ਰੱਖਿਆ ਮੰਤਰਾਲਾ
ਭਾਰਤ-ਅਮਰੀਕਾ ਡਿਫੈਂਸ ਐਕਸਲਰੇਸ਼ਨ ਈਕੋਸਿਸਟਮ (ਇੰਡਸ-ਐਕਸ) ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਲਾਂਚ ਕੀਤਾ ਗਿਆ
Posted On:
22 JUN 2023 9:09AM by PIB Chandigarh
ਕ੍ਰਿਟੀਕਲ ਐਂਡ ਐਮਰਜਿੰਗ ਟੈਕਨੋਲੋਜੀ (ਆਈਸੀਈਟੀ) ਪਹਿਲ ਦੇ ਤਹਿਤ ਡਿਫੈਂਸ ਇਨੋਵੇਸ਼ਨ ਬ੍ਰਿਜ ਦੇ ਸੰਚਾਲਨ ਲਈ ਇੰਡਸ-ਐਕਸ ਫੈਕਟ ਸ਼ੀਟ ਜਾਰੀ ਕੀਤੀ ਗਈ
ਭਾਰਤ-ਅਮਰੀਕਾ ਡਿਫੈਂਸ ਐਕਸੀਲਰੇਸ਼ਨ ਈਕੋਸਿਸਟਮ (ਇੰਡਸ-ਐਕਸ) 21 ਜੂਨ 2023 ਨੂੰ ਵਾਸ਼ਿੰਗਟਨ ਡੀਸੀ, ਅਮਰੀਕਾਅਮਰੀਕਾ ਵਿੱਚ ਇੱਕ ਪ੍ਰੋਗਰਾਮ ਵਿੱਚ ਲਾਂਚ ਕੀਤਾ ਗਿਆ। ਇੰਡਸ-ਐਕਸ ਪ੍ਰੋਗਰਾਮ ਦਾ ਸਹਿ-ਆਯੋਜਨ, ਰੱਖਿਆ ਖੇਤਰ ਵਿੱਚ ਉਤਕ੍ਰਿਸ਼ਟਤਾ ਲਈ ਇਨੋਵੇਸ਼ਨ (ਆਈਡੀਈਐਕਸ) ਅਤੇ ਸੰਯੁਕਤ ਰਾਸ਼ਟਰ ਅਮਰੀਕਾ ਦੇ ਰੱਖਿਆ ਵਿਭਾਗ (ਡੀਓਡੀ) ਦੁਆਰਾ ਅਮਰੀਕਾ-ਭਾਰਤ ਵਪਾਰ ਕੌਂਸਲ (ਯੂਐੱਸਆਈਬੀਸੀ) ਦੀ ਮੇਜ਼ਬਾਨੀ ਵਿੱਚ ਕੀਤਾ ਗਿਆ।
ਰੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ, (ਰੱਖਿਆ ਉਦਯੋਗ ਪ੍ਰਮੋਸ਼ਨ) ਸ਼੍ਰੀ ਅਨੁਰਾਗ ਵਾਜਪਾਈ ਨੇ 20-21 ਜੂਨ, 2023 ਨੂੰ ਦੋ ਦਿਨਾਂ ਇੰਡਸ-ਐਕਸ ਪ੍ਰੋਗਰਾਮ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕੀਤੀ। ਭਾਰਤੀ ਅਤੇ ਅਮਰੀਕੀ ਸਰਕਾਰ ਦੇ ਪ੍ਰਤੀਨਿਧੀਆਂ, ਰੱਖਿਆ ਸਟਾਰਟਅੱਪਸ, ਥਿੰਕ-ਟੈਂਕ, ਇਨਕਿਊਬੇਟਰਸ,ਨਿਵੇਸ਼ਕਾਂ, ਉਦਯੋਗਾਂ ਅਤੇ ਹੋਰ ਹਿਤਧਾਰਕਾਂ ਲਈ ਇੱਕ ਸਵਾਗਤ ਸਮਾਰੋਹ 20 ਜੂਨ, 2023 ਨੂੰ ਆਯੋਜਿਤ ਕੀਤਾ ਗਿਆ ਸੀ। ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਇਸ ਮੌਕੇ ਨੂੰ ਸੰਬੋਧਨ ਕੀਤਾ।
