾਡੀਆਂ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਹਨ। ਅੱਜ ਅਸੀਂ ਟੈਂਕਾਂ, ਏਅਰਕ੍ਰਾਫਟ ਕਰੀਅਰਾਂ, ਪਣਡੁੱਬੀਆਂ ਅਤੇ ਵਿਭਿੰਨ ਤਰ੍ਹਾਂ ਦੇ ਹਥਿਆਰਾਂ ਦਾ ਨਿਰਮਾਣ ਕਰ ਰਹੇ ਹਾਂ। ਰੱਖਿਆ ਨਿਰਯਾਤ 16,000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ, ਜੋ ਕਿ 2014 ਤੋਂ ਪਹਿਲਾਂ ਸਿਰਫ਼ 900 ਕਰੋੜ ਰੁਪਏ ਸੀ। ਇਹ ਨਿਰਯਾਤ ਛੇਤੀ ਹੀ 20,000 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਲਵੇਗੀ।
ਸ਼੍ਰੀ ਰਾਜਨਾਥ ਸਿੰਘ ਨੇ ਚੀਫ ਆਵ੍ ਡਿਫੈਂਸ ਸਟਾਫ ਦੀ ਨਿਯੁਕਤੀ ਅਤੇ ਫੌਜੀ ਮਾਮਲਿਆਂ ਦੇ ਵਿਭਾਗ ਦੀ ਸਥਾਪਨਾ ਸਹਿਤ ਸਰਕਾਰ ਦੁਆਰਾ ਕੀਤੇ ਗਏ ਬੁਨਿਆਦੀ ਸੁਧਾਰਾਂ ਦਾ ਵੀ ਵਰਣਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਿਰੰਤਰ ਅੱਗੇ ਵਧ ਰਹੀ ਹੈ ਅਤੇ ਥਿਏਟਰ ਕਮਾਨ ਸਥਾਪਿਤ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ, ਜੋ ਇੱਕ ਹੋਰ ਕ੍ਰਾਂਤੀਕਾਰੀ ਸੁਧਾਰ ਹੋਵੇਗਾ।
ਰਕਸ਼ਾ ਮੰਤਰੀ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ, ਅਗਵਾਈ ਵਿੱਚ ਆਲਮੀ ਮੰਚ ‘ਤੇ ਭਾਰਤ ਦੇ ਬਦਲੇ ਹੋਏ ਅਕਸ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਆਲਮੀ ਮੰਚ ‘ਤੇ ਪ੍ਰਧਾਨ ਮੰਤਰੀ ਦੀ ਭਰੋਸੇਯੋਗਤਾ ਦੇ ਕਾਰਨ ਹੀ ਅੱਜ ਵਿਸ਼ਵ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਨੂੰ ਉਤਸੁਕਤਾ ਨਾਲ ਸੁਣਦਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਇਸ ਵੈਸ਼ਵੀਕ੍ਰਿਤ ਦੁਨੀਆ ਵਿੱਚ ਭਾਰਤ ਦੇ ਸੁਰੱਖਿਆ ਹਿਤਾਂ ਦੀ ਰੱਖਿਆ ਦੇ ਲਈ ਅਮਰੀਕਾ ਅਤੇ ਰੂਸ ਜਿਹੀਆਂ ਪ੍ਰਮੁੱਖ ਵਿਸ਼ਵ ਸ਼ਕਤੀਆਂ ਦੇ ਨਾਲ ਤਾਲਮੇਲ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਨੂੰ ਸੁਭਾਵਿਕ ਸਹਿਯੋਗੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਰਾਜਨੀਤਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਰਕਸ਼ਾ ਮੰਤਰੀ ਨੇ ਕਿਹਾ ਕਿ ਸੈਨਾ ਦਾ ਸੈਨਾ ਨਾਲ ਤਾਲਮੇਲ, ਸੂਚਨਾ ਸਾਂਝਾਕਰਣ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ, ਪੁਲਾੜ ਅਤੇ ਪਰਸਪਰ ਲੌਜੀਸਟਿਕ ਸਹਾਇਤਾ ਦੇ ਖੇਤਰਾਂ ਵਿੱਚ ਸਹਿਯੋਗ ਦੇ ਵਿਸਤਾਰ ਦੇ ਨਾਲ ਭਾਰਤ-ਅਮਰੀਕਾ ਰੱਖਿਆ ਸਹਿਯੋਗ ਤੇਜ਼ੀ ਨਾਲ ਵਧਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਹਾਲ ਦੀ ਅਮਰੀਕਾ ਦੀ ਯਾਤਰਾ ਨੂੰ ਇੱਕ ਇਤਿਹਾਸਿਕ ਘਟਨਾ ਕਰਾਰ ਦਿੱਤਾ, ਜਿਸ ਨਾਲ ਨਵੇਂ ਯੁੱਗ ਵਿੱਚ ਦੁਵੱਲੇ ਰੱਖਿਆ ਸਹਿਯੋਗ ਦੀ ਸ਼ੁਰੂਆਤ ਹੋਈ।
ਸ਼੍ਰੀ ਰਾਜਨਾਥ ਸਿੰਘ ਨੇ ਆਲਮੀ ਖ਼ਤਰਿਆਂ ਅਤੇ ਚੁਣੌਤੀਆਂ ਨਾਲ ਨਿਪਟਣ ਲਈ ਸਮੇਕਿਤ ਅਤੇ ਇਕਜੁੱਟ ਜਵਾਬ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, ‘‘ਭਾਰਤ ਇੱਕ ਪ੍ਰਮੁੱਖ ਖੇਤਰੀ ਸ਼ਕਤੀ ਹੈ। ਇਸ ਲਈ, ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਸਾਡੇ ਲਈ ਵਿਸਤ੍ਰਿਤ ਗੁਆਂਢ ਦੇ ਹੋਰ ਦੇਸ਼ਾਂ ਦੇ ਨਾਲ ਆਪਣੀਆਂ ਸੁਰੱਖਿਆ ਚਿੰਤਾਵਾਂ ਨੂੰ ਇਕਸਾਰ ਕਰਨਾ ਮਹੱਤਵਪੂਰਨ ਹੈ।,
ਸ਼੍ਰੀ ਰਾਜਨਾਥ ਸਿੰਘ ਨੇ ਭਾਰਤ ਵਿੱਚ ਐੱਫ-414 ਲੜਾਕੂ ਜੈੱਟ ਇੰਜਣ ਦੇ ਸਹਿ-ਉਤਪਾਦਨ ਲਈ ਜਨਰਲ ਇਲੈਕਟ੍ਰਿਕ (ਜੀਈ) ਏਰੋਸਪੇਸ-ਹਿੰਦੁਸਤਾਨ ਏਅਰੋਨਾੱਟਿਕਸ ਲਿਮਟਿਡ ਸਮਝੌਤੇ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ, “ਇਸ ਸੌਦੇ ਨਾਲ, ਅਸੀਂ ਜੈੱਟ ਇੰਜਣ ਬਣਾਉਣ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਤੇਜਸ ਜਹਾਜ਼ ਵਿੱਚ ਇਹ ਮੇਡ ਇਨ ਇੰਡੀਆ ਇੰਜਣ ਲਗੇ ਹੋਣਗੇ।
ਅਮਰੀਕਾ ਤੋਂ ਐੱਮਕਿਊ-9ਬੀ ਡਰੋਨ ਦੀ ਖਰੀਦ ਦੀ ਕੀਮਤ ਅਤੇ ਹੋਰ ਸ਼ਰਤਾਂ 'ਤੇ ਅਟਕਲਾਂ ਵਾਲੀਆਂ ਰਿਪੋਰਟਾਂ ਨੂੰ ਰੱਦ ਕਰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਰੱਖਿਆ ਮੰਤਰਾਲਾ ਡਰੋਨਾਂ ਦੀ ਖਰੀਦ ਲਾਗਤ ਦੀ ਤੁਲਨਾ ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਜਨਰਲ ਐਟੋਮਿਕਸ (ਜੀਏ) ਦੀ ਸਰਵੋਤਮ ਕੀਮਤ ਨਾਲ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸਥਾਪਿਤ ਖਰੀਦ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਹੀ ਬਾਅਦ ਹਾਸਲ ਕੀਤਾ ਜਾਵੇਗਾ।
***********
ਏਬੀਬੀ /ਐੱਸਏਵੀਵੀਵਾਈ
(रिलीज़ आईडी: 1935653)
आगंतुक पटल : 164