ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਜੀ20 ਦਾ ਅਰਬਨ 20 ਐਗੇਜਮੈਂਟ ਗਰੁੱਪ ਅਹਿਮਦਾਬਾਦ ਵਿੱਚ 2 ਦਿਨਾਂ ਮੇਅਰ ਸਮਿਟ ਦੀ ਮੇਜ਼ਬਾਨੀ ਕਰੇਗਾ
ਜੀ20 ਦੇਸ਼ਾਂ ਦੇ 20 ਮੇਅਰ ਅਤੇ ਭਾਰਤੀ ਸ਼ਹਿਰਾਂ ਦੇ 25 ਮੇਅਰ ਯੂ20 ਪ੍ਰਾਥਮਿਕਤਾ ਵਾਲੇ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ
ਅਹਿਮਦਾਬਾਦ ਛੇਵੇਂ ਦੌਰ ਅਤੇ ਅਤੇ ਸਮਾਪਤੀ ਸ਼ੈਸਨ ਦੇ ਲਈ ਵੀ ਯੂ20 ਦਾ ਪ੍ਰਧਾਨ ਹੈ
Posted On:
26 JUN 2023 2:21PM by PIB Chandigarh
ਅਹਿਮਦਾਬਾਦ ਸ਼ਹਿਰ 7-8 ਜੁਲਾਈ, 2023 ਨੂੰ ਅਰਬਨ 20 (ਯੂ20) ਮੇਅਰ ਸਮਿਟ ਦੀ ਮੇਜ਼ਬਾਨੀ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੇਅਰ ਸਮਿਟ ਵਿੱਚ ਜੀ20 ਦੇਸ਼ਾਂ ਦੇ ਕਈ ਸ਼ਹਿਰਾਂ ਦੇ ਦਿੱਗਜਾਂ ਅਤੇ ਮੇਅਰਾਂ ਦੇ ਇੱਕ ਮੰਚ ’ਤੇ ਆਉਣ ਦੀ ਉਮੀਦ ਹੈ। ਇਸ ਸਮਿਟ ਵਿੱਚ ਵਿਭਿੰਨ ਸ਼ਹਿਰਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਪ੍ਰਤੀਨਿਧੀ, ਗਿਆਨ ਸਾਂਝਾ ਕਰਨ ਵਾਲੇ, ਭਾਰਤੀ ਅਤੇ ਅੰਤਰਰਾਸ਼ਟਰੀ ਸੰਗਠਨ, ਅਕਾਦਮਿਕ ਸੰਸਥਾਨ ਅਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਮੰਨੇ-ਪ੍ਰਮੰਨੇ ਵਿਅਕਤੀ ਵੀ ਸ਼ਾਮਲ ਹੋਣਗੇ।
ਯੂ20 ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਇੱਕ ਅਗੇਜਮੈਂਟ ਗਰੁੱਪ ਹੈ। ਇਹ ਇੱਕ ਸ਼ਹਿਰ ਨਾਲ ਜੁੜੀ ਕੂਟਨੀਤਕ ਪਹਿਲ ਹੈ, ਜਿਸ ਵਿੱਚ ਜੀ20 ਦੇਸ਼ਾਂ ਦੇ ਸ਼ਹਿਰ ਸ਼ਾਮਲ ਹਨ, ਜੋ ਵਿਭਿੰਨ ਸ਼ਹਿਰਾਂ ਵਿੱਚ ਸਹਿਯੋਗ ਦੇ ਮਾਧਿਅਮ ਰਾਹੀਂ ਟਿਕਾਊ ਵਿਕਾਸ ਦੇ ਅਲਾਮੀ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਸ਼ਹਿਰਾਂ ਦੀ ਭੂਮਿਕਾ ’ਤੇ ਵਿਸ਼ੇਸ਼ ਧਿਆਨ ਦਿੰਦੇ ਹਨ। ਅਹਿਮਦਾਬਾਦ ਵਰਤਮਾਨ ਛੇਵੇਂ ਦੌਰ ਦੇ ਲਈ ਯੂ20 ਦਾ ਪ੍ਰਧਾਨ ਹੈ ਅਤੇ ਇਸ ਨੂੰ ਤਕਨੀਕੀ ਸਕੱਤਰ ਦੇ ਰੂਪ ਵਿੱਚ ਰਾਸ਼ਟਰੀ ਨਗਰ ਮਾਮਲੇ ਸੰਸਥਾਨ (ਐੱਨਆਈਯੂਏ) ਅਤੇ ਨੋਡਲ ਮੰਤਰਾਲੇ ਦੇ ਰੂਪ ਵਿੱਚ ਕੇਂਦਰੀ ਆਵਾਸਨ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਸਮਰਥਨ ਪ੍ਰਦਾਨ ਕੀਤਾ ਗਿਆ ਹੈ।
ਯੂ20 ਸਿਟੀ ਸ਼ੇਰਪਾ ਬੈਠਕ ਦਾ ਫਰਵਰੀ 2023 ਵਿੱਚ ਸਫ਼ਲ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਯੂ20 ਸ਼ਹਿਰਾਂ ਦੀ ਹੁਣ ਤੱਕ ਦੀ ਸਭ ਤੋਂ ਅਧਿਕ ਵਿਅਕਤੀਗਤ ਉਪਸਥਿਤੀ ਦਰਜ ਹੋਈ ਹੈ। ਛੇਂ ਪ੍ਰਾਥਮਿਕਤਾ ਵਾਲੇ ਖੇਤਰਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਇਹ ਛੇਂ ਪ੍ਰਾਥਮਿਕਤਾਵਾਂ ਉਨ੍ਹਾਂ ਮਹੱਤਵਪੂਰਨ ਸ਼ਹਿਰਾਂ ਮੁੱਦਿਆਂ ਅਤੇ ਚੁਣੌਤੀਆਂ ਨੂੰ ਦਰਸਾਉਂਦੀ ਹੈ, ਜਿਨ੍ਹਾਂ ਦਾ ਅੱਜ ਪੂਰੀ ਦੁਨੀਆ ਦੇ ਸ਼ਹਿਰ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿੱਚ ਵਾਤਾਵਰਣਿਕ ਰੂਪ ਨਾਲ ਜ਼ਿੰਮੇਦਾਰ ਵਿਵਹਾਰ ਨੂੰ ਪ੍ਰੋਤਸਾਹਿਤ ਕਰਨਾ, ਜਲਵਾਯੂ ਵਿੱਤ ਵਿੱਚ ਤੇਜ਼ੀ ਲਿਆਉਣਾ, ਜਲ ਸੁਰੱਖਿਆ ਸੁਨਿਸ਼ਚਿਤ ਕਰਨਾ, ਡਿਜੀਟਲ ਸ਼ਹਿਰੀ ਭਵਿੱਖ ਨੂੰ ਉਤਪ੍ਰੇਰਿਤ ਕਰਨਾ, ਸ਼ਹਿਰੀ ਪ੍ਰਸ਼ਾਸਨ ਅਤੇ ਯੋਜਨਾ ਦੇ ਲਈ ਢਾਂਚੇ ਨੂੰ ਦੁਬਾਰਾ ਤਿਆਰ ਕਰਨਾ ਅਤੇ ਸਥਾਨਕ ਸੰਸਕ੍ਰਿਤੀ ਅਤੇ ਅਰਥਵਿਵਸਥਾ ਨੂੰ ਹੁਲਾਰਾ ਦੇਣਾ ਸ਼ਾਮਲ ਹਨ।