ਅਮਰੀਕੀ ਹਵਾਈ ਸੈਨਾ ਸਕੱਤਰ, ਸ਼੍ਰੀ ਫਰੈਂਕ ਕੈਂਡਲ ਨੇ 21 ਜੂਨ ਨੂੰ ਇੰਡਸ-ਐਕਸ ਪ੍ਰੋਗਰਾਮ ਵਿੱਚ ਸ਼ੁਰੂਆਤੀ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ਤੇਜ਼ੀ ਨਾਲ ਵਧ ਰਹੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵਾਂ ਦੇਸ਼ਾਂ ਦੇ ਸਟਾਰਟਅੱਪਸ ਦੇ ਲਈ ਡੂੰਘੇ ਤਕਨੀਕੀ ਇਨੋਵੇਸ਼ਨ ਵਿੱਚ, ਖਾਸ ਤੌਰ ’ਤੇ ਸਪੇਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰ ਵਿੱਚ ਸਹਿਯੋਗ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ।
ਸ਼੍ਰੀ ਅਨੁਰਾਗ ਵਾਜਪੇਈ ਨੇ ਆਪਣੇ ਸਵਾਗਤ ਭਾਸ਼ਣ ਵਿੱਚ ‘ਅਮਰੀਕਾ-ਭਾਰਤ ਰੱਖਿਆ ਸਬੰਧਾਂ ਦੇ ਭਵਿੱਖ ਵਿੱਚ ਨਿਵੇਸ਼’ ਵਿਸ਼ੇ ’ਤੇ ਭਾਰਤ-ਅਮਰੀਕਾ ਸਬੰਧਾਂ ਵਿੱਚ ਇੱਕ ਇਤਿਹਾਸਕ ਘਟਨਾ ਦੇ ਰੂਪ ਵਿੱਚ ਆਈਸੀਈਟੀ ਦੇ ਲਾਂਚ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਦੁਨੀਆ ਦੇ ਦੋ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਨੇਤਾ ਵਾਸ਼ਿੰਗਟਨ ਵਿੱਚ ਮਿਲ ਰਹੇ ਹਨ, ਉਦੋਂ ਇਸ ਆਯੋਜਨ ਦੇ ਲਈ ਸਭ ਤੋਂ ਉਪਯੁਕਤ ਮੌਕਾ ਹੈ।
ਸੰਯੁਕਤ ਸਕੱਤਰ ਨੇ ਭਾਰਤੀ ਅਤੇ ਅਮਰੀਕੀ ਸਟਾਰਟਅੱਪਸ ਦੁਆਰਾ ਉਨੱਤ ਟੈਕਨੋਲੋਜੀ ਦੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਉਦਯੋਗਾਂ, ਸਿੱਖਿਆ-ਜਗਤ ਅਤੇ ਨਿਵੇਸ਼ਕਾਂ ਦੇ ਦਰਮਿਆਨ ਭਵਿੱਖ ਵਿੱਚ ਸਹਿਯੋਗ ਲਈ ਵਿਧੀ ਵਿਕਸਿਤ ਕਰਨ ਨੂੰ ਕਿਹਾ। ਸੰਯੁਕਤ ਸਕੱਤਰ ਨੇ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ ਫੌਰ ਦ ਵਰਲਡ’ ਦੇ ਦਰਸ਼ਨ ਨੂੰ ਕੇਂਦਰ ਵਿੱਚ ਰੱਖਦੇ ਹੋਏ ‘ਮੇਕ ਇਨ ਇੰਡੀਆ’ ਪਹਿਲ ਦੀ ਇੱਕ ਸੰਖੇਪ ਜਾਣਕਾਰੀ ਪੇਸ਼ ਕੀਤੀ।
