ਵਿੱਤ ਮੰਤਰਾਲਾ

ਇਨਫ੍ਰਾਸਟ੍ਰਕਚਰ ਵਰਕਿੰਗ ਗਰੁੱਪ ਦੀ ਤੀਸਰੀ ਬੈਠਕ 26 ਤੋਂ 28 ਜੂਨ 2023 ਤੱਕ ਰਿਸ਼ੀਕੇਸ਼ ਵਿੱਚ ਹੋਵੇਗੀ

Posted On: 25 JUN 2023 5:53PM by PIB Chandigarh

 

ਭਾਰਤ ਦੀ ਪ੍ਰਧਾਨਗੀ ਦੇ ਤਹਿਤ ਜੀ-20 ਦੀ ਇਨਫ੍ਰਾਸਟ੍ਰਕਚਰ ਵਰਕਿੰਗ ਗਰੁੱਪ ਦੀ ਤੀਸਰੀ ਬੈਠਕ 26 ਤੋਂ 28 ਜੂਨ 2023 ਤੱਕ ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਹੋਣ ਜਾ ਰਹੀ ਹੈ। ਜੀ-20 ਮੈਂਬਰ ਦੇਸ਼ਾਂ, ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਕੁੱਲ 63 ਪ੍ਰਤੀਨਿਧੀ ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੇ ਤਹਿਤ 2023 ਇਨਫ੍ਰਾਸਟ੍ਰਕਚਰ ਏਜੰਡੇ ’ਤੇ ਚਰਚਾ ਨੂੰ ਅੱਗੇ ਵਧਾਉਣ ਅਤੇ ਮਾਰਚ 2023 ਵਿੱਚ ਵਿਸ਼ਾਖਾਪਟਨਮ ਵਿੱਚ ਆਯੋਜਿਤ ਦੂਸਰੀ ਆਈਡਬਲਿਊਜੀ ਬੈਠਕ ਦੇ ਦੌਰਾਨ ਹੋਈ ਚਰਚਾ ਦੀ ਅੱਗੇ ਦੀ ਕਾਰਵਾਈ ਦੇ ਲਈ ਬੈਠਕ ਵਿੱਚ ਹਿੱਸਾ ਲੈਣਗੇ।

ਜੀ-20 ਦੀ ਇਨਫ੍ਰਾਸਟ੍ਰਕਚਰ ਵਰਕਿੰਗ ਗਰੁੱਪ ਬੁਨਿਆਦੀ ਢਾਂਚੇ ਦੇ ਨਿਵੇਸ਼ ਦੇ ਵਿਭਿੰਨ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕਰਦਾ ਹੈ, ਜਿਸ ਵਿੱਚ ਬੁਨਿਆਦੀ ਢਾਂਚੇ ਨੂੰ ਇੱਕ ਐਸਟ ਕਲਾਸ (asset class) ਦੇ ਰੂਪ ਵਿੱਚ ਵਿਕਸਿਤ ਕਰਨਾ, ਗੁਣਵਤਾਪੂਰਨ ਬੁਨਿਆਦੀ ਢਾਂਚੇ ਦੇ ਨਿਵੇਸ਼ ਨੂੰ ਹੁਲਾਰਾ ਦੇਣਾ ਅਤੇ ਬੁਨਿਆਦੀ ਢਾਂਚੇ ਦੇ ਨਿਵੇਸ਼ ਦੇ ਲਈ ਵਿੱਤੀ ਸੰਸਾਧਨ ਜੁਟਾਉਣ ਦੇ ਲਈ ਨਵੀਨ ਉਪਕਰਣਾਂ ਦੀ ਪਹਿਚਾਣ ਕਰਨਾ ਵੀ ਸ਼ਾਮਲ ਹੈ। ਇਨਫ੍ਰਾਸਟ੍ਰਕਚਰ ਵਰਕਿੰਗ ਗਰੁੱਪ ਦੇ ਨਤੀਜੇ ਜੀ-20 ਫਾਈਨੈਂਸ ਟ੍ਰੈਕ ਪ੍ਰਾਥਮਿਕਤਾਵਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਨਫ੍ਰਾਸਟ੍ਰਕਚਰ ਵਿਕਾਸ ਨੂੰ ਹੁਲਾਰਾ ਦਿੰਦੇ ਹਨ।