ਮੇਅਰਾਂ ਵਿੱਚ ਆਪਸੀ ਵਿਚਾਰ-ਵਟਾਂਦਰਾ ਦੇ ਇਲਾਵਾ ਇਸ ਆਗਾਮੀ ਮੇਅਰ ਸਮਿਟ ਦਾ ਇੱਕ ਮੁੱਖ ਆਕਰਸ਼ਣ ਯੂ20 ਪ੍ਰਾਥਮਿਕਤਾਵਾਂ ’ਤੇ ਧਿਆਨ ਕੇਂਦ੍ਰਿਤ ਕੀਤੇ ਜਾਣ ਵਾਲੇ ਚਾਰ ਵਿਸ਼ਾਗਤ ਸ਼ੈਸਨਾਂ ਦਾ ਆਯੋਜਨ ਹੋਣਾ ਹੈ। ਇਸ ਵਿੱਚ ਦੁਨੀਆ ਦੇ 20 ਤੋਂ ਅਧਿਕ ਮੇਅਰ ਅਤੇ ਭਾਰਤੀ ਸ਼ਹਿਰਾਂ ਤੋਂ ਲਗਭਗ 25 ਮੇਅਰ ਇੱਕ ਮੰਚ ’ਤੇ ਆਉਣਗੇ ਅਤੇ ਆਪਣੇ-ਆਪਣੇ ਸ਼ਹਿਰੀ ਪੱਧਰ ਦੇ ਕਾਰਜਾਂ ਅਤੇ ਪਹਿਲਾਂ ਬਾਰੇ ਆਪਣੇ-ਆਪਣੇ ਅਨੁਭਵ ਸਾਂਝਾ ਕਰਨਗੇ। ਇਨ੍ਹਾਂ ਸ਼ੈਸਨਾਂ ਵਿੱਚ ਮੰਨੇ-ਪ੍ਰਮੰਨੇ ਵਿਅਕਤੀਆ ਦੁਆਰਾ ਛੇ ਯੂ20 ਪ੍ਰਾਥਮਿਕਤਾਵਾਂ ’ਤੇ ਧਿਆਨ ਦੇਣ ਵਾਲੇ ਛੇ ਸ਼ਵੇਤ ਪੱਤਰ ਵੀ ਜਾਰੀ ਕੀਤੇ ਜਾਣਗੇ। ਮੇਅਰਾਂ ਦੇ ਲਈ ਇੱਕ ਹੋਰ ਵਿਸ਼ੇਸ਼ ਸ਼ੈਸਨ ਯੂ20 ਸੰਯੋਜਨਾਂ, ਯੂਸੀਐੱਲਜੀ ਅਤੇ ਸੀ40 ਅਤੇ ਬਿਯੂਨਸ ਆਯਰਸ, ਸਾਓ ਪਾਓਲੋ ਅਤੇ ਅਹਮਦਾਬਾਦ ਸ਼ਹਿਰਾਂ ਦੀ ਅਗਵਾਈ ਵਿੱਚ ਜਲਵਾਯੂ ਵਿੱਤ ’ਤੇ ਇੱਕ ਗੋਲਮੇਜ ਸੰਮੇਲਨ ਅਯੋਜਿਤ ਹੋਵੇਗਾ।
ਸਮਿਟ ਦੇ ਦੌਰਾਨ ਸ਼ਹਿਰੀ ਲਚੀਲੇਪਣ, ਨਿਵੇਸ਼ ਦੇ ਲਈ ਸ਼ਹਿਰ ਦੀ ਤਿਆਰੀ, ਸਮਾਵੇਸ਼, ਸਰਕੂਲਰ ਅਰਥਵਿਵਸਥਾ ਅਤੇ ਡੇਟਾ ਸੰਚਾਲਿਤ ਸ਼ਾਸਨ ਦੇ ਵਿਭਿੰਨ ਪਹਿਲੂਆਂ ’ਤੇ ਧਿਆਨ ਕੇਂਦ੍ਰਿਤ ਕਰਨ, ਭਾਰਤ ਅਤੇ ਦੁਨੀਆ ਦੇ ਵਿਭਿੰਨ ਸ਼ਹਿਰਾਂ ਵਿੱਚ ਸੰਗਠਨਾਂ ਦੁਆਰਾ ਕੀਤੇ ਜਾ ਰਹੇ ਖੋਜ ਅਤੇ ਕਾਰਜਾਂ ਦਾ ਪ੍ਰਦਰਸ਼ਨ ਕਰਨ ਦੇ ਲਈ ਸਪਾਟਲਾਈਟ ਸ਼ੈਸਨਾਂ ਦਾ ਵੀ ਆਯੋਜਨ ਕੀਤਾ ਜਾਵੇਗਾ।
ਕਿਸੇ ਵੀ ਯੂ20 ਮੇਅਰ ਸਮਿਟ ਦਾ ਮੁੱਖ ਪਰਿਣਾਮ ਸਮਿਟ ਵਿੱਚ ਹਿੱਸਾ ਲੈਣ ਵਾਲੇ ਮੇਅਰਾਂ ਦੁਆਰਾ ਜੀ20 ਦਿਗਜਾਂ ਨੂੰ ਯੂ20 ਇੱਕ ਰਿਲੀਜ਼ ਸੌਂਪਣਾ ਹੈ। ਯੂ20 ਰਿਲੀਜ਼ ਇੱਕ ਕਾਰਵਾਈ-ਅਧਾਰਿਤ ਅਤੇ ਸਹਿਯੋਗਾਤਮਕ ਰੂਪ ਨਾਲ ਤਿਆਰ ਕੀਤਾ ਜਾਣ ਵਾਲਾ ਅਜਿਹਾ ਦਸਤਾਵੇਜ ਹੈ ਜੋ ਜੀ-20 ਏਜੰਡਾ ਨੂੰ ਅੱਗੇ ਵਧਾਉਣ ਦੇ ਲਈ ਸ਼ਹਿਰਾਂ ਦੀ ਭੂਮਿਕਾ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਇਸ ਵਿੱਚ ਅਨੇਕ ਸ਼ਹਿਰਾਂ ਦੀਆਂ ਸ਼ਿਫਾਰਿਸ਼ਾਂ ਅਤੇ ਸਮਰਥਨ ਵੀ ਸ਼ਾਮਲ ਹੁੰਦੇ ਹਨ।
