ਰੱਖਿਆ ਮੰਤਰਾਲਾ
ਦੇਸ਼ ਭਰ ਦੇ 11 ਲੱਖ ਤੋਂ ਵਧ ਐੱਨਸੀਸੀ ਕੈਡਿਟਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ 2023 ‘ਤੇ ਯੋਗ ਕੀਤਾ
Posted On:
21 JUN 2023 3:17PM by PIB Chandigarh
ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਨੇ ਪੂਰੇ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ 11 ਲੱਖ ਐੱਨਸੀਸੀ ਕੈਡਿਟਾਂ ਦੀ ਭਾਗੀਦਾਰੀ ਨਾਲ ਪੂਰੇ ਜੋਸ਼ ਅਤੇ ਉਤਸ਼ਾਹ ਨਾਲ 21 ਜੂਨ, 2023 ਨੂੰ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ।
ਉੱਤਰ ਵਿੱਚ ਲੇਹ ਤੋਂ ਲੈ ਕੇ ਦੱਖਣ ਵਿੱਚ ਕੰਨਿਆਕੁਮਾਰੀ ਤੱਕ ਅਤੇ ਪੱਛਮ ਵਿੱਚ ਦਵਾਰਕਾ ਤੋਂ ਲੈ ਕੇ ਪੂਰਬ ਵਿੱਚ ਤੇਜੂ ਤੱਕ ਦੇਸ਼ ਵਿੱਚ ਪਾਰਕਾਂ, ਖੁੱਲ੍ਹੇ ਮੈਦਾਨਾਂ, ਸਕੂਲਾਂ ਅਤੇ ਕਾਲਜਾਂ ਵਿੱਚ ਯੋਗ ਸੈਸ਼ਨ ਆਯੋਜਿਤ ਕੀਤੇ ਗਏ।
ਡੀਜੀਐੱਨਸੀਸੀ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ, ਏਵੀਐੱਸਐੱਮ ਵੀਐੱਸਐੱਮ ਨੇ ਦਿੱਲੀ ਕੈਂਟ ਵਿਖੇ ਸਾਰੀਆਂ 3 ਸੇਵਾਵਾਂ ਦੇ ਕੈਡਿਟਾਂ ਦੀ ਇੱਕ ਉਤਸ਼ਾਹੀ ਸਭਾ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ “ਹਰ ਆਂਗਨ ਯੋਗ” ਅਤੇ “ਵਸੁਧੈਵ ਕੁਟੁੰਬਕਮ ਦੇ ਲਈ ਯੋਗ” ਵਿਸ਼ੇ ਦੇ ਸਾਰ ਨੂੰ ਸਮਝਾਉਂਦੇ ਹੋਏ ਸਾਰਿਆਂ ਨੂੰ ਜੀਵਨ ਵਿੱਚ ਯੋਗ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ, ਐੱਨਸੀਸੀ ਨੇ ਕੈਡਿਟਾਂ ਲਈ ਕਸਰਤ ਸੈਸ਼ਨ ਆਯੋਜਿਤ ਕਰਵਾਏ। ਇਨ੍ਹਾਂ ਸੈਸ਼ਨਾਂ ਦਾ ਉਦੇਸ਼ ਕੈਡਿਟਾਂ ਨੂੰ ਨਿਜੀ ਸਿਹਤ 'ਤੇ ਯੋਗ ਅਭਿਆਸ ਦੇ ਸਾਰ ਦੇ ਨਾਲ-ਨਾਲ ਸਮਾਜ ਪ੍ਰਤੀ ਏਕਤਾ ਅਤੇ ਜਾਗਰੂਕਤਾ ਦੇ ਸੰਦੇਸ਼ ਬਾਰੇ ਵਿੱਚ ਵੀ ਸਿੱਖਿਅਤ ਕਰਨਾ ਸੀ।
ਇਸ ਸਮਾਗਮ ਦੇ ਨਾਲ, ਐੱਨਸੀਸੀ ਨੇ ਇੱਕ ਵਾਰ ਫਿਰ ਦੇਸ਼ ਦੇ ਨੌਜਵਾਨਾਂ ਦੇ ਦਿਲਾਂ ਅਤੇ ਦਿਮਾਗ ਵਿੱਚ ਚੰਗੀ ਸਿਹਤ ਅਤੇ ਫਿਟਨੈੱਸ ਦੇ ਸੰਦੇਸ਼ ਨੂੰ ਸੁਨਿਸ਼ਚਿਤ ਕਰਕੇ ਯੋਗ ਫਿਟਨੈੱਸ ਅਤੇ ਸਿਹਤ ਦੇ ਸੰਦੇਸ਼ ਨੂੰ ਦੇਸ਼ ਵਿੱਚ ਫੈਲਾਉਣ ਦੀ ਪਹਿਲ ਕੀਤੀ ਹੈ।
*****
ਏਬੀਬੀ/ ਆਨੰਦ
(Release ID: 1934137)
Visitor Counter : 94