ਇਸ ਪ੍ਰੋਗਰਾਮ ਵਿੱਚ ਭਾਰਤੀ ਅਤੇ ਅਮਰੀਕਾ ਸਟਾਰਟਅੱਪਸ ਦੁਆਰਾ ਇਨੋਵੇਟਿਵ ਟੈਕਨੋਲੋਜੀਆਂ ਦਾ ਆਪਣੀ ਤਰ੍ਹਾਂ ਦਾ ਪਹਿਲਾ ਸੰਯੁਕਤ ਪ੍ਰਦਰਸ਼ਨ ਵੀ ਦੇਖਿਆ ਗਿਆ। ਸਮੁੰਦਰੀ, ਏ-ਆਈ, ਆਟੋਨੋਮਸ ਸਿਸਟਮ ਅਤੇ ਸਪੇਸ ਜਿਹੇ ਕਈ ਡੋਮੇਨਾਂ ਵਿੱਚੋਂ 15 ਭਾਰਤੀ ਸਟਾਰਟਅੱਪਸ ਅਤੇ 10 ਅਮਰੀਕੀ ਸਟਾਰਟਅੱਪਸ ਨੇ ਭਾਰਤੀ ਅਤੇ ਅਮਰੀਕੀ ਹਿਤ ਧਾਰਕਾਂ ਨੂੰ ਆਪਣੀ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨੀ ਨੂੰ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਦੇਖਿਆ, ਜਿਨ੍ਹਾਂ ਵਿੱਚ, ਕਾਂਗਰਸ ਦੇ ਆਰ ਓ ਖੰਨਾ, ਜੋ ਹਾਊਸ ਆਰਮਡ ਸਰਵਿਸਿਜ਼ ਕਮੇਟੀ ਵਿੱਚ ਸਾਈਬਰ ਇਨੋਵੇਟਿਵ ਟੈਕਨੋਲੋਜੀ ਐਂਡ ਇਨਫਰਮੇਸ਼ਨ ਸਿਸਟਮਜ਼ (ਸੀਆਈਟੀਆਈ) ਦੀ ਬਣੀ ਸਬ-ਕਮੇਟੀ ਦੇ ਰੈਂਕਿੰਗ ਮੈਂਬਰ ਅਤੇ ਭਾਰਤੀ ਅਤੇ ਭਾਰਤੀ ਅਮਰੀਕੀ ’ਤੇ ਕਾਂਗਰੇਸ਼ਨਲ ਕਾਕਸ ਦੇ ਕੋ-ਚੇਅਰ ਵਜੋਂ ਕੰਮ ਕਰਦੇ ਹਨ। ਨਾਲ ਹੀ ਯੂਐੱਸ ਦੇ ਰੱਖਿਆ ਵਿਭਾਗ ਵਿੱਚ ਡਿਪਟੀ ਅੰਡਰ ਸੈਕਟਰੀ ਐਕਸ਼ਨ ਅਤੇ ਸਥਿਰਤਾ ਰਾਧਾ ਅਯੰਗਰ ਵੀ ਸ਼ਾਮਲ ਸਨ।
ਪ੍ਰੋਗਰਾਮ ਵਿੱਚ, ਸਰਕਾਰ, ਸਿੱਖਿਆ-ਜਗਤ ਅਤੇ ਉਦਯੋਗ ਵਿਸ਼ੇਸ਼ਕਰ ਸਟਾਰਟਅੱਪਸ ਸਮੇਤ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਨੂੰ ਵਧਾਉਣ ’ਤੇ ਕੇਂਦ੍ਰਿਤ, ਦੋ ਪੈਨਲ ਚਰਚਾਵਾਂ ਅਤੇ ਦੋ ਗੋਲਮੇਜ਼ ਮੀਟਿੰਗਾਂ ਆਯੋਜਿਤ ਕੀਤੀ ਗਈਆਂ। ਨਾਲ ਹੀ ਨਿਰਯਾਤ ਨਿਯੰਤਰਣ ਨਿਯਮਾਂ ’ਤੇ ਵੀ ਚਰਚਾ ਹੋਈ।
******
ਏਬੀਬੀ/ਆਨੰਦ
(Release ID: 1934535)
Visitor Counter : 179