ਇਸ ਪ੍ਰੋਗਰਾਮ ਦੇ ਦੌਰਾਨ ਭਾਰਤ ਦੀ ਸ਼ਹਿਰੀ ਗਾਥਾ, ਖਾਸ ਤੌਰ ’ਤੇ ਨਗਰ ਪੱਧਰ ਦੀਆਂ ਸਫ਼ਲਤਾਵਾਂ, ਮਹੱਤਵਪੂਰਨ ਪ੍ਰੋਜੈਕਟਾਂ ਅਤੇ ਇਨੋਵੇਟਸ ਪਹਿਲਾਂ ਦਾ ਪ੍ਰਦਰਸ਼ਨ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ। ਸ਼ਹਿਰੀ ਖੇਤਰਾਂ ਵਿੱਚ ਜਲਵਾਯੂ ਪਰਿਵਰਤਨ ਦੇ ਬਹੁਮੁਖੀ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਲਈ ਕੁਝ ਚੁਨਿੰਦਾ ਫਿਲਮਾਂ ਦੀ ਸਕ੍ਰੀਨਿੰਗ ਵੀ ਕੀਤੀ ਜਾਵੇਗੀ।
ਮੇਅਰ ਸਮਿਟ ਦੇ ਇੱਕ ਹਿੱਸੇ ਦੇ ਰੂਪ ਵਿੱਚ, ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਮੇਅਰਾਂ ਅਤੇ ਪ੍ਰਤੀਨਿਧੀਆਂ ਨੂੰ ਅਹਿਮਦਾਬਾਦ ਦੀ ਇਤਿਹਾਸਿਕ ਸੜਕਾਂ ਅਤੇ ਸਮਾਰਕਾਂ ਦਾ ਟੂਰ ਕਰਵਾਉਣ ਦੇ ਲਈ ਵੀ ਲੈ ਜਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਇਸ ਸ਼ਹਿਰ ਦੀ ਜੀਵੰਤ ਸੰਸਕ੍ਰਿਤੀ ਤੋਂ ਜਾਣੂ ਕਰਵਾਇਆ ਜਾਵੇਗਾ। ਮੇਅਰ ਯੂ20 ਉਦਯਾਨ ਵਿੱਚ ਪੇੜ-ਪੌਦੇ ਲਗਾਉਣਗੇ ਅਤੇ ਸਾਬਰਮਤੀ ਆਸ਼ਰਮ ਦੇਖਣ ਵੀ ਜਾਣਗੇ। ਮਹਿਮਾਨਾਂ ਦੇ ਲਈ ਕਈ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਅਨੁਭਵ ਪ੍ਰਦਾਨ ਕਰਨ ਦਾ ਵੀ ਯੋਜਨਾ ਬਣਾਈ ਗਈ ਹੈ, ਜਿਨ੍ਹਾਂ ਵਿੱਚ ਸਮੁੱਚੇ ਰੂਪ ਨਾਲ ਗੁਜਰਾਤ ਅਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
**********
ਆਰਜੇ
(Release ID: 1935645)