ਤੀਸਰੀ ਆਈਡਬਲਿਊਜੀ ਬੈਠਕ ਵਿੱਚ 2023 ਇਨਫ੍ਰਾਸਟ੍ਰਕਚਰ ਏਜੰਡੇ ਦੇ ਵਿਭਿੰਨ ਕਾਰਜ ਵਿਸ਼ਿਆਂ ਦੀ ਦਿਸ਼ਾ ਵਿੱਚ ਠੋਸ ਪ੍ਰਗਤੀ ’ਤੇ ਚਰਚਾ ਕੀਤੀ ਜਾਵੇਗੀ। ਇਸ ਬੈਠਕ ਵਿੱਚ ਹੋਰ ਪ੍ਰਾਥਮਿਕਤਾਵਾਂ ਦੇ ਨਾਲ-ਨਾਲ  ‘ਭਵਿੱਖ ਦੇ ਸ਼ਹਿਰਾਂ ਦੇ ਵਿੱਤ ਪੋਸ਼ਣ, ਸਮਾਵੇਸ਼ੀ, ਲਚੀਲੇਪਣ ਅਤੇ ਟਿਕਾਊਪਨ’ ’ਤੇ ਕੀਤੀ ਜਾਣ ਵਾਲੀ ਚਰਚਾ ਸਰਬਉੱਚ ਪ੍ਰਾਥਮਿਕਤਾ ਹੈ।

ਤਿੰਨ ਦਿਨਾਂ ਬੈਠਕ ਦੀ ਦੌਰਾਨ ਰਸਮੀ ਚਰਚਾ ਦੇ ਇਲਾਵਾ ਪ੍ਰਤੀਨਿਧੀਆਂ ਦੇ ਲਈ ਵਿਭਿੰਨ ਅਧਿਕਾਰਿਕ ਬੈਠਕਾਂ ਅਤੇ ਸੰਸਕ੍ਰਿਤੀ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ। ਪ੍ਰਤੀਨਿਧੀਆਂ ਨੂੰ ਰਿਸ਼ੀਕੇਸ਼ ਦੀ ਸਮ੍ਰਿੱਧ ਸੰਸਕ੍ਰਿਤੀ ਅਤੇ ਕੁਰਦਤੀ ਨਜ਼ਾਰਿਆ ਦਾ ਅਨੁਭਵ ਵੀ ਕਰਵਾਇਆ ਜਾਵੇਗਾ। ਪ੍ਰੈਜ਼ੀਡੈਂਸੀ ਨੇ 28 ਜੂਨ ਦੀ ਦੁਪਹਿਰ 2 ਵਜੇ ਪ੍ਰਤੀਨਿਧੀਆਂ ਦੇ ਲਈ ਇੱਕ ਦੌਰੇ ਦੀ ਵੀ ਵਿਵਸਥਾ ਕੀਤੀ ਹੈ।

