ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਜਲ ਸੈਨਾ ਦੀਆਂ ਸਵਦੇਸ਼ੀਕਰਣ ਜ਼ਰੂਰਤਾਂ ਬਾਰੇ ਇੱਕ ਸੰਵਾਦਮੂਲਕ ਸੰਮੇਲਨ ਅਤੇ ਬਿਜਨਸ ਟੂ ਬਿਜਨਸ ਸੈਸ਼ਨ ਦਾ ਆਯੋਜਨ: ਉਦਯੋਗਾਂ ਦੇ ਲਈ ਚੰਗਾ ਅਵਸਰ

Posted On: 26 JUN 2023 1:29PM by PIB Chandigarh

“ਭਾਰਤੀ ਜਲ ਸੈਨਾ ਦੀਆਂ ਸਵਦੇਸ਼ੀਕਰਣ ਜ਼ਰੂਰਤਾਂ ਬਾਰੇ ਇੱਕ ਸੰਵਾਦਮੂਲਕ ਸੰਮੇਲਨ ਅਤੇ ਬਿਜਨਸ ਟੂ ਬਿਜਨਸ (ਬੀ2ਬੀ) ਸ਼ੈਸਨ ਦਾ ਆਯੋਜਨ: ਉਦਯੋਗਾਂ ਦੇ ਲਈ ਚੰਗਾ ਅਵਸਰ” ਦਾ ਆਯੋਜਨ ਭਾਰਤੀ ਜਲ ਸੈਨਾ ਨੇ ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਾਮਰਸ ਐਂਡ ਇੰਡਸਟ੍ਰੀ (ਫਿੱਕੀ) ਦੇ ਸਹਿਯੋਗ ਨਾਲ ਅੱਜ ਫਿੱਕੀ ਫੈਡਰੇਸ਼ਨ ਹਾਊਸ ਦੇ ਹਰਿ ਸ਼ੰਕਰ ਸਿੰਘਾਨਿਯਾ ਕਮਿਸ਼ਨ ਆਡੀਟੋਰੀਅਮ ਵਿੱਚ ਕੀਤਾ ਗਿਆ।

ਇਸ ਸੰਮੇਲਨ ਦੇ ਮੁੱਖ ਮਹਿਮਾਨ ਵਾਈਸ ਐਡਮਿਰਲ ਸੰਦੀਪ ਨੈਥਾਨੀ, ਚੀਫ਼ ਆਵ੍ ਮੈਟੇਰੀਅਲ ਸਨ, ਜਿਨ੍ਹਾਂ ਮੁੱਖ ਭਾਸ਼ਣ ਦਿੱਤਾ।

ਇਸ ਸੰਮੇਲਨ ਨੇ ਉਦਯੋਗ/ਐੱਮਐੱਸਐੱਮਈ/ਸਟਾਰਟਅਪਸ ਨੂੰ ਭਾਰਤੀ ਜਲ ਸੈਨਾ ਕਰਮੀਆਂ ਦੇ ਨਾਲ ਗੱਲਬਾਤ ਕਰਨ ਦਾ ਇੱਕ ਵਿਸ਼ੇਸ਼ ਅਵਸਰ ਪ੍ਰਦਾਨ ਕੀਤਾ ਅਤੇ ਸਭ ਹਿਤਧਾਰਕਾਂ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਅਰਜਿਤ ਕਰਨ ਦੀ ਦਿਸ਼ਾ ਵਿੱਚ ਭਾਰਤੀ ਜਲ ਸੈਨਾ ਦੀ ਸਵਦੇਸ਼ੀਕਰਣ ਯੋਜਨਾਵਾਂ/ਪ੍ਰਮੁੱਖ ਜ਼ਰੂਰਤਾਂ ਬਾਰੇ ਸਮੂਹਿਕ ਰੂਪ ਨਾਲ ਵਿਚਾਰ-ਵਟਾਂਦਰਾ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ।

ਭਾਰਤੀ ਜਲ ਸੈਨਾ ਅਤੇ ਉਦਯੋਗ/ਐੱਮਐੱਸਐੱਮਈ/ਸਟਾਰਟਅੱਪਸ ਦੇ ਮੱਧ ਸਮਰਪਿਤ ਬੀ2ਬੀ ਵਿਚਾਰ-ਵਟਾਂਦਰਾ ਦਾ ਆਯੋਜਨ ਕੀਤਾ ਗਿਆ ਅਤੇ ‘ਲਕਸ਼ਿਤ ਗੋਲਮੇਜ’ ਚਰਚਾ ਦੇ ਹਿੱਸੇ ਦੇ ਰੂਪ ਵਿੱਚ ਜਲ ਸੈਨਾ ਦੀਆਂ ਪ੍ਰਮੁੱਖ ਸਵਦੇਸ਼ੀਕਰਣ ਜ਼ਰੂਰਤਾਂ ਬਾਰੇ ਚਰਚਾ ਕੀਤੀ ਗਈ। 

ਇਸ ਸੰਮੇਲਨ ਨਾਲ ਭਾਰਤੀ ਸਰਕਾਰ ਦੇ ‘ਮੇਕ ਇਨ ਇੰਡੀਆ’ ਵਿਜ਼ਨ ਦੇ ਅਨੁਰੂਪ ਸਵਦੇਸ਼ੀਕਰਣ ਨੂੰ ਪ੍ਰੋਤਸਾਹਨ ਮਿਲਿਆ ਹੈ।

ਇਸ ਸੰਮੇਲਨ ਵਿੱਚ 100 ਤੋਂ ਅਧਿਕ ਉਦਯੋਗ/ਐੱਮਐੱਸਐੱਮਈ/ਸਟਾਰਟਅਪਸ ਸ਼ਾਮਲ ਹੋਏ।

*************

ਵੀਐੱਮ/ਪੀਐੱਸ  


(Release ID: 1935410) Visitor Counter : 124