ਆਈਡਬਲਿਊਦਜੀ ਬੈਠਕਾਂ ਦੇ ਮੌਕੇ ’ਤੇ ਦੋ ਸੈਮੀਨਾਰਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। 26 ਜੂਨ ਨੂੰ ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਦੇ ਨਾਲ ਸਾਂਝੇਦਾਰੀ ਵਿੱਚ “ਟਿਕਾਊ ਸ਼ਹਿਰਾਂ ਦੇ ਰੋਡਮੈਪ ’ਤੇ ਉੱਚ ਪੱਧਰੀ ਸੈਮੀਨਾਰ” ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਤਿੰਨ ਸ਼ੈਸਨਾਂ ਵਿੱਚ ਹੋਣ ਵਾਲੀ ਚਰਚਾ ਨਾਲ ਜੀ-20 ਦੇ ਫੈਸਲੇ ਨਿਰਮਾਤਾਵਾਂ ਨੂੰ ਤੀਬਰ ਸ਼ਹਿਰੀਕਰਣ ਅਤਿ ਸਮਾਵੇਸ਼ੀ, ਟੈਕਨੋਲੋਜੀ, ਇਨਫ੍ਰਾਟੈੱਕ ਅਤੇ ਡਿਜੀਟਲੀਕਰਣ ਦੀ ਭੂਮਿਕਾ ਦੀ ਖੋਜ ਦੇ ਨਾਲ-ਨਾਲ ਜਲਵਾਯੂ ਪਰਿਵਰਤਨ ਤੋਂ ਲੈ ਕੇ ਬੁਨਿਆਦੀ ਢਾਂਚੇ ਦੇ ਲਚੀਲੇਪਣ ਤੱਕ ਦੀਆਂ ਪ੍ਰਮੁੱਖ ਚੁਣੌਤੀਆਂ ਨੂੰ ਵੀ ਸੁਣਨ ਦਾ ਅਵਸਰ ਮਿਲੇਗਾ। ਪ੍ਰਤੀਨਿਧੀ ਇੰਡੋਨੇਸ਼ੀਆ ਵਿੱਚ ਦੁਨੀਆ ਦੇ ਸਭ ਤੋਂ ਮਹੱਤਵਆਕਾਂਖੀ ਸ਼ਹਿਰਾਂ ਵਿੱਚੋਂ ਇੱਕ ਨਵੇਂ ਸ਼ਹਿਰ ਨੁਸੰਤਾਰਾ ਦੇ ਵਿਕਾਸ ਨੂੰ ਲਾਂਚ ਕਰਨ ਦੇ ਵਿਲੱਖਣ ਦ੍ਰਿਸ਼ਟੀਕੋਣ ਤੋਂ ਵੀ ਸਿੱਖਣਗੇ। ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮਾਹਰ ਵੀ ਚਰਚਾ ਵਿੱਚ ਸ਼ਾਮਲ ਹੋ ਰਹੇ ਹਨ।

27 ਜੂਨ ਨੂੰ ਭਾਰਤ ਨੂੰ ਐੱਮਆਰਓ ਹਬ ਬਣਾਉਣ ’ਤੇ ਇੱਕ ਸੰਮੇਲਨ ਵੀ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਐੱਮ.ਆਰ.ਓ ਖੇਤਰ ਵਿੱਚ ਭਾਰਤ ਦੁਆਰਾ ਪੇਸ਼ ਕੀਤੇ ਜਾਣ ਵਾਲੇ ਅਵਸਰਾਂ ’ਤੇ ਚਰਚਾ ਕਰਨ ਦਾ ਏਜ਼ੰਡਾ ਸ਼ਾਮਲ ਹੈ।

ਪ੍ਰਤੀਨਿਧੀਆ ਨੂੰ ਉੱਤਰਾਖੰਡ ਦੀ ਸਮ੍ਰਿੱਧ ਵਿਰਾਸਤ ਦਾ ਆਨੰਦ ਲੈਣ ਅਤੇ ਸਥਾਨਿਕ ਵਿਅੰਜਨਾਂ ਦਾ ਆਨੰਦ ਲੈਣ ਦਾ ਅਵਸਰ ਪ੍ਰਦਾਨ ਕਰਨ ਦੇ ਲਈ “ਰਾਤ੍ਰੀ ਭੋਜ ਪਰ ਸੰਵਾਦ’ ਦੀ ਵੀ ਮੇਜ਼ਬਾਨੀ ਕੀਤੀ ਜਾਵੇਗੀ। ਪ੍ਰੈਜ਼ੀਡੈਂਸੀ ਨੇ ਪ੍ਰਤੀਨਿਧੀਆਂ ਦੇ ਅਨੁਭਵ ਦੇ ਲਈ 26 ਜੂਨ 2023 ਨੂੰ ‘ਯੋਗ ਰਿਟ੍ਰੀਟ’ ਦੀ ਵੀ ਯੋਜਨਾ ਬਣਾਈ ਹੈ।

 

 

****

ਪੀਪੀਜੀ/ਕੇਐੱਮਐੱਨ



(Release ID: 1935408) Visitor Counter : 98